ਚੁੱਪ ਦੀ ਬੁੱਕਲ ਵਿੱਚ ਬਿਤਾਏ ਦੋ ਦਿਨ

ਨਿੰਦਰ ਘੁਗਿਆਣਵੀ
ਮੇਰੇ ਉਸ ਮੇਜ਼ਬਾਨ ਦੇ ਲੰਡਨ ਵਿੱਚ ਕਈ ਘਰ ਸਨ, ਜੋ ਉਸਨੇ ਕਿਰਾਏ 'ਤੇ ਚਾੜ੍ਹ ਰੱਖੇ ਸਨ। ਅੱਜ ਉਹ ਜਿੱਥੇ ਮੈਨੂੰ ਛੱਡ ਕੇ ਗਿਆ ਸੀ, ਇਹ ਉਸਦਾ ਇੱਕ ਵੱਡਾ ਫਾਰਮ ਹਾਊਸ ਸੀ, ਜੋ ਉਸਨੇ ਕੁਝ ਮਹੀਨੇ ਪਹਿਲਾਂ ਹੀ ਕਿਸੇ ਗੋਰੇ ਕੋਲੋਂ ਬੜਾ ਮਹਿੰਗਾ ਖਰੀਦਿਆ ਸੀ। ਇਸਦੇ ਆਸੇ-ਪਾਸੇ ਦੂਰ-ਦੂਰ ਤੀਕ ਖੇਤ ਤੇ ਬੰਦ ਡੱਬਿਆਂ ਵਰਗੇ ਘਰ ਦਿਸਦੇ ਸਨ। ਮੈਂ ਇੱਥੇ ਦੋ ਦਿਨ ਰਹਿਣਾ ਸੀ। ਮੇਰੇ ਮੇਜ਼ਬਾਨ ਨੇ ਮੈਨੂੰ ਇੱਥੇ ਛੱਡਣ ਬਾਅਦ ਆਪਣੀ ਲੜਕੀ ਨੂੰ ਲੈਣ ਲਈ ਬਹੁਤ ਦੂਰ ਯੂਨੀਵਰਸਿਟੀ ਵਿੱਚ ਜਾਣਾ ਸੀ। ਸਪੱਸ਼ਟ ਸੀ ਕਿ ਉਸਨੇ ਦੋ-ਦਿਨ ਬਾਅਦ ਹੀ, ਮੈਨੂੰ ਉਦੋਂ ਮਿਲਣਾ ਸੀ, ਜਦੋਂ ਮੈਂ ਇਸ ਘਰ ਵਿੱਚੋਂ ਵਾਪਿਸ ਆਪਣੇ ਠਿਕਾਣੇ 'ਤੇ ਪਰਤਣਾ ਸੀ। ਮੇਜ਼ਬਾਨ ਤੇ ਉਸਦਾ ਬਾਕੀ ਪਰਿਵਾਰ ਦੂਰ ਕਿਤੇ ਨਿੱਕੇ ਜਿਹੇ ਟਾਊਨ ਵਿੱਚ ਰਹਿੰਦਾ ਸੀ। ਜਦੋਂ ਅਸੀਂ ਇਸ ਫਾਰਮ 'ਤੇ ਆਉਣ ਲੱਗੇ ਤਾਂ ਰਸਤੇ ਵਿੱਚ ਪੈਂਦੇ ਇੱਕ ਨਿੱਕੇ ਗਰੌਸਰੀ ਸਟੋਰ ਤੋਂ ਮੇਰੇ ਲਈ ਦੁੱਧ, ਆਈਸ ਕ੍ਰੀਮ, ਚਿਕਨ, ਸਲਾਦ, ਰੈੱਡ-ਵਾਈਨ ਤੇ ਬ੍ਰੈਡ ਆਦਿ ਲੈ ਲਏ ਸਨ, ਇਹ ਇੱਕ ਹਫ਼ਤੇ ਦਾ ਫੂਡ ਸੀ ਪਰ ਮੈਂ ਤਾਂ ਉਥੇ ਸਿਰਫ਼ ਦੋ ਦਿਨ ਲਈ ਹੀ ਰੁਕਣਾ ਸੀ।
ਫਾਰਮ ਦੇ ਚਾਰੇ ਪਾਸੇ ਹਰੇ-ਕਚੂਚ ਦਰੱਖਤ ਤੇ ਵੇਲਾਂ ਦਾ ਜਮਘਟਾ ਸੀ, ਦਰੱਖਤਾਂ ਦੇ ਮੁੱਢਾਂ ਵਿੱਚ ਸੰਘਣੀ ਝਾੜ-ਬੂਟ ਨੇ ਪੈਰ ਪਸਾਰ ਰੱਖੇ ਸਨ। ਫਾਰਮ ਦਾ ਮੂੰਹ-ਮੱਥਾ ਦਸਦਾ ਸੀ ਕਿ ਕਿ ਚਿਰਾਂ ਤੋਂ ਜਿਵੇਂਂ ਕੋਈ ਏਥੇ ਆਇਆ ਹੀ ਨਹੀਂ ਹੈ। ਪਲ-ਪਲ ਚੁੱਪ ਦਾ ਪਹਿਰਾ ਹੈ। ਖਾਣ-ਪੀਣ ਦਾ ਸਮਾਨ ਤੇ ਆਪਣਾ ਬੈਗ ਕਾਰ ਦੀ ਡਿੱਕੀ 'ਚੋਂ ਲਾਹੁੰਣ ਵਿੱਚ ਮੈਂ ਮੇਜ਼ਬਾਨ ਦੀ ਮੱਦਦ ਕੀਤੀ। ਜਿੱਥੇ ਮੇਰਾ ਬੈਗ ਰੱਖਿਆ ਗਿਆ, ਇਸ ਨਿੱਕੇ ਜਿਹੇ ਕਮਰੇ ਵਿੱਚ ਕਿੰਨਾ ਕੁਝ, ਕਿੰਨੇ ਸਲੀਕੇ ਨਾਲ ਆਪਣੀ-ਆਪਣੀ ਥਾਂਵੇਂ ਟਿਕਾਇਆ ਹੋਇਆ ਸੀæææਇਹ ਦੇਖਦਾ ਮੈਂ ਦੰਗ ਹੀ ਰਹਿ ਗਿਆ ਕਿ ਥਾਂ ਥੋੜ੍ਹੀ ਤੋਂ ਥੋੜ੍ਹੀ ਤੇ ਕੰਮ ਬਹੁਤੇ ਤੋਂ ਬਹੁਤਾ ਲਿਆ ਗਿਆ ਹੈ! ਕਮਰੇ 'ਚੋਂ ਇੱਕ ਨਿੱਕਾ ਬੂਹਾ ਬੂਹਾ ਬਾਥਰੂਮ ਨੂੰ ਖੂੱਲ੍ਹਦਾ ਸੀ।
ਇੱਕ ਨੁੱਕਰੇ ਛੋਟਾ ਟੇਬਲ ਤੇ ਉਸ 'ਤੇ ਕੇਤਲੀ ਚਾਹ ਬਣਾਉਣ ਲਈ। ਛੋਟੀ ਬਾਰੀ ਉੱਤੇ ਲਾਲ ਪਰਦਾ। ਇੱਕ ਗੁੱਠ ਵਿੱਚ ਬੌਣੀ ਜਿਹੀ ਪੁਰਾਣੀ ਅਲਮਾਰੀ, ਜਿਸ ਵਿੱਚ ਕੱਪੜੇ ਟੰਗਣ ਲਈ ਹੈਂਗਰ ਲਮਕ ਰਹੇ ਸਨ। ਬੈਡ ਬਹੁਤ ਨੀਵਾਂ ਤੇ ਨਿੱਕਾ ਸੀ। ਗੁਦਗੁਦਾ ਮੋਟਾ ਲਾਲ ਕੰਬਲ। ਖਾਣ-ਪੀਣ ਦਾ ਸਮਾਨ ਲਿਫਾਫਿਆਂ ਵਿੱਚੋਂ ਕੱਢ ਕੇ ਅਲਮਾਰੀ ਨੇੜੇ ਪਈ ਛੋਟੀ ਫਰਿੱਜ ਵਿੱਚ ਰੱਖਿਆ ਗਿਆ। ਮੇਜ਼ਬਾਨ ਨੇ ਟੇਬਲ 'ਤੇ ਪਈ ਕੇਤਲੀ ਚੁੱਕੀ ਤੇ ਬਾਥਰੂਮ ਵਿੱਚੋਂ ਪਾਣੀ ਦੀ ਭਰ ਕੇ ਮੈਨੂੰ ਸਮਝਾਇਆ,"ਅਹਿ ਦੇਖ਼ææਅਹਿ ਔਨ ਤੇ ਔਫ਼ ਦੀ ਸਵਿੱਚ ਏæææਚਾਹ ਦੀਆਂ ਪੁੜੀਆਂ ਅਹਿ ਡੱਬੀ ਵਿੱਚ ਨੇæææਤੇ ਅਹਿ ਖੰਡ ਵਾਲੀ ਡੱਬੀ ਏææਦੁੱਧ ਦੀ ਕੇਨੀ ਫਰਿੱਜ ਵਿੱਚ ਪਈ ਏ ਤੇ ਅਹਿ ਪਏ ਨੇ ਚਮਚæææ।"
ਜੱਗ ਜਿੱਡੇ ਵੱਡੇ ਇੱਕ ਕੱਚ ਦੇ ਗਲਾਸ ਵੱਲ ਇਸ਼ਾਰਾ ਕਰਦਿਆਂ ਮੇਜ਼ਬਾਨ ਨੇ ਆਖਿਆ, "ਅਹਿ ਬੀਅਰ ਜਾਂ ਵਾਈਨ ਪੀਣ ਲਈ ਏæææਫਰਿੱਜ ਭਰੀ ਪਈ ਏ ਬੀਅਰ ਨਾਲ਼ææਠੰਢੀ-ਠੰਢੀ ਕੱਢੋ ਤੇ ਚੁਸਕੀਆਂ ਲਓ ਤੇ ਅਹਿ ਬਾਥ ਨੂੰ ਕੋਸੇ ਪਾਣੀ ਦਾ ਭਰ ਲਵੀਂæææਵਿੱਚ ਲੇਟ ਜਾਵੀਂæææਸਰੀਰ ਹੌਲ਼ਾ-ਫੁੱਲ ਹੋ ਜਾਊ ਤੇਰਾæææਅਹਿ ਪਏ ਨੇ ਸ਼ੈਪੂੰ ਤੇ ਸਾਬਨæææ।" ਬਾਥਰੂਮ ਵਿੱਚੋਂ ਆਣ ਕੇ ਫਿਰ ਦੱਸਣ ਲੱਗਿਆ,"ਜਿਹੜੀ ਚੀਜ਼ ਵੀ ਗਰਮ ਕਰਨੀ ਏਂæææਪਾਓ ਪਲੇਟ ਵਿੱਚæææਤੇ ਓਵਨ ਦੀ ਘੀਂ-ਘੀਂ ਮਗਰੋਂæææਬਾਹਰ ਕੱਢੋæææਓਕੇ ਆæææ? ਬਾਏ-ਬਾਏææਮਿਲਦੇ ਆਂ ਪਰਸੋਂ ਨੂੰæææਓਕੇ ਟੇਕ ਕੇਅਰæææ।"
ਮੇਜ਼ਬਾਨ ਦੀ ਕਾਰ ਨੇ ਭੋਰਾ ਕੁ ਘੁਰਰ-ਘੁਰਰ ਕੀਤੀ ਤੇ ਤੁਰਦੀ ਬਣੀ। ਮੈਂ ਆਪਣੇ ਨਿੱਕੇ ਕਮਰੇ ਅੰਦਰ ਕੁਰਸੀ 'ਤੇ ਬਹਿ ਕੇ ਆਪਣਾ ਮੋਬਾਇਲ ਫ਼ੋਨ ਫੋਲਣ ਲੱਗਿਆ। ਸਿਗਨਲ ਉੱਡ ਗਿਆ ਸੀ। ਸੋ, ਜ਼ਾਹਿਰ ਸੀ ਕਿ ਇੱਥੇ ਇਸਨੇ ਨਹੀਂ ਸੀ ਚੱਲਣਾ। ਘਰ ਦੀ ਕਿਸੇ ਨੁੱਕਰੇ ਜ਼æਰੂਰ ਹੀ ਲੈਂਡ-ਲਾਈਨ ਫ਼ੋਨ ਜਾਂ ਇੰਟਰਨੈੱਟ ਹੋਵੇਗਾ! ਇਹ ਸੋਚ ਕੇ ਮੈਂ ਕਮਰੇ 'ਚੋਂ ਨਿਕਲਿਆ ਤੇ ਲੈਂਡ-ਲਾਈਨ ਫ਼ੋਨ ਲੱਭਣ ਲੱਗਿਆ। ਸਾਰੇ ਕਮਰਿਆਂ ਨੂੰ ਜੰਦਰੇ ਵੱਜੇ ਹੋਏ ਸਨ। ਬੂਹੇ-ਬਾਰੀਆਂ ਬੰਦ! ਗੇੜਾ ਦੇ ਕੇ ਮੈਂ ਫਿਰ ਕੁਰਸੀ 'ਤੇ ਆਣ ਬੈਠਿਆ। ਨਿੱਕੇ ਕਮਰੇ ਅੰਦਰ ਨਿੱਕੇ ਅਕਾਰ ਦੀਆਂ ਵਸਤਾਂ ਵੱਲ ਦੇਖ ਕੇ ਮੈਂ ਸੋਚਣ ਲੱਗਿਆ ਕਿ ਜਿਵੇਂ ਇਹ ਸਭ ਵਸਤਾਂ, ਇਸ ਨਿੱਕੇ ਕਮਰੇ ਅਨੁਸਾਰ ਹੀ ਬਣਾਈਆ ਗਈਆਂ ਨੇ? ਸਭ ਵਸਤਾਂ ਬੜੇ ਕਰੀਨੇ ਨਾਲ ਟਿਕੀਆਂ ਹੋਣ ਕਰਕੇ ਕਮਰਾ ਖੁੱਲ੍ਹਾ-ਖੁੱਲ੍ਹਾ ਜਾਪ ਰਿਹਾ ਸੀ। ਗਰਮ ਪਾਣੀ ਨਾਲ ਮੂੰਹ-ਹੱਥ ਧੋਤੇ ਤੇ ਜਿਉਂ ਹੀ ਕੱਪੜੇ ਬਦਲ ਕੇ ਬੈੱਡ ਉੱਤੇ ਬੈਠਿਆ ਤਾਂ ਉਹ ਇੱਕ ਦਮ ਕਾਫ਼ੀ ਹੇਠਾਂ ਨੂੰ ਧਸਣ ਲੱਗਿਆ ਤੇ ਫਿਰ ਹੌਲੀ-ਹੌਲੀ ਉੱਪਰ ਨੂੰ ਉਠਣ ਲੱਗਿਆ ਤੇ ਨਿੱਕੇ-ਨਿੱਕੇ ਝੂਟੇ ਜਿਹੇ ਆਉਣ ਲੱਗੇ! ਹੈਅੰæææ? ਵਾਹ ਬਈ ਵਾਹæææਕਿਆ ਬਾਤ ਐæææਏਹ ਵਲੈਤੀ ਬੈੱਡ ਐ ਕਿ ਝੂਲਾæææ? ਪਲਾਂ ਵਿੱਚ ਹੀ ਨੀਂਦ ਦਾ ਜੱਫ਼ਾ। ਮੈਨੂੰ ਨਹੀਂ ਲਗਦਾ ਸੀ ਕਿ ਮੈਂ ਪਾਸਾ ਪਰਤਿਆ ਸੀ। ਜਦ ਜਾਗਿਆ ਤਾਂ ਕਮਰੇ ਅੰਦਰ ਹਨੇਰਾ ਪ੍ਰਵੇਸ਼ ਕਰ ਚੁੱਕਾ ਸੀ। ਬੱਤੀ ਜਗਾਈ ਤੇ ਬਾਰੀ ਖੋਲ੍ਹ ਕੇ ਬਾਹਰ ਵੱਲ ਦੇਖਿਆæææਫਾਰਮ ਹਾਊਸ ਦੇ ਆਸ-ਪਾਸ ਲੰਬੇ ਖੰਭਿਆਂ 'ਤੇ ਬੱਤੀਆਂ ਜਗ ਗਈਆਂ ਸਨæææਕੌਣ ਜਗਾ ਗਿਆ ਸੀ ਏਹ ਬੱਤੀਆਂ? ਕੋਈ ਨਹੀਂæææ! ਆਪਣੇ ਆਪ ਜਗੀਆਂ ਨੇ ਏਹ ਬੱਤੀਆਂ! ਹਨੇਰਾ-ਸਵੇਰਾ ਦੇਖ ਕੇ ਆਪਣੇ ਆਪ ਜਗਣ-ਬੁਝਣ ਵਾਲੀਆਂ ਨੇ ਏਹ ਵਿਲੱਖਣ ਵਲੈਤਣ ਬੱਤੀਆਂ!
ਖਵਰੈæææਹੁਣ ਤੀਕ ਤਾਂ ਫੋਨ ਦਾ ਸਿਗਨਲ ਆ ਹੀ ਗਿਆ ਹੋਣੈ! ਮੋਬਾਇਲ ਫੋæਨ ਦੇਖਿਆæææਉਹ ਤਾਂ ਬੁਰੀ ਤਰ੍ਹਾਂ ਖ਼ਾਮੋਸ਼ ਸੀæææਨਾਮੋ-ਨਿਸ਼ਾਨ ਨਹੀਂ ਸੀ ਸਿਗਨਲ ਦਾ। ਅੱਜ ਦੁਪੈਹਰ ਤੋਂ ਪਹਿਲਾਂ ਦਾ 'ਚੁੱਪ ਦੀ ਬੁੱਕਲ' ਵਿੱਚ ਇੱਕ ਮਸਤੀ ਜਿਹੀ ਦਾ ਆਲਮ ਮਹਿਸੂਸ ਹੋ ਰਿਹਾ ਸੀ। ਸੋਚ ਆਉਂਦੀ ਹੈ ਕਿ ਸੱਚੀਓਂ ਹੀ ਚੁੱਪ ਕਿੰਨੀ ਸੁਖ-ਦਾਇਕ ਹੁੰਦੀ ਹੈ। ਊਰਜਾ ਦਿੰਦੀ ਹੈ। ਚੁੱਪ ਸਮਾਧੀ ਵੱਲ ਲਿਜਾਂਦੀ ਹੈ। ਐਂਂਵੇ ਤਾਂ ਨਹੀਂ ਸਾਡੇ ਰਿਸ਼ੀ-ਮੁਨੀ ਤੇ ਸੰਤ ਮਹਾਤਮਾ ਚੁੱਪ ਧਾਰਦੇ ਜੰਗਲੀਂ ਭਾਉਂਦੇ ਰਹੇ ਸਨ। ਸ਼ਿਵ ਨੇ ਚੁੱਪ ਬਾਰੇ ਕਿੰਨਾ ਸੁਹਣਾ ਲਿਖਿਆ ਹੈ:
ਚੁੱਪ ਦੀ ਆਵਾਜ਼ ਸੁਣੋ
ਚੁੱਪ ਦੀ ਆਵਾਜ਼
ਮੇਰੀ ਚੁੱਪ ਸੰਗ ਸੌ ਜਨਮਾਂ ਤੋਂ ਯਾਰੀ ਹੈ
ਮੈਂ ਸੱਪਣੀ ਦੀ ਅੱਖ ਵਿੱਚ ਉਮਰ ਗੁਜ਼ਾਰੀ ਹੈ
ਚੁੱਪ ਦੀ ਆਵਾਜ਼ ਸੁਣੋæææ
ਦਿਲ ਕੀਤਾ, ਫਾਰਮ ਦੇ ਆਸ-ਪਾਸ ਚੱਕਰ ਲਾਇਆ ਜਾਵੇ। ਬਾਹਰ ਆਇਆ ਹਾਂ ਤਾਂ ਬਾਹਰ ਵੀ ਚੁੱਪ। ਚਾਰ ਚੁਫੇਰੇ ਚੁੱਪ ਈ ਚੁੱਪ! ਜਿਵੇਂ ਬਾਹਰਲੀ ਚੁੱਪ ਮੈਨੂੰ ਖਾਣ ਨੂੰ ਪਈ ਹੋਵੇ। ਝਟ ਦੇਣੇ ਅੰਦਰ ਚਲਾ ਜਾਂਦਾ ਹਾਂ। ਇੱਕ ਪਲ ਬਿਲਕੁਲ ਉਲਟ ਜਾਪਣ ਲਗਦੈ ਕਿ ਇਹ ਚੁੱਪ ਤੇ ਸ਼ਾਂਤੀ ਬਹੁਤ ਭਿਆਨਕ ਹੁੰਦੀਆਂ ਨੇ, ਬਹੁਤ ਈ ਭਿਆਨਕ! ਕਿੰਨਾ ਅਜਬ ਸੰਸਾਰ ਹੈ ਚੁੱਪ ਦਾ!
ਅੱਜ ਸਵੇਰ ਤੋ ਬਾਅਦ ਕੁਝ ਬੋਲਿਆ ਵੀ ਨਹੀਂæææਨਾ ਕੰਨਾਂ ਨੇ ਕੁਝ ਸੁਣਿਆ ਹੈæææਸਿਵਾਏ ਹਵਾ ਦੀ ਸਰ-ਸਰਾਹਟ ਦੇ! ਸੋਚਦਾ ਹਾਂ ਕਿ ਕੀ ਫਾਰਮ ਹਾਊਸ ਵਿੱਚ ਸਾਰੇ ਪੰਛੀਆਂ ਨੂੰ ਸੱਪ ਸੁੰਘ ਗਿਆ ਹੈ? ਕੁਸਕੇ ਤੱਕ ਨਹੀਂ ਹਨ! ਪੰਛੀਆਂ ਤੇ ਸੱਪਾਂ ਬਾਰੇ ਸੋਚਣ ਲਗਦਾ ਹਾਂ। ਨਹੀਂ-ਨਹੀਂæææਜ਼ਰੂਰ ਹੋਣਗੇ ਏਥੇ ਮਨ-ਮੋਹਣੀਆਂ ਆਵਾਜ਼ਾਂ ਵਾਲੇ ਵੰਨ-ਸੁਵੰਨੜੇ ਪੰਛੀæææਏਹ ਬੋਲ ਹਟੇ ਹੋਣਗੇ ਜਦ ਸ਼ਾਮੀਂ ਮੈਂ ਸੌਂ ਰਿਹਾ ਸਾਂ। ਸਵੇਰੇ ਬੋਲਦੇ ਜ਼ਰੂਰ ਸੁਣਾਂਗਾ ਇਹਨਾਂ ਨੂੰ।
ਰੁੱਖਾਂ ਦੀ ਝੁੰਡ-ਮੁੰਡæææਤੇ ਨਿੱਕ-ਸੁੱਕ ਦੇ ਜਮਘਟੇ ਵਿੱਚ ਸੱਪ ਵੀ ਜ਼ਰੂਰ ਹੋਣਗੇ। ਬੜੇ ਸਾਲ ਹੋਏ, ਐਬਟਸਫੋਰਡ ਵਾਲੇ ਅੰਕਲ ਬੰਤ ਸਿੱਧੂ ਦਾ ਕਿਹਾ ਯਾਦ ਆਇਆ ਕਿ ਜਿਹੜੇ ਫਾਰਮ-ਹਾਊਸਾਂ ਵਿੱਚ ਲੋਕ ਨਹੀਂ ਰਹਿੰਦੇæææਉਥੇ ਸੱਪ ਵਾਸਾ ਕਰ ਲੈਂਦੇ ਨੇæææਉਹਨਾਂ ਦੇ ਸੁੰਨੇ ਇੱਕ ਫਾਰਮ-ਹਾਉਸ ਵਿੱਚ ਵੀ 'ਕੇਰਾਂ ਸੱਪ ਆਣ ਕੇ ਰਹਿਣ ਲੱਗ ਪਏ ਸਨ। ਸੱਪ ਤਾਂ ਏਥੇ ਵੀ ਜ਼ਰੂਰ ਹੋਊ! ਕਮਰੇ ਦੀਆਂ ਵਿਰਲਾਂ-ਵਿੱਥਾਂ ਤੇ ਝੀਥਾਂ ਦੇਖਦਾ ਹਾਂ। ਕਮਰੇ ਵਿੱਚ ਰੈੱਡ ਕਾਰਪਿਟ ਵਿਛੀ ਹੋਈ ਹੈ। ਕੋਈ ਵੱਡੀ ਵਿਰਲ-ਵਿੱਥ ਨਹੀਂ ਦਿਸਦੀ। ਕਿੱਥੋਂ ਆ ਜਾਏਗਾ ਸੱਪ ਏਥੋਂ ਦੀ? ਨਹੀਂ ਆਉਂਦਾ ਸੱਪ।
ਅੱਜ ਕਿੰਨਾ ਚੰਗਾ ਹੁੰਦਾ ਕਿ ਜੇਕਰ ਮੇਰੇ ਬੈਗ ਵਿੱਚ ਕੋਈ ਕਿਤਾਬ ਹੁੰਦੀ ਜਾਂ ਰੇਡੀਓ ਹੁੰਦਾ। ਕਾਗਜ਼ ਹੁੰਦੇ, ਮੈਂ ਲਿਖ ਲੈਂਦਾ। ਉਸ ਦਿਨ ਮਹਿਸੂਸ ਹੋਈ ਕਿਤਾਬ ਦੀ ਥੋੜ੍ਹ। ਕਿਸੇ ਦੀ ਆਵਾਜ਼ ਸੁਣਨ ਲਈ ਉਦਰੇਵਾਂ ਜਾਗਿਆ! ਕਾਗਜ਼ ਤੇ ਕਲਮ ਦਾ ਵਿਛੋੜਾ ਪੈ ਗਿਆ ਜਾਪਿਆ। ਅੱਜ ਦੀ ਸਾਰੀ ਰਾਤ ਤੇ ਹਾਲੇ ਤਾਂ ਕੱਲ੍ਹ ਦਾ ਸਾਰਾ ਦਿਨ ਤੇ ਫਿਰ ਅਗਲੀ ਰਾਤ ਪਈ ਹੈ। ਪਰਸੋਂ ਨੂੰ ਆਏਗਾ ਮੇਜ਼ਬਾਨ ਤੇ ਕੱਢੂਗਾ ਇਸ ਜੇæਲ੍ਹ ਵਿੱਚੋਂ। ਵੰਨ-ਸੁਵੰਨੇ ਵਿਚਾਰਾਂ ਦੀ ਘੋੜ-ਦੌੜ ਵਿੱਚੋਂ ਮਨ ਉਦੋਂ ਨਿਕਲਿਆ ਜਦ ਵਾਈਨ ਦੀ ਸੀਸ਼ੀ ਵੱਲ ਹੱਥ ਵਧਿਆ ਤੇ ਕੁਝ ਪਲਾਂ ਬਾਅਦ ਜਾਪਿਆ ਕਿ ਦੁਰੇਡਿਓਂ ਕਿਤੋਂ ਇੱਕ ਤਾਰੇ ਦੀ ਡੂੰਘੀ ਸੁਰ ਤੇ ਬੋਲ ਇੱਕ ਦੂਜੀ ਦੀ ਉਂਗਲ ਫੜ੍ਹੀ ਆ ਰਹੀਆਂ ਨੇ। ਯਾਦ ਆਇਆ ਕਿ ਮੇਰੇ ਬੈਗ ਵਿੱਚ ਤਾਂ ਇੱਕ-ਤਾਰਾ ਪਿਆ ਹੋਇਆ ਹੈ, ਬੇਹਬਲਤਾ ਨਾਲ ਬੈਗ ਵਿੱਚੋਂ ਨਿੱਕਾ-ਇੱਕਤਾਰਾ ਕੱਢਿਆ ਹੈ ਤਾਂ ਆਪ-ਮੁਹਾਰੇ ਤਾਰ ਨਾਲ ਪੋਟਾ ਛੁਹ ਗਿਆ ਹੈæææਟੁਣਨੰæææਦੀ ਬਾਰੀਕ ਧੁਨੀਂ ਨੇ ਕੰਨਾਂ ਨੂੰ ਸੁਰ ਦੇ ਅੰਗ-ਸੰਗ ਸਾਕਾਰ ਹੋਣ ਦਾ ਅਹਿਸਾਸ ਕਰਵਾਇਆ ਹੈ। 'ਕੀ ਜਾਣਾ ਓ ਕੌਣ ਮੈਂ ਬੁੱਲਿਆæææਕੀ ਜਾਣਾ ਮੈਂ ਕੌਣ'! ਜਦ ਤੀਕ ਇਹ ਨਗਮਾ ਛੁਹਿਆ ਸੀ, ਤਦ ਤੱਕ ਦੀ ਤਾਂ ਯਾਦ ਹੈæææਬਾਅਦ ਵਿੱਚ ਕਿੰਨਾ ਚਿਰ, ਕੀ-ਕੀ ਗਾਉਂਦਾ ਰਿਹਾ ਸਾਂæææਰਤਾ ਯਾਦ ਨਹੀਂ। ਅਗਲੇ ਦਿਨ ਦੀ ਦੁਪਿਹਰ ਨੂੰ ਜਾਗਿਆæææਜਦ ਚੁੱਪ ਸਤਾਉਂਦੀ ਤਾਂ ਇੱਕਤਾਰਾ ਚੁੱਕ ਲੈਂਦਾæææਉਹ ਟੁਣਕੀ ਜਾਂਦਾæææਕਦੇ ਦੋ ਪੋਟੇæææਇੱਕ ਪੋਟਾæææਕਦੇ ਤਿੰਨ ਪੋਟੇ ਤੇ ਕਦੇ ਚਾਰ ਪੋਟੇ ਲਗਦੇ ਜਾਂਦੇ!
ਅਗਲੇ ਦੋ ਦਿਨ ਵੀ ਇੱਕ ਤਾਰੇ ਦਾ ਸਾਥ ਬੜਾ ਸੁਹਾਵਣਾ ਰਿਹਾ। ਉਸਤਾਦ ਬੜਾਂ ਯਾਦ ਆਇਆ, ਜਿਹਨੇ ਇਹ ਇੱਕਤਾਰਾ ਸਿਰਜਿਆ ਸੀ। ਜੇਕਰ ਇਹ ਇੱਕਤਾਰਾ ਨਾ ਹੁੰਦਾ ਤਾਂ ਮੈਂ ਕਿਸ ਨਾਲ ਮਿਲਕੇ ਗਾਉਂਦਾ? ਇਸ ਲਈ ਇਹ ਇੱਕਤਾਰਾ ਮੇਰਾ ਪੱਕਾ ਤੇ ਪਿਆਰਾ ਮਿੱਤਰ ਬਣ ਗਿਆ, ਜਿਸ ਨੇ ਕਹਿਰਾਂ ਦੀ ਪਰਦੇਸਣ ਚੁੱਪ ਦੇ ਦਿਨੀਂ ਮੇਰਾ ਸਾਥ ਦਿੱਤਾ।
ਦੂਜੇ ਦਿਨ ਦੀ ਸਵੇਰ, ਹਾਲੇ ਉੱਠ ਕੇ ਚਾਹ ਦਾ ਕੱਪ ਤਿਆਰ ਕੀਤਾ ਸੀ ਕਿ ਬਾਹਰੋਂ ਘੁਰਰ-ਘੁਰਰ ਦੀ ਆਵਾਜ਼ ਸੁਣਾਈ ਦਿੱਤੀ। ਮਨ ਅਨੋਖੀ ਖੁਸ਼ੀ ਨਾਲ ਮਚਲ ਪਿਆ ਕਿ ਮੇਰਾ ਮੇਜ਼ਬਾਨ ਆ ਗਿਆ ਹੈæææਹੁਣੇ ਮਨੁੱਖੀ ਆਵਾਜ਼ ਸੁਣਨੀ ਨਸੀਬ ਹੋਵੇਗੀæææ ਹੁਣ ਮੈਂ ਚੁੱਪ ਦੀ ਜੇæਲ ਵਿੱਚੋਂ ਰਿਹਾਅ ਹੋ ਕੇ ਆਪਣੇ ਪਿਆਰਿਆਂ ਵਿੱਚ ਚਲਾ ਜਾਵਾਂਗਾ। ਚਾਹ ਦਾ ਕੱਪ ਮੇਜ਼ ਉੱਤੇ ਰੱਖ ਕੇ ਕਾਹਲ ਨਾਲ ਬੂਹੇ ਦਾ ਕੁੰਡਾ ਖੋਲ੍ਹਦਾ ਹਾਂæææਬਾਹਰ ਕੁਝ ਵੀ ਨਹੀਂ ਹੈ! ਸ਼ਾਇਦ ਕੰਨਾਂ ਨੂੰ ਮੇਜ਼ਬਾਨ ਦੀ ਕਾਰ ਦੀ ਘੁਰਰ-ਘੁਰਰ ਦਾ ਭੁਲੇਖਾ ਹੀ ਪਿਆ ਸੀ! ਕੁੰਡਾ ਲਾ ਕੇ ਢੱਠੇ ਮਨ ਨਾਲ ਕੁਰਸੀ 'ਤੇ ਆਣ ਬੈਠਿਆ। ਕੋਸੀ ਹੋ ਗਈ ਚਾਹ ਦੀਆਂ ਘੁੱਟਾਂ ਭਰਦਾ ਲਾਗੇ ਪਏ ਇੱਕਤਾਰੇ ਵੱਲ ਦੇਖਣ ਲੱਗਿਆ।

No comments:

Post a Comment