ਸੱਤਾ ਬਾਉਪੁਰੀਆ
ਪੁੱਤ ਪ੍ਰਦੇਸੀ ਜਾ ਕੇ ਤਰਸਣ ਮਾਂਵਾਂ ਨੂੰ,
ਰੁੱਖਾਂ ਤੋ ਠੰਡੀਆ ਛਾਂਵਾਂ
ਨੂੰ,
ਮੋੜਣ ਲਈ ਹਨ ਫਿਕਰਮੰਦ ਜੋ ਕਰਜਾ ਲਿਆ ਸ਼ਾਹਾਂ ਤੋ,
ਪ੍ਰਦੇਸੀ ਪੁੱਤ ਦੀਆ ਮਾਂ ਖੈਰਾਂ ਪੁਛਦੀ ਕਾਂਵਾਂ ਤੋ ।
ਮਾਂ ਲੱਖ ਦੁਆਵਾਂ ਕਰਦੀ ਏ,
ਕਦੇ ਜਿਉਦੀ ਏ ਕਦੀ ਮਰਦੀ ਏ,
ਤੱਕ ਤੱਕ ਨਾ ਥੱਕੇ ਰਾਹਵਾਂ ਨੂੰ,
ਪ੍ਰਦੇਸੀ ਪੁੱਤ ਦੀਆ ਮਾਂ ਖੈਰਾਂ ਪੁਛਦੀ ਕਾਂਵਾਂ ਤੋ ।
ਠੰਡੀ ਹਵਾ ਝੁਲੇ ਪੁੱਤ ਵੱਲੋ,
ਗਰਮ ਝੁਲੇ ਤਾ ਝੁਲੇ ਨਾ,
ਰਬ ਦਾ ਚੇਤਾ ਭੁਲ ਜਾਵੇ,
ਪਰ ਪੁੱਤਰ ਦਾ ਭੁਲੇ ਨਾ,
ਮੁੱਖ ਪੁਤਰ ਦਾ ਤੱਕਣ ਲਈ ਫਿਰੇ ਸਭਾਲੀ ਸਾਹਵਾਂ ਨੂੰ ।
ਪ੍ਰਦੇਸੀ ਪੁੱਤ ਦੀਆ ਮਾਂ ਖੈਰਾਂ ਪੁਛਦੀ ਕਾਂਵਾਂ ਤੋ ।
ਚਿੱਠੀ ਵਿੱਚ ਪਿਆਰ ਪਰੋਕੇ,
ਲਿਖਵਾੲਆ ਖੱਤ ਮਾਂ ਰੋਕੇ,
ਨਸ਼ੇ ਤੇ ਲੜਾਈ ਤੋ ਦੂਰ ਰਹਿਣਾ,
ਪੱਲੇ ਬੱਨਿਉ ਨੇਕ ਸਲਾਵਾਂ ਨੂੰ,
ਪ੍ਰਦੇਸੀ ਪੁੱਤ ਦੀਆ ਮਾਂ ਖੈਰਾਂ ਪੁਛਦੀ ਕਾਂਵਾਂ ਤੋ ।
ਮਾਂ ਪੁੱਤ ਦੇ ਰਿਸ਼ਤੇ ਨੂੰ
ਨੋਹ ਮਾਸ ਦਾ ਕਹਿ ਸਕਦੇ,
ਨਾ ਮਾਂ ਪੁੱਤਰਾਂ ਬਿਨ,
ਨਾ ਪੁੱਤ ਮਾਂਵਾਂ ਬਿਨ ਰਹਿ ਸਕਦੇ,
ਪੁੱਤ ਮਾਂਵਾਂ ਸੰਗ ਵੰਡਣ ਚਾਂਵਾਂ ਨੂੰ,
ਪ੍ਰਦੇਸੀ ਪੁੱਤ ਦੀਆ ਮਾਂ ਖੈਰਾਂ ਪੁਛਦੀ ਕਾਂਵਾਂ ਤੋ ।
No comments:
Post a Comment