ਰਮਨ ਬੁੱਕਣਵਾਲੀਆ
ਇਸਕ ਤੇ ਨਦੀਆਂ ,
ਮੈਨੁੰ ਲੱਗਦੈ ਇੱਕੋ ਰੂਪ ਹੁੰਦੀਆਂ ਨੇ,
ਨਦੀ ਵਿੱਚ ਵੀ ਕਿਸੇ ਨੂੰ ਮਿਲਨ ਦੀ ਆਸ ਹੁੰਦੀ ਹੈ,
ਮਨ ਵਿੱਚ ਖਿੱਚ ਹੁੰਦੀ ਹੈ,
ਬਿਨਾਂ ਰੁਕੇ ਤੁਰਦੀ ਰਹਿੰਦੀ ਹੈ,
ਆਪਣੇ ਪਿਆਰੇ ਨੂੰ ਮਿਲਨ ਲਈ,
ਥਾਂ-ਥਾਂ ਤੋ ਪੱਥਰਾਂ ਤੋ ਜਖਮੀ ਹੋ ਕੇ ਵੀ,
ਆਪਣੇ ਪਿਆਰ ਦੇ ਵੇਗ ਨਾਲ,
ਪੱਥਰਾਂ ਨੂੰ ਵੱਟੇ ਬਣਾਉਦੀ ਹੋਈ,
ਅੰਤ ਆਪਣੇ ਪਿਆਰੇ ਨੂੰ ਮਿਲਦੀ ਹੈ,
ਉਸੇ ਤਰਾਂ ਹੀ ਇਸ਼ਕ ਦੀ ਚਾਲ ਹੈ,
ਜੇ ਇਸ਼ਕ ਸੱਚਾ ਹੋਵੇ,.
ਰਾਹਾਂ ਦੀਆਂ ਔਕੜਾਂ ਦੀ ਪਰਵਾਹ ਕੀਤੇ ਬਿਨਾ,
ਹਰ ਚੋਟ ਸਹਾਰਦਾ ਹੋਇਆ,
ਆਪਣੇ ਅਸਲ ਮੁਕਾਮ ਨੂੰ ਪਾ ਲੈਦਾ ਹੈ
No comments:
Post a Comment