-ਡਾ ਅਮਰਜੀਤ ਟਾਂਡਾ
ਸਰਘੀ ਦੀ ਮਾਂਗ ਚੋਂ ਜਨਮਦਾ ਹੈ
-ਸੁਬਾ੍ਹ ਦਾ ਪਹਿਲਾ ਨਗਮਾਂ
ਕਿਰਤ ਦੇ ਪੋਟਿਆਂ ਤੇ ਲਿਖਿਆ ਹੁੰਦਾ ਹੈ ਨੇਕੀ ਦਾ ਗੀਤ
ਜਦੋਂ ਪਹਿਲੀ ਪਰਵਾਜ ਲਈ
ਕੋਈ ਪੰਛੀ ਖੰਭ ਖਿਲਾਰਦਾ ਹੈ-
ਓਸ ਸਮੇਂ ਦੇ ਨਕਸ਼ਾਂ ਚੋਂ ਕਦੇ ਵਾਕ ਲਵੀਂ-
ਅਰਸ਼ ਦੀ ਕਿੱਲੀ ਤੇ ਟੰਗੀ ਕੋਈ ਸ਼ਬਦ ਦੀ ਤਰਜ਼ ਪੜ੍ਹੀਂ
ਓਥੇ ਬੈਠੇ ਹੁੰਦੇ ਨੇ-ਨਾਨਕ ਤੇ ਮਰਦਾਨਾ
ਰਬਾਬ ਦੀਆਂ ਤਾਰਾਂ ਕੱਸਦੇ-
No comments:
Post a Comment