ਪਰਸ਼ੋਤਮ ਲਾਲ ਸਰੋਏ
ਪੰਜਾਬ ਬਚਾਓ, ਪੰਜਾਬ ਬਚਾਓ, ਪੰਜਾਬ ਬਚਾਓ, ਹਰ ਬਸ, ਹਰ ਜੀਪ ਦੇ ਅੱਗੇ ਪਿੱਛੇ ਲਿਖਿਆ ਹੋਇਆ ਇੰਜ ਜਾਪ ਰਿਹਾ ਸੀ ਕਿ ਜਿਵੇਂ ਸੱਚ-ਮੁੱਚ ਹੀ ਪੰਜਾਬ ਨੂੰ ਬਚਾਉਣ ਦੀ ਡੌਂਡੀ ਪਿੱਟੀ ਜਾ ਰਹੀ ਹੋਵੇ। ਪਰ ਕੀ ਅਸਲ ਵਿੱਚ ਇਹ ਸੱਚ-ਮੁੱਚ ਪੰਜਾਬ ਦਾ ਬਚਾਓ ਹੋ ਰਿਹਾ ਹੈ? ਸੋਚਣ ਵਿਚਾਰ ਕਰਨ ਦੀ ਲੋੜ ਹੈ। ਸੋਚ ਵਿਚਾਰ ਕਰ ਕੇ ਤਾਂ ਇਹ ਹੀ ਪਤਾ ਲਗਦਾ ਹੈ ਕਿ ਪੰਜਾਬ ਸ਼ਬਦ ਪੰਜਾਬ ਆਬ ਅਰਥਾਤ ਪੰਜਾਂ ਦਰਿਆਵਾਂ ਦੀ ਧਰਤੀ। ਕਹਿਣ ਦਾ ਭਾਵ ਕਿ ਇੱਥੇ ਪੰਜਾਬ ਵਿੱਚ ਪੰਜ ਦਰਿਆਂ ਵਹਿ ਰਹੇ ਹਨ।
ਇੱਥੇ ਮੈਨੂੰ ਇਹ ਗੀਤ ਵੀ ਯਾਦ ਆ ਰਿਹਾ ਹੈ ਕਿ ਪਾਣੀ ਪੰਜਾਂ ਦਰਿਆਵਾਂ ਦਾ ਵੈਰੀ ਹੋ ਗਿਆ। ਅਰਥਾਤ ਇਹ ਪੰਜੇ ਪਾਣੀ ਆਪਸ ਵਿੱਚ ਦੁਸ਼ਮਣ ਬਣ ਚੁੱਕੇ ਹਨ ਤੇ ਇਨ•ਾਂ ਨੂੰ ਬਚਾਇਆ ਜਾਣਾ ਜ਼ਰੂਰੀ ਹੈ। ਹੁਣ ਜੇਕਰ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਸਾਡੇ ਜ਼ਹਿਨ ਵਿੱਚ ਆਪਣੇ ਆਪ ਪੰਜ ਦਰਿਆ ਦਾ ਪਾਣੀ ਆ ਜਾਂਦਾ ਹੈ ਜਿਹੜਾ ਕਿਸੇ ਇੱਕ ਪਾਸੇ ਵਲ ਨਹੀਂ ਜਾਂਦਾ।
ਹੁਣ ਪਿਛਲੇ ਪੰਜਾਬ ਵੱਲ ਨਜ਼ਰ ਮਾਰੀ ਜਾਵੇ ਤਾਂ ਇਹ ਪੰਜਾਬ ਅਰਥਾਤ ਪੰਜ-ਆਬ ਹੁਣ ਪੰਜ ਆਬ ਕਿੱਥੇ ਰਹਿ ਗਏ ਹਨ ਸਗੋਂ ਢਾਈ ਢਾਈ ਆਬ ਹੋ ਗਏ ਹਨ। ਭਾਰਤ-ਪਾਕਿ ਦੀ ਵੰਡ ਸਮੇਂ ਦੌਰਾਨ ਅੱਧੇ ਆਬ ਪਾਕਿਸਤਾਨ ਚ ਰਹਿ ਗਏ ਤੇ ਅੱਧੇ ਇੱਥੇ ਪੰਜਾਬ 'ਚ ਆ ਗਏ। ਫਿਰ ਇਹ ਪੰਜਾਬ ਪੂਰਾ ਕਿਸ ਹਿਸਾਬ ਨਾਲ ਰਹਿ ਗਿਆ। ਇਹ ਅੱਧੇ ਪੰਜਾਬ ਨੂੰ ਬਚਾਉਣ ਦੀ ਦੁਹਾਈ ਪਾਈ ਗਈ ਹੈ ਜਾਂ ਪੂਰੇ ਨੂੰ।
ਹੁਣ ਜੇਕਰ ਅਸੀਂ ਭਾਰਤ ਦੇਸ਼ ਦੇ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਲੋਕ ਅਜਿਹੇ ਹਨ ਜਿਹੜੇ ਗਰੀਬੀ, ਬੇਰੁਜ਼ਗਾਰੀ, ਭੁੱਖ-ਮਰੀ ਆਦਿ ਨਾਲ ਬੀਮਾਰ ਹੋ ਕੇ ਜਾਂ ਫਿਰ ਖ਼ੁਦ-ਕੁਸ਼ੀ ਕਰ ਕਰ ਮਰ ਰਹੇ ਹਨ। ਕੁਝ ਇੱਕ ਇਸ ਪੰਜਾਬ ਤੋਂ ਤੰਗ ਆ ਕੇ ਬਾਹਰਲੇ ਦੇਸ਼ਾਂ ਵਲ ਨੂੰ ਭੱਜ ਕੇ ਜਾ ਰਹੇ ਹਨ। ਇੱਥੇ ਤੱਕ ਕਿ ਇੱਕ ਪੰਜਾਬ ਦੀ ਧੀ ਦੇ ਮਾਪੇ ਵੀ ਆਪਣੀ ਧੀ ਦਾ ਰਿਸ਼ਤਾ ਆਦਿ ਬਾਹਰਲੇ ਬੰਦੇ ਜਾਂ ਐਨ.ਆਰ.ਆਈ ਨਾਲ ਕਰਨ ਦੀ ਹੀ ਗੱਲ ਕਰ ਰਹੇ ਹਨ। ਪੱਛਮੀਂ ਸਭਿਅਤਾ ਹਾਵੀ ਹੋ ਰਹੀ ਹੈ।
ਇੱਥੇ ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਅਮਰਿੰਦਰ ਵਰਗੇ ਰੈਲੀਕਾਰ ਇੰਜ ਰੈਲੀਆਂ ਕਰਕੇ ਸਾਡੇ ਇਸ ਪੰਜਾਬ ਨੂੰ ਬਚਾ ਸਕਦੇ ਹਨ? ਦੇਸ਼ ਵਿੱਚਲੇ ਘਪਲੇ ਜਾਂ ਗਵਨ, ਭ੍ਰਿਸ਼ਟਾਚਾਰ, ਲੁੱਟਾਂ ਖੋਹਾਂ ਆਦਿ, ਇੱਕ ਦਾ ਹੱਕ ਖੋਹ ਕੇ ਦੂਜੇ ਦੀ ਝੋਲੀ ਪਾ ਦੇਣਾ ਆਦਿ ਜਾਂ ਫਿਰ ਰਾਜ ਜਾਂ ਦੇਸ਼ ਦਾ ਧੰਨ ਦੂਸਰੇ ਵਿਦੇਸ਼ੀ ਮੁਲਕਾਂ ਵਿੱਚ ਜਮ•ਾਂ ਕਰਾ ਦੇਣਾ ਕਿਸ ਪੰਜਾਬ ਨੂੰ ਬਚਾਉਣ ਦੀ ਗਵਾਹੀ ਭਰਦੇ ਹਨ?
ਹੁਣ ਗਹੁ ਨਾਲ ਪਰਖ ਵਿਚਾਰ ਕਰਕੇ ਦੇਖਿਆ ਜਾਵੇ ਤਾਂ ਸੱਚਾਈ ਕੁਝ ਹੋਰ ਹੀ ਸਾਹਮਣੇ ਨਜ਼ਰ ਪਵੇਗੀ ਤੇ ਕੁੰਡੀ ਵਿੱਚੋਂ ਇਹ ਹੀ ਨਜ਼ਰ ਪਵੇਗੀ ਕਿ ਬਹੁਤ ਸਾਰੇ ਲੋਕ ਜਿਹੜੇ ਸਜ-ਧਜ ਕੇ ਰੈਲੀਆਂ ਆਦਿ ਵਿੱਚ ਜਾਂਦੇ ਹਨ ਤੇ ਰੈਲੀਆਂ ਦੇ ਵਾਸਤੇ ਕੀਤੇ ਹੋਏ ਪ੍ਰਬੰਧ 'ਤੇ ਜਾਂ ਫਿਰ ਹੋਰ ਦੂਜੇ ਖਰਚਾਂ ਤੇ ਜਿਹੜਾ ਪੈਸਾ ਲੱਗੇਗਾ ਉਹ ਕਿਸ ਛੱਪੜ ਵਿੱਚੋਂ ਮੰਥਨ ਦੁਆਰਾ ਕੱਢਿਆ ਜਾਵੇਗਾ? ਗੱਲ ਤਾਂ ਇਹ ਹੋਏਗੀ ਕਿ ਰੈਲੀਕਾਰਾਂ ਦੀ ਬਹਿਜਾ ਬਹਿਜਾ ਤੇ ਬਾਕੀ ਗਏ ਹੋਏ ਲੋਕਾਂ ਨੂੰ ਖੜ•ੇ ਹੋਣ ਤੱਕ ਜਗ•ਾ ਨਸ਼ੀਬ ਨਹੀਂ ਹੋਣੀ।
ਹੁਣ ਬਹੁਤ ਸਾਰੇ ਲੋਕ ਇਹ ਸੋਚ ਕੇ ਜਾਂਦੇ ਹਨ ਕਿ ਮੈਂ ਫਲਾਣੇ ਲੀਡਰ ਨਾਲ ਰੈਲੀ ਤੇ ਗਿਆ ਮੈਨੂੰ ਪਤਾ ਨਹੀਂ ਕੀ ਕੜ•ੀ ਚੌਲ ਹੱਥ ਲੱਗ ਜਾਣੇ ਹਨ ਰੈਲੀ ਤੇ ਜਾ ਕੇ ਅਸੀਂ ਇਹਦੇ ਤੋਂ ਫਾਇਦਾ ਲਵਾਂਗੇ। ਫਿਰ ਇਨ•ਾਂ ਵਿੱਚੋਂ ਕੁਝ ਇੱਕ ਨੂੰ ਤਾਂ ਉਹ ਕੜ•ੀ ਮਿਲ ਜਾਵੇਗੀ ਤੇ ਕਈ ਉਨ•ਾਂ ਫੁੱਲੀਆਂ ਵਾਲੇ ਪ੍ਰਸ਼ਾਦ ਲਈ ਹੱਥ ਅੱਧ ਕੇ ਅਗਲੇ ਪੰਜਾਂ ਸਾਲਾਂ ਲਈ ਉਡੀਕ ਕਰਦੇ ਹੋਏ ਨਜ਼ਰ ਆਉਣਗੇ। ਗੱਲ ਕੀ ਕਿ ਰੈਲੀਕਾਰਾਂ ਦੀ ਬਹਿਜਾ ਬਹਿਜਾ ਤੇ ਬਾਕੀਆਂ ਦੀ ਰਹਿ ਜਾ ਰਹਿ ਜਾ, ਰਹਿ ਜਾ ਰਹਿ ਜਾ । ਸੋਚਣ ਵਾਲੀ ਗੱਲ ਇਹ ਹੈ ਕਿ ਇਹ ਲੀਡਰ ਮੇਹਨਤ ਮਜ਼ਦੂਰੀ ਕਰਕੇ ਤੁਹਾਡੇ ਬੱਚਿਆਂ ਦਾ ਪਾਲਣ-ਪੋਸ਼ਣ ਕਰ ਸਕਣਗੇ? ਅਰਥਾਤ ਪੰਜ-ਆਬ ਨਹੀਂ ਨਹੀਂ ਢਾਈ ਆਬ ਦੇ ਪਰਿਵਾਰਾਂ ਉਨ•ਾਂ ਦੀਆਂ ਘਰੇਲੂਆਂ ਜ਼ਰੂਰਤਾਂ ਮੁਹੱਈਆ ਕਰਾ ਸਕਦੇ ਹਨ?
ਏਥੇ ਮੈਨੂੰ ਬਚਪਨ 'ਚ ਸੁਣੀ ਕਹਾਣੀ ਨਿੱਕੀਏ ਨੀ ਮਾਮਾ ਤੇਰਾ ਚੋਰ ਆ ਵਾਲੀ ਗੱਲ ਜਾਪ ਰਹੀ ਹੈ। ਤੁਹਾਨੂੰ ਲੁੱਟਣ ਵੇਲੇ ਤੁਹਾਡਾ ਵੀ ਨਹੀਂ ਪਤਾ ਲੱਗਣ ਦੇਣਾ ਕਿ ਤੁਹਾਨੂੰ ਲੁੱਟਿਆ ਜਾ ਰਿਹਾ ਹੈ। ਇੱਥੇ ਫਿਰ ਇਹ ਪੰਜ ਆਬ ਨੂੰ ਬਚਾਉਣ ਦੀ ਗੱਲ ਹੋ ਰਹੀ ਹੈ ਜਾਂ ਢਾਈ ਆਬ ਦੀ ਜਾਂ ਫਿਰ ਢਾਈ ਆਬ ਨੂੰ ਵੀ ਸਵਾ ਆ ਕਰਨ ਦੇ ਮਨਸੂਬੇ ਬਣਾਏ ਜਾ ਰਹੇ ਹਨ।
ਹੁਣ ਇਨ•ਾਂ ਵਿੱਚੋਂ ਜਿਹੜੇ ਇਨ•ਾਂ ਰੈਲੀਆਂ ਵਿੱਚ ਜਾਂਦੇ ਹਨ ਤੇ ਇਨ•ਾਂ ਦੇ ਆਪਣੇ ਘਰ ਤਾਂ ਕੁਝ ਸ਼ੈਤਾਨਾਂ ਦੀ ਮੇਹਰਬਾਨੀ ਸਦਕਾ ਤਿਨਕੇ ਵਾਂਗ ਟੁੱਟ ਟੁੱਟ ਕੇ ਬਿਖ਼ਰ ਰਹੇ ਹਨ ਤੇ ਇਹ ਪੂਰੇ ਪੰਜਾਬ ਨੂੰ ਨਹੀਂ ਨਹੀਂ ਢਾਈ ਆਬ ਨੂੰ ਬਚਾਉਣ ਦੀ ਗਵਾਹੀ ਕਿਵੇਂ ਭਰੀ ਜਾ ਰਹੀ ਹੈ। ਇਹ ਲੋਕ ਆਪਣੀ ਬਹਿਜਾ ਬਹਿਜਾ ਲਈ ਦੂਸਰਿਆਂ ਦੇ ਘਰ ਵਿੱਚ ਇਹ ਸੋਚਦੇ ਹੋਏ ਪਾੜੇ ਪਾ ਦਿੰਦੇ ਹਨ ਕਿ ਇਹ ਲੋਕ ਆਪਸ ਵਿੱਚ ਲੜ ਭਿੜ ਕੇ ਸਾਡੇ ਕੋਲ ਆਉਣ ਤੇ ਸਾਡੀ ਫਿਰ ਬਹਿਜਾ ਬਹਿਜਾ।
ਹੁਣ ਗੱਲ ਤਾਂ ਇਹ ਸਾਹਮਣੇ ਆਉਂਦੀ ਹੈ ਕਿ ਜੇਕਰ ਰੈਲੀਆਂ ਆਦਿ ਕਰ ਕੇ ਪੰਜ-ਆਬ ਨਹੀਂ ਜੀ ਸੌਰੀ ਢਾਈ ਆਬ ਸ਼ਾਇਦ ਫਿਰ ਸਵਾ ਆਬ ਵੀ ਨੂੰ ਬਚਾਇਆ ਜਾ ਸਕਦਾ ਹੈ ਤਾਂ ਇਸ ਪੰਜਾਬ ਵਿੱਚ ਏਨੇ ਘਰ ਪਰਿਵਾਰ ਹਨ ਜਿਨ•ਾਂ ਵਿੱਚ ਹਰ ਇੱਕ ਘਰ ਵਿੱਚ ਰੈਲੀ ਹੋਣੀ ਚਾਹੀਦਾ ਹੈ ਤਾਂ ਕਿ ਇਨ•ਾਂ ਵਿੱਚ ਵਧ ਰਹੇ ਪਾੜੇ ਨੂੰ ਬਚਾਇਆ ਜਾ ਸਕੇ ਜੇਕਰ ਅਸੀਂ ਘਰਾਂ ਨੂੰ ਬਚਾਉਣ ਵਿੱਚ ਸਫ਼ਲ ਹੁੰਦੇ ਹਾਂ ਤਦ ਹੀ ਪੂਰੇ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ।
ਬਈ ਜੇਕਰ ਘਰਾਂ ਨੂੰ ਨਹੀਂ ਬਚਾਇਆ ਜਾ ਸਕਦਾ ਹੈ ਤਾਂ ਇਹ ਰੈਲੀਆਂ ਕਿਸ ਗੱਲੋਂ ਸਿਰਫ਼ ਡਰਾਮੇ ਲਈ ਜਾਂ ਫਿਰ ਆਪਣੀ ਬਹਿਜਾ ਬਹਿਜਾ ਲਈ? ਕੀ ਸੱਚ-ਮੁੱਚ ਹੀ ਅਜਿਹੀਆਂ ਰੈਲੀਆਂ ਰੂਪੀ ਇਕੱਠ ਜਾਂ ਭੀੜਾਂ 'ਤੇ ਖ਼ਰਚੇ ਕਰਕੇ ਪੰਜਾਬ ਵਿੱਚ ਉਜੜ ਰਹੇ ਘਰਾਂ ਨੂੰ ਬਚਾਇਆ ਜਾ ਸਕਦਾ। ਅਰਥਾਤ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ ਨਹੀਂ ਜੀ ਸੌਰੀ ਢਾਈ ਆਬ ਨੂੰ ਬਚਾਇਆ ਜਾ ਸਕਦਾ ਹੈ ? ਸੋਚੋ ਭਾਈ ਜਰਾ ਧਿਆਨ ਲਾ ਕੇ ਸੋਚੋ ।
ਪਰਸ਼ੋਤਮ ਲਾਲ ਸਰੋਏ
91-92175-44348
No comments:
Post a Comment