ਇੰਝ ਲਗਦੈ ਜੁਗਾੜ!

ਨਿੰਦਰ ਘੁਗਿਆਣਵੀ
ਤੋਤੇ-ਨੱਕੇ ਪੱਤਰਕਾਰ ਅੰਕਲ ਦੇ ਪਲੋ-ਪਲੀ ਜੁਗਾੜ ਲਾਉਣ ਵਾਲੇ ਕ੍ਰਿਸ਼ਮੇ ਬਾਰੇ ਸੋਚ-ਸੋਚ ਅਸੀਂ ਜਲੰਧਰ ਜਾਂਦੇ ਹੋਏ ਸਾਰੇ ਰਾਹ ਹੈਰਾਨ ਹੁੰਦੇ ਆਏ ਸਾਂ। ਸੱਚੀਓਂ ਹੀ ਉਸਦੀ ਸਾਰੀ
ਉਮਰ ਇੰਝ ਜੁਗਾੜ ਲਾਉਂਦਿਆਂ ਹੀ ਲੰਘ ਗਈ ਸੀ। ਹੁਣ ਵੀ ਜੁਗਾੜਾਂ ਸਦਕੇ ਸੋਹਣਾ ਵੇਲਾ ਟੱਪ ਰਿਹਾ ਸੀ। ਆਪਣੇ ਬੰਨੇ-ਚੰਨੇ ਦੇ ਤਾਂ ਸਨ ਹੀ, ਸਗੋਂ ਦੂਰ-ਦੁਰੇਡੇ ਦੇ ਵੀ ਨੇਤਾ-ਜਨ ਉਹਤੋਂ ਕੰਨ ਭੰਂਨਦੇæææਉਹ ਜੋ ਕਹਿੰਦਾ ਕਰਦੇæææਜਿੱਥੇ ਵੀ ਸਦਦਾæææਭੱਜੇ ਆਉਂਦੇ। ਸ੍ਰੋਮਣੀ ਕਮੇਟੀਆਂ ਦੇ ਮਂੈਬਰ ਤੇ ਨਿੱਕੇ-ਮੋਟੇ ਚੇਅਰਮੈਂਨ ਤਾਂ ਉਹਦੇ ਮੂਹਰੇ ਚੂੰਏ-ਮੂੰਏ ਈ ਸਨ। ਦੌੜੇ ਫਿਰਦੇ। ਠੇਕੇਦਾਰ ਤੇ ਲਾਲੇ ਵੀ ਉਹਨੂੰ ਮੰਨਦੇ। ਦਾਨ-ਦਕਸ਼ਣਾ ਦੇਣ ਵਿੱਚ ਕਦੇ ਸੂਮ ਨਾ ਬਣਦੇ। ਖੁੱਲ੍ਹੀ ਦਿੰਦੇ। ਆਪਣੀ 'ਬੱਲੇ-ਬੱਲੇ' ਦੇਖ ਤੋਤੇ ਨੱਕਾ ਅੰਕਲ ਮੁਸਕਰਾਉਂਦਾ ਤਾਂ ਉਹਦੀ ਐਨਕ ਨੂੰ ਪਾਈ ਗਾਨੀ ਝੂੰਮਦੀæææਜਿਵੇਂ ਉਹ ਵੀ ਮੁਸਕ੍ਰਾ ਮੁਸਕਰਾ ਰਹੀ ਹੋਵੇ!
ਕੀ ਅੰਕਲ ਅੱਜ ਜੇਕਰ ਸਾਹਿਤਕਾਰ ਹੀ ਹੁੰਦਾæææਕਵਿਤਾਵਾਂ ਲਿਖੀ ਜਾਂਦਾ ਹੁੰਦਾ ਘਰ ਬੈਠਾ, ਤਾਂ ਕੀ ਇਹਨਾਂ ਨੇਤਾਵਾਂ ਤੇ ਹੋਰ ਤਕੜੀਆਂ ਅਸਾਮੀਆਂ ਨੇ ਇਹਦੇ ਹੱਥ ਆਉਣਾ ਸੀ? ਨਹੀਂæææਬਿਲਕੁਲ ਨਹੀਂ। ਕਿੰਨੀ ਕੁ ਪੁੱਛ-ਦੱਸ ਹੈ ਸਾਹਿਤ ਰਚਣ ਵਾਲਿਆਂ ਦੀ? ਕੋਈ ਨਹੀਂ ਪੁੱਛਦਾ। ਇਹ ਤਾਂ ਸਾਰੇ ਅੰਕਲ ਦੀ ਕਲਮ ਦੇ ਕੰਡੇ ਤੋਂ ਡਰਦੇ ਆਉਂਦੇ ਸਨ। ਕੀ ਪਤੈæææਕਦੋਂ ਪੁੱਠੀ ਸਿੱਧੀ ਖ਼ਬਰ ਜੜ ਦੇਵੇ! ਜੇ ਅੰਕਲ ਸਾਹਿਤ ਲਿਖਣਾ ਛੱਡ ਕੇ ਪੱਤਰਕਾਰ ਨਾ ਬਣਦਾ, ਤਾਂ ਕਿਸੇ ਨੇ ਉਹਨੂੰ ਬੇਰਾਂ ਵੱਟੇ ਨਹੀਂ ਸੀ ਪੁੱਛਣਾ। ਉਹ ਵਧੀਆ ਲੇਖਕ ਸੀ ਤੇ ਚੰਗਾ ਨਾਉਂ ਸਾਹਿਤ ਵਿੱਚ ਵੀ ਬਣਾ ਲਿਆ ਸੀ ਪਰ ਹੁਣ ਉਹ ਸਿਰਫ਼ ਪੱਤਰਕਾਰ ਹੀ ਸੀ, ਸਾਹਿਤ 'ਚੋਂ ਉਹਨੇ ਕੀ ਖੱਟ ਲਿਆ ਸੀ? ਹੁਣ ਛੱਡ ਗਿਆ ਸੀ ਸਾਹਿਤ ਦਾ ਖਹਿੜਾ! ਵਾਧੂ ਦੀ ਮਗਜ਼ ਖਪਾਈ ਕੌਣ ਕਰੇ! ਸਿਆਣਾ ਅੰਕਲ ਤੋਤੇ ਨੱਕਾ!
ਅਪ੍ਰੈਲ ਦਾ ਪਹਿਲਾ ਹਫ਼ਤਾ ਸੀ। ਰਾਮਪੁਰਾ ਫੂਲ ਦੀ ਮਾਲਵਾ ਸਾਹਿਤ ਸਭਾ ਦਾ ਸਲਾਨਾ ਸਮਾਗਮ ਸੀ। ਜਲੰਧਰ ਦੀ ਇੱਕ ਨਾਮਵਰ ਅਖ਼ਬਾਰ ਦੇ ਉੱਪ-ਸੰਪਾਦਕ ਤੇ ਸਾਹਿਤਕਾਰ ਨੇ ਅੰਕਲ ਦੇ ਸ਼ਹਿਰ ਵਿੱਚੋ ਦੀ ਅਗਾਂਹ ਰਾਮਪੁਰੇ ਨੂੰ ਲੰਘਣਾ ਸੀ। ਅੰਕਲ ਦੇ ਮਨ ਵਿੱਚ ਫੁਰਨਾ ਫੁਰਿਆ ਕਿ ਕਿਉਂ ਨਾ ਰਾਹ ਵਿੱਚ ਹੀ ਇਕ ਸਾਹਿਤਕ ਸਮਾਗਮ ਰੱਖ ਲਈਏ..! ਜਿਸ ਵਿੱਚ ਉੱਪ ਸੰਪਾਦਕ ਸਹਿਬ ਦਾ ਸਨਮਾਨ ਕੀਤਾ ਜਾਵੇ। ਕਿੰਨਾ ਚੰਗਾ ਹੋਵੇ..ਜੇਕਰ ਉੱਪ ਸੰਪਾਦਕ ਸਹਿਬ ਸਾਡੇ ਸ਼ਰੀਕਾਂ ਦੇ ਸਮਾਗਮ 'ਤੇ ਰਾਮਪੁਰੇ ਨੂੰ ਜਾਂਦੇ-ਜਾਂਦੇ ਲੇਟ-ਫੇਟ ਹੋ ਜਾਣ ਤੇ ਸ਼ਰੀਕਾਂ ਦਾ ਰੱਖਿਆ ਸਮਾਗਮ ਅਸਫ਼ਲ ਹੋ ਜਾਵੇ! ਬਹੁਤ ਸਿਆਣਪ ਕੀਤੀ ਉੱਪ ਸੰਪਾਦਕ ਸਾਹਿਬ ਨੇ, ਅੰਕਲ ਨੂੰ ਸਾਫ਼ ਹੀ ਸੁਣਾ ਦਿੱਤਾ ਕਿ ਪਹਿਲਾਂ ਵਾਰੀ ਰਾਮਪੁਰੇ ਵਾਲਿਆਂ ਦੀ ਐ..ਤੁਹਾਡੀ ਵਾਰੀ ਬਾਅਦ ਵਿੱਚ ਐ..ਜਦੋਂ ਰਾਮਪੁਰੇ ਤੋਂ ਵਿਹਲੇ ਹੋਵਾਂਗੇ..ਰਸਤੇ ਵਿੱਚ ਆਉਂਦੇ-ਆਉਂਦੇ ਤੁਹਾਡੇ ਕੋਲ ਕੁਝ ਪਲਾਂ ਲਈ ਰੁਕ ਜਾਵਾਂਗੇ। ਤੋਤੇ ਅੰਕਲ ਨੇ ਸ਼ਹਿਰ ਦੇ ਇਕ ਕਰੋੜ-ਪਤੀ ਸੇਠ ਨੂੰ ਜਾ ਆਖਿਆ, "ਭਰਜਾਈ ਲੱਛਮੀ ਦੇਵੀ ਦੇ ਨਾਂ 'ਤੇ ਪਰਸੋਂ ਨੂੰ ਪਹਿਲਾ ਪੁਰਸਕਾਰ ਦੇਣਾ ਐ ।" (ਸੇਠਾਣੀ ਕੁਝ ਮਹੀਨੇ ਪਹਿਲਾਂ ਈ ਸੁਰਗਵਾਸ ਹੋਈ ਸੀ) ਸੇਠ ਸਮਝ ਨਾ ਲੱਗੀ ਪੁਰਸਕਾਰ ਵਾਲੀ ਗੱਲ, ਤਾਂ ਅੰਕਲ ਨੇ ਵਿਸਥਾਰ ਵਿੱਚ ਦਲੀਲ ਨਾਲ ਸਮਝਾਇਆ ਕਿ ਭਰਜਾਈ ਦਾ ਦੁਨੀਆਂ 'ਤੇ ਨਾਂ ਰਹਿਜੂ..ਇੱਕ ਪੁਰਸਕਾਰ ਦੇ ਦਿਆ ਕਰੀਏ..ਹਰ ਸਾਲ ਕਿਸੇ ਲੇਖਕ ਨੂੰ..ਇਸ ਵਾਰ ਤਾਂ ਆਪਣੇ ਕੋਲ ਇੱਕ ਬੰਦਾ ਐ..ਉਹਨੇ ਆਪਣੇ ਸ਼ਹਿਰ ਵਿੱਚ ਦੀ ਰਾਮਪੁਰੇ ਨੂੰ ਲੰਘਣੈ ਤੇ ਉਹਨੂੰ ਦੇਣਾ ਐ..ਤੇ ਅਗਲੀ ਵਾਰੀ ਤੋਂ ਹਰ ਸਾਲ ਕਿਸੇ ਬੀਬੀ ਨੂੰ ਦਿਆ ਕਰਾਂਗੇ ਇਹ ਪੁਰਸਕਾਰ..ਸੇਠ ਜੀ ਨੇ ਅਣਮੰਨੇ ਜਿਹੇ ਕਿਹਾ, "ਦੇਖ ਲਓ..ਮੈਨੂੰ ਤਾਂ ਅਜਿਹੇ (?) ਕੰਮਾਂ ਬਾਰੇ ਬਹੁਤਾ ਪਤਾ ਨਹੀਂ..।"(ਜੇਕਰ ਸੇਠਾਣੀ ਕੁਝ ਲਿਖਦੀ ਹੁੰਦੀ ਤਦ ਵੀ ਗੱਲ ਕੁਝ ਸਾਰਥਿਕ ਲਗਦੀ, ਲਿਖਦੀ ਨਾ ਹੁੰਦੀ ਤਾਂ ਸਾਹਿਤ ਦੀ ਚੰਗੀ ਪਾਠਕ ਹੀ ਹੁੰਦੀ)। ਅੰਕਲ ਨੇ ਸੇਠ ਨੂੰ ਆਖਿਆ ਕਿ ਪੁਰਸਕਾਰ ਵਿੱਚ ਦਿੱਤੇ ਜਾਣ ਵਾਲੀ ਰਾਸ਼ੀ ਤੁਸੀਂ ਦੇਣੀ ਐ..ਤਾਂ ਸੇਠ ਨੇ ਕਿਹਾ ਮੈਂ ਮੌਕੇ 'ਤੇ ਇੱਕੀ ਸੌ ਰੁਪਿਆਂ ਦੇਦੂੰਗਾ। ਅੰਕਲ ਇਹ ਸੁਣ ਕੇ ਹੱਕਾ-ਬੱਕਾ ਰਹਿ ਗਿਆ ਕਿ ਸਿਰਫ਼ ਇੱਕੀ ਸੌ ਰੁਪਿਆ? ਕਰੋੜਾਪਤੀ ਸੇਠਾਣੀ ਦੇ ਨਾਂ 'ਤੇ ਪੁਰਸਕਾਰ ਵਿੱਚ ਸਿਰਫ਼ ਇੱਕੀ ਨੋਟ? ਅੰਕਲ ਡਰ ਗਿਆ ਕਿ ਜੇ ਸੇਠ ਨੂੰ ਹੋਰ ਰਕਮ ਵਧਾਉਣ ਲਈ ਕਿਹਾ ਤਾਂ ਕਿਤੇ ਇਹ ਇੱਕੀ ਸੌ ਤੋਂ ਵੀ ਨਾ ਮੁਕਰ ਜਾਵੇ। ਖ਼ੈਰ!
ਰਾਮਪੁਰੇ ਵਾਲੇ ਸਾਹਿਤਕਾਰਾਂ ਨੇ ਮੰਚ 'ਤੇ ਬੋਲ ਕੇ ਆਪਣਾ ਗੁੱਭ-ਗੁਭਾਰ ਕੱਢ ਦਿੱਤਾ ਸੀ ਕਿ ਅਸੀਂ ਜਦ ਵੀ ਕੋਈ ਸਮਾਗਮ ਕਰਦੇ ਆਂ ਤਾਂ ਏਹ ਬੰਦਾ ਸਾਡਾ ਸਮਾਗਮ ਫੇਲ੍ਹ ਕਰਨ ਲਈ ਹਰ ਵਾਰ ਕੋਈ ਨਾ ਕੋਈ ਢੁੱਚ ਡਾਹ ਦਿੰਦਾ ਹੈ, ਹੁਣ ਵੀ ਡਾਹੀ ਬੈਠਾ ਹੈ। ਹਾਲੇ ਸਮਾਗਮ ਮੁੱਕਿਆ ਨਹੀ ਸੀ ਕਿ ਉੱਪ-ਸੰਪਾਦਕ ਸਾਹਿਬ ਦੇ ਫੋਨ 'ਤੇ ਅੰਕਲ ਦਬਾ-ਸਟ ਫੋਨ ਕਰੀ ਜਾ ਰਿਹਾ ਸੀ ਕਿ ਆਜੋ ਹੁਣ..ਤੁਰ ਪਓ ਹੁਣ..ਚੱਲ ਪਓ ਹੁਣ,..ਕਿੱਥੇ ਫਸ ਗਏ ਓ..ਏਥੇ ਤਾਂ ਲੋਕ ਤੁਹਾਨੂੰ ਕਦੋਂ ਦੇ ਉਡੀਕੀ ਜਾਂਦੇ ਆ।
ਜਦ ਅਸੀਂ ਰਾਮਪੁਰੇ ਤੋਂ ਵਿਹਲੇ ਹੋਕੇ ਰਾਹ ਵਿੱਚ ਆਣ ਰੁਕੇ ਤਾਂ ਇੱਕ ਸਕੂਲ ਵਿੱਚ ਰਾਮਪੁਰੇ ਨਾਲੋਂ ਦੁੱਗਣਾ ਇਕੱਠ ਸੀ, ਕਿਉਂਕਿ ਰਾਮਪੁਰੇ ਵਾਲੇ ਸਾਹਿਤਕਾਰ ਸਨ, ਉਹਨਾਂ ਦੇ ਕਹੇ 'ਤੇ ਲੋਕ ਨਹੀਂ ਸਨ ਆਏ, ਜੇਕਰ ਉਹ ਪੱਤਰਕਾਰ ਹੁੰਦੇ ਤਾਂ ਲੋਕ ਭੱਜੇ ਆਉਂਦੇ। ਮੈਨੂੰ ਓਦਣ ਵੱਧ ਪਤਾ ਲੱਗਿਆ ਕਿ ਪੱਤਰਕਾਰ ਤੇ ਸਾਹਿਤਕਾਰ ਵਿੱਚ ਕਾਫ਼ੀ ਵੱਧ ਫ਼ਰਕ ਹੁੰਦੈ! ਸਮਾਗਮ ਵਿੱਚ ਸ਼ਰਾਬ ਦੇ ਠੇਕੇਦਾਰ, ਕੁਝ ਅਫ਼ਸਰ, ਸ੍ਰੋਮਣੀ ਕਮੇਟੀ ਮੈਂਬਰ ਤੇ ਸੰਤ ਜੀ ਆਏ ਹੋਏ ਸਨ। ਅੰਕਲ ਜੀ ਸਟੇਜ ਸਕੱਤਰੀ ਕਰਦੇ-ਕਰਦੇ ਹੋਰ ਵਿਸੇæਸ ਮਹਿਮਾਨਾਂ ਨੂੰ ਉਡੀਕ ਰਹੇ ਸਨ ਤੇ ਵਾਰ-ਵਾਰ ਹਲਕਾ ਵਿਧਾਇਕ ਵੱਲੋ ਮੁਆਫ਼ੀ ਮੰਗ ਰਹੇ ਸਨ ਕਿ ਉਹ ਚਾਹੁੰਦੇ ਹੋਏ ਵੀ ਪਹੁੰਚ ਨਹੀਂ ਸਕੇ ਹਨ। ਸੇਠ ਜੀ ਨੇ ਪ੍ਰਧਾਨਗੀ ਮੰਡਲ ਵਿੱਚ ਬੈਠਿਆਂ ਹੀ ਨੰਗੇ ਹਰੇ ਇੱਕੀ ਨੋਟ ਅੰਕਲ ਜੀ ਨੂੰ ਪਕੜਾਏ ਤਾਂ ਸਭ ਦੇ ਸਾਹਮਣੇ ਅੰਕਲ ਜੀ ਨੇ ਗਿਆਰਾਂ ਸੌ ਪਾਸੇ ਇਕੱ ਲਿਫ਼ਾਫੇ ਵਿਚ ਕੱਢ ਲਿਆ। ਫਿਰ ਗਿਆਰਾਂ -ਗਿਆਰਾਂ ਸੌ ਵਾਲੇ ਕਈ ਦਾਨੀ ਉੱਠ ਕੇ ਉਸ ਦਿਨ ਦੇ ਸਮਾਗਮ ਲਈ ਅੰਕਲ ਜੀ ਨੂੰ ਦਾਨ ਦੇ ਗਏ ਤੇ ਕਈ ਪੰਜ-ਪੰਜ ਸੌ ਵਾਲੇ ਵੀ ਉੱਠੇ। ਅੰਕਲ ਦੀ ਜੇਭ ਨੋਟਾਂ ਵਾਲੇ ਲਿਫਾਫ਼ਿਆਂ ਨਾਲ ਭਰ ਗਈ। ਜਦ ਪੁਰਸਕਾਰ ਦਿੱਤਾ ਗਿਆ ਤਾਂ ਉਸ ਵਿੱਚ ਸਿਰਫ਼ ਗਿਆਰਾਂ ਸੌ! ਬਾਕੀ ਇਕੱਠੇ ਹੋਏ ਅੰਕਲ ਸਾਂਭ ਗਿਆ।
ਸਨਮਾਨਿਤ ਸ਼ਖ਼ਸੀਅਤ ਦਾ ਮਨ ਇਸ ਗੱਲੋਂ ਬਹੁਤਾ ਖੱਟਾ ਸੀ ਕਿ ਉਸਦੇ ਅਹੁਦੇ ਨੂੰ ਵੀ ਉਸ ਪੱਤਰਕਾਰ ਨੇ ਵਰਤਿਆ ਸੀ ਕਿ ਦੇਖ਼ੋ, ਉਸਦੇ ਸੱਦੇ 'ਤੇ ਵੱਡੀਆਂ-ਵੱਡੀਆਂ ਅਖ਼ਬਾਰਾਂ ਦੇ ਉੱਪ-ਸੰਪਾਦਕ ਕਿੰਝ ਦੌੜੇ ਆਉਂਦੇ ਨੇ! ਜਦ ਕਿ ਉੱਪ-ਸੰਪਾਦਕ ਸਾਹਿਬ ਦੌੜ ਕੇ ਨਹੀ ਸਨ ਗਏ ਤੇ ਅੰਕਲ ਨੇ ਜੁਗਾੜ ਕਰਕੇ, ਮਿੰਟੋ-ਮਿੰਟੀ ਕਾਰਡ ਛਾਪ ਕੇ ਤੇ ਸੇਠ ਜੀ ਨੂੰ ਉਹਨਾਂ ਦੀ ਪਤਨੀ ਦੇ ਨਾਂ 'ਤੇ ਪੁਰਸਕਾਰ ਦੇਣ ਲਈ ਮਨਾ ਕੇ ਉੱਪ-ਸੰਪਾਦਕ ਸਾਹਿਬ ਨੂੰ ਤਾਂ ਰਾਹ ਵਿੱਚ ਹੀ ਰੋਕ ਲਿਆ ਸੀ। ਅੰਕਲ ਦੇ ਕੁਝ ਦੋਸਤ-ਪੱਤਰਕਾਰਾਂ ਨੇ ਦੱਸਿਆ ਸੀ ਕਿ ਅਜਿਹੇ ਜੁਗਾੜ ਲਾਉਣੇ ਇਸਦਾ ਅੱਜ ਦਾ ਕੰਮ ਨਹੀਂ ਹੈ, ਨਿੱਤ ਦਾ ਹੀ ਇਹ ਕੰਮ ਹੈ ਤੇ ਇੰਝ ਹੀ ਇਸਦਾ ਤੋਰੀ-ਫੁਲਕਾ ਚੱਲਦਾ ਹੈ। ਸਾਹਿਤ ਨੇ ਏਹਨੂੰ 'ਉਹ ਕੁਝ' ਨਹੀਂ ਸੀ ਦੇਣਾ..'ਜੁ ਕੁਝ' ਪੱਤਰਕਾਰੀ ਨੇ ਦਿੱਤਾ ਹੋਇਆ ਹੈ।

ਲੇਖਕਾਂ ਦੀ ਪੈਨਸ਼ਿਨ

ਭਾਸ਼ਾ ਵਿਭਾਗ ਵੱਲੋਂ ਲੇਖਕਾਂ ਨੂੰ ਦਿੱਤੀ ਜਾਂਦੀ ਮਾਂਹਵਾਰ ਪੈਨਸ਼ਿਨ ਦੀ ਰਾਸ਼ੀ ਅੱਠ ਸੌ ਰੁਪੱਈਆ ਮਹੀਨਾ ਹੈ। ਇੱਕ ਸਾਲ ਦੀ ਇਹ ਰਕਮ ਦਸ ਹਜ਼ਾਰ ਵੀ ਨਹੀਂ ਬਣਦੀ ਪਰ ਫਿਰ ਵੀ ਸਰਕਾਰ ਲੇਖਕਾਂ ਨੂੰ ਇਹ ਨਿਗੂਣੀ ਜਿਹੀ ਰਕਮ ਦਿੰਦਿਆਂ ਕਈ ਵਾਰ ਉਹਨਾਂ ਤੋ ਤਰਲੇ-ਮਿੰਨਤਾਂ ਕਰਵਾਉਂਦੀ ਰਹਿੰਦੀ ਹੈ, ਕਿਉਂਕਿ ਸਰਕਾਰ ਭਾਵੇਂ ਕਿਸੇ ਦੀ ਵੀ ਹੋਵੇ, ਲੇਖਕਾਂ ਨੂੰ ਇਹ ਮਹੀਨਾਵਾਰ ਰਾਸ਼ੀਂ ਕਦੇ ਵੀ ਸਮੇਂ ਸਿਰ ਨਹੀਂ ਮਿਲੀ। ਅੱਜ ਦੇ ਜ਼ਮਾਨੇ ਅੱਠ ਸੌ ਰੁਪੱਈਆ ਕੀ ਹੈ? ਗ਼ਜ਼ਲ ਦੇ ਬਾਬਾ ਬੋਹੜ ਉਸਤਾਦ ਦੀਪਕ ਜੈਤੋਈ ਅਕਸਰ ਹੀ ਪੈਨਸ਼ਿਨ ਸਮੇਂ ਸਿਰ ਨਾ ਮਿਲਣ ਦਾ ਰੋਣਾ ਰਹਿੰਦੇ ਸਨ, ਉਹਨਾਂ ਨੂੰ ਜਦ ਵੀ ਕਦੇ ਮਿਲਣਾ ਤਾਂ ਉਹਨਾਂ ਨੇ ਇਹੋ ਕਹਿਣਾ, "ਓ ਬੱਚਿਆ, ਮੇਰੀ ਪੈਨਸ਼ਿਨ ਨਹੀਂ ਆਈ...ਬੜਾ ਔਖਾ ਵਕਤ ਕੱਟ ਰਿਹਾਂ..ਮੇਰਾ ਕਰੋ ਕੁਝ।" ਇੱਕ ਵਾਰ ਦੀਪਕ ਜੀ ਨੇ ਖ਼ਫਾ ਹੋਕੇ ਭਾਸ਼ਾ ਵਿਭਾਗ ਦੇ ਮੁਖੀ ਨੂੰ ਚਿੱਠੀ ਲਿਖੀ ਤਾਂ ਡਾਇਰੈਕਟਰ ਹਸੀਜਾ ਜੀ ਨੇ ਲਿਖ ਭੇਜਿਆ ਕਿ ਖ਼ਜ਼ਾਨੇ ਵਿੱਚ ਪੈਸੇ ਨਾ ਹੋਣ ਕਾਰਨ ਆਪ ਨੂੰ ਪੈਨਸ਼ਿਨ ਨਹੀਂ ਭੇਜ ਸਕੇ। ਦੀਪਕ ਜੀ ਅਕਸਰ ਹੀ ਸਮੇਂ-ਸਮੇਂ ਦੇ ਡਾਇਰੈਕਟਰਾਂ ਨੂੰ ਚਿੱਠੀਆਂ ਲਿਖਦੇ ਅਤੇ ਪੈਨਸ਼ਿਨ ਜਲਦੀ ਭੇਜਣ ਬਾਰੇ ਵਾਸਤੇ ਪਾਉਂਦੇ ਰਹਿੰਦੇ ਸਨ, ਕਦੇ ਉਹ ਲਿਖਦੇ ਕਿ ਮੇਰੇ ਘਰ ਦਾ ਬਿਜਲੀ ਦਾ ਕੁਨੈਕਸ਼ਨ ਕੱਟਿਆ ਗਿਆ ਹੈ, ਕਦੇ ਲਿਖਦੇ ਕਿ ਪਾਣੀ ਵਾਲੀ ਟੂਟੀ ਪੁੱਟ ਕੇ ਲੈ ਗਏ ਨੇ ਮਹਿਕਮੇ ਵਾਲੇ..ਤੁਹਾਡੇ ਵੱਲੋਂ ਪੈਨਸ਼ਿਨ ਨਾ ਭੇਜਣ ਕਰਕੇ! ਇੱਕ ਵਾਰ ਡਾਇਰੈਕਟਰ ਵੱਲੋਂ ਖ਼ਜ਼ਾਨਾ ਖ਼ਾਲੀ ਹੋਣ ਬਾਰੇ ਆਈ ਮੋੜਵੀਂ ਚਿੱਠੀ ਪੜ੍ਹਨ ਉਪਰੰਤ ਦੀਪਕ ਜੀ ਨੇ ਹਲਕੀ-ਫੁਲਕੀ ਕਾਵਿ-ਟੁਕੜੀ ਲਿਖੀ ਸੀ,ਉਸ ਕਾਵਿ-ਟੁਕੜੀ ਦੇ ਇਹ ਬੋਲ ਮੈਨੂੰ ਕਦੇ ਨਹੀਂ ਭੁੱਲੇ:
ਕਹਿੰਦੀ ਹੈ ਸਰਕਾਰ, ਖ਼ਜ਼ਾਨਾ ਖਾਲੀ ਹੈ
ਪੈਨਸ਼ਿਨ ਹੈ ਦਰਕਾਰ, ਖ਼ਜ਼ਾਨਾ ਖਾਲੀ ਹੈ
ਵੋਟਾਂ ਦੇ ਬਕਸੇ ਵੀ ਖਾਲੀ ਨਿਕਲਣਗੇ
ਪੈਣੀ ਪੁੱਠੀ ਮਾਰ, ਖ਼ਜ਼ਾਨਾ ਖ਼ਾਲੀ ਹੈ...
ਦੀਪਕ ਜੀ 'ਭਾਜਪਾਈਆਂ' ਨਾਲ (ਉਹਨਾਂ ਦੀ ਭੈਣ ਬੀਬੀ ਗੁਰਚਰਨ ਕੌਰ, ਸਾਬਕਾ ਮੈਂਬਰ ਰਾਜ ਸਭਾ ਕਰਕੇ), ਨੇੜਤਾ ਰੱਖਦੇ ਸਨ, ਤਾਂ ਇੱਕ ਸਮਾਗਮ ਮੌਕੇ ਬਾਦਲ ਸਾਹਿਬ ਮਿਲ ਗਏ, ਦੀਪਕ ਜੀ ਨੇ ਇਹੋ ਬੋਲ ਬਾਦਲ ਸਾਹਬ ਨੂੰ ਸੁਣਾ ਦਿੱਤੇ ਤਾਂ ਬਾਦਲ ਸਾਹਿਬ ਹੱਸ ਕੇ ਕਹਿੰਦੇ, "ਦੀਪਕ ਜੀ, ਗ਼ਜ਼ਲ ਨਾਲ ਤਾਂ ਸਰ ਜਾਊ..ਕਿਤੇ ਪੂਰੀ ਦੀ ਪੂਰੀ ਕਿਤਾਬ ਨਾ ਲਿਖ ਦੇਣਾ? ਤੁਹਾਡੀ ਪੈਨਸ਼ਿਨ ਚਾਲੂ ਕਰਵਾ ਦਿੰਦੇ ਆਂ।" ਵਿਭਾਗ ਦੇ ਸਕੱਤਰ ਨੂੰ ਉਸੇ ਵੇਲੇ ਫ਼ੋਨ ਕਰਕੇ ਬਾਦਲ ਨੇ ਦੀਪਕ ਜੀ ਦੀ ਪੈਨਿਸ਼ਨ ਚਾਲੂ ਕਰਵਾ ਦਿੱਤੀ ਸੀ।
ਇੱਕ ਵਾਰ ਦੀਪਕ ਜੀ ਦੱਸਣ ਲੱਗੇ, "ਪੁਰਾਣੀ ਗੱਲ ਏ, ਭਾਸ਼ਾ ਵਿਭਾਗ ਦੇ ਡਾਇਰੈਕਟਰ ਗਿਆਨੀ ਲਾਲ ਸਿੰਘ ਸਨ, ਉਦੋਂ ਵੀ ਪੈਨਸ਼ਿਨ ਕੁਝ ਮਹੀਨੇ ਸਮੇਂ ਸਿਰ ਨਾ ਮਿਲੀ ਤਾਂ ਮੈਂ ਚਿੱਠੀ ਲਿਖ ਘੱਲੀ..ਗਿਆਨੀ ਜੀ ਨੇ ਮੇਰੀ ਚਿੱਠੀ ਦੇ ਜੁਆਬ ਵਿੱਚ ਲਿਖਿਆ ਕਿ ਦੀਪਕ ਜੀ ਮਾਇਆ ਰਾਣੀ ਹਾਲੇ ਘੁੰਡ ਕੱਢੀ ਬੈਠੀ ਏ..ਜਦ ਘੁੰਡ ਚੁੱਕ ਲਵੇਗੀ ਤਾਂ ਜਲਦ ਪਹੁੰਚ ਜਾਵੇਗੀ ਆਪ ਜੀ ਦੇ ਪਾਸੋ ਸਾਹਿਤਕ ਸ਼ਬਦਾਂ ਵਿੱਚ ਚਿੱਠੀ ਲਿਖੀ ਹੋਣ ਕਰਕੇ ਮੇਰਾ ਗੁੱਸਾ ਉਤਰ ਗਿਆ।"
ਹੁਣ ਲੇਖਕਾਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਪੈਨਸ਼ਿਨਾਂ ਨਹੀਂ ਮਿਲੀਆਂ। ਜਦ ਮਿਲਦੀ ਹੈ ਤਾਂ ਕਈ ਵਾਰੀ ਤਿੰਨ ਮਹੀਨੇ ਦੀ ਜਾਂ ਛੇ ਮਹੀਨੇ ਦੀ ਮਿਲਦੀ ਹੈ। ਕਾਂਗਰਸ ਦੀ ਸਰਕਾਰ ਵੇਲੇ ਵੀ ਇਹੀ ਹਾਲ ਸੀ ਤੇ ਹੁਣ ਵੀ ਇਹੇ ਹਾਲ ਹੈ। ਪਹਿਲਾਂ ਇਸ ਦੀ ਰਾਸ਼ੀ ਚਾਰ ਸੋ ਰੁਪੱਈਆ ਹੁੰਦੀ ਸੀ ਫਿਰ ਅੱਠ ਸੌ ਹੋ ਗਈ ਤੇ ਪਿਛੇ ਜਿਹੇ ਦੋ ਹਜ਼ਾਰ ਕਰਨ ਦੀ ਗੱਲ ਵੀ ਚੱਲੀ ਸੀ, ਪਰ ਇਹ ਗੱਲ ਅਜੇ ਸਿਰੇ ਨਹੀਂ ਲੱਗੀ। ਸਰਕਾਰ ਵੱਲੋਂ ਦਿੱਤੇ ਜਾਂਦੇ ਪੁਰਸਕਾਰਾਂ ਦੀ ਰਾਸ਼ੀ ਤਾਂ ਲੱਖਾਂ ਵਿੱਚ ਹੈ ਪਰ ਪੈਨਸ਼ਿਨ ਦੀ ਰਾਸ਼ੀ ਬਹੁਤ ਹੀ ਘੱਟ ਹੈ, ਇਹ ਘੱਟੋ-ਘੱਟ ਪੰਜ ਹਜ਼ਾਰ ਰੁਪੈ ਤਾਂ ਹੋਵੇ? ਸਰਕਾਰ ਜਦ ਵਿਭਾਗ ਨੂੰ ਬਜਟ ਭੇਜਦੀ ਹੈ ਤਾਂ ਵਿਭਾਗ ਉਦੋਂ ਹੀ ਪੈਨਸ਼ਿਨਾਂ ਜਾਰੀ ਕਰਦਾ ਹੈ, ਜਦੋਂ ਕਿ ਚਾਹੀਦਾ ਤਾਂ ਇਹ ਹੈ ਕਿ ਦੂਜੇ ਮੁਲਾਜ਼ਮਾਂ ਦੀ ਜਿਸ ਤਰਾਂ ਪੈਨਸ਼ਿਨ ਆਉਂਦੀ ਹੈ, ਲੇਖਕਾਂ ਦੀ ਵੀ ਉਵਂੇ (ਬਜਟ ਤੋਂ ਵੱਖਰੀ) ਆਵੇ। ਇੱਕ ਹੋਰ ਵਿਸ਼ੇਸ਼ ਗੱਲ ਇਹ ਕਿ ਵਿਭਾਗ ਪੈਨਸ਼ਿਨ ਲੈਂਦੇ ਲੇਖਕਾਂ ਨੂੰ ਹਰ ਛੇ ਮਹੀਨੇ ਬਾਅਦ ਚਿੱਠੀ ਕੱਢਕੇ ਪੁੱਛਦਾ ਹੈ ਕਿ ਤੁਸੀਂ ਜੀਂਦੇ ਹੋ ਕਿ ਮਰ ਗਏ ਹੋ? ਜੇ ਜੀਂਦੇ ਹੋ, ਤਾਂ ਕਿਰਪਾ ਕਰਕੇ ਆਪਣੇ ਜੀਂਦੇ ਹੋਣ ਦਾ ਸਰਟੀਫਿਕੇਟ ਭੇਜੋ! ਸ਼ਾਇਦ ਮਹਿਕਮਾ ਪੁੱਛਦਾ ਹੋਵੇ ਕਿ ਕਦੋਂ ਮਰੋਗੇ? ਅਸੀਂ ਫਟਾ-ਫਟ ਤੁਹਾਡੀ ਪੈਨਸ਼ਿਨ ਬੰਦ ਕਰੀਏ? ਕੈਸਾ ਕੋਝਾ ਮਜ਼ਾਕ ਹੈ ਇਹ ਸਾਹਿਤਕਾਰਾਂ ਨਾਲ? ਕਹਿੰਦੇ ਨੇ ਕਿ ਇੱਕ ਲੇਖਕ ਮਰ ਗਿਆ, ਲੇਖਕ ਦੀ ਪਤਨੀ ਦੇ ਦਸਖ਼ਤ ਕਰਕੇ ਉਸਦੀ ਨੂੰਹ ਹੀ ਬੜੇ ਸਾਲ ਪੈਨਸ਼ਿਨ ਪ੍ਰਾਪਤ ਕਰਦੀ ਰਹੀ, ਜਦ ਮਹਿਕਮੇਂ ਨੂੰ ਪਤਾ ਲੱਗਿਆ ਤਾਂ ਪੈਨਸ਼ਿਨ ਬੰਦ ਕੀਤੀ ਗਈ..।

No comments:

Post a Comment