3 ਮਈ ਵਿਸ਼ਵ ਅਸਥਮਾ ਦਿਵਸ 'ਤੇ ਵਿਸ਼ੇਸ਼

ਜਸਪਾਲ ਸਿੰਘ ਲੋਹਾਮ
ਅਸਥਮਾ ਨਾਲ ਪੀੜਤ ਲੋਕ ਕਸ਼ਟ ਦਾ ਜੀਵਨ ਬਤੀਤ
ਵਿਸ਼ਵ ਅਸਥਮਾ ਦਿਵਸ ਹਰ ਸਾਲ ਮਈ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਸੰਸਾਰ ਭਰ ਵਿਚ ਮਨਾਇਆ ਜਾਂਦਾ ਹੈ। ਜੀ.ਆਈ.ਐਨ.ਏ. ਦਮੇ ਲਈ ਵਿਸ਼ਵ ਵਿਆਪੀ ਅਗਵਾਈ ਸੰਸਥਾ ਹੈ
ਅਤੇ ਇਸ ਦੁਆਰਾ ਸਮੁੱਚਾ ਪ੍ਰਬੰਧ ਕੀਤਾ ਜਾਂਦਾ ਹੈ। ਇਹ ਸੰਸਥਾ ਆਮ ਲੋਕਾਂ ਨੂੰ ਅਸਥਮਾ ਬਾਰੇ ਜਾਣੂ ਕਰਾਉਦੀ ਹੈ ਅਤੇ ਉਨ•ਾਂ ਦੀ ਸਿਹਤ 'ਚ ਸੁਧਾਰ ਲਿਆਉਣ ਲਈ ਉਪਰਾਲੇ ਕਰਦੀ ਹੈ। ਅਸਥਮਾ ਸ਼ਬਦ ਦਾ ਅਰਥ ਹਫਣਾ ਜਾਂ ਛੇਤੀ ਸਾਹ ਲੈਣਾ ਹੈ। ਇਹ ਇਕ ਸਧਾਰਨ ਸਾਹ ਦੀ ਬਿਮਾਰੀ ਹੈ ਅਤੇ ਮਰੀਜ਼ ਨੂੰ ਸਾਹ ਲੈਣ ਵਿਚ ਰੁਕਾਵਟ, ਸਾਹ ਸਮੇਂ ਸੀਟੀਆਂ ਦੀ ਆਵਾਜ਼, ਰੇਸ਼ਾ, ਛਾਤੀ ਜਕੜਨ ਅਤੇ ਘੱਟ ਸਾਹ ਆਉਂਦਾ ਹੈ। ਇਹ ਬਿਮਾਰੀ ਹੋਣ ਦਾ ਮੁੱਖ ਕਾਰਨ ਅਨੁਵੰਸ਼ਕ ਅਤੇ ਵਾਤਾਵਰਨੀ ਹੁੰਦਾ ਹੈ। ਵਿਸ਼ਵ ਸਿਹਤ ਸੰਸਥਾ ਦੇ ਅਨੁਸਾਰ ਸੰਨ 2010 ਵਿਚ ਵਿਸ਼ਵ ਵਿਚ 300 ਮਿਲੀਅਨ ਲੋਕ ਪੀੜਤ ਸਨ। ਸੰਨ 2009 ਵਿਚ ਅਸਥਮਾ ਕਰਕੇ ਸੰਸਾਰ ਭਰ ਵਿਚ 2,50,000 ਮੌਤਾਂ ਹੋਈਆਂ ਸਨ।
ਅਮੈਰਕਿਨ ਥੋਰੈਸਿਕ ਸੁਸਾਇਟੀ ਦੇ ਅਨੁਸਾਰ 15-23 ਫੀਸਦੀ ਕਿਸ਼ੋਰਾਂ ਦੇ ਕੰਮਾਂ ਕਾਰਾਂ, 32.9 ਫੀਸਦੀ ਉਪਰੇਟਰ, ਧਾਗਾ ਫੈਕਟਰੀ ਕਾਮੇ ਅਤੇ ਲੇਬਰ ਕਾਮੇ, 20.2 ਫੀਸਦੀ ਮੈਨੇਜਰ ਅਤੇ ਮਾਹਰ, 19.2 ਫੀਸਦੀ ਤਕਨੀਕੀ, ਸੇਲਜ਼ ਅਤੇ ਪ੍ਰਬੰਧਕੀ ਅਸਥਮਾ ਦੀ ਲਪੇਟ 'ਚ ਹਨ। ਫੈਕਟਰੀ ਵਿਚ ਕੰਮ ਕਰਨ ਵਾਲੇ ਕਾਮੇ ਵਧੇਰੇ ਅਸਥਮਾ ਤੋਂ ਪ੍ਰਭਾਵਿਤ ਹਨ। ਪਸ਼ੂ ਪ੍ਰੋਟੀਨ, ਅਨਜਾਈਮ, ਆਟਾ, ਕੁਦਰਤੀ ਰਬੜ, ਕੁੱਝ ਕੈਮੀਕਲਜ਼ ਵੀ ਲੋਕਾਂ ਨੂੰ ਦਮੇ ਦੇ ਮਰੀਜ਼ ਬਣਾਉਂਦੇ ਹਨ। ਇਥੇ ਹੀ ਬੱਸ ਨਹੀਂ ਜਿਹੜੀਆਂ ਔਰਤਾਂ ਗਰਭ ਅਵਸਥਾ 'ਚ ਤੰਬਾਕੂ ਦੀ ਵਰਤੋਂ ਕਰਦੀਆਂ ਹਨ ਉਹ ਆਪਣੇ ਆਉਣ ਵਾਲੇ ਬੱਚੇ ਬਚਪਨ 'ਚ ਦਮਾ ਦੀ ਬੀਮਾਰੀ ਦਿੰਦੀਆਂ ਹਨ। ਪਿਛਲੇ 35 ਸਾਲਾਂ 'ਚ 5-14 ਸਾਲ ਦੇ ਬੱਚੇ ਵੀ ਅਸਥਮਾ ਦੀ ਲਪੇਟ ਆਏ ਸਨ। ਗੰਧਲੀ ਹਵਾ ਅਤੇ ਟ੍ਰੈਫਿਕ ਪ੍ਰਦੂਸ਼ਣ ਵੀ ਲੋਕਾਂ ਨੂੰ ਅਸਥਮਾ ਦਾ ਰੋਗੀ ਬਣਾਉਦੇ ਹਨ। ਅਸਥਮਾ ਦੇ ਰੋਗੀ ਦੀ ਹਿਸਟਰੀ ਲੈਣ ਤੇ ਪਤਾ ਚੱਲਦਾ ਹੈ ਕਿ ਉਸਨੂੰ ਰਾਤ ਨੂੰ ਖਾਂਸੀ, ਸਾਹ ਦੌਰਾਨ ਸੀਟੀਆਂ ਦੀ ਆਵਾਜ਼, ਸਾਹ ਲੈਣ 'ਚ ਮੁਸ਼ਕਿਲ ਅਤੇ ਛਾਤੀ 'ਚ ਭਾਰੀਪਨ ਵਰਗੀਆਂ ਅਲਾਮਤਾ ਹੁੰਦੀਆਂ ਹਨ। ਕਸਰਤ ਕਰਨ ਵੇਲੇ, ਵਿਸ਼ਾਣੂ ਲਾਗ, ਪਸ਼ੂਆਂ ਦੇ ਵਾਲ ਤੇ ਫਰ, ਗਲੀਚੇ, ਗੱਦੇ, ਫਰਨੀਚਰ, ਤੰਬਾਕੂ ਦਾ ਧੂੰਆਂ, ਫੁੱਲਾਂ ਦੇ ਪਰਾਗ ਕਣ, ਮੌਸਮ ਤਬਦੀਲੀ, ਠਹਾਕੇ ਮਾਰਕੇ ਹੱਸਣ ਜਾਂ ਚੀਕਾਂ ਮਾਰਨ ਨਾਲ ਇਹ ਸਮੱਸਿਆ ਆਉਂਦੀ ਹੈ। 80 ਫੀਸਦੀ ਅਸਥਮਾ ਨਾਲ ਗ੍ਰਿਸਤ ਲੋਕ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਅਸਥਮਾ ਦੇ ਅਟੈਕ ਸਮੇਂ ਸਾਹ ਨਾਲੀ ਵਿਚ ਸੋਜ ਆ ਜਾਂਦੀ ਹੈ ਤੇ ਹਵਾ ਲੰਘਣ ਦਾ ਰਸਤਾ ਭੀੜਾ ਹੋ ਜਾਂਦਾ ਹੈ ਅਤੇ ਅੰਦਰ ਬਾਹਰ ਹਵਾ ਘੱਟ ਜਾਂਦੀ ਹੈ। ਅਸਥਮਾ ਵਾਲੇ ਮਰੀਜਾਂ ਨੂੰ ਨੀਂਦ ਘੱਟ ਆਉਂਦੀ ਹੈ, ਮਰੀਜ਼ ਦਿਨੇ ਥੱਕੇ ਰਹਿੰਦੇ ਹਨ, ਕੰਮ ਕਰਨ ਦੀ ਸ਼ਕਤੀ ਘਟ ਜਾਂਦੀ ਹੈ, ਸਕੂਲ ਅਤੇ ਕੰਮ ਕਰਨ ਦੇ ਸਥਾਨ ਤੇ ਗੈਰਹਾਜਰੀ ਰਹਿੰਦੀ ਹੈ।
ਸਿਹਤ ਕਰਮਚਾਰੀ, ਪੜ•ੇ ਲਿਖੇ ਲੋਕ ਅਤੇ ਜਨਤਾ ਦੇ ਸਹਿਯੋਗ ਨਾਲ ਅਸਥਮਾ ਦੀ ਬੀਮਾਰੀ ਬਾਰੇ ਪ੍ਰਚਾਰ ਤੇ ਉਪਚਾਰ ਕੀਤਾ ਜਾ ਸਕਦਾ ਹੈ। ਸੰਨ 1998 ਵਿਚ ਪਹਿਲਾਂ ਇਹ ਦਿਵਸ 35 ਦੇਸ਼ਾਂ 'ਚ ਮਨਾਇਆ ਗਿਆ ਸੀ। ਇਸਦੀ ਪਹਿਲੀ ਮੀਟਿੰਗ ਬਾਰਸੀਲੋਨਾ ਸਪੇਨ ਵਿਚ ਹੋਈ ਸੀ ਅਤੇ ਇਸਦਾ ਘੇਰਾ ਵਿਸ਼ਾਲ ਹੁੰਦਾ ਗਿਆ। ਅਸਥਮਾ ਨੂੰ ਅਣਗੌਲਿਆ ਕਰਨ ਨਾਲ ਸਰੀਰਕ ਕਸ਼ਟ 'ਚ ਵਾਧਾ ਹੁੰਦਾ ਹੈ। ਇਸ ਦਿਵਸ ਮਨਾਉਣ ਦਾ ਮੁੱਖ ਨਿਸ਼ਾਨਾ ਲੋਕਾਂ ਨੂੰ ਜਾਗਰੂਕ ਕਰਨਾ, ਮੀਡੀਆ ਨਾਲ ਗੱਲਬਾਤ ਕਰਨੀ, ਸਫਲਤਾ ਦੀਆਂ ਕਹਾਣੀਆਂ ਸਕੂਲ ਪੱਧਰ , ਸਥਾਨਕ ਹਸਪਤਾਲ, ਕਲੀਲਿਕ, ਲਾਇਬਰੇਰੀ, ਰਾਜ ਪੱਧਰ ਤੇ ਚਿੱਠੀ ਪੱਤਰ ਪਾ ਕੇ, ਲੋਕਲ ਲੀਡਰਾਂ ਨੂੰ ਬੁਲਾਕੇ ਮੁਹਿੰਮ ਵਿੱਡਣੀ ਚਾਹੀਦੀ ਹੈ। ਇਹ ਸਮੱਸਿਆ ਸਿਰਫ ਧੰਨਾਢ ਦੇਸ਼ਾਂ ਦੀ ਹੀ ਨਹੀਂ ਸਗੋਂ ਸਾਰੇ ਮੁਲਕਾਂ ਦੀ ਹੈ। ਵਿਸ਼ਵ ਅਸਥਮਾ ਦਿਵਸ ਤੇ ਸਾਨੂੰ ਇਲਾਕੇ ਭਰ ਦੇ ਲੋਕਾਂ ਨੂੰ ਇਸ ਬਿਮਾਰੀ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਆਪਣੀ ਸਿਹਤ ਦੀ ਨਿਗਰਾਨੀ ਕਰਨ ਅਤੇ ਰੱਖਿਅਕ ਤਰੀਕਿਆਂ ਨਾਲ ਆਪਣਾ ਬਚਾਅ ਕਰਨ। ਅਖ਼ਬਾਰਾਂ, ਰੇਡਿਓ ਅਤੇ ਟੀ.ਵੀ. ਤੇ ਬਹਿਸ, ਭਾਸ਼ਣ, ਵਿਚਾਰ ਵਿਟਾਂਦਰਾ ਡਾਕਟਰਾਂ ਰਾਹੀਂ ਕਰਨਾ ਚਾਹੀਦਾ ਹੈ। ਇਸ ਦਿਵਸ ਤੇ ਹਰ ਇਕ ਵਿਅਕਤੀ ਸ਼ਾਮਲ ਹੋਵੇ ਅਤੇ ਸਾਰੇ ਥੋੜਾ ਥੋੜਾ ਦਾਨ ਕਰਨ ਤੇ ਬੂੰਦ ਬੂੰਦ ਨਾਲ ਸਮੁੰਦਰ ਭਰ ਜਾਂਦਾ ਹੈ। ਵਾਤਾਵਰਨ ਬਚਾਓ ਸੰਸਥਾ ਨੇ ਤਹੱਈਆ ਕੀਤਾ ਹੈ ਕਿ ਸੰਨ 2012 ਤੱਕ 6.5 ਮਿਲੀਅਨ ਲੋਕਾਂ ਦੇ ਜੀਵਨ 'ਚ ਸੁਧਾਰ ਕਰਨਾ ਹੈ ਅਤੇ ਇਹ ਸੋਚ ਸਭ ਦੀ ਸਾਂਝੀ ਹੋਣੀ ਚਾਹੀਦੀ ਹੈ।

# 29/166, ਗਲੀ ਹਜਾਰਾ ਸਿੰਘ, ਮੋਗਾ-142001
5mail: jaspal.loham0gmail.com
Îਮੋਬਾਇਲ: 9781040140

No comments:

Post a Comment