ਮੋਹ ਗੁਆਚ ਜਾਣਗੇ ਪਿੰਡਾਂ ਸ਼ਹਿਰਾਂ ਦੀਆਂ ਬਰੂਹਾਂ 'ਚੋਂ-ਡਾ.ਅਮਰਜੀਤ ਟਾਂਡਾ

28 ਮਾਰਚ ਨੂੰ ਪੰਜਾਬ ਪੂਰਨ ਬੰਦ -ਕੇਸਰੀ ਰੰਗ ਵਿੱਚ ਰੰਗਿਆ ਕਿਲਾ ਹਾਂਸ ਨਜ਼ਰ ਆਇਆ-ਕੇਸਰੀ ਦਰਿਆ ਵਗ ਪਏ-ਬਨੇਰੇ ਕੇਸਰੀ ਹੋ ਗਏ। ਨੀਲਾ ਅੰਬਰ ਕੇਸਰੀ ਬਣ ਗਿਆ-ਬਦੇਸ਼ਾਂ ਚ ਵੀ ਸਿੱਖ ਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਦਿੱਤੀ ਜਾ ਰਹੀ ਫਾਂਸੀ ਦੇ ਖਿਲਾਫ ਜ਼ੋਰਦਾਰ ਰੈਲੀਆਂ ਕੀਤੀਆਂ ਗਈਆਂ- ਜਿਸ ਵਿਚ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਨੌਜਵਾਨਾਂ, ਬੀਬੀਆਂ, ਬਜ਼ੁਰਗਾਂ ਤੇ ਬੱਚਿਆਂ ਨੇ ਹੱਥਾਂ 'ਚ ਕੇਸਰੀ ਨਿਸ਼ਾਨ ਲੈ ਕੇ ਭਾਈ ਸਾਹਿਬ ਦੇ ਸੰਦੇਸ਼ 'ਤੇ ਫੁੱਲ ਝੜਾਏ। ਨੀ ਸਮੇਂ ਦੀਏ ਸਰਕਾਰੇ ਸਮਝ ਤੋਂ ਕੰਮ ਲੈਣ ਦਾ ਮੌਕਾ ਸੀ ਤੂੰ ਲਿਆ-ਚੰਗਾ ਕੀਤਾ-ਵਿਗੜੇ ਹੋਏ ਤੇ ਨਿਕੰਮ ੇ ਹੀ ਹਾਂ ਭਾਂਵੇਂ-ਪਰ ਬਾਪੂ ਇਹੋ ਜੇਹੇ ਪੁੱਤਾਂ ਵਗੈਰ ਵੀ ਘਰ ਦਰ ਨਹੀਂ ਕਦੇ ਸੋਭਦੇ-ਮਾਂਪਿਆਂ ਦੇ ਬੈਠੇ ਜੇ ਉਹਨਾਂ ਨੂੰ ਆਪਣੇ ਲਾਡਲਿਆਂ ਦੀਆਂ ਲਾਸ਼ਾਂ ਮੋਢਿਆਂ ਤੇ ਚੁੱਕਣੀਆਂ ਪੈ ਜਾਣ ਤਾਂ ਧਰਤੀ ਹਿੱਲ ਜਾਂਦੀ ਹੈ-ਪਰਬਤ ਖੁਰ ਜਾਂਦੇ ਹਨ- ਕਬਰਾਂ ਦੇ ਰਾਹ ਮਨੁੱਖਤਾ ਦੇ ਵੈਣਾਂ ਨਾਲ ਭਿੱਜ ਕੇ ਵਗ ਪੈਂਦੇ ਹਨ-ਸਰਕਾਰੇ ਤੂੰ ਲੋਕਾਂ ਦੀ ਹੀ ਬਣਾਈ ਜਾਂ ਕਹੋ ਕਿ ਸਾਜੀ ਗਈ ਏਂ-ਪੁੱਤ ਨੂੰ ਥੱਪੜ ਤਾਂ ਮਾਰਿਆ ਜਾ ਸਕਦਾ ਹੈ-ਪਰ ਗਲ੍ਹਾ ਘੁੱਟ ਕੇ ਅਜੇ ਕਿਸੇ ਮਾਂ ਬਾਪ ਨੇ ਆਪ ਨਹੀਂ ਹੈ ਮਿਟਾਇਆ-ਚਪੇੜਾਂ ਤਾਂ ਮੇਰੇ ਗੁਰੁ ਨਾਨਕ ਨੂੰ ਵੀ ਪਈਆਂ ਸਨ-ਪਾਗਲ ਕਾਲੂ ਆਪ ਵੀ ਸੀ-ਵਿਉਪਾਰੀ ਗਲਤ ਤੇ ਨਿੱਕੀ ਸੋਚਣੀ ਵਾਲਾ-
ਅਸੀਂ ਤਾਂ ਤੁਹਾਨੂੰ ਕੁਰਸੀ ਦੇ ਮਾਲਕੋ ਅਰਜ਼ ਕਰਦੇ ਹਾਂ ਕਿ ਤੁਹਾਡੇ ਵੀ ਕੁਝ ਫ਼ਰਜ਼ ਹਨ ਸਾਡੇ ਪ੍ਰਤੀ-ਸਰਕਾਰਾਂ ਸੇਧਾਂ ਤੇ ਰੁਜ਼ਗਾਰ ਦੇਣ ਨੂੰ ਹੁੰਦੀਆਂ ਹਨ-ਗੋਲੀਆਂ ਦੇ ਸਨਮਾਨ ਬਖ਼ਸਣ ਨੂੰ ਨਹੀਂ-ਹੁਣ ਫਿਰ ਤੇਰਾ ਜ਼ੋਰ ਹੈ ਫਿਰ ਕਦੇ ਲੋਕਾਂ ਦਾ ਵੀ ਹੋ ਸਕਦਾ ਹੈ-ਸਾਡੇ ਘਰਾਂ ਦਰਾਂ੍ਹ ਨੂੰ ਰਹਿਣ ਦਿਓ ਸਹੀ ਸਲਾਮਤ-ਅੱਛੇ ਨੇਤਾ ਹੀ ਕੌਮਾਂ ਦੇ ਰਹਿਬਰ ਹੁੰਦੇ ਹਨ-ਸਾਨੂੰ ਕੁਰਾਹੇ ਪੈਣ ਤੋਂ ਵੀ ਤੁਸੀਂ ਹੀ ਬਚਾਉਣਾ ਹੈ-ਅੱਜ ਸਾਨੂੰ ਮਿਟਾ ਕੇ ਕੱਲ ਨੂੰ ਤੁਸੀਂ ਸਾਡੇ ਬੁੱਤਾਂ ਲਈ ਹਾਰ ਚੁੱਕੀ ਫਿਰਨਾ ਹੈ- ਕਿੱਥੋਂ ਦੀ ਇਹ ਇਨਸਾਨੀਅਤ ਹ/ਹੋਵੇਗੀ-ਨਾ ਸਰਕਾਰੇ ਤੂੰ ਰੋਹ ਚ ਬੁਖ਼ਲਾ ਤੇ ਨਾ ਹੀ ਸਾਨੂੰ ਅਜੇਹੇ ਬਾਣਾਂ ਨਾਲ ਵਿੰਨ੍ਹ ਕਿ ਧਰਤੀ ਆਪਣੇ ਹੀ ਖ਼ੂਨ ਨਾਲ ਰੰਗੀ ਜਾਵੇ-ਸੱਤਾ ਕੌਮ ਦੀ ਹੁੰਦੀ ਹੈ ਤੇ ਸੱਤਾ ਵਾਲੇ ਕੌਮਾਂ ਦੇ-ਕੱਲ ਤੈਂ ਹੀਂ ਘਰ 2 ਜਾ ਕੇ ਵਾਸਤੇ ਪਾ ਕੇ ਕੁਰਸੀ ਮੰੰਗੀ ਤੇ ਅਸੀਂ ਤੇਰੇ ਚ ਯਕੀਨ ਕੀਤਾ ਸੀ- ਹੁਣ ਵਾਰੀ ਫੇਰ ਤੇਰੀ ਹੈ-ਜੇ ਤੇਰੀ ਨੀਤ ਸਾਫ਼ ਹੈ ਤਾਂ ਦਿਲੋਂ ਕੋਈ ਰੀਝ ਲੈ ਕੇ ਘਰੋਂ ਤੁਰੀ- ਪਰ ਅਸੀਂ ਅਜੇ ਯਕੀਨ ਨਹੀਂ ਸੀ ਕਰਦੇ -ਪਰ ਕੁਝ ਗੱਲ ਬਣੀ-ਸ਼ਾਇਦ ਤੈਨੁੰ ਯਾਦ ਹੋਵੇ ਬਣੀਆਂ ਸਰਕਾਰਾਂ ਤੇ ਨੇਤਾਂ ਕਈ ਦੇਸ਼ਾਂ ਚ ਲੋਕਾਂ ਮਿੱਟੀ ਚ ਰੋਲ ਦਿਤੇ ਹਨ ਤੇ ਤੂੰ ਕਿਹੜੇ ਬਾਗੂ ਦੀ ਮੂਲੀ ਏਂ-ਅੱਜ ਲੋਕ ਸ਼ਕਤੀ ਜਿੱਸ ਦਿਸ਼ਾ ਵੱਲ ਮੂੰਹ ਕਰ ਲਵੇ-ਦਰਿਆਵਾਂ ਦੇ ਵਹਿਣ ਮੋੜ ਦਿੰਦੀ ਹੈ-ਇਹ ਮੇਰੀ ਭਾਵੁਕਤਾ ਨਾ ਸਮਝ ਲੈਣਾ-ਲੋਕ ਪਹਿਲਾਂ ਅਰਜ਼ ਕਰਦੇ ਹਨ-ਕਿਉਂਕਿ ਪਹਿਲਾ ਕਦਮ ਇਹੀ ਸ਼ੋਭਦਾ ਹੈ- ਤੇ ਜਦੋਂ ਤੈਨੂੰ ਪਤਾ ਹੈ ਕਿ ਇਹ ਕੌਮ,ਗੋਬਿੰਦ ਦੇ ਜਾਏ ਰੋਹ ਚ ਆ ਜਾਣ-ਇੱਕ ਸੂਲੀ ਕੀ ਲੱਖਾਂ ਚ ਕਾਫ਼ਲੇ ਬਣਾ ਕੇ ਆ ਖੜ੍ਹਨਗੇ-ਪਰ ਅਜੇਹੀ ਸਥਿਤੀ ਨਿਕੰਮੀਆਂ ਸੋਚਾਂ ਦੁਹਰਾਂਦੀਆਂ ਹਨ-
ਦਰਿਆਵਾਂ ਦੇ ਵਹਿਣ ਕਦੇ ਪਰਤਦੇ ਨਹੀਂ ਹੁੰਦੇ-ਚੱਲੇ ਤੀਰ ਕਦੇ ਵਿੰਨਣੋਂ ਨਹੀਂ ਸੰਗਦੇ-ਮੇਰੀ ਤਾਂ ਇਹ ਇੱਕ ਇਸ ਧੁਖ਼ ਰਹੇ ਸਮੇਂ ਤੇ ਨਿੱਕੀ ਜੇਹੀ ਅਰਜ਼ ਹੈ-ਕਿਤੇ ਖ਼ੁਦਾ ਨਾ ਬਣ ਬੈਠੀਂ!!! ਕਹਿੰਦੇ ਹਨ ਕਿ ਵਾਹਣ ਸਾਰਿਆਂ ਲਈ ਬਰਾਬਰ ਹੀ ਹੁੰਦੇ ਹਨ-ਲੜ੍ਹਦਿਆਂ ਨੂੰ-ਸੋ ਅਸੀਂ ਇੱਕ ਘਰ ਵਿਚ ਹੀ ਸੁਖਾਵਾਂ ਮਹੌਲ ਬੀਜੀਏ ਤਾਂ ਕਿ ਅਜਿਹੀ ਅਵੱਲੀ ਰੁੱਤ ਹੀ ਨਾ ਗਲੀਆਂ ਚ ਆ ਵਾਸਾ ਕਰੇ-ਖਿੜ੍ਹੇ ਫੁੱਲਾਂ ਨੂੰ ਸਾੜ੍ਹਨਾ ਮਿਹਣਾ ਹੈ ਦੁਨੀਆਂ ਤੇ-ਹਾਂ ਕਦੇ 2 ਸਿੰਗਾਰਨਾਂ ਤਾਂ ਮੰਨ ਲਿਆ-ਪਰ ਇਹ ਕੀ ਕਿ ਮਧੋਲ ਕਿ ਪੱਤੀਆਂ ਦੀ ਹੋਂਦ ਹੀ ਗੁਆ ਦੇਣੀ- ਬਹੁਤੀ ਅੱਛੀ ਸੋਚ ਨਹੀਂ ਹੁੰਦੀ -ਬਾਕੀ ਕਈ ਵਾਰ ਕਹਿੰਦੇ ਹਨ ਕਿ ਸਰਕਾਰ ਸਿਆਣੀ ਹੁੰਦੀ ਹੈ ਪਰ ਐਤਕੀਂ ਦੇਖਦੇ ਹਾਂ ਸਿਆਣਪਤਾ ਕਿੰਨੀ ਕੁ ਹੈ ਏਸ ਦੇ ਦਿਮਾਗ ਤੇ ਜ਼ਿਹਨ ਚ-ਬਾਪ ਦੀ ਦਾੜ੍ਹੀ ਨੂੰ ਪੁੱਤ ਕਦੋਂ ਹੱਥ ਪਾਉਂਦਾ ਹੈ-ਸਾਰੇ ਹੀ ਜਾਣਦੇ ਹਨ-ਸੋ ਬਾਪ ਵੀ ਗਲਤ ਹੋ ਸਕਦਾ ਹੈ-ਮੈਂ ਲਿਖਿਆ ਸੀ ਕਿ ਲੜਾਈਆਂ ਯੁੱਧਾਂ ਦੀ ਨੌਬਤ ਜੇ ਆਉਂਦੀ ਰਹੀ ਤਾਂ ਨਿਘਾਰ ਵੀ ਦੇਸਾਂ ਦੇ ਹੀ ਹੁੰਦੇ ਆਏ ਹਨ-ਗਵਾਂਢੀ ਕਦੇ ਵੀ ਸੁਖਾਵੇਂ ਮਹੌਲ ਚ ਰਾਜ਼ੀ ਨਹੀਂ ਹੁੰਦਾ-ਉਹਨੂੰ ਗਵਾਂਢੀ ਘਰ ਡੰਡਾ ਖੜ੍ਹਕਦਾ ਰਹੇ ਓਹੀ ਚੰਗਾ ਲਗਦਾ ਹੈ-ਪਰ ਸੋਚਣਾ ਘਰ ਵਾਲੇ ਨੇ ਹੁੰਦਾ ਹੈ ਆਪਣੇ ਘਰ ਵਾਰ ਨੂੰ ਠੀਕ ਚਲਾਵੇ ਤੇ ਇਹੋ ਜੇਹੀ ਕਦੇ ਵੀ ਨੌਬਤ ਨਾ ਆਵੇ ਕਿ ਦਸ਼ਾ ਏਨੀ ਵਿਗੜ੍ਹ ਜਾਵੇ ਕਿ ਕੰਧਾਂ ਵੀ ਢਹਿ ਜਾਣ-ਫਿਰ ਘਰ ਪਹਿਲਾਂ ਵਾਲੇ ਉਸਾਰਨੇ ਮੁਸ਼ਕਲ ਹੋ ਜਾਂਦੇ ਹਨ-ਇਹ ਜ਼ਰਾ ਦਿੱਲ ਤੋਂ ਜਰੂਰ ਪੁੱਛ ਲੈਣਾ ਫੈਸਲਾ ਕਰਨ/ ਲੈਣ ਵਾਲਿਓ-ਹਾਲ ਦੀ ਘੜੀ ਚੰਗਾ ਕੀਤਾ-ਨਹੀਂ ਤਾਂ ਪੰਜਾਬ ਨੇ ਬਲ ਪੈਣਾ ਸੀ-ਧੁਖ਼ਦੇ 2 ਨੇ-
ਅਸੀਂ ਤਾਂ ਇੱਕ ਫਰਿਆਦ ਲੈ ਕੇ ਆਏ ਹਾਂ- ਨੌਜਵਾਨ ਫਿਰ ਗਲਤ ਰਾਹ ਅਖਤਿਆਰ ਕਰ ਲੈਣਗੇ-ਇਹ ਕੇਸਰੀ ਝੂਲਦੇ ਝੰਡੇ ਕੁਝ ਕਹਿੰਦੇ ਨੇ-ਇਹ ਨਿਸ਼ਾਨ ਅਨੰਦਪੁਰ ਦੇ ਹਨ-ਸੋ ਇਹਨਾਂ ਚ ਕਿੰਨਾ ਰੋਹ ਹੈ, ਹੁਣੇ ਹੀ ਮਾਪ ਲੈਣਾ ਫਿਰ ਕੱਲ ਨੂੰ ਹੋਰ ਨਿਕਲਣ ਵਾਲੇ ਨਤੀਜ਼ਿਆ ਦੇ ਜ਼ੁਮੇਂਵਾਰ ਆਪਾਂ ਸਾਰੇ ਹੀ ਹੋਵਾਂਗੇ-ਸਮੇਂ ਦੀਆਂ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਆਪ ਵੀ ਠੋਸ ਨੀਤੀਆਂ ਦੇਣ ਜੋ ਲੋਕ ਪੱਖੀ ਹੋਣ ਤੇ ਹੋਰ ਭਰਿਸ਼ਟ ਸਿੱਸਟਮ ਦਾ ਨਾਸ਼ ਕਰੇ ਤੇ ਸਾਰਿਆਂ ਲਈ ਸੁਖ਼ਾਵਾਂ ਮਹੌਲ ਪੈਦਾ ਕਰੇ ਤਾਂ ਕਿ ਹਰ ਕੋਈ ਦੇਸ਼ ਕੌਮ ਦੀ ਦਿਨ ਤਰੱਕੀ ਲਈ ਸੋਚੇ-ਵੇਲਾ ਹੈ ਅਤੇ ਮੌਤ ਦੀ ਸਜ਼ਾ ਖ਼ਤਮ ਕਰਨ ਤੋਂ ਬਾਅਦ ਦੰਡਾਵਲੀ ਸਮੇਂ ਦੇ ਨਾਲ 2 ਟੁਰਦੀ ਹੋਣੀ ਚਾਹੀਦੀ ਹੈ - ਅਣਮਨੁੱਖੀ ਅਮਲ ਨੂੰ ਖ਼ਤਮ ਕਰਨ ਦੀ ਦਿਸ਼ਾ ਵੱਲ ਪੁਟਿਆ ਇਹ ਇਕ ਇਤਿਹਾਸਕ ਕਦਮ ਹੋਵੇਗਾ ਜੇ ਅੱਜ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਜਾਨ ਬਖਸ਼ੀ ਜਾਵੇ ਤਾਂ-ਨਹੀਂ ਤਾਂ ਰੋਹ ਵਿਦਰੋਹ ਵਿਛ ਜਾਣਗੇ-ਮੋਹ ਗੁਆਚ ਜਾਣਗੇ-ਪਿੰਡਾਂ ਸ਼ਹਿਰਾਂ ਦੀਆਂ ਬਰੂਹਾਂ ਚੋਂ-

No comments:

Post a Comment