ਬੇਵਫਾ ਏ ਜਿੰਦਗੀ ;

ਜਸਬੀਰ ਦੋਲੀਕੇ (ਨਿਊਜੀਲੈਂਡ )
ਬੇਵਫਾ ਤਾਂ ਜਿੰਦਗੀ ਏ ਮੌਤ ਨਿਭਾਉਂਦੀ ਵਫ਼ਾ ਸਦਾ ,,,
ਅੱਜ ਨਹੀਂ ਤਾਂ ਕੱਲ ਆਉਗੀ ਇਹ ਟਲਦੀ ਨਹੀਓ ਵਲਾ ਸਦਾ ,,,
ਸੱਜਣਾਂ ਵਾਂਗੂ ਝੂਠੇ
ਲਾਰੇ ਲਾਉਂਦੀ ਨਹੀਓ ਇਹ ਕਦੇ
ਸਦਾ ਦੀ ਨੀਂਦ ਸੌ ਜਾਂਦਾ ਬੰਦਾ ਗਲ ਲਾਉਂਦੀ ਏ ਇਹ ਜਦੇ
ਮਿੱਟੀ ਵਿਚੋਂ ਰੂਹ ਉੱਡ ਜਾਂਦੀ ,ਦਿੰਦੀ ਜੱਗ ਭੁਲਾ ਸਦਾ ,,,
ਬੇਵਫਾ ਤਾਂ ਜਿੰਦਗੀ ਏ ਮੌਤ ਨਿਭਾਉਂਦੀ ਵਫ਼ਾ ਸਦਾ ,,,,,,,,,
ਪੱਲਾਂ ਚ ਹਸਤੀ ਖਾਕ ਹੋ ਜਾਂਦੀ ਜਦ ਇਹ ਪੰਜਾ ਮਾਰਦੀ ਏ
ਰੋਣੇ ,ਪਿੱਟਣੇ ,ਵੈਣ, ਦੁਹਾਈਆਂ ਪਾਈ ਰੀਤ ਏਨੇ ਸੰਸਾਰਦੀ ਏ
ਸਾਧ ,ਸੰਤ ,ਦੁਨੀਆਂ ਦੇ ਬਾਲੀ ਸਭ ਪੈਂਦੇ ਮੌਤ ਦੇ ਰਾਹ ਸਦਾ ,,,
ਬੇਵਫਾ ਤਾਂ ਜਿੰਦਗੀ ਏ ਮੌਤ ਨਿਭਾਉਂਦੀ ਵਫ਼ਾ ਸਦਾ ,,,,,,,,,
ਕਿਥੇ ,ਕਦੋਂ ਤੇ ਕਿਵੇਂ ਇਹ ਆਉਂਦੀ ਬੇਖ਼ਬਰ ਏ ਹਰ ਬੰਦਾ
ਚੱਕ ਲਉ ਚੱਕ ਲਉ ਹੋ ਜਾਂਦੀ ਏ ਜਾਂਦਾ ਏ ਜਦ ਮਰ ਬੰਦਾ
ਜਿਨਾਂ ਲਿਖਿਆ ਉਨਾਂ ਹੀ ਆਉਣਾ ਆਉਂਦਾ ਨਾ ਵਧ ਸਾਹ ਸਦਾ ,,,
ਬੇਵਫਾ ਤਾਂ ਜਿੰਦਗੀ ਏ ਮੌਤ ਨਿਭਾਉਂਦੀ ਵਫ਼ਾ ਸਦਾ ,,,,,,,,,
ਕੀ ਏਤਬਾਰ ਸਾਹਾਂ ਦਾ ਬੰਦਿਆ ਕਰ ਲੈ ਨੇਕ ਕਮਾਈਆਂ
ਝੂਠ ,ਫਰੇਬ ,ਬੇਈਮਾਨੀ ,ਠੱਗੀਆਂ ਨਾ ਕੰਮ ਕਿਸੇ ਦੇ ਆਈਆਂ
ਸੱਚੀ ਬਾਣੀ ਵਿੱਚ ਹੀ ਬੰਦਿਆ ਹੁੰਦਾ ਏ ਬੱਸ ਨਫ਼ਾ ਸਦਾ ,,,
ਬੇਵਫਾ ਤਾਂ ਜਿੰਦਗੀ ਏ ਮੌਤ ਨਿਭਾਉਂਦੀ ਵਫ਼ਾ ਸਦਾ ,,,,,,,,,
ਬੰਦਾ ਤਾਂ ਬੰਦੇ ਦਾ ਵੈਰੀ ਮੌਤ ਦੀ ਪੱਕੀ ਯਾਰੀ ਏ
ਲਾ ' ਜਸਬੀਰਾ ' ਮੌਤ ਦੇ ਸੰਗ ਤੂੰ ਦੁਨੀਆਂ ਝੂਠੀ ਸਾਰੀ ਏ
ਮੰਗੇ ਮੌਤ 'ਦੋਲੀਕੇਵਾਲਾ ' ਉਹਦਾ ਪੈਂਦਾ ਮੌਤ ਨਾਲ ਵਾਹ ਸਦਾ ,,,
ਬੇਵਫਾ ਤਾਂ ਜਿੰਦਗੀ ਏ ਮੌਤ ਨਿਭਾਉਂਦੀ ਵਫ਼ਾ ਸਦਾ ,,,,,,,,,

ਜਸਬੀਰ ਦੋਲੀਕੇ (ਨਿਊਜੀਲੈਂਡ ) 021 02387106

No comments:

Post a Comment