ਅਮਰੀਕ ਸਿੰਘ ਕੰਡਾ ਡਾ.
ਜੰਗਲ ਦੇ ਧਾਰਮਿਕ ਇਲੈਕਸ਼ਨ ਹੋ ਰਹੇ ਨੇ । ਅੱਜ ਚੋਣਾਂ ਪੈਣੀਆਂ ਨੇ ਜੰਗਲ ਦੇ ਰਾਜੇ ਸ਼ੇਰ ਨੇ ਆਪਣੇ ਬਣਾਏ ਹੋਏ ਧਾਰਮਿਕ ਆਗੂਆਂ ਨੂੰ ਫਾਈਨਲ ਲਿਸਟ ਦੇਣ ਨੂੰ ਕਿਹਾ ਤਾਂ ਲਿਸਟ ਇਸ ਤਰਾਂ ਸੀ ।
ਘੁੱਗੀ ਰਾਣੀ/ਘੁੱਗੀ ਕੌਰ, ਹਿਰਨ ਸ਼ਰਮਾ/ਹਿਰਨ ਸਿੰਘ ਟਟੀਹਿਰੀ ਰਾਣੀ/ਟਟੀਹਿਰੀ ਕੌਰ
ਲੂੰਬੜੀ ਰਾਣੀ/ਲੂੰਬੜੀ ਕੌਰ ਕਾਟੋ ਰਾਣੀ /ਕਾਟੋ ਕੌਰ ਕਬੂਤਰ ਖਾਣ/ਕਬੂਤਰ ਸਿੰਘ
ਬਾਂਦਰ ਕੁਮਾਰ/ਬਾਂਦਰ ਸਿੰਘ ਕੋਇਲ ਰਾਣੀ/ਕੋਇਲ ਕੌਰ ਗਟਾਰ ਬੇਗਮ/ਗਟਾਰ ਕੌਰ
ਗਊ ਰਾਣੀ/ਗਊ ਕੌਰ ਬੱਤਖ ਬਾਂਸਲ/ਬੱਤਖ ਕੌਰ ਰਿੱਛ ਗੁਪਤਾ/ਰਿੱਛ ਸਿੰਘ
ਇਧਰ ਇਕ ਬਾਰਾਂ ਸਿੰਗਾ ਤੇ ਆਪਣੀ ਫੈਮਲੀ ਨਾਲ ਸਿੰਗਾਂ ਨੂੰ ਤੇਲ ਲਾਅ ਕੇ ਵੋਟ ਪਾਉਣ ਲਈ ਆਇਆ ਤਾਂ ਅੱਗੋਂ ਇਕ ਘੋਨੇ ਖਰਗੋਸ ਸ਼ਰਮਾ ਤੋਂ ਖਰਗੋਸ ਸਿੰਘ ਬਣੇ ਵਰਕਰ ਨੇ ਕਿਹਾ "ਤੁਹਾਡੀ ਤਾਂ ਵੋਟ ਹੀ ਨਹੀਂ ਹੈ ।"
"ਆਹ ਵੇਖ ਮੇਰੀ ਵੋਟ …..?" ਬਾਰਾਂ ਸਿੰਗਾ ਗੁੱਸੇ ਚ ਬੋਲਿਆ
"ਤੇਰਾ ਨਾਂ ਮੇਰੀ ਲਿਸਟ ਚ ਨਹੀਂ ਹੈ ਨਾਲੇ ਮੈਨੂੰ ਗੁੱਸਾ ਨਾ ਦਵਾ ।" ਖਰਗੋਸ ਨੇ ਆਪਣੀਆਂ ਮੁੱਛਾਂ ਤੇ ਹੱਥ ਫੇਰਦੇ ਹੋਏ ਬਾਰਾਂ ਸਿੰਗੇ ਦੀ ਗੱਲ ਸ਼ੇਰ ਜੀ ਨਾਲ ਕਰਵਾ ਦਿੱਤੀ । ਇਕ ਹੋਰ ਪਿੰਡ ਚ ਹਾਥੀ ਸਿੰਘ ਆਪਣੀ ਫੈਮਲੀ ਤੇ ਰਿਸ਼ਤੇਦਾਰਾਂ ਨਾਲ ਵੋਟਾਂ ਪਾਉਣ ਲਈ ਆਇਆ ਤਾਂ ਅੱਗੋਂ ਚੂਹਾ ਕੁਮਾਰ ਤੋਂ ਚੂਹਾ ਸਿੰਘ ਬਣੇ ਵਰਕਰ ਨੇ ਹਾਥੀ ਸਿੰਘ ਨੂੰ ਕਿਹਾ "ਤੁਹਾਡੀ ਵੋਟ ਹੈਨੀਗੀ ?"
ਹਾਥੀ ਨੇ ਜਿਉਂ ਹੀ ਸੁੰਡ ਚੁੱਕੀ ਤਾਂ ਚੂਹੇ ਨੇ ਕੀੜੀਆਂ ਨੂੰ ਇਸ਼ਾਰਾ ਕੀਤਾ ਤੇ ਹਾਥੀ ਡਰ ਗਿਆ ਉਹ ਆਪਣੀ ਫੈਮਲੀ ਨਾਲ ਆਪਣੇ ਘਰ ਵਾਪਿਸ ਚਲਾ ਗਿਆ ।ਇਹ ਸਾਰੀ ਗੱਲ ਇਕ ਚੈਨਲ ਦੇ ਪੱਤਰਕਾਰ ਲੂੰਬੜ ਨੂੰ ਪਤਾ ਲੱਗੀ ਤਾਂ ਕਿ ਕਿਸੇ ਗੁਪਤ ਜਗਾਹ ਤੇ ਨਸ਼ਾ,ਮੀਟ ਸਰਾਬਾਂ ਚੱਲ ਰਹੀਆਂ ਨੇ । ਲੂੰਬੜ ਆਪਣੇ ਖੁਫੀਆ ਕੈਮਰੇ ਲੈ ਕੇ ਪਹੁੰਚ ਗਿਆ । ਪਰ ਜੰਗਲ ਦੇ ਬੱਬਰ ਸ਼ੇਰ ਜੀ ਦੀ ਸੀ.ਆਈ.ਡੀ ਬਹੁਤ ਪਾਵਰਫੁੱਲ ਹੋਣ ਕਰਕੇ ਉਸ ਗੁਪਤ ਜਗਾਹ ਤੋਂ ਹੱਡੀਆਂ ਦੇ ਢੇਰ,ਮੀਟ ਵਾਲੇ ਪਤੀਲੇ ਤੇ ਸ਼ਰਾਬ,ਬੀਅਰ ਦੀਆਂ ਬੋਤਲਾਂ ਪਹਿਲਾਂ ਹੀ ਗਾਇਬ ਕਰ ਦਿੱਤੀਆਂ । ਲੂੰਬੜ ਪੱਤਰਕਾਰ ਜਦੋਂ ਪਹੁੰਚਿਆ ਤਾਂ ਉਸਨੂੰ ਉੱਲੂ ਸਿੰਘ,ਗਿੱਦੜ ਸਿੰਘ,ਕਾਂ ਸਿੰਘ,ਗਧਾ ਸਿੰਘ ਲੈਚੀਆਂ ਵੰਡ ਰਹੇ ਸੀ ਤਾਂ ਕਿ ਕਿਸੇ ਦੇ ਮੂੰਹ ਚੋਂ ਬਦਬੂ ਨਾ ਆਵੇ । ਲੂੰਬੜ ਵੀ ਤਰੀ ਨਾਲ ਰੋਟੀਆਂ ਖਾ ਕੇ ਬਿਨਾਂ ਕਵਰੇਜ ਤੋਂ ਵਾਪਿਸ ਆ ਗਿਆ । ਲੂੰਬੜ ਦੀ ਜੇਬ ਫੁੱਲ ਸੀ ।
No comments:
Post a Comment