ਨਿੰਦਰ ਘੁਗਿਆਣਵੀ
ਨਿੱਕਾ ਜਿਹਾ ਕੱਦ...ਗੁਲਾਬੀ ਪੱਗ਼..ਠੁਮਕ-ਠੁਮਕ ਤੁਰਦਾ। ਸੁਆਦਲੀ ਗੱਲ 'ਤੇ ਠਹਾਕਾ ਲਾਉਂਦਾ। ਵਲੈਤ ਵਿੱਚ ਰਹੇ ਕਿਸੇ ਕਵੀ ਦਰਬਾਰ ਵਿੱਚ ਆਪਣੀ ਕਵਿਤਾ ਜਾਂ ਗੀਤ ਪੜ੍ਹਦਾ ਜਾਂ
ਕਿਸੇ ਪੱਬ ਵਿੱਚ ਗਲਾਸੀ ਲਾਉਂਦਾ ਅਜਿਹਾ ਬੰਦਾ ਦਿਸ ਪਵੇ ਤਾਂ ਉਹ ਕੋਈ ਹੋਰ ਨਹੀਂæææਸਗੋਂ ਪੰਜਾਬੀਆਂ ਦਾ ਮਾਣਮੱਤਾ ਗੀਤਕਾਰ ਜੰਡੂ ਲਿੱਤਰਾਂ ਵਾਲਾ ਹੀ ਹੋਵੇਗਾ! ਲੰਬੇ ਸਾਲਾਂ ਤੋ ਉਸਦੇ ਲਿਖੇ ਤੇ ਵੱਖ-ਵੱਖ ਉੱਘੇ ਗਾਇਕਾਂ ਦੇ ਗਾਏ ਗੀਤ ਲੋਕਾਂ ਦੇ ਕੰਨਾਂ ੱਿਵਚ ਗੂੰਜ ਰਹੇ ਹਨ। ਪਿਛਲੇ ਸਾਲ ਮੈਂ ਵਲੈਤ ਗਿਆ ਤਾਂ ਜੰਡੂ ਲਿੱਤਰਾਂ ਵਾਲੇ ਦਰਸ਼ਨ ਲਗਭਗ ਹਰੇਕ ਸਾਹਿਤਕ ਸਮਾਗਮ ਵਿੱਚ ਹੋ ਜਾਂਦੇ ਸਨ। ਉਹ ਆਪਣੇ ਸਾਥੀਆਂ ਚੰਨ ਜੰਡਿਆਲਵੀ, ਮਨਜੀਤ ਸਿੰਘ ਕਮਲਾ, ਇੰਦਰਜੀਤ ਸਿੰਘ ਜੀਤ ਤੇ ਗਿਆਨੀ ਰਤਨ ਰੀਹਲ ਨਾਲ ਦੂਰ-ਦੂਰ ਤੀਕ ਸਮਾਗਮਾਂ ਵਿਚ ਜਾ ਪਹੁੰਚਦਾ ਤੇ ਖ਼ੂਬ ਰੌਣਕਾਂ ਲਾਉਂਦਾ। ਲਿਖਾਰੀ ਸਭਾ ਕਵੈਂਟਰੀ ਦੇ ਸਲਾਨਾ ਸਮਾਗਮ 'ਤੇ ਉਹ ਚੰਨ ਜੰਡਿਆਲਵੀ ਦੇ ਬਿਲਕੁਲ ਨਾਲ ਬੈਠਾ ਸੀ ਤਾਂ ਚੰਨ ਨੇ ਮੇਰੀ ਉਸ ਨਾਲ ਜਾਣ-ਪਛਾਣ ਕਰਵਾਈ। ਫਿਰ ਲਗਾਤਾਰ ਸਮਾਗਮਾਂ ਵਿੱਚ ਮਿਲਦੇ-ਗਿਲਦੇ ਰਹੇ। ਮੈਂ ਵਾਚਿਆ ਕਿ ਜਦ ਉਹ ਮੰਚ 'ਤੇ ਆਉਂਦਾ ਹੈ ਤਾਂ ਹੋਰਨਾਂ ਕਵੀਆਂ ਵਾਂਗ ਗਿੱਲਾ ਪੀਹਣ ਨਾ ਪਾਉਂਦਾææææਗੱਲ ਵੀ ਬੜੀ ਸੰਖੇਪ ਕਰਦਾ ਤੇ ਰਚਨਾ ਸੁਣਾਕੇ ਆਪਣੀ ਥਾਂ 'ਤੇ ਜਾ ਬਹਿੰਦਾ। ਉਹ ਜਿੰਨੀ ਵਾਰੀ ਵੀ ਮਿਲਿਆæææਹਰ ਮਿਲਣੀ ਵਿੱਚ ਉਸਤੋਂ ਅੰਤਾਂ ਦੀ ਨਿੱਘ ਤੇ ਆਪਣਾਪਣ ਮਹਿਸੂਸ ਹੋਇਆ। ਕੁਝ ਸਾਲ ਪਹਿਲਾਂ ਕੈਨੇਡਾ ਯਾਤਰਾ ਸਮੇਂ ਟੀæਵੀæ ਦੇਸ-ਪਰਦੇਸ ਵਿੱਚ ਹਰਜਿੰਦਰ ਥਿੰਦ ਤੇ ਬਲਜਿੰਦਰ ਅਟਵਾਲ ਵੱਲੋਂ ਜੰਡੂ ਨਾਲ ਕੀਤੀ ਇੱੱਕ ਮੁਲਾਕਾਤ ਦਾ ਪ੍ਰਸਾਰਨ ਵੀ ਦੇਖਿਆ ਸੀ, ਉਸਨੇ ਚੰਗੇ ਢੰਗ ਨਾਲ ਖ਼ਰੀਆਂ-ਖ਼ਰੀਆਂ ਕਹੀਆਂ ਸਨ।
ਉਹਦਾ ਪੂਰਾ ਨਾਂ ਹਰਬੰਸ ਸਿੰਘ ਜੰਡੂ ਹੈ। ਉਸਦਾ ਜਨਮ ਸੰਨ 1943 ਵਿੱਚ ਹੋਇਆ। ਸੰਨ 1966 ਵਿੱਚ ਉਹ ਵਲੈਤ ਆ ਗਿਆ ਤੇ ਸੰਨ 1968 ਵਿੱਚ ਉਸਨੇ ਪਹਿਲਾ ਗੀਤ ਲਿਖਿਆ। ਸਭ ਤੋਂ ਪਹਿਲਾਂ ਸੰਨ 1974 ਵਿੱਚ ਜੰਡੂ ਦੇ ਗੀਤ ਕਰਨੈਲ ਚੀਮੇ ਤੇ ਗੁਰਦੇਵ ਕੌਰ ਬੱਲੀ ਨੇ ਗਾਏ ਤੇ ਫਿਰ ਸੰਨ 1977 ਵਿੱਚ ਏæ ਐੱਸ਼ਕੰਗ ਨੇ ਗਾਇਆ, ਜੋ ਬੇਹੱਦ ਮਸ਼ਹੂਰ ਹੋਇਆ-'ਗਿੱਧਿਆ ਦੀ ਰਾਣੀਏ ਨੀਂ ਗਿੱਧੇ ੱਿਵਚ ਆ, ਗਿੱਧੇ ਵਿੱਚ ਆ ਕੇ ਸਾਨੂੰ ਨੱਚ ਕੇ ਦਿਖਾ।' ਹੋਰਨਾਂ ਗੀਤਾਂ ਵਿੱਚ-'ਹੁਸਨ ਜੁਆਨੀ ਤੀਜੇ ਮਾਪੇ ਮਿਲਦੇ ਨਾ ਹੱਟੀਆਂ ਤੋਂ।' 'ਮੇਲੇ ਮਿੱਤਰਾਂ ਦੇ।' 'ਯਾਰਾਂ ਨਾਲ ਬਹਾਰਾਂ।' 'ਪੀਂਘ ਚੜ੍ਹੀ ਜਗਰਾਵੀਂ ਮੇਰੀ ਝੂਟੇ ਆਉਣ ਅੰਬਾਲੇ', 'ਗਿੱਧੇ ਵਿੱਚ ਨੱਦਦੀ ਦੀ ਮੇਰੀ ਭਿੱਜਗੀ ਕੁੜਤੀ ਲਾਲ'( ਸ਼ਾਇਦ ਇਸੇ ਗੀਤ ਤੋਂ ਹੀ ਬਦਲ ਕੇ ਰਾਜ ਬਰਾੜ ਨੇ ਬਾਅਦ ਵਿੱਚ ਲਿਖਿਆ ਹੋਵੇ?) ਜੰਡੂ ਸਦਾ-ਬਹਾਰ ਗੀਤਕਾਰ ਹੈ। ਅੱਜ ਵੀ ਉਸਦੇ ਗੀਤ ਬਹੁਤ ਚਰਚਿਤ ਹਨ-ਜੈਜੀ ਬੈਂਸ ਦਾ ਗਾਇਆ-'ਕਿਹੜਾ ਜੰਮ ਪਿਆ ਸੂਰਮਾ ਜਿਹੜਾ ਜੱਟ ਦੀ ਚੜ੍ਹਤ ਨੂੰ ਰੋਕੇ' 'ਮਿੱਤਰਾਂ 'ਚ ਖੜਕ ਪਈ', 'ਉਚੀ ਸੁੱਚੀ ਬਾਣੀ ਬਾਬੇ ਨਾਨਕ ਦੀ', 'ਕਰ ਲੌ ਤਿਆਰੀ ਓ ਅਣਖੀ ਪੰਜਾਬੀਓ ਸਾਂਭੋ ਸਰਦਾਰੀ'æææਇਸ ਗੀਤ ਵਿੱਚ ਇੱਕ ਅੰਤਰਾ ਹੋਰ ਦੇਖੋ:
ਜੰਡੂ ਲਿੱਤਰਾਂ ਵਾਲਿਆ ਸੱਚ ਔਖਾ ਸਹਿਣਾ
ਮਾਂ ਬੋਲੀ ਜੇ ਨਾ ਰਹੀ, ਤਾਂ ਕੁਝ ਨਹੀਂ ਰਹਿਣਾ
ਵੇਲਾ ਆਉਣਾ ਹੱਥ ਨਹੀਂ ਲੰਘਿਆ ਇੱਕ ਵਾਰੀ
ਓ ਅਣਖੀ ਪੰਜਾਬੀਓ ਸਾਂਭੋ ਸਰਦਾਰੀæææ
ਮਾਣਕ ਨੇ ਵੀ ਉਸਦਾ ਗੀਤ ਗਾਇਆ ਸੀ-'ਜਦੋਂ ਗਿਆ ਸੁਨੇਹਾ ਨੀਂ ਛਿਲਿਆ ਗਿਆ ਕਾਲਜਾ ਮੇਰਾ'। ਹੋਰਨਾਂ ਗਾਇਕਾਂ ਵਿੱਚ ਮਹਿੰਦਰ ਕਪੂਰ, ਸੁਖਜਿੰਦਰ ਛਿੰਦਾ, ਸੁਰਿੰਦਰ ਛਿੰਦਾ, ਬਲਵਿੰਦਰ ਸਫ਼ਰੀ, ਅਮਰਿੰਦਰ ਗਿੱਲ, ਹੀਰਾ ਧਾਮੀ, ਗੁਰਲੇਜ਼ ਅਖ਼ਤਰ, ਸਾਥੀ ਗਰੁੱਪ, ਆਪਣਾ ਸੰਗੀਤ, ਕਮਲਜੀਤ ਨੀਰੂ, ਭਿੰਦਾ ਜੱਟ, ਏ ਡੀ ਐੱਚ, ਅਲਾਪ ਗਰੁੱਪ, ਪਰਮਜੀਤ ਪੰਮੀ, ਸੁੱਖੀ ਪਵਾਰ ਆਦਿ ਸਮੇਤ ਕਈ ਹੋਰ ਨਾਂ ਵੀ ਹਨ।
ਮਾਣ-ਸਨਮਾਨ ਉਸਨੂੰ ਬਹੁਤ ਮਿਲ ਚੁੱਕੇ ਹਨ, ਇਸ ਗੱਲੋਂ ਉਹ ਬਹੁਤ ਸੰਤੁਸ਼ਟ ਹੈ। ਉਸਦੇ ਬੱਚੇ ਬੜੇ ਸਿਆਣੇ ਹਨ। ਉਸਦੇ ਬੱਚਿਆਂ ਨੂੰ ਮਿਲਕੇ ਮੈਨੂੰ ਇਓਂ ਜਾਪਿਆ ਕਿ ਜਿਵੇਂ ਉਹਨਾਂ ਨੂੰ ਵਲੈਤ ਦਾ ਪਾਹ ਉੱਕਾ ਹੀ ਨਹੀਂ ਲੱਗਿਆ। ਬੜੇ ਆਗਿਆਕਾਰ, ਮਿੱਠ-ਬੋਲੜੇ ਤੇ ਅਪਣੱਤ ਵਾਲੇ ਹਨ। ਸਿੱਖੀ ਸਰੂਪ ਵਿੱਚ ਹਨ। ਇੱਕ ਵਾਰ ਦੀ ਗੱਲ ਹੈ ਕਿ ਡਾæ ਸਰਦਾਰਾ ਸਿੰਘ ਜੌਹਲ ਵਲੈਤ ਆਏ, ਇੱਕ ਸਮਾਗਮ ਵਿੱਚ ਜੰਡੂ ਨੇ ਆਪਣਾ ਪ੍ਰਸਿੱਧ ਗੀਤ,'ਗਿੱਧਿਆਂ ਦੀ ਰਾਣੀਏਂ ਨੀਂ ਗਿੱਧੇ ਵਿੱਚ ਆ' ਪੇਸ਼ ਕੀਤਾ ਤਾਂ ਡਾæ ਜੌਹਲ ਨੇ ਆਪਣੀ ਤਕਰੀਰ ਵਿੱਚ ਆਖਿਆ ਕਿ ਇਹੋ-ਜਿਹੇ ਗੀਤਾਂ ਦੀ ਲੋੜ ਨਹੀਂ ਹੁੰਦੀ। ਜੰਡੂ ਨੂੰ ਇਹ ਸੁਣ ਕੇ ਦੁੱਖ ਜਿਹਾ ਤਾਂ ਲੱਗਿਆ। ਇਸ ਤੋਂ ਪਹਿਲੇ ਉਹ ਕੁਝ ਬੋਲਦਾ ਕਿ ਏਨੇ ਨੂੰ ਗਿਆਨੀ ਰਤਨ ਰੀਹਲ ਮੰਚ 'ਤੇ ਆਏ ਤੇ ਆਖਣ ਲੱਗੇ ਕਿ ਜੌਹਲ ਸਾਹਿਬ ਬਿਲੁਕਲ ਇਹੋ-ਜਿਹੇ ਗੀਤਾਂ ਦੀ ਬੇਹੱਦ ਲੋੜ ਹੁੰਦੀ ਏæææਇਹ ਗੀਤ ਜੰਡੂ ਨੇ ਸੱਚ ਈ ਲਿਖਿਆ ਐæææਜਦੋਂ ਸਾਡੀ ਜੁਆਨੀ ਪੱਬਾਂ ਕਲੱਬਾਂ ਨੂੰ ਦੌੜ ਰਹੀ ਸੀ ਤਾਂ ਏਸ ਨੇ ਕੁੜੀ ਨੂੰ ਹਾਕਾਂ ਮਾਰੀਆਂ ਨੇ ਕਿ ਐ ਕੁੜੀਏæææਏਧਰ ਗਿੱਧੇ ਵਿੱਚ ਆææਤੇ ਆਣ ਕੇ ਨੱਚ ਕੇ ਦਿਖਾæææਤੇਰਾ ਸਥਾਨ ਕੋਈ ਪੱਬ ਜਾਂ ਕਲੱਬ ਨਹੀਂ ਹੈæææਤੇਰਾ ਸਥਾਨ ਤਾਂ ਗਿੱਧਾ ਐæææਤੂੰ ਤਾਂ ਗਿੱਧਿਆ ਵਿੱਚ ਈ ਫਬਦੀ ਏਂæææ।" ਰੀਹਲ ਜੀ ਦੀ ਇਸ ਕਥਨੀ ਨੇ ਸਭ ਸ੍ਰੋਤਿਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਸੀ।
ਇੰਦਰਜੀਤ ਹਸਨਪੁਰੀ ਇਹਨਾਂ ਕੋਲ ਵਲੈਤ ਵਿੱਚ ਆਮ ਹੀ ਆਉਂਦਾ-ਜਾਂਦਾ ਰਹਿੰਦਾ ਸੀ। ਜਦੋਂ ਹਸਨਪੁਰੀ ਪੂਰਾ ਹੋਇਆ ਤਾਂ ਜੰਡੂ ਨੂੰ ਬਹੁਤ ਦੁੱਖ ਲੱਗਿਆ, ਉਸਨੇ ਇੰਝ ਲਿਖਿਆ:
ਵੱਜਿਆ ਨਾ ਹੋਵੇ ਗਾਣਾ ਜਿੱਥੇ ਇੰਦਰਜੀਤ ਦਾ ਕੋਈ
ਸੁਣਿਆ ਜਾਂ ਦੇਖਿਆ ਕਿਸੇ ਨੇ ਅਖਾੜਾ ਨਹੀਂ
ਗੀਤ ਲਿਖ ਲੈਣਾ ਕੋਈ ਐਡੀ ਵੱਡੀ ਗੱਲ ਨਹੀਓਂ
ਹਸਨਪੁਰੀ ਬਣ ਜਾਣਾ 'ਖਾਲਾ ਜੀ ਦਾ ਵਾੜਾ' ਨਹੀਂ
ਜਦ ਵੁਲਵਰਹੈਂਪਟਨ ਦੀ ਸਾਹਿਤ ਸਭਾ ਨੇ ਮੇਰੇ ਉਥੇ ਜਾਣ 'ਤੇ ਸਮਾਗਮ ਰੱਖਿਆ ਤਾਂ ਉਥੇ ਜੰਡੂ ਲਿੱਤਰਾਂ ਵਾਲੇ ਨੇ ਪੰਜਾਬ ਬਾਰੇ ਇੱਕ ਰਚਨਾ ਪੜ੍ਹੀ, ਉਸਦਾ ਇੱਕ ਅੰਤਰਾ ਪੇਸ਼ ਹੈ, ਦੇਖੋ ਜ਼ਰਾæææਕਿੰਨਾ ਵਿਅੰਗ ਤੇ ਯਥਾਰਥ ਹੈ:
ਲੀਡਰ ਕਹਿਣ ਪੰਜਾਬ ਤਾਂ ਸਾਡਾ ਪੈਰਿਸ ਬਣਦਾ ਜਾਂਦਾæææ
ਕਾਲਜਾਂ ਵਿੱਚ ਪ੍ਰੌਫ਼ੈਸਰ ਹੈਨੀ ਵਿੱਚ ਸਕੂਲੀਂ ਮਾਸਟਰ
ਥਾਣਿਆਂ ਦੇ ਵਿੱਚ ਥਾਣੇਦਾਰ ਨਹੀਂ, ਹਸਪਤਾਲੀਂ ਡਾਕਟਰ
ਕੀ ਤਾਲੀਮ ਦੇਵਣਗੇ ਉਹੋ, ਜਿਹੜੇ ਪੀ-ਪੀ ਆਉਣ ਕਵਾਟਰ
ਪੜ੍ਹਾਉਣ ਵਾਲੀਆਂ ਟੀਚਰ ਬੀਬੀਆਂ ਬੁਣਦੀਆਂ ਰਹਿਣ ਸਵਾਟਰ
ਦਿਲ ਲਾਕੇ ਨਾ ਪੜ੍ਹਦਾ ਕੋਈ ਨਾ ਕੋਈ ਦਿਸੇ ਪੜ੍ਹਾਂਦਾ
ਲੀਡਰ ਕਹਿਣ ਪੰਜਾਬ ਤਾਂ ਸਾਡਾ ਪੈਰਿਸ ਬਣਦਾ ਜਾਂਦਾæææ
ਗੀਤ ਉਸਨੇ ਹੁਣ ਤੀਕ ਹਜ਼ਾਰਾਂ ਲਿਖੇ ਹਨ। ਕਿਤਾਬ ਕੋਈ ਨਹੀਂ ਛਪਵਾਈ। ਗੀਤ ਲਿਖਣ ਤੇ ਰਿਕਾਰਡ ਕਰਾਉਣ ਵਾਲੇ ਪਾਸੇ ਤੋਂ ਵਿਹਲ ਨਹੀਂ ਮਿਲੀ। ਪੂਰੇ ਵਲੈਤ ਵਿੱਚ ਉਸਦੀ ਬੱਲੇ-ਬੱਲੇ ਹੈ। ਉਸ ਬਿਨਾਂ ਸਾਹਿਤਕ ਸਮਾਗਮ ਅਧੂਰੇ ਸਮਝੇ ਜਾਂਦੇ ਹਨ।
No comments:
Post a Comment