ਅੱਛਾ ਲੱਗਦਾ ਹੈ

ਮੁਸਕਾਨ ਰਾਣਾ (ਕਲਕੱਤਾ)
ਉਹਨਾਂ ਦੇ ਬਿਨ ਚੁੱਪ-ਚੁੱਪ ਰਹਿਣਾ, ਅੱਛਾ ਲੱਗਦਾ ਹੈ
ਖ਼ਾਮੋਸ਼ੀ ਜਿਹੀ ਇੱਕ ਦਰਦ ਨੂੰ ਸਹਿਣਾਂ, ਅੱਛਾ ਲੱਗਦਾ ਹੈ
ਜਿਸ ਆਪਣੇ ਦੀ ਯਾਦ 'ਚ ਹੰਝੂ ਵਗਦੇ ਨੇ
ਸਾਹਮਣੇ ਉਸ ਦੇ ਕੁਛ ਨਾ ਕਹਿਣਾਂ, ਅੱਛਾ ਲੱਗਦਾ ਹੈ
ਮਿਲ ਕੇ ਉਸ ਨੂੰ ਵਿਛੜ ਨਾ ਜਾਂਵਾਂ, ਡਰਦੀ ਰਹਿੰਦੀ ਹਾਂ
ਇਸੇ ਲਈ ਬੱਸ ਦੂਰ ਹੀ ਰਹਿਣਾਂ, ਅੱਛਾ ਲੱਗਦਾ ਹੈ
ਦਿਲ ਕਰਦਾ ਸਭ ਖ਼ੁਸ਼ੀਆਂ ਲਿਆ ਕੇ ਉਸ ਨੂੰ ਦੇ ਦੇਵਾਂ
ਉਸ ਦੇ ਪਿਆਰ 'ਚ ਸਭ-ਕੁਛ ਖੋਹਣਾਂ, ਅੱਛਾ ਲੱਗਦਾ ਹੈ
ਉਸ ਦਾ ਮਿਲਣਾ, ਨਾ ਮਿਲਣਾ, ਕਿਸਮਤ ਦੀ ਬਾਜ਼ੀ ਹੈ
ਪਲ-ਪਲ ਉਸ ਦੀ ਯਾਦ 'ਚ ਰੋਣਾਂ, ਅੱਛਾ ਲੱਗਦਾ ਹੈ
ਉਸ ਦੇ ਬਿਨਾਂ ਸਭ ਖ਼ੁਸ਼ੀਆਂ ਅਜੀਬ ਜਿਹੀ ਲੱਗਦੀਆਂ ਨੇ
ਰੋ-ਰੋ ਉਸ ਦੀ ਯਾਦ 'ਚ ਸੌਣਾਂ, ਅੱਛਾ ਲੱਗਦਾ ਹੈ!

No comments:

Post a Comment