ਰਵੇਲ ਸਿੰਘ ਇਟਲੀ
ਅਨਾ ਹਜ਼ਾਰੇ ,ਪਿਆਰੇ ਅਨਾ ਹਜ਼ਾਰੇ ,
ਹੋਰ ਜੀਓ ਪਿਆਰੇ ਹੋਰ ਜੀਓ ਪਿਆਰੇ ,
ਤੇਰੀ ਸੋਚ ਨੂੰ ਸਲਾਮ
,ਤੇਰੀ ਹਿੰਮਤ ਨੂੰ ਸਲਾਮ ।
ਤੂੰ ਸਾਰੇ ਦੇਸ਼ ਨੂੰ ਜਗਾਇਆ ,ਰਾਜ ਨੀਤੀ ਨੂੰ ਹਿਲਾਇਆ ,
ਤੇਰੇ ਮਗਰ ਹੈ ਅਵਾਮ ,ਤੇਰੇ ਦੇਸ਼ ਦੀ ਤਮਾਮ ।
ਬਾਲ , ਯੁਵਕ ਬੁੱਢੇ ਸਾਰੇ, ਪਿਆਰੇ ਅਨਾ ਹਜ਼ਾਰੇ ।
ਤੇਰੀ ਸੋਚ ਨੂੰ ਹੁੰਗਾਰਾ , ਪਿਆ ਦੇਂਦਾ ਦੇਸ਼ ਸਾਰਾ ,
ਲ਼ਾਕੇ ਪੂਰੀ ਜ਼ਿੰਦਗਾਨੀ ,ਬੇੜੀ ਡੁਬਦੀ ਬਚਾਣੀ ,
ਤੇਰਾ ਉੱਚਾ ਹੈ ਖਿਆਲ ,ਤੇਰੀ ਬਣੇਗੀ ਮਿਸਾਲ ,
ਮੁਕ ਜਾਵੇ ਭ੍ਰਿਸ਼ਟਾਚਾਰ ,ਹੋਵੇ ਦੇਸ਼ ਦਾ ਸੁਧਾਰ ,
ਸ਼ਾਰਾ ਦੇਸ਼ ਹੈ ਤੱਯਾਰ ,ਇੱਕ ਵਾਂਗਰਾਂ ਦੀਵਾਰ
ਸ਼ਾਰਾ ਵਾਂਗਰਾਂ ਮੀਨਾਰੇ ।ਪਿਆਰੇ ਅਨਾ ਹਜ਼ਾਰੇ ।
ਹੋਇਆ ਦੇਸ਼ ਹੈ ਆਜ਼ਾਦ ,ਇਹਨੂੰ ਰੱਖਣਾ ਆਬਾਦ ,
ਇਹੋ ਲੋਕਾਂ ਦੀ ਅਵਾਜ਼ ,ਆਵੇ ਫਿਰ ਇਨਕਲਾਬ ,
ਆਵੇ ਸਹੀ ਲੋਕ ਰਾਜ ,ਚੱਲੇ ਠੀਕ ਕੰਮ ਕਾਜ ,
ਐੈਸਾ ਬਿੱਲ ਲੋਕ ਪਾਲ ,ਰੱਖੇ ਸਭ ਦਾ ਖਿਆਲ ,
ਜੇਹੜਾ ਕਰੇ ਓਹੀ ਭਰੇ ,ਰਹਿਣ ਸੱਚੇ ਸਭ ਖਰੇ ,
ਵੱਡੇ ਹਾਕਮ ਤੇ ਮੁਨਸਿਫ ,ਸਭੇ ਪਰਜਾ ਦੇ ਸੇਵਕ ,
ਸ਼ਾਰੇ ਲੋਕਾਂ ਦੇ ਬਨਾਏ ,ਕਿਤੇ ਉਪਰੋਂ ਨਹੀਂ ਆਏ ,
ਲ਼ੋਕ ਪਾਲ ਦਾ ਇਹ ਬਿੱਲ ,ਜਿਤੇ ਸਾਰਿਆਂ ਦਾ ਦਿੱਲ ,
ਤਾਹੀਓਂ ਦੇਸ਼ ਹੈ ਆਜ਼ਾਦ ,ਤਾਂਹੀਓਂ ਜੀਣ ਦਾ ਸਵਾਦ ,
ਤੇ ਆਜ਼ਾਦੀ ਦੇ ਨਜ਼ਾਰੇ , ਪਿਆਰੇ ਅਨਾ ਹਜ਼ਾਰੇ ।
ਕਾਲੇ ਧੰਨ ਦੇ ਇਹ ਢੇਰ ,ਮੁੱਕੇ ਕਿਤੇ ਹੇਰ ਫੇਰ ,
ਮੁੱਕੇ ਦੇਸ਼ ਚੋਂ ਗੱਦਾਰੀ ,ਕਿਤੇ ਚੋਰੀ ਤੇ ਚੱਕਾਰੀ ,
ਗੁੰਡਾ ਗਰਦੀਆਂ ਹਨੇਰ ,ਹੋਣ ਸ਼ਾਮ ਤੇ ਸਵੇਰ ,
ਲ਼ੋਕ ਹੋਣ ਪਰੇਸ਼ਾਨ ,ਦੁਖੀ ਹਰ ਇਨਸਾਨ ,
ਦਿਨੋ ਦਿਨ ਮਹਿੰਗਾਈ ,ਖਾਣ ਸਭਨਾਂ ਨੂੰ ਆਈ ,
ਤੇਰੇ ਦਿਲ ਨੂੰ ਵੰਗਾਰੇ ,ਪਿਆਰੇ ਅਨਾ ਹਜ਼ਾਰੇ ।
ਮੁਕੇ ਹੁੰਦੀ ਬਰਬਾਦੀ ,ਆਵੇ ਅਸਲੀ ਆਜ਼ਾਦੀ ,
ਜਿਨ੍ਹਾਂ ਡੋਲ੍ਹਿਆਿ ਹੈ ਖੁਣ ਮਿਲੇ ਉਨ੍ਹਾਂ ਨੁੰ ਸਕੂਨ ,
ਮੇਰੇ ਦੇਸ਼ ਦਾ ਤਿਰੰਗਾ ,ਤਾਂਹੀਓਂ ਸੋਭਦਾ ਹੈ ਚੰਗਾ ,
ਸੁਖੀ ਹੋਵੇ ਹਰ ਬੰਦਾ ,ਵਗੇ ਸਾਂਝ ਦੀ ਜੇ ਗੰਗਾ ,
ਸ਼ਭੇ ਰਲ ਕੇ ਤੇ ਲਾਈਏ ਆਜ਼ਾਦੀ ਵਾਲੇ ਨਾਅਰੇ ,
ਪਿਆਰੇ ਅਨਾ ਹਜ਼ਾਰੇ ਪਿਆਰੇ ਅਨਾ ਹਜ਼ਾਰੇ ।
ਤੇਰੀ ਸੋਚ ਨੂੰ ਸਲਾਮ ,ਤੇਰੀ ਹਿੰਮਤ ਨੂੰ ਸਲਾਮ ,
ਪਿਆਰੇ ਅਨਾ ਹਜ਼ਾਰੇ , ਪਿਆਰੇ ਅਨਾ ਹਜ਼ਾਰੇ ।
ਹੋਰ ਜੀਓ ਪਿਆਰੇ ,ਹੋਰ ਜੀਓ ਪਿਆਰੇ ,
ਪਿਆਰੇ ਅਨਾ ਹਜ਼ਾਰੇ, ਪਿਆਰੇ ਅਨਾ ਹਜ਼ਾਰੇ
++++++++++++++++++++++++++++++++++++++++++++++
No comments:
Post a Comment