-ਡਾ ਅਮਰਜੀਤ ਟਾਂਡਾ
ਪੈੜਾਂ ਤੇ ਹੌਲੀ 2 ਰੱਖਿਆ ਪੱਬ
ਖੌਫ਼ ਸੀ ਖਬਰੇ ਪੱਤਿਆਂ ਦੀ ਚੀਸ ਸੀ
ਡੁੱਬਦੇ ਸੂਰਜਾਂ ਨੂੰ ਪਕੜ੍ਹਨਾ ਨਿੱਤ
ਇਹ ਵੀ ਸਾਡੇ ਪੋਟਿਆਂ ਦੀ ਰੀਤ ਸੀ
ਕਦੇ ਜਗਣਾ ਤੂਫ਼ਾਨਾਂ ਚ ਬਣ ਦੀਪਕਾਂ ਦੀ ਡਾਰ
ਲਿਖੀ ਦਿੱਲ ਚ ਰੀਝ ਜਾਂ ਖਬਰੇ ਕੋਈ ਰੀਸ ਸੀ
ਆ ਡਿੱਗਣੀ ਤੇਰੇ ਬੂਹੇ ਲਹੂ ਭਿੱਜੀ ਤਲਵਾਰ
ਇਹ ਨਾ ਕੋਈ ਖਬਰ ਇਹ ਤਾਂ ਅਮਿੱਟ ਲੀਕ ਸੀ
ਕਿਸੇ ਨੂੰ ਪਹਿਲਾਂ ਪਲਕਾਂ ਤੇ ਰੱਖਣਾ ਫਿਰ ਰੋਣਾ
ਉਹ ਵੀ ਸੀ ਇੱਕ ਸੁਪਨਾ ਜਾਂ ਅਧੂਰਾ ਗੀਤ ਸੀ
ਸਾਵੇ ਪੱਤਿਆਂ ਤੇ ਪੱਬ ਧਰਨਾ ਰੀਝ ਨਾਲ ਟੁਰਨਾ
ਕਦੇ ਇਹ ਇੱਕ ਸੌæਕ ਸੀ ਕਦੇ ਕੋਈ ਚੀਕ ਸੀ
ਸ਼ਾਮ ਦੀ ਹਿੱਕ ਚ ਸੌਂ ਜਾਣਾ ਹੌਲੀ 2 ਸੂਰਜਾਂ ਵਾਂਗ
ਮੇਰੇ ਵਿਹੜ੍ਹੇ ਦੀਆਂ ਫੁੱਲਪੱਤੀਆਂ ਚ ਪਰੀਤ ਸੀ
No comments:
Post a Comment