ਅੰਨਾ ਹਜ਼ਾਰੇ

ਹਰਪ੍ਰੀਤ ਸਿੰਘ ਲਲਤੋਂ
ਸੋਲਾਂ ਆਨੇ ਸੱਚੀ ਗੱਲ ਕਰਦਾ, ਨਾ ਕੋਈ ਮੰਗਦਾ ਉਪਾਧੀ ਆ,
ਭ੍ਰਿਸ਼ਟਾਚਾਰ ਤੋਂ ਭਾਰਤ ਦੇਸ਼ ਮੇਰੇ ਦੀ ਮੰਗਦਾ ਆਜ਼ਾਦੀ ਆ।
ਇਕੋ ਗੱਲ ਹੀ ਕਹਿ ਰਿਹਾ ਦੇਸ਼ ਮੇਰੇ ਦੇ ਹੁਕਮਰਾਨਾ ਨੂੰ,
ਇਕੋ ਕਿਤਾਬ ਚ' ਰੱਖੋ ਸਾਰੇ ਬੇਈਮਾਨਾ ਨੂੰ।

ਸਭ ਹੋਣਗੇ ਇਸ ਵਿੱਚ ਸ਼ਾਮਲ ਐਸਾ ਲੋਕਪਾਲ ਬਿੱਲ ਹੋਵੇ,
ਕੀ ਛੋਟਾ ਕੀ ਵੱਡਾ ਕਿਸੇ ਨਾਲ ਨਾ ਕੋਈ ਢਿੱਲ ਹੋਵੇ।
ਜੋ ਵੀ ਦਾਅ ਤੇ ਲਾਵੇ ਦੇਸ਼ ਮੇਰੇ ਦੀਆਂ ਸ਼ਾਨਾਂ ਨੂੰ,
ਇਕੋ ਕਿਤਾਬ ਚ' ਰੱਖੋ ਸਾਰੇ ਬੇਈਮਾਨਾ ਨੂੰ।

ਬਣ ਗਿਆ ਉਹ ਚਹੇਤਾ ਹਰ ਖਾਸ ਤੇ ਆਮ ਦਾ,
ਪੂਰਾ ਸਮਰਥਨ ਮਿਲ ਰਿਹਾ ਉਸਨੂੰ ਅਵਾਮ ਦਾ।
ਟਿੱਚ ਨੀ ਜਾਣਦਾ ਸਰਕਾਰ ਦੇ ਐਸੇ ਵੈਸੇ ਫਰਮਾਨਾ ਨੂੰ,
ਇਕੋ ਕਿਤਾਬ ਚ' ਰੱਖੋ ਸਾਰੇ ਬੇਈਮਾਨਾ ਨੂੰ।

ਜੋ ਵੀ ਕਰ ਰਿਹਾ ਹੈ ਆਮ ਜਨਤਾ ਦੇ ਲਈ ਆ,
ਭੁੱਖੇ ਢਿੱਡ ਰਹਿਣ ਦੀ ਭਲਾਂ ਕੀ ਉਸਨੂੰ ਪਈ ਆ।
ਕਹਿੰਦਾ ਹੋਰ ਤੰਗ ਪਰੇਸ਼ਾਨ ਕਰੋ ਨਾ ਪਹਿਲਾਂ ਤੋਂ ਪਰੇਸ਼ਾਨਾਂ ਨੂੰ,
ਇਕੋ ਕਿਤਾਬ ਚ' ਰੱਖੋ ਸਾਰੇ ਬੇਈਮਾਨਾ ਨੂੰ।

ਨਾਸੀਂ ਧੂੰਆਂ ਲਿਆਤਾ ਦਿਨ ਵਿਚ ਦਿਖਾਤੇ ਤਾਰੇ ਨੇ,
ਸੋਚਣ ਲਈ ਮਜਬੂਰ ਸਰਕਾਰ ਨੂੰ ਕਰਤਾ ਅੰਨਾ ਹਜ਼ਾਰੇ ਨੇ।
ਪ੍ਰੀਤ ਤਾਲੇ ਨਾ ਕੋਈ ਲਾ ਸਕਦਾ ਕਿਸੇ ਦੀਆਂ ਜ਼ਬਾਨਾ ਨੂੰ,
ਇਕੋ ਕਿਤਾਬ ਚ' ਰੱਖੋ ਸਾਰੇ ਬੇਈਮਾਨਾ ਨੂੰ।

No comments:

Post a Comment