ਇਹ ਕਿਹੋ ਜਿਹਾ ਭਾਰਤ ਨਿਰਮਾਣ ਹੈ ?

ਪਰਸ਼ੋਤਮ ਲਾਲ ਸਰੋਏ
ਸਾਡੇ ਭਾਰਤ ਦੇਸ਼ ਨੂੰ ਆਜ਼ਾਦ ਹੋਇਆਂ ਲਗਭਗ 64 ਸਾਲ ਹੋ ਗਏ ਹਨ ਤੇ ਜਿਸ ਭਾਰਤ ਦੇਸ਼ ਦੇ ਨਿਰਮਾਣ ਦੀ ਕਲਪਨਾ ਸਾਡੇ ਰਹਿਬਰਾਂ, ਗੁਰੂਆਂ ਤੇ ਪੀਰਾਂ ਨੇ ਕੀਤੀ ਹੈ ਕੀ ਅਸੀਂ ਅਸੀਂ ਉਨ•ਾਂ ਦੇ ਭਾਰਤ ਦੇਸ਼ ਦੇ ਜਿਸ ਨਿਰਮਾਣ ਦੀ ਕਲਪਨਾ ਕੀਤੀ ਸੀ ਜਾਂ ਜਿਸ ਭਾਰਤ ਨਿਰਮਾਣ ਦਾ ਸੁਪਨਾ ਦੇਖਿਆ ਕੀ ਸਾਡੇ ਵਿੱਚੋਂ ਕਦੇ ਕਿਸੇ ਨੇ ਸੋਚ-ਵਿਚਾਰ ਕਰ ਕੇ ਦੇਖਿਆ ਹੈ ਕਿ ਉਨ•ਾਂ ਦੇ ਇਸ ਸੁਪਨੇ ਨੂੰ ਸਾਕਾਰ ਕਰਨ ਵਿੱਚ ਅਸੀਂ ਕਿੰਨਾਂ ਕੁ ਯੋਗਦਾਨ ਪਾ ਸਕੇ ਹਾਂ ?
ਜੇਕਰ ਪਿਛਲੇ ਸਮੇਂ ਵਲ ਧਾਤ ਮਾਰ ਕੇ ਦੇਖਿਆ ਜਾਵੇ ਤਾਂ ਇਹ ਸੱਚ ਸਾਡੇ ਸਾਹਮਣੇ ਰੂਪਮਾਨ ਹੋਵੇਗਾ ਕਿ ਸਭ ਤਾਂ ਪਹਿਲਾਂ ਤਾਂ ਸਾਡੇ ਭਾਰਤ ਵਰਸ਼ ਦੇ ਟੋਟੇ ਟੋਟੇ ਕਰਕੇ ਤੇ ਧਰਮਾਂ ਦੇ ਨਾਂ 'ਤੇ ਸਾਨੂੰ ਇੱਕ ਦੂਜੇ ਨਾਲ ਲੜਾਂ ਕੇ ਇਸਨੂੰ ਦੋ ਹਿੱਸਿਆਂ ਭਾਰਤ ਤੇ ਪਾਕਿਸਤਾਨ ਵਿੱਚ ਵੰਡ ਦਿੱਤਾ ਰਿਹਾ। ਮਨੂੰਵਾਦ ਸੋਚ ਸਾਡੇ ਸਾਰੇ ਸਮਾਜ 'ਤੇ ਹਾਵੀ ਰਹੀ ਹੈ ਤੇ ਉਸ ਵੰਡ ਤੋਂ ਭਾਤਰ ਸਾਡੇ ਰਾਜਾਂ ਵਿੱਚ ਵੰਡੀਆਂ ਪਾ ਕੇ ਇਸਨੂੰ ਸੂਬਿਆਂ ਵਿੱਚ ਵੰਡਣ ਦੀਆਂ ਯੋਜ਼ਨਾਵਾਂ ਕੰਮ ਕਰਦੀਆਂ ਰਹੀਆਂ ਹਨ। ਜ਼ਾਤਾਂ ਧਰਮਾਂ ਦੇ ਨਾਂ ਤੇ ਦਲਿਤ ਤੇ ਗਰੀਬ ਵਰਗ ਨੂੰ ਲਿਤਾੜਿਆ ਜਾਂਦਾ ਰਿਹਾ ਹੈ।
ਆਜ਼ਾਦੀ ਦੇ ਇਨ•ਾਂ 64 ਸਾਲਾਂ ਦੇ ਸਮੇਂ ਦੌਰਾਨ ਇਹ ਹੀ ਦੇਖਿਆ ਗਿਆ ਹੈ ਕਿ ਦੋ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਆਦਿ ਸਾਡੇ ਸੱਤਾ ਤੇ ਹਾਵੀ ਰਹੀਆਂ ਹਨ ਤੇ ਕਿਸੇ ਦੂਸਰੀ ਪਾਰਟੀ ਨੂੰ ਅੱਗੇ ਹੀ ਆਉਣ ਨਹੀਂ ਦਿੱਤਾ ਗਿਆ। ਇਨ•ਾਂ ਪਾਰਟੀਆਂ ਦੀਆਂ ਨੀਤੀਆਂ ਹਮੇਸ਼ਾਂ ਹੀ ਪਿਛੜੇ ਹੋਏ, ਗਰੀਬ ਤੇ ਦਲਿਤ ਵਰਗ ਦੇ ਵਿਰੋਧ ਵਿੱਚ ਹੀ ਰਹੀਆਂ ਹਨ ਤੇ ਇਨ•ਾਂ ਪਾਰਟੀਆਂ ਤੇ ਹਮੇਸ਼ਾਂ ਇਸ ਗੱਲ 'ਤੇ ਪਹਿਰਾ ਦਿੱਤਾ ਹੈ ਕਿ ਸਾਨੂੰ ਚਾਹੇ ਗੁਰਦੁਆਰੇ ਚੜ•ਾਂ ਦੇ ਸੁੰਹ ਖੁਆ ਲਓ ਅਸੀਂ ਇਨ•ਾਂ ਦੇ ਹੱਕਾਂ ਦੀ ਰਾਖੀ ਨਾ ਹੀ ਕੀਤੀ ਹੈ ਤੇ ਨਾ ਹੀ ਕਰਾਂਗੇ। ਕਹਿਣ ਦਾ ਭਾਵ ਕਿ ਦਲਿਤ ਤੇ ਗਰੀਬ ਵਰਗ ਦਾ ਹਮੇਸ਼ਾਂ ਹੀ ਸ਼ੋਸ਼ਣ ਹੀ ਹੋਇਆ ਹੈ।
ਹੁਣ ਗਹੁ ਨਾਲ ਦੇਖਿਆ ਜਾਏ ਤਾਂ ਗਰੀਬ ਜਨਤਾ ਨੂੰ ਬੁੱਧੂ ਬਣਾ ਕੇ ਇਨ•ਾਂ ਪਾਰਟੀਆਂ ਨੇ ਆਪਣਾ ਉੱਲੂ ਸਿੱਧਾ ਕਰਨ ਵਿੱਚ ਕੋਈ ਵੀ ਕਸਰ ਨਹੀਂ ਛੱਡੀ। ਇਨ•ਾਂ ਪਾਰਟੀਆਂ ਦੁਆਰਾ ਫੈਲਾਈਆਂ ਗਈਆਂ ਬੀਮਾਰੀਆਂ ਜਿਵੇਂ ਕਿ ਚੋਰੀਆਂ, ਡਕੈਤੀਆਂ, ਕਰੱਪਸ਼ਨ (ਭ੍ਰਿਸ਼ਟਾਚਾਰ), ਗਵਨ ਜਿਹਨਾਂ ਵਿੱਚੋਂ ਸਿਟੀ ਸਕੈਂਡਲ ਆਦਿ ਜਿਹੇ ਵੱਡੇ ਵੱਡੇ ਘਪਲੇ ਜਾਂ ਗਵਨ ਦੇ ਜਿਹੇ ਸੰਗੀਨ ਅਪਰਾਧ ਜਨਤਾ ਦੇ ਸਾਹਮਣੇ ਆਏ ਹਨ। ਚੋਣਾਂ ਸਮੇਂ ਦੌਰਾਨ ਜਿਹੜੀਆਂ ਫੁੱਲੀਆਂ ਜਨਤਾ ਨੂੰ ਪਾਈਆਂ ਜਾਂਦੀਆਂ ਹਨ ਇਹ ਫੁੱਲੀਆਂ ਦਾ ਪ੍ਰਸ਼ਾਦ ਹਾਸਲ ਕਰਨ ਵਿੱਚ ਜਨਤਾ ਪੂਰੇ ਦੇ ਪੂਰੇ ਪੰਜ ਸਾਲ ਇਨ•ਾਂ ਦੇ ਮੂੰਹ ਵੱਲ ਝਾਕਦੀ ਹੋਈ ਨਜ਼ਰੀਂ ਪਈ ਹੈ।
ਏਥੇ ਇਸ ਸਾਰੇ ਤਾਂ ਕਿਆਫ਼ਾ ਤਾਂ ਇਹ ਹੀ ਲਗਦਾ ਹੈ ਕਿ ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਦਿਖਾਉਣ ਨੂੰ ਹੋਰ । ਅਰਥਾਤ ਜਿਹੜੇ ਸੁਪਨੇ ਜਨਤਾ ਨੂੰ ਦਿਖਾਏ ਜਾਂਦੇ ਹਨ ਉਹ ਸੁਪਨੇ ਕਦੇ ਵੀ ਪੂਰੇ ਨਹੀਂ ਹੁੰਦੇ। ਸਗੋਂ ਜਨਤਾ ਦੀ ਬਦੌਲਤ ਇਨ•ਾਂ ਨੇਤਾਵਾਂ ਦੀਆਂ ਪੀੜੀਆਂ ਦੀ ਜ਼ੂਨ ਜ਼ਰੂਰ ਸੁਧਰ ਜਾਂਦੀ ਹੈ। ਇਸ ਤਰ•ਾਂ ਬੂਟਾ ਕੋਈ ਹੋਰ ਲਾਉਂਦਾ ਹੈ ਤੇ ਫਲ ਖਾਣ ਦਾ ਕੰਮ ਕਿਸੇ ਹੋਰ ਦਾ ਹੋ ਜਾਂਦਾ ਹੈ। ਜਿਹੜੀ ਵੀ ਪਾਰਟੀ ਸੱਤਾ ਵਿੱਚ ਆਈ ਉਨ•ਾਂ ਦੀਆਂ ਦਲਿੱਤ ਵਿਰੋਧੀ ਨੀਤੀਆਂ ਵਿੱਚ ਕੋਈ ਅੰਤਰ ਨਜ਼ਰ ਨਹੀਂ ਆਇਆ।
ਜੇਕਰ ਕੋਈ ਇਨ•ਾਂ ਨੇਤਾਵਾਂ ਦੁਆਰਾ ਫੈਲਾਈਆਂ ਗਈਆਂ ਬੀਮਾਰੀਆਂ ਜਿਸ ਤਾਂ ਕਿ ਭ੍ਰਿਸ਼ਟਾਚਾਰ ਆਦਿ ਦੇ ਖ਼ਿਲਾਫ਼ ਖੜ•ਾਂ ਹੋ ਜਾਂਦਾ ਹੈ ਤੇ ਉਸਨੂੰ ਲੋਕ ਮੂਰਖ ਸਮਝਦੇ ਹਨ ਕਿ ਦੇਖ ਕੀ ਕਰ ਰਿਹਾ ਹੈ ਚੁੱਪ ਕਰਕੇ ਆਪਣਾ ਦੇਖੇ ਇਹਨੇ ਦੂਸਰੇ ਤੋਂ ਕੀ ਲੈਣਾ। ਇਸ ਤਰ•ਾਂ ਕਰ ਕੇ ਇਸ ਤਰ•ਾਂ ਦੀਆਂ ਬੀਮਾਰੀ ਰੂਪਾਂ ਸੰਗੀਨ ਅਪਰਾਧਾਂ ਨੂੰ ਬੜ•ਾਂਵਾ ਦੇਣ ਲਈ ਅਸਲ ਸਾਡੀ ਜਨਤਾ ਵੀ ਪੂਰੀ ਪੂਰੀ ਜ਼ਿੰਮੇਦਾਰ ਹੁੰਦੀ ਹੈ। ਅੱਜ ਵੀ ਇੱਥੇ ਈਸ਼ਾ ਨੂੰ ਹੀ ਸ਼ੂਲੀ ਚੜ•ਾਇਆ ਜਾ ਰਿਹਾ ਹੈ।
ਸੋ ਇਸ ਸਾਰੇ ਖਿਲਾਰੇ ਤੋਂ ਇਹ ਗੀਤ ਹੀ ਬਣਦਾ ਹੋਇਆ ਨਜ਼ਰੀਂ ਪੈਂਦਾ ਹੈ ਕਿ ਮੈਂ ਲੁੱਚਾ ਮੇਰਾ ਮੁਰਸ਼ਦ ਲੁੱਚਾ ਤੇ ਅਸੀਂ ਲੁੱਚਿਆਂ ਦੇ ਸੰਗ ਲਾਈ। ਅਰਥਾਤ ਇੱਥੇ ਜਿਹੋ ਜਿਹੀ ਕੋਕੋ ਹੋਏਗੀ ਉਹੋ ਜਿਹੇ ਹੀ ਅੱਗੋਂ ਬੱਚੇ ਵੀ ਹੋਣਗੇ। ਹੁਣ ਫਿਰ ਇੱਕ ਲੁੱਚੇ ਲੰਡੇ ਨੂੰ ਚੌਧਰੀ ਦੇ ਪਦ ਨਾ ਸਨਮਾਨਿਤ ਕਰ ਕੇ ਅਸੀਂ ਕਿਹੋ ਜਿਹੇ ਭਾਰਤ ਨਿਰਮਾਣ ਦੀ ਕਲਪਨਾ ਕਰ ਸਕਦੇ ਹਾਂ। ਦਲਿਤ ਤੇ ਗਰੀਬ ਵਰਗ ਤੇ ਨਾਂ ਤੇ ਗ੍ਰਾਂਟਾਂ ਦੇ ਗੱਫੇ ਜਾਂ ਤਾਂ ਇਨ•ਾਂ ਨੇਤਾਵਾਂ ਤੇ ਜਾਂ ਇਨ•ਾਂ ਦੀਆਂ ਆਉਣ ਵਾਲੀਆਂ ਪੀੜੀਆਂ ਦੇ ਪੇਟ ਭਰਨ ਦਾ ਕੰਮ ਕਰਦੇ ਹਨ।
ਇਹ ਲੇਖ ਲਿਖਣ ਦਾ ਆਈਡੀਆਂ ਮੈਨੂੰ ਟੀ ਵੀ ਦੇ ਕਿਸੇ ਚੈਨਲ ਜਿਸ ਵਿੱਚ ਭਾਰਤ ਨਿਰਮਾਣ ਦੀ ਗੱਲ ਕੀਤੀ ਗਈ ਸੀ ਕਿ ਭਾਰਤ ਨਿਰਮਾਣ ਨਾਲ ਭਾਰਤ ਤਰੱਕੀ ਦੀਆਂ ਸਿਖ਼ਰਾਂ ਤੇ ਪਹੁੰਚ ਗਿਆ ਹੈ ਜਿਸ ਵਿੱਚ ਬੀਬੀ ਸੋਨੀਆਂ ਤੇ ਮੋਹਣੇ ਦੀਆਂ ਤਸਵੀਰਾਂ ਵੀ ਨਜ਼ਰੀਂ ਪੈ ਰਹੀਆਂ ਸਨ। ਇਸ ਐਡ ਦੇਖ ਕੇ ਮੇਰੇ ਜ਼ਹਿਨ ਵਿੱਚ ਇਹ ਸਵਾਲ ਆਇਆ ਕਿ ਸਾਡਾ ਇਹ ਭਾਰਤ ਵਰਸ ਕਿਸ ਤਰੱਕੀ ਦੀ ਰਾਹ 'ਤੇ ਜਾ ਰਿਹਾ ਹੈ। ਇਸ ਸੱਚ ਮੁੱਚ ਤਰੱਕੀ ਦੀ ਰਾਹ 'ਤੇ ਜਾ ਰਿਹਾ ਹੈ ਜਿੱਥੇ ਇੱਕ ਮੇਹਨਤੀ ਆਦਮੀਂ ਭੁੱਖ ਤੇ ਗਰੀਬੀ ਦੀ ਮਾਰ ਹੇਠ ਆ ਕੇ ਭੁੱਬਾਂ ਮਾਰ ਕੇ ਰੋ ਰਿਹਾ ਹੁੰਦਾ ਹੈ।
ਜਿਸ ਭਾਰਤ ਨਿਰਮਾਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਕਦੇ ਕਿਸੇ ਨੇ ਇਹ ਕਿਆਫ਼ਾ ਲਗਾ ਕੇ ਦੇਖਿਆ ਹੈ ਕਿ ਇਨ•ਾਂ ਆਜ਼ਾਦੀ ਦੇ ਸਮੇਂ ਦੌਰਾਨ ਕਿੰਨੀਆਂ ਰੇਪ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਤੇ ਕਿੰਨੀਆਂ ਜਣੀਆਂ ਦਾਜ਼ ਦੀ ਬਲੀ ਚੜ•ੀਆਂ ਹਨ। ਇੰਨੀ ਲੱਕ ਤੋੜਵੀਂ ਮਹਿੰਗਾਈ ਨੇ ਕਿਸ ਤਰ•ਾਂ ਸਾਡੀ ਗਰੀਬ ਜਨਤਾ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਇੱਕ ਗਰੀਬ ਆਦਮੀਂ ਦਾ ਜੀਣਾ ਤੱਕ ਵੀ ਮੁਹਾਲ ਹੋਇਆ ਪਿਆ ਹੈ।
ਜਿਸ ਦੇਸ਼ ਦੇ ਸੰਵਿਧਾਨ ਵਿੱਚ ਬਰਾਬਰਤਾ ਤੇ ਸਮਾਨਤਾ ਦੀ ਗੱਲ ਕੀਤੀ ਗਈ ਹੈ, ਉੱਥੇ ਨਾ-ਬਰਾਬਰਤਾ ਤੇ ਅਸਮਾਨਤਾ ਆਦਿ ਜਿਹੀਆਂ ਬੀਮਾਰੀਆਂ ਨੂੰ ਬੜ•ਾਵਾ ਦਿੱਤਾ ਗਿਆ ਹੈ। ਕੀ ਇਸ ਤਰ•ਾਂ ਕਰਨ ਨਾਲ ਸਾਡੇ ਸਮਾਨਤਾ ਤੇ ਬਰਾਬਰਤਾ ਦਾ ਸੁਪਨਾ ਦੇਖਣ ਵਾਲੇ ਰਹਿਬਰਾਂ ਦਾ ਅਪਮਾਨ ਨਹੀਂ ਹੋ ਰਿਹਾ? ਇੱਥੇ ਵਿਦਿਆ ਨੂੰ ਬੜ•ਾਵਾ ਦੇਣ ਦੀ ਬਜ਼ਾਇ ਉਸਨੂੰ ਨਿਰ-ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇੱਕ ਉੱਚ ਡਿਗਰੀ ਪ੍ਰਾਪਤ ਕਰਕੇ ਇੱਕ ਮੇਹਨਤੀ ਤਾਂ ਆਪਣੀਆਂ ਡਿਗਰੀ ਰੂਪੀ ਕਾਗ਼ਜ਼ਾਂ ਚੁੱਕ ਕੇ ਦਰ ਦਰ ਘੁੰਮ ਰਿਹਾ ਨਜ਼ਰ ਆ ਰਿਹਾ ਹੈ ਤੇ ਅੱਠ ਦਸ ਪੜ•ੇ ਇੱਥੇ ਅਫ਼ਸਰਾਂ ਦੇ ਪਦ ਤੇ ਬੈਠ ਹੋਏ ਆਪਣੇ ਆਪਨੂੰ ਗਿਅਨਵਾਨ ਹੋਣ ਦਾ ਦਾਅਵਾ ਕਰ ਰਹੇ ਨਜ਼ਰ ਆਉਂਦੇ ਹਨ।
ਹੁਣ ਇਸ ਸਾਰੇ ਤੋਂ ਇਹ ਗੱਲ ਹੀ ਸਾਹਮਣੇ ਆਈ ਹੈ ਕਿ ਇੱਕ ਗਧੇ ਨੂੰ ਸ਼ਿਆਣਪ ਦਾ ਕਵਚ ਪਹਿਨਾਇਆ ਜਾ ਰਿਹਾ ਹੈ। ਜਿਸਦੇ ਖ਼ਾਨਦਾਨ 'ਚੋਂ ਵੀ ਕਿਸੇ ਨੇ ਸਕੂਲ ਜਾਂ ਵਿਦਿਆਲੇ ਦੇ ਮਗਰ ਦੀ ਮਰਿਆ ਹੋਇਆ ਕੱਟਾ ਲੈ ਕੇ ਲੰਘਣਾ ਵੀ ਮੁਨਾਸ਼ਿਬ ਨਾ ਸਮਝਿਆ ਹੋਵੇ ਉਸਨੂੰ ਮਹਾਨਤਾ ਦਾ ਪੁਜ਼ਾਰੀ ਮੰਨਿਆ ਜਾ ਰਿਹਾ ਹੈ। ਸਮਾਜ ਵਿੱਚ ਲੁੱਚ-ਪੁਣੇ ਤੇ ਗੁੰਦਾ-ਗਰਦੀ ਨੂੰ ਉਤਸ਼ਾਹਿਤ ਕਰਨਾ ਕਿਸ ਭਾਰਤ ਨਿਰਮਾਣ ਦੀ ਗੱਲ ਹੈ?
ਜਿਸ ਭਾਰਤ ਨਿਰਮਾਣ ਦੀ ਗੱਲ ਕੀਤੀ ਗਈ ਹੈ ਉਸ ਭਾਰਤ ਦੇਸ਼ ਦੇ ਲੀਡਰਾਂ Àੁੱਪਰ ਵੀ ਬਹੁਤ ਸਾਰੇ ਦੋਸ਼ ਲੱਗੇ ਤੇ ਸ਼ਾਬਿਤ ਵੀ ਹੋਏ ਹਨ। ਨੌਕਰੀ ਆਦਿ ਦੇਣ ਦੇ ਨਾਂ 'ਤੇ ਇਨ•ਾਂ ਲੀਡਰਾਂ ਨੇ ਉਸ ਉਮੀਦਵਾਰ ਲੜਕੀ ਦੀ ਮਜ਼ਬੂਰੀ ਦਾ ਫ਼ਾਇਦਾ ਉਠਾ ਕੇ ਆਪਣੀ ਆਪਣੇ ਚਮਚੇ ਰੂਪੀ ਸ਼ਲਾਹਕਾਰਾਂ ਆਦਿ ਦੀ ਸਰੀਰਕ ਭੁੱਖ ਨੂੰ ਮਿਟਾਉਣ ਦੀਆਂ ਖ਼ਬਰਾਂ ਵੀ ਪੜ•ਨ ਸੁਣਨ ਨੂੰ ਮਿਲੀਆਂ ਹਨ ਤੇ ਫਿਰ ਜਨਤਾ ਦੇ ਹੀ ਦਿੱਤੇ ਹੋਏ ਜਾਂ ਇੰਜ ਕਹਿ ਲਓ ਕਿ ਇਨ•ਾਂ ਨੂੰ ਮੂਰਖ ਬਣਾ ਕੇ ਲਏ ਹੋਏ ਪੈਸਿਆਂ ਦੀ ਤਾਕਤ ਨਾਲ ਇਨ•ਾਂ ਮਾਮਲਿਆਂ ਨੂੰ ਦਬਾਇਆ ਵੀ ਗਿਆ।
ਇਸ ਸਮੇਂ ਦੌਰਾਨ ਇਹ ਨਿਗ•ਾ ਮਾਰੀ ਜਾਏ ਤਾਂ ਇਹ ਗੱਲ ਨਹੀਂ ਸਾਹਮਣੇ ਆਈ ਕਿ ਕਿਸੇ ਵੋਟਰ ਨੇ ਵੋਟ ਦੇਣ ਦੀ ਇਵਜ਼ ਵਿੱਚ ਇਨ•ਾਂ ਲੀਡਰਾਂ ਦੀਆਂ ਧੀਆਂ ਭੈਣਾਂ ਨਾਲ ਕਿਸੇ ਸੌਦੇ ਦੀ ਗੱਲ ਕੀਤੀ ਹੋਵੇ। ਉਜ ਦੇਖਿਆ ਜਾਏ ਤਾਂ ਇਹ ਸਿੱਟਾ ਨਿਕਲਦਾ ਹੈ ਕਿ ਜਨਤਾ ਐਸੇ ਬੰਦੇ ਨੂੰ ਉਮੀਦਵਾਰ ਚੁਣਦੀ ਹੈ ਜਿਹੜਾ ਇਨ•ਾਂ ਦਾ ਬੇੜਾ ਗਰਕ ਕਰਨ ਵਿੱਚ ਆਪਣੀ ਵਾਹ ਲਾਵੇ ਅਰਥਾਤ ਇਨ•ਾਂ ਲੀਡਰਾਂ ਦਾ ਦੋਸ਼ ਨਹੀਂ ਇਸ ਵਿੱਚ ਜ਼ਿਆਦਾਤਰ ਦੋਸ਼ ਜਨਤਾ ਹੈ। ਫਿਰ ਚੁਨਾਵ ਸਮੇਂ ਦੌਰਾਨ ਗ਼ਲਤ ਬੰਦੇ ਨੂੰ ਸਪੋਰਟ ਦੇਣਾ ਜਾਂ ਤਾਂ ਅਗਿਆਨਤਾ ਹੈ ਤੇ ਜਾਂ ਫਿਰ ਮਜ਼ਬੂਰੀ ਛੁਪੀ ਹੋਈ ਹੁੰਦੀ ਹੈ।
ਫਿਰ ਇਹ ਗੱਲ ਵੀ ਦੇਖਣ ਨੂੰ ਨਜ਼ਰੀਂ ਪਈ ਹੈ ਕਿ ਚੋਰ ਹੀ ਕੁਤਬਾਲ ਨੂੰ ਡਾਂਟ ਰਿਹਾ ਹੁੰਦਾ ਹੈ। ਜੇਕਰ ਕੋਈ ਸਿੱਖਿਅਕ ਜਾਂ ਅਧਿਆਪਕ ਜਾਂ ਕੋਈ ਹੋਰ ਆਪਣੇ ਹੱਕਾਂ ਦੀ ਮੰਗ ਕਰਦਾ ਹੈ ਤਾਂ ਉਸ 'ਤੇ ਲਾਠੀਆਂ ਦੀ ਬਰਸਾਤ ਕੀਤੀ ਜਾਂਦੀ ਹੈ। ਇਨ•ਾਂ 64 ਸਾਲਾਂ ਦੌਰਾਨ ਕਿੰਨੇ ਗਬਨ ਦੇ ਦੋਸ਼ ਸਾਹਮਣੇ ਆਏ ਸਾਬਿਤ ਵੀ ਹੋਏ ਲੋਕਿਨ ਇਹ ਗਬਨਕਾਰ ਸ਼ਰੇਆਮ ਘੁੰਮ ਰਹੇ ਨਜ਼ਰ ਆ ਰਹੇ ਹਨ। ਫਿਰ ਦੇਸ਼ ਦੇ ਸੰਵਿਧਾਨ ਦੇ ਲਾਗੂ ਹੋਣ ਦੀ ਗੱਲ ਤਾਂ ਇੱਕ ਪਾਸੇ ਰਹੀ। ਫਿਰ ਇਸ ਸਾਰੇ ਤੋਂ ਇਹ ਕਿਆਫ਼ਾ ਤੁਸੀਂ ਸਾਰੇ ਜਣੇ ਆਪ ਹੀ ਲਗਾ ਸਕਦੇ ਹੋ ਕਿ ਕਿਸ ਭਾਰਤ ਦੇਸ਼ ਦਾ ਨਿਰਮਾਣ ਹੋਇਆ ਹੈ।
ਪਰਸ਼ੋਤਮ ਲਾਲ ਸਰੋਏ, ਮੋਬਾ- 91-92175-44348
ਪਿੰਡ-ਧਾਲੀਵਾਲ-ਕਾਦੀਆਂ, ਡਾਕਘਰ-ਬਸ਼ਤੀ-ਗੁਜ਼ਾਂ,
ਜਲੰਧਰ- 144002

No comments:

Post a Comment