ਮਨਜੀਤ ਸਿੰਘ ਬਿਲਾਸਪੁਰ
ਸਵੇਰੇ ਸਵੇਰੇ ਤਿਆਰ ਹੋ ਕੇ ਅਸੀਂ ਗੁਰਦੁਆਰਾ ਤੰਬੂ ਸਾਹਿਬ ਤੋਂ ਬੜੀ ਖੁਸ਼ੀ-ਖੁਸ਼ੀ ਗੁਰਦੁਆਰਾ ਜਨਮ ਅਸਥਾਨ ਜਾਣ ਲਈ ਨਨਕਾਣਾ ਸਾਹਿਬ ਦੇ ਬਜ਼ਾਰ ਵਿਚਲੀ ਮੁੱਖ ਸੜਕ ਉਪਰ
ਕਾਹਲੇ ਕਦਮੀਂ ਜਾ ਰਹੇ ਸੀ। ਅਚਾਨਕ ਸਾਡੀ ਨਿਗਾਹ ਸਾਹਮਣੇ ਇੱਕ ਕਰੀਬ ਅੱਸੀ-ਬਿਆਸੀ ਸਾਲ ਦੇ ਬਜ਼ੁਰਗ ਤੇ ਪਈ। ਬਜ਼ੁਰਗ ਦੇ ਲਿਬਾਸ ਅਤੇ ਆਵਾਜ ਤੋਂ ਸਾਫ ਪਤਾ ਲੱਗ ਰਿਹਾ ਸੀ ਕਿ ਉਹ ਪਾਕਿਸਤਾਨ ਦਾ ਪੱਕਾ ਵਸਨੀਕ ਤੇ ਮੁਸਲਮਾਨ ਹੈ। ਬਜ਼ੁਰਗ ਲੰਘ ਰਹੇ ਟੋਲਿਆਂ ਨੂੰ ਰੋਕ-ਰੋਕ ਕੇ ਉਨ•ਾਂ ਦੇ ਭਾਰਤੀ ਪੰਜਾਬ ਵਿਚਲੇ ਜ਼ਿਲ•ੇ ਬਾਰੇ ਪੁੱਛ ਰਿਹਾ ਸੀ। ਸਿੱਖ ਯਾਤਰੂ ਟੋਲਿਆਂ ਵੱਲੋਂ ਆਪਣਾ ਜ਼ਿਲ•ਾ ਦੱਸੇ ਜਾਣ ਤੇ ਉਹ ਨਿਰਾਸ਼ ਤੇ ਮਾਯੂਸ ਜਿਹਾ ਹੋ ਜਾਂਦਾ। ਮੁੜ ਅਗਲੇ ਟੋਲੇ ਮੂਹਰੇ ਹੱਥ ਬੰਨ ਕੇ ਖੜ ਜਾਂਦਾ। ਸਾਡੇ ਕੋਲੋਂ ਪੁੱਛਣ ਤੇ ਜਦ ਅਸੀਂ ਆਪਣਾ ਜ਼ਿਲ•ਾ ਮੋਗਾ ਦੱਸਿਆ ਤਾਂ ਬਜ਼ੁਰਗ ਬੇਆਸ ਜਿਹਾ ਹੋ ਕੇ ਮੋਟੀ ਸਾਰੀ ਐਨਕ ਨੂੰ ਠੀਕ ਕਰਦਾ ਹੋਇਆ ਕਰੜ ਬਰੜੀ ਜਿਹੀ ਦਾਹੜ•ੀ 'ਤੇ ਹੱਥ ਫੇਰਦਾ ਫੇਰਦਾ ਪੂਰੀ ਤਰਾਂ• ਨਿਰਾਸ਼ ਜਿਹਾ ਹੋ ਗਿਆ। ਪਰ ਸਾਡੇ ਅੰਦਰਲੀ ਭਾਵਕੁਤਾ ਬਜ਼ੁਰਗ ਦੀ ਇਸ ਮਨੋਸਥਿੱਤੀ ਨੂੰ ਜਾਨਣਾ ਚਾਹੁੰਦੀ ਸੀ। ਅਸੀਂ ਕੋਈ ਸਵਾਲ ਕਰਨ ਹੀ ਲੱਗੇ ਸੀ ਕਿ ਬਜ਼ੁਰਗ ਨੇ ਅੱਗੋਂ ਖੁਦ ਹੀ ਪੁੱਛਿਆ, ਬਈ ਜਵਾਨੋਂ ਤੁਹਾਡੇ ਵਿਚੋਂ ਕੋਈ ਗੁਰਦਾਸਪੁਰ ਜ਼ਿਲ•ੇ ਦਾ ਹੈ। ਸਾਡੇ ਵੱਲੋਂ ਨਾਂਹ ਆਖਣ ਤੇ ਬਜ਼ੁਰਗ ਦਾ ਜਿਵੇਂ ਵੱਡਾ ਨੁਕਸਾਨ ਹੋ ਗਿਆ ਹੋਵੇ। ਗੁਰਦਾਸਪੁਰ ਬਾਰੇ ਪੁੱਛਣ ਦੀ ਦੇਰ ਸੀ ਕਿ ਬਜ਼ੁਰਗ ਦੀਆਂ ਅੱਖਾਂ ਵਿਚੋਂ ਤਿੱਪ-ਤਿੱਪ ਹੰਝੂੰ ਵਗਣ ਲੱਗ ਪਏ। ਸਾਡੀ ਗੰਭੀਰਤਾ ਨੇ ਮਾਹੌਲ ਨੂੰ ਹੋਰ ਵੀ ਗਮਗੀਨ ਕਰ ਦਿੱਤਾ। ਬਜ਼ੁਰਗ ਨੇ ਆਪਣਾ ਨਾਮ ਸ਼ਾਲਮ ਖਾਨ ਦੱਸਿਆ। ਸ਼ਾਲਮ ਖਾਨ ਉਦੋਂ ਅਠਾਰਾਂ ਸਾਲਾਂ ਦਾ ਭਰ ਜਵਾਨ ਸੀ ਜਦੋਂ 1947 ਦੀ ਦੇਸ਼ ਵੰਡ ਹੋਈ ਸੀ। ਬਜ਼ੁਰਗ ਸ਼ਾਲਮ ਖਾਨ ਉੱਪਰ ਵੱਲ ਦੋਵੇਂ ਹੱਥ ਜੋੜ ਕੇ ਦੋਵੇਂ ਦੇਸ਼ਾਂ ਦੀਆਂ ਹਕੂਮਤਾਂ ਨੂੰ ਬੁਰਾ ਭਲਾ ਕਹਿੰਦਾ ਹੋਇਆ ਅੱਲਾ ਤਾਲਾ ਤੋਂ ਦੋਨਾਂ ਮੁਲਕਾਂ ਦੀ ਖੈਰੀਅਤ ਮੰਗਣ ਲੱਗ ਪਿਆ। ਮਾਹੋਲ ਹੋਰ ਵੀ ਭਾਵੁਕ ਹੁੰਦਾ ਜਾ ਰਿਹਾ ਸੀ। ਸਿਰ ਦੇ ਸਾਫੇ ਨਾਲ ਬਜ਼ੁਰਗ ਨੇ ਅੱਖਾਂ ਪੂੰਝਦੇ ਹੋਏ ਦੱਸਿਆ ਕਿ ਉਸ ਨੂੰ ਚੌਂਹਟ ਸਾਲ ਹੋ ਗਏ ਪਾਕਿਸਤਾਨ ਵਿਚ ਰਹਿੰਦਿਆਂ। ਬਾਲ ਬੱਚੇ, ਜ਼ਮੀਨ ਜਾਇਦਾਦ ਸਾਰਾ ਕੁੱਝ ਉਸ ਕੋਲ ਹੈ। ਪਰਿਵਾਰਿਕ ਤੌਰ ਤੇ ਬੜਾ ਸੌਖਾ ਹੈ। ਸਰਕਾਰੇ ਦਰਬਾਰੇ ਬੱਚਿਆਂ ਦੀ ਪਹੁੰਚ ਵੀ ਚੰਗੀ ਹੈ। ਪਰ ਅਫਸੋਸ ਉਹ ਅਜੇ ਤੱਕ ਵੀ ਪਾਕਿਸਾਤਨ ਨੂੰ ਆਪਣਾ ਦੇਸ਼ ਅਤੇ ਚੱਕ ਨੰਬਰ 113 ਨੂੰ ਆਪਣਾ ਪਿੰਡ ਨਹੀਂ ਮੰਨ ਸਕਿਆ ਸਗੋਂ ਅੱਜ ਵੀ ਉਹ ਗੁਰਦਾਸਪੁਰ ਨੂੰ ਹੀ ਆਪਣਾ ਜ਼ਿਲ•ਾ ਤੇ ਭਾਗੋਵਾਲ ਨੂੰ ਹੀ ਆਪਣਾ ਪਿੰਡ ਮੰਨਦਾ ਹੈ। ਬਜ਼ੁਰਗ ਦੀਆਂ ਇਨ•ਾਂ ਗੱਲਾਂ ਨੇ ਸਾਡੇ ਮਨਾਂ ਵਿਚ ਹੋਰ ਹੀ ਉਥਲ-ਪੁਥਲ ਪੈਦਾ ਕਰ ਦਿੱਤੀ। ਸਾਡੇ ਮਨਾਂ ਦੀ ਤ੍ਰਿਸ਼ਨਾਂ ਸੀ ਕਿ ਬਜ਼ੁਰਗ ਸ਼ਾਲਮ ਖਾਨ ਤੋਂ ਹੋਰ ਵੀ ਕੁੱਝ ਜਾਣਿਆ ਜਾ ਸਕੇ। ਬਜ਼ੁਰਗ ਵੀ ਜਿਵੇਂ ਮਨ ਹੋਲਾ ਕਰਨ ਦਾ ਬਹਾਨਾ ਹੀ ਭਾਲਦਾ ਸੀ। ਬਜ਼ੁਰਗ ਆਪਣੀਆਂ ਯਾਦਾਂ ਤਾਜ਼ਾ ਕਰਦਾ ਗਿਆ ਤੇ ਵਾਰ ਵਾਰ ਐਨਕਾਂ ਉਤਾਰ ਕੇ ਗਿੱਲੀਆਂ ਅੱਖਾਂ ਪਰਨੇ ਦੇ ਲੜ ਨਾਲ ਸਾਫ ਕਰਦਾ ਰਿਹਾ। ਸਾਡੇ ਕਹਿਣ ਤੇ ਕਿ, 'ਬਾਬਾ ਜੀ ਤੁਸੀਂ ਆਪਣਾ ਪਾਸਪੋਰਟ ਬਣਾ ਕੇ ਆਪਣਾ ਪਿੰਡ ਵੇਖ ਕਿਉਂ ਨਹੀਂ ਆਉਂਦੇ?' ਤਾਂ ਬਜ਼ੁਰਗ ਦੇ ਸੀਨੇ ਵਿਚੋਂ ਜਿਵੇਂ ਕਿਸੇ ਨੇ ਰੁੱਗ ਭਰ ਲਿਆ ਹੋਵੇ। ਬਜ਼ੁਰਗ ਨੇ ਸਿਰਫ ਧਾਹ ਨਹੀਂ ਮਾਰੀ, ਕੰਬਦੇ ਚਿਹਰੇ ਨਾਲ ਦੱਸਿਆ ਕਿ, 'ਪੁੱਤਰੋ ਕੀ ਕਰਾਂ•, ਬੜੀ ਵਾਰ ਕੋਸ਼ਿਸ਼ ਕੀਤੀ, ਪਰ ਵੀਜ਼ਾ ਨਹੀਂ ਮਿਲ ਸਕਿਆ'। ਉਹ ਚੰਦਰੇ ਵੇਲਿਆਂ ਨੂੰ ਕੋਸਦਾ ਹੋਇਆ ਆਖ ਰਿਹਾ ਸੀ ਕਿ, ' ਜਿੱਥੇ ਜੰਮੇ, ਪਲੇ ਤੇ ਖੇਡੇ ਉਨ•ਾਂ ਥਾਵਾਂ ਨੂੰ ਵੇਖਣ ਲਈ ਵੀ ਵੀਜੇ ਚਾਹੀਦੇ ਨੇ। ਕਿੱਡਾ ਅਨੱਰਥ ਹੋ ਗਿਆ ਹੈ ਇਸ ਦੁਨੀਆਂ ਤੇ '। ਫਿਰ ਗੱਲ ਉੱਥੇ ਹੀ ਲਿਆਉਂਣ ਦੇ ਮਨਸ਼ੇ ਨਾਲ ਅਸੀਂ ਪੁੱਛਿਆ, ' ਫਿਰ ਬਾਬਾ ਜੀ ਤੁਸੀਂ ਇੱਥੇ ਯਾਤਰੂਆਂ ਤੋਂ ਉਨ•ਾਂ ਦਾ ਪਿੰਡ ਤੇ ਜ਼ਿਲ•ਾ ਪੁੱਛ ਕੇ ਕੀ ਕਰ ਲਵੋਂਗੇ? ਬੱਸ ਅੱਲਾ ਦੀ ਮੌਜ ਸਮਝ ਕੇ ਸਬਰ ਹੀ ਕਰ ਲਵੋ'। ਬਜ਼ੁਰਗ ਨੂੰ ਜਿਵੇਂ ਕੋਈ ਗੱਲ ਚੁਭ ਗਈ ਹੋਵੇ। ਉਸ ਨੇ ਸੋਟੀ ਦੇ ਸਹਾਰੇ ਨਾਲ ਸਿੱਧਾ ਹੋਣ ਦੀ ਕੋਸ਼ਿਸ਼ ਕਰਦਿਆਂ ਕਿਹਾ,'ਮੇਰੀ ਜਨਮ ਭੋਂਇ ਵੱਲ ਤੋਂ ਆਏ ਹੋਏ ਜਵਾਨੋ ਮੈਨੂੰ ਪਤਾ ਹੈ ਕਿ ਮੈਂ ਉਹ ਥਾਂ ਜਿੱਥੇ ਮੈਂ ਜੰਮਿਆਂ ਸੀ, ਆੜੀਆਂ ਨਾਲ ਖੇਡਿਆ ਤੇ ਬਾਲ ਵਰੇਸੇ ਕਈਆਂ ਨਾਲ ਲੜਿਆ ਸੀ, ਮੱਝਾਂ ਚਾਰੀਆਂ ਸੀ। ਉਨ•ਾਂ ਥਾਵਾਂ ਨੂੰ ਤਾਂ ਮੈਂ ਨਹੀਂ ਵੇਖ ਸਕਦਾ। ਪਰ ਹੁਣ ਐਨਾ ਕੁ ਜਰੂਰ ਚਾਹੁੰਦਾ ਹਾਂ ਕਿ ਮਂੈ ਆਪਣੇ ਲੰਗੋਟੀਏ ਯਾਰ ਨੂੰ ਤਾਂ ਮਿਲ ਲਵਾਂ ਜੀਹਦੇ ਬਿਨਾਂ ਮੈਂ ਇਕ ਪਲ ਨਹੀਂ ਸੀ ਸਾਰਦਾ ਤੇ ਉਹ ਮੇਰੇ ਬਿਨਾਂ। ਅਸੀਂ ਇਕੱਠੇ ਖੇਡਦੇ, ਮੱਝਾਂ ਚਾਰਦੇ ਤੇ ਸ਼ਾਮ ਨੂੰ ਜੋਰ ਕਰਨ ਲਈ ਕੁਸ਼ਤੀਆਂ ਕਰਦੇ। ਮੈਨੂੰ ਮੇਰੇ ਉਸ ਯਾਰ ਦਾ ਹਾਲ ਪੁੱਛਣ ਦੀ ਉਡੀਕ ਹਰ ਛੇ ਮਹੀਨੇ ਬਾਅਦ ਉਧਰਲੇ ਪੰਜਾਬ 'ਚੋਂ ਆਉਂਦੇ ਲੋਕਾਂ ਵਿਚੋ ਕਿਸੇ ਗੁਰਦਾਸਪੁਰੀਏ ਨੂੰ ਮਿਲਣ ਲਈ ਇੱਥੇ ਲੈ ਆਉਂਦੀ ਹੈ'। ਜ਼ਜਬਾਤੀ ਹੋ ਜਾਣ ਕਰਕੇ ਸਾਡੇ ਕੋਲੋਂ ਰਹਿ ਨਾ ਹੋਇਆ ਤੇ ਕਿਹਾ ਕਿ, 'ਬਾਬਾ ਕੀ ਪਤਾ ਹੁਣ ਉਹ ਤੁਹਾਡਾ ਲੰਗੋਟੀਆ ਯਾਰ ਇਸ ਦੁਨੀਆਂ ਤੇ ਹੈ ਵੀ ਜਾਂ ..?'। ਹੁਣ ਬਜ਼ੁਰਗ ਨੇ ਇੱਕ ਹੋਰ ਲੰਬਾ ਜਿਹਾ ਹਾਉਂਕਾ ਭਰਦਿਆਂ ਫਿਰ ਉੱਪਰ ਵੱਲ ਨੂੰ ਹੱਥ ਚੁੱਕਦਿਆਂ ਕਿਹਾ ਕਿ, 'ਯਾਹ ਅੱਲਾ ਤੇਰੀ ਰਹਿਮਤ ..'। ਫਿਰ ਬਜ਼ੁਰਗ ਆਪਣੇ ਆਪ ਹੀ ਕਹਿਣ ਲੱਗ ਪਿਆ ਕਿ, 'ਚਲੋ ਮੇਰੇ ਬਚਪਨ ਦੇ ਯਾਰ ਦਾ ਕੋਈ ਪੁੱਤ ਪੋਤਾ ਹੀ ਕਦੇ ਮਿਲ ਪਵੇ, ਤੇ ਮੈਂ ਉਸ ਕੋਲੋਂ ਪੁੱਛ ਲਵਾਂ ਕਿ ਮੇਰਾ ਭਰਾਵਾਂ ਵਰਗਾ ਯਾਰ ਇਸ ਜਹਾਨ ਤੇ ਹੈ ਵੀ ਜਾਂ..?। ਪੁੱਛ ਲਵਾਂ ਕਿ ਮੇਰੇ ਤੇ ਮੇਰੇ ਵਰਗੇ ਹੋਰ ਯਾਰਾਂ ਬਿਨ•ਾ ਕਿਵੇਂ ਲੰਘੀ ਉਸਦੀ ਪਹਾੜ• ਵਰਗੀ ਜ਼ਿੰਦਗੀ, ਤੇ ਫਿਰ ਭਾਵੇਂ ਮੈ ਵੀ ਫੌਤ ਹੀ ਹੋ ਜਾਵਾਂ'। ਬਜ਼ੁਰਗ ਦੇ ਇਸ ਅਖੀਰਲੇ ਫਿਕਰੇ ਨੇ ਸਾਡੀਆਂ ਵੀ ਅੱਖਾਂ ਨਮ ਕਰ ਦਿੱਤੀਆਂ। ਹੁਣ ਮੈਂ ਮਨ ਹੀ ਮਨ ਦੋਵਾਂ ਦੇਸ਼ਾਂ ਦੀਆਂ ਹਕੂਮਤਾਂ ਦੇ ਚਾਲੇ, ਪਾਕਿਸਤਾਨ ਦੀ ਸੰਸਾਰ ਭਰ 'ਚ ਸਥਿੱਤੀ, ਬਜ਼ੁਰਗ ਦੀ ਉਮਰ ਦੇ ਤਕਾਜ਼ੇ ਬਾਰੇ ਸੋਚ ਰਿਹਾ ਸੀ ਕਿ ਬਜ਼ੁਰਗ ਮੁਸਲਮਾਨ ਸ਼ਾਲਮ ਖਾਨ ਅੰਦਰ ਭੜਥੂ ਪਾਉਂਦੀ ਆਪਣੇ ਲੰਗੋਟੀਏ ਯਾਰ ਭਗਵਾਨ ਸਿੰਘ ਨੂੰ ਮਿਲਣ ਦੀ ਉਡੀਕ ਖ਼ਤਮ ਹੋਵੇ ਜਾਂ ਨਾ ਪਰ ਉਸ ਦੀ ਉਡੀਕ 'ਚ ਉਸ ਦੀ ਜ਼ਿੰਦਗੀ ਜਰੂਰ ਖਤਮ ਹੋ ਜਾਵੇਗੀ। (ਸਮਾਪਤ)
ਪਿੰਡ ਤੇ ਡਾਕ-ਬਿਲਾਸਪੁਰ, ਮੋਗਾ 99145-00289
manjitbilaspur0gmail.com
No comments:
Post a Comment