ਵਰਿੰਦਰਜੀਤ ਮਾਂਗਟ {ਆਸਟਰੇਲੀਆ}
ਮਾਂ ਮੈਂ ਨਹੀਂ ਚਾਹੁੰਦੀ ਇਸ ਦੁਨੀਆ 'ਤੇ ਆਣਾ...।
ਇਸ ਤੋਂ ਚੰਗਾ ਮੈਂ ਚਾਹੁੰਦੀ
ਤੇਰੀ ਕੁੱਖ਼ ਵਿੱਚ ਹੀ ਮਰ ਜਾਣਾ।
ਮਾਂ ਮੈਂ ਨਹੀਂ ਚਾਹੁੰਦੀ ਇਸ ਦੁਨੀਆ 'ਤੇ ਆਣਾ...।
ਜੇ ਮੈਂ ਇਸ ਦੁਨੀਆ 'ਤੇ ਆਈ,
ਤੇਰੀਆਂ ਲੋਰੀਆਂ ਸੁਣ ਸੁਣ ਚੜੂ ਜਵਾਨੀ,
ਮੇਰੀ ਜਵਾਨੀ ਦੇਖ ਬਾਪੂ ਦੀ ਹੋਰ ਵਧੂ ਪਰੇਸ਼ਾਨੀ।
ਬੁੱਢੇ ਬਾਪ ਦੀ ਕਰਜ਼ੇ ਦੀ ਪੰਡ ਦਾ ਮੈਂ ਨੀ ਪਾਪ ਕਮਾਣਾ।
ਇਸ ਤੋਂ ਚੰਗਾ ਮੈਂ ਚਾਹੁੰਦੀ ਤੇਰੀ ਕੁੱਖ਼ ਵਿੱਚ ਹੀ ਮਰ ਜਾਣਾ।
ਜੇ ਮੈਂ ਇਸ ਦੁਨੀਆ ਤੇ ਆਈ,
ਜੁਲਮ, ਸਬਰ ਤੇ ਪੰਬਦੀਆਂ ਦੇ ਹੜ੍ਹ ਵਿਚ ਹੜ ਜਾਊਂਗੀ,
ਜਾਂ ਬਦਮਗਜ ਕਿਸੇ ਦੇਹਨੋਚ ਦੀ ਭੇਟਾ ਚੜ੍ਹ ਜਾਊਂਗੀ,
ਨਹੀਂ ਚਾਹੁੰਦੀ ਮੈਂ ਚਾਰਦੀਵਾਰੀ ਦੇ ਵਿੱਚ ਘੁਟ ਘੁਟ ਕੇ ਮਰ ਜਾਣਾ,
ਇਸ ਤੋਂ ਚੰਗਾ ਮੈਂ ਚਾਹੁੰਦੀ ਤੇਰੀ ਕੁੱਖ਼ ਵਿੱਚ ਹੀ ਮਰ ਜਾਣਾ।
ਜੇ ਮੈ ਇਸ ਦੁਨੀਆ 'ਤੇ ਆਈ,
ਲੱਖਾਂ ਲਾਡ ਲੜਾ ਕੇ ਮੈਂ ਡੋਲੀ ਚ੍ਹੜ ਜਾਊਂਗੀ,
ਫਿਰ ਇੱਕ ਦਿਨ ਦਾਜ ਦੇ ਲੋਭੀ ਦੇ ਹੱਥੋਂ ਸੜ ਜਾਊਂਗੀ,
ਨਹੀ ਚਾਹੁੰਦੀ ਐਸਾ ਦਹਿਸ਼ਤਵਾਦੀ ਰੰਗਲਾ ਚੂੜਾ ਪਾਣਾ।
ਇਸ ਤੋਂ ਚੰਗਾ ਮੈਂ ਚਾਹੁੰਦੀ ਤੇਰੀ ਕੁੱਖ਼ ਵਿੱਚ ਹੀ ਮਰ ਜਾਣਾ।
ਮਾਂ ਮੈਂ ਨਹੀਂ ਚਾਹੁੰਦੀ ਇਸ ਦੁਨੀਆ 'ਤੇ ਆਣਾ...।
ਮਾਂ ਮੈਂ ਨਹੀਂ ਚਾਹੁੰਦੀ ਇਸ ਦੁਨੀਆ 'ਤੇ ਆਣਾ...।
ਇਸ ਤੋਂ ਚੰਗਾ ਮੈਂ ਚਾਹੁੰਦੀ ਤੇਰੀ ਕੁੱਖ਼ ਵਿੱਚ ਹੀ ਮਰ ਜਾਣਾ।
ਮਾਂ ਮੈਂ ਨਹੀਂ ਚਾਹੁੰਦੀ ਇਸ ਦੁਨੀਆ 'ਤੇ ਆਣਾ...।
No comments:
Post a Comment