ਨਾਨੀ

ਬਲਵਿੰਦਰ ਸਿੰਘ ਚਾਹਲ 'ਮਾਧੋ ਝੰਡਾ'
ਮੈਂ ਉਦੋਂ ਅਜੇ ਨਿੱਕਾ ਜਿਹਾ ਸਾਂ ਜਦੋਂ ਮੇਰੇ ਪਿਤਾ ਜੀ ਦੀ ਮੌਤ ਹੋ ਗਈ ਸੀ ਸੋ ਮੇਰੀ ਮਾਂ ਦੇ ਕੋਲ ਅਕਸਰ ਮੇਰੀ ਨਾਨੀ ਆ ਜਾ ਜਾਇਆ ਕਰਦੀ ਸੀ ਰਹਿਣ ਲਈ । ਕਿਉਂਕਿ ਜਦੋਂ
ਕਿਸੇ ਦੀ ਧੀ ਦਾ ਪਤੀ ਮਰ ਜਾਵੇ ਤਾਂ ਫਿਰ ਮਾਪਿਆਂ ਲਈ ਵੀ ਦੁੱਖ ਬਰਾਬਰ ਦਾ ਹੀ ਹੁੰਦਾ ਹੈ । ਇਸੇ ਕਰਕੇ ਮੇਰੀ ਨਾਨੀ ਸਾਡੇ ਕੋਲ ਕਈ ਕਈ ਦਿਨ ਆ ਕੇ ਰਹਿੰਦੀ ਹੁੰਦੀ ਸੀ । ਮੇਰੀ ਨਾਨੀ ਮੈਨੂੰ ਬਹੁਤ ਪਿਆਰ ਕਰਦੀ ਸੀ, ਸ਼ਾਇਦ ਇਸ ਕਰਕੇ ਮੈਂ ਸੱਭ ਤੋਂ ਨਿੱਕਾ ਦੋਹਤਾ ਸਾਂ ਜਾਂ ਫਿਰ ਮੇਰੇ ਨਿੱਕੇ ਹੁੰਦੇ ਦਾ ਪਿAੇ ਮਰਨ ਕਰਕੇ । ਪਰ ਮੇਰੀ ਨਾਨੀ ਮੇਰਾ ਬਹੁਤ ਤੇਹ ਮੋਹ ਕਰਦੀ ਸੀ । ਉਸ ਨੇ ਮੇਰੇ ਲਈ ਕੱਪੜੇ ਦੀਆਂ ਗੇਂਦਾਂ ਬਣਾ ਕੇ ਲਿਆਉਣੀਆਂ ਤੇ ਨਾਲ ਦੀ ਨਾਲ ਕਹਿਣਾ ਕਿ ਦੇਖੀਂ ਕੋਈ ਚੁੱਕ ਕੇ ਨਾ ਲੈ ਜਾਵੇ । ਸਕੂਲ ਜਾਣ ਸਮੇਂ ਮੈਨੂੰ ਆਪ ਆਪਣੇ ਹੱਥੀਂ ਦਹੀਂ ਖੁਆਉਣਾ ਤੇ ਨਾਲ ਥਾਪੜਾ ਦੇਣਾ ਕਿ ਮੇਰਾ ਪੁੱਤ ਬਣ ਕੇ ਦੱਬ ਕੇ ਪੜੀਂ । ਮੈਂ ਉਦੋਂ ਅਣਜਾਣ ਸਾਂ ਪਰ ਹੁਣ ਪਤਾ ਲੱਗਦਾ ਹੈ ਕਿ ਮੇਰੀ ਨਾਨੀ ਮੇਰੇ ਵਿਚੋਂ ਆਪਣੀ ਧੀ ਭਾਵ ਮੇਰੀ ਮਾਂ ਦਾ ਭਵਿੱਖ ਦੇਖਦੀ ਸੀ ਕਿ ਕਦੋਂ ਮੈਂ ਵੱਡਾ ਹੋਵਾਂ ਤੇ ਆਪਣੀ ਮਾਂ ਨੂੰ ਸੁੱਖ ਦੇ ਚਾਰ ਦਿਨ ਦਿਖਾਵਾਂ । ਦਿਨ ਇੰਝ ਹੀ ਗੁਜ਼ਰਦੇ ਰਹੇ ਤੇ ਮੈਂ ਹੌਲੀ ਹੌਲੀ ਵੱਡਾ ਹੁੰਦਾ ਗਿਆ । ਪਰ ਮੈਂ ਜਦੋਂ ਵੀ ਆਪਣੇ ਨਾਨਕੀਂ ਜਾਣਾ ਮੇਰੀ ਨਾਨੀ ਨੇ ਮੈਨੂੰ ਘੁੱਟ ਕੇ ਆਪਣੀ ਬਗਲ ਚ' ਲੈ ਲੈਣਾ ਤੇ ਕਈ ਵਾਰ ਮੇਰਾ ਮੂੰਹ ਚੁੰਮਣਾ । ਇੱਕ ਵਾਰ ਦੀ ਗੱਲ ਹੈ ਜਦੋਂ ਅਜੇ ਮੈਂ ਸਿਰਫ਼ ਬਾਰਾਂ ਕੁ ਸਾਲਾਂ ਦਾ ਮੇਰੀ ਨਾਨੀ ਸਾਡੇ ਕੋਲ ਆਈ ਹੋਈ ਸੀ ਅਤੇ ਅਸੀਂ ਕਿਤੇ ਵਿਆਹ ਜਾਣਾ ਸੀ ਸੋ ਮੇਰੀ ਨਾਨੀ ਨੇ ਮੈਨੂੰ ਵੀ ਸਵੇਰੇ ਜਲਦੀ ਉਠਾਇਆ ਤੇ ਕਿਹਾ ਜਾ ਮੇਰਾ ਪੁੱਤ ਜਾ ਕੇ ਮੂੰਹ ਹੱਥ ਧੋ ਕੇ ਕੁਰਲੀ ਕਰ ਫਿਰ ਮੈਂ ਤੈਨੂੰ ਚਾਹ ਦਿੰਨੀ ਆਂ । ਮੈਂ ਉੱਠਣਾ ਤਾਂ ਨਹੀਂ ਚਾਹੁੰਦਾ ਸਾਂ ਪਰ ਮੇਰੀ ਨਾਨੀ ਨੇ ਧੱਕੇ ਨਾਲ ਮੈਨੂੰ ਉਠਾ ਹੀ ਦਿੱਤਾ ਤੇ ਮੈਂ ਉਗਲਾAੁਂਦਾ ਹੋਇਆ ਉੱਠ ਕੇ ਗੁਸਲਖਾਨੇ ਜਾ ਵੜਿਆ ਤੇ ਜਦੋਂ ਹੀ ਮੈਂ ਜਾ ਕੇ ਅੱਧ ਸੁੱਤੇ ਨੇ ਨਲਕਾ ਗੇੜਿਆ ਤਾਂ ਨਲਕੇ ਦੀ ਹੱਥੀ ਮੇਰੇ ਹੱਥੋਂ ਨਿਕਲ ਕੇ ਮੇਰੇ ਦੰਦ ਤੇ ਵੱਜੀ ਤੇ ਮੈਂ ਬਿਨਾਂ ਮੂੰਹ ਧੋਤੇ ਹੀ ਰੋਂਦਾ ਹੋਇਆ ਬਾਹਰ ਆ ਗਿਆ । ਮੇਰੀ ਨਾਨੀ ਨੇ ਬੜਾ ਦੁੱਖ ਮਨਾਇਆ ਤੇ ਵਾਰ ਵਾਰ ਆਖੀ ਜਾਵੇ ਮੈਂ ਨਿਕਰਮੀ ਨੇ ਕਾਹਨੂੰ ਕਹਿਣਾ ਸੀ ਮੁੰਡੇ ਨੂੰ ਮੂੰ੍ਹਹ ਧੋਣ ਲਈ । ਮੇਰੀ ਤਾਂ ਐਂਵੇ ਮੱਤ ਮਾਰੀ ਗਈ ਸੀ ਜੋ ਮੈਂ ਤੈਨੂੰ ਆਖ ਬੈਠੀ । ਮੇਰਾ ਦੰਦ ਅੱਜ ਵੀ ਸੱਟ ਕਾਰਨ ਦੁੱਖਦਾ ਹੈ ਤੇ ਰੰਗ ਵੀ ਬਦਲ ਗਿਆ ਹੈ ਤੇ ਅੱਜ ਵੀ ਮੈਨੂੰ ਮੂੰਹ ਧੋਣ ਲੱਗਿਆਂ ਕਈ ਵਾਰ ਮੇਰੀ ਨਾਨੀ ਦੀ ਯਾਦ ਦਿਵਾ ਦਿੰਦਾ ਹੈ । ਕਦੇ ਕੁਝ ਖਾਣ ਨੂੰ ਪੁੱਛ ਕਦੇ ਕੁਛ ਪੁੱਛ । ਮੈਂ ਵੀ ਆਪਣੀ ਨਾਨੀ ਦੇ ਲਾਗੇ ਲਾਗੇ ਰਹਿਣਾ ਪਸੰਦ ਕਰਦਾ ਹੁੰਦਾ ਸਾਂ । ਜਦੋਂ ਮੈਂ ਆਪਣੇ ਨਾਨਕੀ ਜਾਣਾ ਤਾਂ ਮੇਰੀ ਨਾਨੀ ਨੇ ਮੇਰੀ ਵੱਡੀ ਮਾਮੀ ਨੂੰ ਅਵਾਜ਼ ਮਾਰਨੀ ਕੁੜੇ ਭਜਨ ਕੁਰੇ ਮੁੰਡੇ ਨੂੰ ਕੁਝ ਬਣਾ ਕੇ ਦੇਹ ਖਾਣ ਨੂੰ ਸੈਕਲ (ਸਾਇਕਲ) ਤੇ ਆਇਆ ਭੁੱਖ ਲੱਗੀ ਹੋਵੇਗੀ । ਕਿAੁਂਕਿ ਮੈਂ ਆਪਣੇ ਨਾਨਕੀ ਸਾਇਕਲ ਤੇ ਚਲਾ ਜਾਂਦਾ ਸੀ । ਸਾਰਾ ਛੇ ਕਿਲੋਮੀਟਰ ਤਾਂ ਹੈ ਮੇਰੇ ਨਾਨਕਿਆਂ ਦਾ ਪਿੰਡ ਢੱਪਈ ਮੇਰੇ ਪਿੰਡ ਮਾਧੋਝੰਡਾ ਤੋਂ । ਜੇਕਰ ਕਿਤੇ ਮੈਂ ਨਾਨਕੀਂ ਰਾਤ ਰਹਿਣਾ ਹੋਵੇ ਤਾਂ ਮੇਰੀ ਨਾਨੀ ਨੇ ਮੇਰੇ ਲਈ ਹਰ ਵਾਰ ਕੋਈ ਨਾ ਕੋਈ ਸਪੈਸ਼ਲ ਚੀਜ਼ ਬਣਾ ਕੇ ਮੈਨੂੰ ਦੇਣੀ ਜਿਵੇਂ ਕਦੇ ਖੀਰ ਕਦੇ ਕੜਾਹ ਅਤੇ ਕਦੇ ਕੁਝ ਹੋਰ । ਜਦੋਂ ਮੈਂ ਥੋੜਾ ਹੋਰ ਵੱਡਾ ਹੋਇਆ ਤਾਂ ਫਿਰ ਸ਼ਹਿਰ ਕਾਲਜ ਪੜਨ ਜਾ ਲੱਗਾ । ਉੱਥੇ ਮੇਰੇ ਨਾਲ ਨਾਨਕਿਆਂ ਦੇ ਗੁਆਂਡ ਤੋਂ ਇੱਕ ਮੁੰਡਾ ਮੇਰੇ ਨਾਲ ਪੜਦਾ ਸੀ । ਮੈਂ ਜਦੋਂ ਨਾਨਕੀ ਜਾਣਾ ਤਾਂ ਮੈਂ ਉਹਨਾ ਦੇ ਘਰ ਚਲੇ ਜਾਂਦਾ ਸਾਂ ਤੇ ਜੇਕਰ ਕਿਤੇ Aੁੱਥੇ ਹੀ ਰੋਟੀ ਖਾ ਲੈਣੀ ਤਾਂ ਮੇਰੀ ਨਾਨੀ ਨੇ ਮੈਨੂੰ ਮੱਠਾ ਮੱਠਾ ਝਿੜਕਣਾ ਤੇ ਕਹਿਣਾ ਪੁੱਤ ਅਸੀਂ ਤੇਰੇ ਵੱਲ ਦੇਖਦੇ ਸੀ ਕਿ ਕਦੋਂ ਤੂੰ ਆਵੇਂਗਾ ਰੋਟੀ ਖਾਏਂਗਾ । ਦੇਖ ਤੇਰੀ ਮਾਮੀ ਨੇ ਤੇਰੇ ਲਈ ਕੀ ਕੁਝ ਬਣਾਇਆ ਹੋਇਆ । ਇਹ ਤੂੰ ਹੀ ਖਾਣਾ ਸਾਰਾ ਕੁਝ । ਮੈਂ ਬਹਾਨੇ ਜਿਹੇ ਕਰਨੇ ਕਿ ਉਹ ਹਟੇ ਨੀ ਕਹਿੰਦੇ ਕਿ ਰੋਟੀ ਖਾ ਕੇ ਜਾਈਂ । ਬੀਬੀ(ਕਿAੁਂਕਿ ਅਸੀਂ ਸਾਰੇ ਭੈਣ ਭਰਾ ਆਪਣੀ ਨਾਨੀ ਨੂੰ ਬੀਬੀ ਆਖਦੇ ਸਾਂ ) ਨੇ ਫਿਰ ਵੀ ਵਾਰ ਵਾਰ ਕਹੀ ਜਾਣਾ ਤੇ ਕੁਝ ਨਾ ਕੁਝ ਮੱਲੋਜ਼ੋਰੀ ਖਵਾ ਹੀ ਦੇਣਾ । ਉਸ ਵਕਤ ਮੇਰੇ ਨਾਨਾ ਜੀ ਕੋਲ ਟਰੱਕ ਹੁੰਦਾ ਸੀ ਤੇ ਜਦੋਂ ਉਹਨਾਂ ਨੇ ਸਵੇਰ ਨੂੰ ਘਰੋਂ ਜਾਣ ਲੱਗਣਾ ਤਾਂ ਮੇਰੀ ਨਾਨੀ ਨੇ ਉਹਨਾਂ ਨੂੰ ਕਹਿਣਾ ਜਾਣ ਤੋਂ ਪਹਿਲਾਂ ਮੁੰਡੇ ਨੂੰ ਕੁਝ ਦੇ ਕੇ ਜਾਉ ਨਿਆਣਾ ਪੜਨ ਗਿਆ ਖਰਚਾ ਖੁਰਚਾ ਕਰ ਲੈਂਦਾ । ਤੇ ਜਦੋਂ ਮੈਂ ਤੁਰਨਾ ਤਾਂ ਨਾਨੀ ਨੇ ਮੇਰੀ ਮੁੱਠ ਵਿੱਚ ਪੰਜਾਂ ਦਾ ਨੋਟ ਦੇ ਕੇ ਕਹਿਣਾ ਆਹ ਮੇਰੇ ਵਲੋਂ ਤਾਂ ਮੈਂ ਕਹਿਣਾ ਕਿ ਬਾਪੂ ਜੀ ਦੇ ਗਏ ਆ ਤਾਂ ਨਾਨੀ ਨੇ ਕਹਿਣਾ ਉਹ ਆਵਦੇ ਦੇ ਕੇ ਗਏ ਆਹ ਤੈਨੂੰ ਮੈਂ ਦਿੰਨੀ ਆਂ ਤੇ ਚੁੱਪ ਕਰਕੇ ਫੜਲਾ । ਮੈਂ ਨਿਰAੁੱਤਰ ਹੋ ਕੇ ਪੰਜਾਂ ਦਾ ਨੋਟ ਫੜ ਲੈਣਾ । ਮੇਰੇ ਨਾਨਾ ਜੀ ਵੀ ਸਾਧੂ ਸੁਭਾ ਦੇ ਮਾਲਿਕ ਸਨ ਜਿਹਨਾਂ ਮੇਰੀ ਮਾਂ ਦੇ ਦੁੱਖ ਨੂੰ ਬਹੁਤ ਨੇੜਿAੁਂ ਹੋ ਕੇ ਦੇਖਿਆ ਅਤੇ ਸਾਡੀ ਹੁਣ ਤੱਕ ਹਰ ਸੰਭਵ ਮਦੱਦ ਵੀ ਕੀਤੀ । ਮੇਰੀ ਨਾਨੀ ਦੀ ਨਿਗਾਹ ਹੌਲੀ ਹੌਲੀ ਘੱਟਣੀ ਸ਼ੁਰੂ ਹੋ ਗਈ ਸੀ ਜਿਸ ਦੀ ਵਜਹ ਸ਼ਾਇਦ ਮੇਰੇ ਇੱਕ ਮਾਮੇ ਦੀ ਜਵਾਨੀ ਵਿੱਚ ਮੌਤ ਅਤੇ ਫਿਰ ਸਾਲ ਡੇਢ ਸਾਲ ਬਾਅਦ ਮੇਰੇ ਪਿਤਾ ਜੀ ਦੀ ਮੌਤ ਹੋਣ ਕਰਕੇ । ਮੈਂ ਆਪਣੀ ਨਾਨੀ ਨੂੰ ਕਈ ਵਾਰ ਇਕੱਲਿਆਂ ਰੋਂਦਿਆਂ ਵੀ ਤੱਕਿਆ ਸੀ । ਬੱਸ ਫਿਰ ਕੀ ਹੌਲੀ ਹੌਲੀ ਨਿਗ੍ਹਾ ਦੀ ਐਨਕ ਲਾਉਣੀ ਸ਼ੁਰੂ ਕਰ ਦਿੱਤੀ ਪਰ ਨਿਗ੍ਹਾ ਤਾਂ ਜਿਵੇਂ ਟਿਕਣ ਦੀ ਬਜਾਏ ਘੱਟਦੀ ਹੀ ਗਈ ਤੇ ਕਈ ਵਾਰ ਅੱਖਾਂ ਦਾ ਉਪਰੇਸ਼ਨ ਵੀ ਹੋਇਆ ਪਰ ਹਰ ਵਾਰ ਕੁਝ ਖਾਸ ਨਜ਼ਰ ਨਾ ਆਇਆ ਤਾਂ ਫਿਰ ਨਾਨੀ ਨੂੰ ਅੰਮ੍ਰਿਤਸਰ ਸਾਹਿਬ ਇੱਕ ਅੱਖਾਂ ਦੇ ਹਸਪਤਾਲ ਲੈ ਕੇ ਗਏ ਤਾਂ ਡਾਕਟਰ ਨੇ ਅੱਖ ਬਦਲਣ ਦੀ ਸਲਾਹ ਦਿੱਤੀ ਅਤੇ ਫਿਰ ਜਲਦੀ ਹੀ ਅੱਖ ਬਦਲ ਦਿੱਤੀ । ਮੇਰੀ ਨਾਨੀ ਦੀ ਨਿਗਾਹ ਕਾਫ਼ੀ ਹੱਦ ਤੱਕ ਠੀਕ ਹੋ ਗਈ । ਫਿਰ ਕੁਝ ਸਮੇਂ ਬਾਅਦ ਨਿਗਾਹ ਫਿਰ ਘੱਟ ਗਈ ਤੇ ਇਸ ਵਾਰ ਅਸੀਂ ਪਟਿਆਲੇ ਰਾਜਿੰਦਰਾ ਹਸਪਤਾਲ ਲੈ ਕੇ ਗਏ । ਜਿੱਥੇ ਫਿਰ ਡਾਕਟਰਾਂ ਨੇ ਅੱਖ ਬਦਲਣ ਦਾ ਕਿਹਾ ਤੇ ਅਸੀਂ ਹਾਂ ਕਰ ਦਿੱਤੀ । ਮੈਨੂੰ ਅੱਜ ਵੀ ਯਾਦ ਹੈ ਕਿ ਇੱਕ ਡਾਕਟਰ ਜਿਸਦਾ ਨਾਮ ਡਾਕਟਰ ਗਿੱਲ ਕਰਕੇ ਜਾਣਿਆ ਜਾਂਦਾ ਸੀ ਨੇ ਸਾਡੇ ਤੋਂ ਪੈਸੇ ਲੈ ਕੇ ਉਪਰੇਸ਼ਨ ਕੀਤਾ ਸੀ । ਜਦੋਂ ਅਸੀਂ ਕੁਝ ਦਿਨਾਂ ਬਾਅਦ ਅੱਖ ਖੁਲਵਾਉਣ ਗਏ ਤਾਂ ਪਤਾ ਲੱਗਾ ਕਿ ਡਾ ਗਿੱਲ ਤਾਂ ਬਾਹਰ ਕਿਤੇ ਘੁੰਮਣ ਚਲਾ ਗਿਆ ਹੈ । ਬਾਕੀ ਡਾਕਟਰ ਕਹਿਣ ਕਿ ਅਸੀਂ ਤੇ ਇੰਝ ਨਹੀਂ ਅੱਖ ਖੋਲ ਸਕਦੇ ਕਿਉਂਕਿ ਕੇਸ ਡਾਕਟਰ ਗਿੱਲ ਦਾ ਹੈ । ਫਿਰ ਤਰਲੇ ਕਰਨ ਤੇ ਕਿ ਅੱਖ ਦੇ ਨਾਲ ਨਾਲ ਸਾਰੇ ਸਿਰ ਵਿੱਚ ਵੀ ਦਰਦ ਹੋਈ ਜਾ ਰਹੀ ਤਾਂ ਇੱਕ ਡਾਕਟਰ ਦੇ ਮਨ ਮਿਹਰ ਪਈ ਤਾਂ ਉਸ ਨੇ ਜਦੋਂ ਅੱਖ ਖੋਲੀ ਤਾਂ ਵਿਚਾਰੀ ਨਾਨੀ ਦੀ ਅੱਖ ਵਿੱਚ ਪੱਸ ਪੈ ਗਈ ਸੀ । ਜਿਸ ਬਾਰੇ ਡਾਕਟਰ ਨੇ ਉਸੇ ਵਕਤ ਹੀ ਕਹਿ ਦਿੱਤਾ ਸੀ ਅੱਖ ਦੀ ਕੰਡੀਸ਼ਨ ਬਹੁਤ ਖਰਾਬ ਹੈ ਇਸ ਕਰਕੇ ਕੁਝ ਵੀ ਕਹਿਣਾ ਮੁਸ਼ਕਿਲ ਹੈ । ਨਾਨੀ ਨੂੰ ਉਹਨਾਂ ਨੇ ਦਾਖਲ ਕਰ ਲਿਆ ਤੇ ਮੈਂ ਨਾਨੀ ਕੋਲ ਰਹਿ ਪਿਆ ਹੁਣ ਅਸੀਂ ਦੁਬਾਰਾ ਉਪਰੇਸ਼ਨ ਦੀ ਉਡੀਕ ਕਰਨ ਲੱਗੇ ਕਿ ਕਦੋਂ ਵਾਰੀ ਆਉਂਦੀ ਹੈ । ਡਾਕਟਰ ਗਿੱਲ ਨੇ ਤਾਂ ਫਿਰ ਕੋਈ ਲੜ ਪੱਲਾ ਨਾ ਫੜਾਇਆ ਬੱਸ ਇੰਨਾ ਹੀ ਕਿਹਾ ਕਿ ਮੈਂ ਉਪਰੇਸ਼ਨ ਕਰਨਾ ਸੀ ਕਰ ਦਿੱਤਾ ਬਾਕੀ ਤਾਂ ਸੱਭ ਉੱਪਰ ਵਾਲੇ ਦੇ ਹੱਥ ਹੈ । ਅਸੀਂ ਕੁਝ ਦਿਨ ਰਹੇ ਪਰ ਉਪਰੇਸ਼ਨ ਤੋਂ ਬਾਅਦ ਵੀ ਕੁਝ ਨਾ ਬਣਿਆ ਤੇ ਵਿਚਾਰੀ ਨਾਨੀ ਸਾਰੀ ਉਮਰ ਲਈ ਅੰਨੀ ਹੋ ਗਈ । ਮੈਂ ਜਦੋਂ ਵੀ ਜਾਣਾ ਨਾਨੀ ਨੇ ਮੇਰੇ ਸਿਰ ਤੇ ਹੱਥ ਫੇਰਨਾ ਫਿਰ ਮੇਰੀ ਕੰਡ ਥਾਪੜਨੀ ਤੇ ਕਹਿਣਾ ਕਿ ਮੇਰਾ ਸ਼ੇਰ ਪੁੱਤ ਕਿੱਡਾ ਹੋ ਗਿਆ । ਬੇਸੱæਕ ਮੈਂ ਪਤਲਾ ਜਿਹਾ ਸਾਂ ਪਰ ਨਾਨੀ ਹਮੇਸਾਂ ਹੀ ਮੈਨੂੰ ਸ਼ੇਰ ਪੁੱਤ ਕਹਿੰਦੀ ਹੁੰਦੀ ਸੀ । ਜਿਵੇਂ ਆਖਦੇ ਹਨ ਕਿ ਮੂਲ ਨਾਲੋਂ ਵਿਆਜ ਪਿਆਰਾ ਇਸੇ ਤਰਾਂ ਮੇਰੀ ਨਾਨੀ ਮੇਰਾ ਬਹੁਤ ਤੇਹ ਮੋਹ ਕਰਦੀ ਹੁੰਦੀ ਸੀ ਤੇ ਕਹਿੰਦੀ ਹੁੰਦੀ ਸੀ ਪੁੱਤ ਬਾਹਰ ਬੀਬੇ ਪੁੱਤ ਬਣ ਕੇ ਰਹੀਦਾ ਹੁੰਦਾ । ਕਿਸੇ ਨੂੰ ਮਾੜਾ ਨੀ ਬੋਲੀਦਾ ਤੇ ਵੱਡਿਆਂ ਦੀ ਇਜ਼ਤ ਕਰੀਦੀ ਹੁੰਦੀ ਆ । ਮੈਂ ਆਪਣੀ ਨਾਨੀ ਦੇ ਕਰੀਬ ਸਾਂ ਇਸੇ ਕਰਕੇ ਮੈਂ ਬਾਹਰ ਆ ਕੇ ਵੀ ਆਪਣੀ ਨਾਨੀ ਨੂੰ ਬਹੁਤ ਮਿੱਸ ਕਰਦਾ ਰਿਹਾ ਹਾਂ । ਮੈਂ ਜਦੋਂ ਵੀ ਆਪਣੇ ਘਰ ਫੋਨ ਕਰਨਾ ਤਾਂ ਸਭ ਤੋਂ ਪਹਿਲਾਂ ਨਾਨੀ ਬਾਰੇ ਪੁੱਛਣਾ ਨਾਨੀ ਦਾ ਕੀ ਹਾਲ ਚਾਲ ਹੈ । ਫਿਰ ਨਾਨਕੀ ਫੋਨ ਕਰਕੇ ਨਾਨੀ ਨਾਲ ਗੱਲ ਕਰਨੀ ਤਾਂ ਉਸ ਨੇ ਹਰ ਵਾਰ ਇਹੀ ਕਹਿਣਾ ਪੁੱਤ ਛੇਤੀ ਆਜਾ ਮੈਂ ਤੇਰਾ ਵਿਆਹ ਦੇਖ ਕੇ ਮਰਨਾ ਚਾਹੁੰਨੀ ਆਂ । ਮੈਂ ਕਹਿਣਾ ਬੀਬੀ ਪੇਪਰ ਬਣਨ ਵਾਲੇ ਈ ਤੇ ਬੱਸ ਮੈਂ ਛੇਤੀ ਆ ਜਾਣਾ । ਬਾਕੀ ਫਿਕਰ ਨਾ ਕਰਿਆ ਕਰ ਮਰਨਾ ਜਾਂ ਨਾ ਮਰਨਾ ਰੱਬ ਦੀ ਮਰਜ਼ੀ ਆ ਮੈਂ ਰੱਬ ਕੋਲੋਂ ਆਪਣੇ ਵਿਆਹ ਲਈ ਤੇਰੀ ਵਾਧੂ ਉਮਰ ਮੰਗ ਲਵਾਂਗਾ । ਤਾਂ ਨਾਨੀ ਨੇ ਕਹਿਣਾ ਪੁੱਤ ਰੱਬ ਨੀ ਉਮਰ ਦਿੰਦਾ ਨਹੀਂ ਤਾਂ ਤੇਰੇ ਪਿA ਲਈ ਨਾ ਮੰਗ ਲੈਂਦੀ ਤਾਂ ਮੈਂ ਵੀ ਭਾਵੁਕ ਹੋ ਜਾਣਾ ਤੇ ਨਾਨੀ ਨੂੰ ਕਹਿਣਾ ਬੀਬੀ ਰੱਬ ਦਾ ਭਾਣਾ ਹੈ ਤੂੰ ਐਂਵੇ ਨਾ ਸੋਚਿਆ ਕਰ ਉਹਨੂੰ ਜੋ ਚੰਗਾ ਲੱਗਦਾ ਹੈ ਉਹੀ ਕਰਦਾ ਹੈ । ਅਸੀਂ ਇਸੇ ਤਰਾਂ ਗੱਲਾਂ ਕਰਨੀਆਂ ਤਾਂ ਕਾਰਡ ਮੁੱਕ ਜਾਣਾ । ਮੈਂ ਥੋੜਾ ਜਿਹਾ ਸਮਾਂ ਉਦਾਸ ਰਹਿਣਾ ਫਿਰ ਕੰਮ ਵਿੱਚ ਰੁੱਝਣ ਕਾਰਨ ਮੇਰਾ ਧਿਆਨ ਹੋਰ ਪਾਸੇ ਚਲੇ ਜਾਣਾ । ਇਸੇ ਤਰਾਂ ਕਰਦੇ ਕਰਦੇ ਤਿੰਨ ਸਾਲ ਬੀਤ ਗਏ ਤੇ ਮੈਨੂੰ ਇਟਲੀ ਦੇ ਪੇਪਰ ਮਿਲਣ ਵਾਲੇ ਸਨ ਤਾਂ ਕੁਝ ਦਿਨ ਪਹਿਲਾਂ ਮੇਰੀ ਨਾਨੀ ਦੀ ਸਿਹਤ ਕਾਫ਼ੀ ਢਿੱਲੀ ਹੋ ਗਈ ਸੀ ਮੈਂ ਰੋਜ਼ ਆਪਣੇ ਮਾਮੇ ਨੂੰ ਫੋਨ ਕਰਦਾ ਹੁੰਦਾ ਸੀ ਤੇ ਆਪਣੀ ਮਾਂ ਨੂੰ ਕਹਿਣਾ ਕੇ ਜਾ ਕੇ ਨਾਨੀ ਕੋਲ ਰਹੇ । ਮੈਂ ਕਹਿਣਾ ਬੱਸ ਪੇਪਰ ਮਿਲਦਿਆਂ ਸਾਰ ਮੈਂ ਆ ਜਾਵਾਂਗਾ । ਪਰ ਕਿਸਮਤ ਦਾ ਗੇੜ ਕਿ ਮੇਰੇ ਪੇਪਰਾਂ ਦੀ ਤਰੀਕ ਅਗਾਂਹ ਹੋ ਗਈ ਤੇ ਇਸ ਤਰਾਂ ਕਰਕੇ ਮੈਨੂੰ 15 ਮਈ ਨੂੰ ਪੇਪਰ ਮਿਲੇ ਤਾਂ ਘਰ ਆਪਣੀ ਮਾਂ ਨੂੰ ਦੱਸਿਆ ਅਤੇ ਫਿਰ ਨਾਨੀ ਨਾਲ ਗੱਲ ਕੀਤੀ ਤਾਂ ਨਾਨੀ ਨੇ ਦੱਸਿਆ ਕਿ ਮੈਂ ਹੁਣ ਠੀਕ ਹਾਂ । ਨਾਨੀ ਮੇਰੇ ਪੱਕੇ ਹੋਣ ਤੇ ਬਹੁਤ ਖੁਸ਼ ਸੀ ਤੇ ਕਈ ਤਰਾਂ ਦੇ ਸ਼ਗਨ ਮਨਾਉਣ ਦੀਆਂ ਗੱਲਾਂ ਕਰਦੀ ਰਹੀ । ਉਸ ਨੇ ਬਹੁਤ ਅਰਦਾਸਾਂ ਕੀਤੀਆਂ ਸਨ ਤੇ ਕਈ ਸੁੱਖਾਂ ਸੁੱਖੀਆਂ ਸਨ ਜਿਨਾਂ ਨੂੰ ਉਹ ਹੁਣ ਪੂਰਾ ਕਰਨਾ ਚਾਹੁੰਦੀ ਸੀ । ਫਿਰ ਕਹਿਣ ਲੱਗੀ ਕਿ ਤੂੰ ਕੁਝ ਮਹੀਨੇ ਕੰਮ ਕਰਲਾ ਫਿਰ ਆ ਜਾਵੀਂ ਇਸ ਤਰਾਂ ਅਸੀਂ ਸਲਾਹ ਕਰਕੇ ਮੇਰੇ ਜਾਣ ਦਾ ਪ੍ਰੋਗਰਾਮ ਅੱਗੇ ਪਾ ਦਿੱਤਾ । ਪਰ ਰੱਬ ਨੂੰ ਕੁਝ ਹੋਰ ਮਨਜ਼ੂਰ ਸੀ ਤੇ ਮੇਰੇ ਪੱਕੇ ਹੋਣ ਤੋਂ ਤਿੰਨ ਦਿਨਾਂ ਬਾਅਦ ਨਾਨੀ ਇੱਕਦਮ ਢਿੱਲੀ ਹੋ ਗਈ ਤੇ ਕੁਝ ਘੰਟਿਆਂ ਵਿੱਚ ਹੀ ਰੱਬ ਨੂੰ ਪਿਆਰੀ ਹੋ ਗਈ । ਮੇਰੀ ਮਾਂ ਨੇ ਰੋਂਦੇ ਹੋਏ ਮੈਨੂੰ ਫੋਨ ਕੀਤਾ ਤੇ ਇਹ ਖਬਰ ਦਿੱਤੀ ਮੈਂ ਬੇਸ਼ੱਕ ਇੱਕ ਬੁਤ ਦੀ ਤਰਾਂ ਸੁੰਨ ਹੋ ਗਿਆ ਸਾਂ ਪਰ ਕੁਝ ਸੰਭਲ ਕੇ ਆਪਣੀ ਮਾਂ ਨੂੰ ਕਿਹਾ ਕਿ ਤੁਸੀਂ ਰੋਵੋ ਨਾ ਸਗੋਂ ਵਾਹਿਗੁਰੂ ਵਾਹਿਗੁਰੂ ਕਰੋ ਤਾਂ ਕਿ ਨਾਨੀ ਦੀ ਆਤਮਾ ਨੂੰ ਸੁੱਖ ਮਿਲੇ । ਫੋਨ ਕੱਟਣ ਤੋਂ ਬਾਅਦ ਮੇਰਾ ਆਪਣੇ ਆਪ ਰੋਣ ਨਿਕਲੀ ਜਾ ਰਿਹਾ ਸੀ ਦੂਸਰਾ ਕੋਈ ਮੇਰੇ ਨਾਲ ਦੁੱਖ ਸਾਂਝਾ ਕਰਨ ਵਾਲਾ ਵੀ ਕੋਈ ਨਹੀਂ ਸੀ ਇਸ ਕਰਕੇ ਮੈਂ ਆਪਣੇ ਨੂੰ ਸੰਭਾਲਦੇ ਹੋਏ ਦੁਬਾਰਾ ਕੰਮ ਵਿੱਚ ਲੱਗ ਗਿਆ । ਪ੍ਰਦੇਸ ਦੀ ਜ਼ਿੰਦਗੀ ਦਾ ਇਹ ਸੱਭ ਤੋਂ ਦੁਖਦਾਈ ਪਲ ਸੀ ਜਦੋਂ ਆਪਣੀ ਪਿਆਰੀ ਨਾਨੀ ਦੇ ਮਰਨ ਤੇ ਮੈਂ ਉਹਦੇ ਕੋਲ ਨਹੀਂ ਸੀ । ਇਸ ਤੋਂ ਪਹਿਲਾਂ ਮੈਂ ਆਪਣੇ ਆਪ ਨੂੰ ਕਦੇ ਵੀ ਇੰਨਾ ਇੱਕਲਾ ਮਹਿਸੂਸ ਨਹੀਂ ਸੀ ਕੀਤਾ । ਦੂਸਰੇ ਦਿਨ ਨਾਨੀ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ਤੇ ਬਾਕੀ ਦੇ ਕੰਮ ਵੀ ਹੋ ਚੁੱਕੇ ਸੀ ਪਰ ਮੇਰਾ ਮਨ ਨਾਨੀ ਦਾ ਵਜੂਦ ਨਾ ਭੁਲਾ ਸਕਿਆ । ਮੇਰੀਆਂ ਅੱਖਾਂ ਦੇ ਸਾਹਮਣੇ ਨਾਨੀ ਦਾ ਭੋਲਾ ਭਾਲਾ ਚਿਹਰਾ ਹਰ ਸਮੇਂ ਘੁੰਮਦਾ ਰਹਿੰਦਾ ਤੇ ਮੈਂ ਸਦਾ ਸੋਚਦੇ ਰਹਿਣਾ ਕਿ ਹੁਣ ਜਦੋਂ ਮੈਂ ਵਾਪਸ ਆਪਣੇ ਨਾਨਕੇ ਘਰ ਜਾਵਾਂਗਾ ਤਾਂ ਕੋਣ ਮੇਰਾ ਸਿਰ ਪਲੋਸੂ, ਕੌਣ ਮੇਰੇ ਚਿਹਰੇ ਨੂੰ ਨਿਹਾਰੇਗਾ, ਕੌਣ ਵਾਰ ਵਾਰ ਆਖੇਗਾ ਕਿ ਪੁੱਤ ਆਹ ਖਾ ਲੈ ਔਹ ਖਾਹ ਲੈ ਤੇ ਕੌਣ ਆਖੂਗਾ ਮੇਰਾ ਸ਼ੇਰ ਪੁੱਤ । ਇਨਾਂ ਸੋਚਾਂ ਨਾਲ ਹੀ ਮੇਰੇ ਦਿਨ ਲੰਘਦੇ ਰਹੇ। ਜਦੋਂ ਮੈਂ ਵਾਪਸ ਇੰਡੀਆ ਗਿਆ ਤਾਂ ਮੈਂ ਆਪਣੇ ਨਾਨਕੇ ਘਰ ਜਾ ਕੇ ਨਾਨੀ ਦੀ ਮਹਿਕ ਭਾਲਦਾ ਫਿਰਦਾ ਸੀ ਪਰ ਨਾ ਤਾਂ ਨਾਨੀ ਮਿਲੀ ਤੇ ਨਾ ਹੀ ਨਾਨੀ ਦੀ ਮਹਿਕ । ਮੈਂ ਜਾ ਕੇ ਨਾਨੀ ਦੇ ਸੰਦੂਕ ਕੋਲ ਖੜ ਗਿਆ ਤਾਂ ਮੇਰੀ ਵੱਡੀ ਮਾਮੀ ਨੇ ਪੁਛਿਆ ਪੁੱਤ ਕੀ ਗੱਲ ਉਦਾਸ ਜਿਹਾ ਲੱਗਦਾਂ ਤਾਂ ਮੇਰਾ ਰੋਣ ਨਿੱਕਲ ਗਿਆ । ਮਾਮੀ ਨੇ ਮੈਨੂੰ ਗਲ ਨਾਲ ਲਾAੁਂਦੇ ਹੋਏ ਕਿਹਾ ਬੀਬੀ ਤੈਨੂੰ ਬਹੁਤ ਚੇਤੇ ਕਰਦੀ ਸੀ । ਤੇਰਾ ਵਿਆਹ ਦੇਖਣਾ ਚਾਹੁੰਦੀ ਸੀ ਪਰ ਪਹਿਲਾਂ ਤੁਰ ਗਈ । ਮੈਂ ਮਾਮੀ ਨਾਲ ਨਾਨੀ ਬਾਰੇ ਹੀ ਗੱਲਾਂ ਕਰਦਾ ਰਿਹਾ ਤੇ ਮਾਮੀ ਨੇ ਕਈ ਕੁਝ ਰੋਟੀ ਨਾਲ ਬਣਾ ਕੇ ਮੇਰੇ ਮੂਹਰੇ ਰੱਖ ਖਾਣ ਨੂੰ ਕਿਹਾ ਤਾਂ ਮੈਂ ਘਰ ਦੇ ਆਸੇ ਪਾਸੇ ਦੇਖਣ ਲੱਗਾ ਕਿ ਨਾਨੀ ਨੇ ਹੁਣ ਵੀ ਕਿਹਾ, ਹੁਣ ਵੀ ਕਿਹਾ ਪੁੱਤ ਖਾ ਲੈ ਸਾਰਾ ਕੁਝ, ਪਰ ਸਿਵਾਏ ਚੁੱਪ ਦੇ ਕੁਝ ਨਹੀਂ ਸੀ ਤਾਂ ਮਾਮੀ ਨੇ ਮੈਨੂੰ ਕਿਹਾ ਖਾ ਲੈ ਪੁੱਤ ਬੀਬੀ ਨੀ ਲੱਭਣੀ ਹੁਣ । ਮੈਂ ਫਿਰ ਨਾ ਚਾਹੁੰਦੇ ਹੋਏ ਵੀ ਗਰਾਹੀ ਭੰਨ ਕੇ ਰੋਟੀ ਖਾਣ ਲੱਗ ਪਿਆ ਤਾਂ ਮੈਨੂੰ ਘਰ ਵਿੱਚੋਂ ਇੱਕ ਅਜੀਬ ਜਿਹੀ ਮਹਿਕ ਆਈ ਜਿਸ ਨੇ ਜਿਵੇਂ ਸਾਰਾ ਘਰ ਭਰ ਦਿੱਤਾ ਤਾਂ ਮੈਂ ਰੱਜ ਕੇ ਰੋਟੀ ਖਾਧੀ ਤੇ ਆਪਣੇ ਬਹੁਤ ਨੇੜੇ ਆਪਣੀ ਨਾਨੀ ਨੂੰ ਤੱਕਿਆ ।ਜਿਵੇਂ ਉਹ ਮੇਰਾ ਹੁਣ ਵੀ ਮੂੰਹ ਚੁੰਮ ਰਹੀ ਹੋਵੇ ਤੇ ਵਾਰ ਵਾਰ ਮੈਨੂੰ 'ਮੇਰਾ ਸੇæਰ ਪੁੱਤ'ਆਖ ਰਹੀ ਹੋਵੇ ।

No comments:

Post a Comment