ਗੁਰਮੀਤ ਸਿੰਘ "ਮਹਿਰੋਂ"
ਗੁਰੂਆਂ ਦੀ ਮਾਤਭੂਮੀ ਪੰਜ ਪਾਣੀਆਂ ਦਾ ਪੁੰਜ,
ਹੱਸਦੇ ਪੰਜਾਬੋਂ ਮੁੱਖ ਮੋੜਿਆ
ਬਹਾਰਾਂ ਨੇ...
ਅੰਨਦਾਤਾ ਦੁਨੀਆਂ ਦਾ ਕਰਤਾ ਕੰਗਾਲ ਅੱਜ,
ਰਾਜਨੀਤੀ ਨਸ਼ਿਆਂ ਦੇ ਮਾਰੂ ਹਥਿਆਰਾਂ ਨੇ...
ਇਜ਼ਤਾਂ ਦਾ ਰਾਖਾ ਸ਼ਾਹੀ ਠਾਠ ਨਾਲ ਰਹਿਣ ਵਾਲਾ,
ਕੱਖੋਂ ਹੌਲਾ ਕਰ ਦਿੱਤਾ ਕਰਜੇ ਦੇ ਭਾਰਾਂ ਨੇ...
ਜਿੰਨਾਂ ਨੂੰ ਬਿਠਾਇਆ ਇਨ੍ਹੇ ਸਿਰ ਦੇ ਕੇ ਤਖ਼ਤਾਂ ਤੇ,
ਕੀਤੀ ਬੇ-ਵਫ਼ਾਈ ਏਦ੍ਹੇ ਨਾਲ ਸਰਕਾਰਾਂ ਨੇ...
ਮੇਹਨਤਾਂ ਦੇ ਨਾਲ ਰੋਟੀ ਹੱਕ ਵਾਲੀ ਖਾਣ ਵਾਲਾ,
ਲੁੱਟ ਲਿਆ ਅੱਜ 'ਲੋਟੂ ਸਾਧਾਂ ਦੀਆਂ ਡਾਰਾਂ' ਨੇ...
ਦੇ ਕੇ ਮਹਿੰਗਾ ਮੁੱਲ ਮਿਲ ਚੱਲੀ ਸੀ ਅਜ਼ਾਦੀ , ਪਰ,
ਤੋੜਿਆ ਏ ਲੱਕ 'ਸੰਤਾਲੀ' ਦੀਆਂ ਹਾਰਾਂ ਨੇ...
ਜਿਹੜੀ 'ਗੁਜ਼ਰਾਤ' ਦੀਆਂ 'ਬਸਰੇ' 'ਚ ਚੁੰਨੀਆਂ ਸੀ,
ਕਹਿੰਦਾ ਕਿ 'ਪੰਜਾਬ' ਵਾਲੇ 'ਵੱਜ ਗਏ ਬਾਰਾਂ' ਨੇ...
ਵੈਰੀਆਂ ਤੋਂ ਕਦੀ ਵੀ ਨਾ ਹਾਰਿਆ 'ਪੰਜਾਬ' ਮੇਰਾ,
ਮਾਰਿਆ ਏ ਇਹਨੂੰ 'ਗੁਰਮੀਤ' ਗ਼ਮਖਾਰਾਂ ਨੇ...
bahut vadia veer ji.......
ReplyDeleteVery Good Veer G.
ReplyDelete