ਰੱਬ ਦੀ ਹੋਂਦ ਜਾਂ ਅਣਹੋਂਦ ਵਿੱਚ ਵਿਚਾਰਕ ਵਖਰੇਂਵਾਂ ਕਿਉਂ ?

ਪਰਸ਼ੋਤਮ ਲਾਲ ਸਰੋਏ
ਸ਼੍ਰਿਸ਼ਟੀ ਦੀ ਸਿਰਜਣਾ ਨੂੰ ਲੱੈ ਕੇ ਜਦ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਪਿਛਲਾ ਇਤਿਹਾਸ ਜਾਂ ਮਿਥਿਹਾਸ ਪੜ੍ਹ ਕੇ ਸਾਨੂੰ ਇਹ ਚਾਣਨਾਂ ਜਾਂ ਗਿਆਨ ਹੁੰਦਾ ਹੈ ਕਿ ਸਭ ਤੋਂ ਪਹਿਲਾਂ ਰੱਬ ਅਰਥਾਤ ਪ੍ਰਮਾਤਮਾਂ ਜਾਂ ਪ੍ਰਭੂ ਨੇ ਇੱਕ ਫੀਮੇਲ ਵਿਰਤੀ ਉਤਪੰਨ ਤੇ ਫਿਰ ਮੇਲ ਵਿਰਤੀ ਦਾ ਜਨਮ ਹੋਇਆ ਫਿਰ ਦੋਨਾਂ ਦੇ ਮਿਲਣ ਤੋਂ ਹੌਲੀ ਹੌਲੀ ਇਸ ਸ਼੍ਰਿਸ਼ਟੀ ਦੀ ਰਚਨਾ ਹੋਣੀ ਆਰੰਭ ਹੋ ਗਈ। ਅਸਲ ਵਿੱਚ ਗਹੁ-ਪਰਖ ਕੇ ਦੇਖਿਆ ਜਾਵੇ ਤਾਂ ਇਹ ਕਿਆਫ਼ਾ ਲਗਾਇਆ ਜਾ ਸਕਦਾ ਹੈ ਕਿ ਸਾਡੇ ਵਿੱਚੋਂ ਕਿਹੜਾ ਅਜਿਹਾ ਮਹਾਂਪੁਰਖ ਹੈ ਜਿਸਨੇ ਇਹ ਸ਼੍ਰਿਸ਼ਟੀ ਦੀ ਰਚਨਾ ਹੁੰਦੀ ਹੋਈ ਆਪਣੇ ਅੱਖੀਂ ਦੇਖੀ ਹੈ।
ਹੁਣ ਸੋਚਣ ਵਾਲੀ ਗੱਲ ਤਾਂ ਇਹ ਬਣਦੀ ਹੈ ਕਿ ਜੇਕਰ ਅਸੀਂ ਪਿਛਲਾ ਅਧੂਰਾ ਇਤਿਹਾਸ ਜਾਂ ਮਿਥਿਹਾਸ ਪੜ੍ਹ ਕੇ ਯਕੀਨ ਕਰ ਸਕਦੇ ਹਾਂ ਤਾਂ ਸਾਡੇ ਪੀਰ-ਪੈਗੰਬਰ ਇਸ ਦੁਨੀਆਂ ਤੇ ਆਏ ਤੇ ਸਾਨੂੰ ਇਨਸਾਨੀਅਤ ਦੇ ਰਾਹ ਤੇ ਚਲ ਕੇ ਜੀਵਨ ਜਿਊਣ ਦਾ ਉਪਦੇਸ਼ ਦਿੱਤਾ ਹੈ ਤੇ ਅਸੀਂ ਉਸ ਚੀਜ਼ 'ਤੇ ਯਕੀਨ ਜਾਂ ਅਮਲ ਕਿÀੁਂ ਨਹੀਂ ਕਰਦੇ? ਕਿਉਂ ਅਸੀਂ ਤਿੰਨ ਬੰਦਰ ਬਣ ਕੇ ਰਹਿਣਾ ਪਸੰਦ ਕਰਦੇ ਹਾਂ? ਬੁਰੀ ਚੀਜ਼ ਨੂੰ , ਬੁਰੀਆਂ ਗੱਲ ਸੁਣ ਕੇ, ਤੇ ਬੁਰਾਈ ਬਾਰੇ ਚੁੱਪ ਧਾਰ ਕੇ ਜਾਂ ਕੁਝ ਨਾ ਕਹਿ ਕੇ ਅਸੀਂ ਸੱਚ-ਮੁੱਚ ਚੰਗੇ ਇਨਸਾਨ ਕਹਾ ਸਕਦੇ ਹਾਂ?
ਸਾਡੇ ਮਨ ਵਿੱਚ ਇੱਕ ਧਾਰਨਾਂ ਕੁੱਟ-ਕੁੱਟ ਕੇ ਭਰੀ ਪਈ ਹੈ ਕਿ ਰੱਬ ਦਾ ਨਿਵਾਸ ਕਣ-ਕਣ ਵਿੱਚ ਹੈ ਅਰਥਾਤ ਉਹ ਕਣ-ਕਣ ਵਿੱਚ ਵਸਦਾ ਹੈ। ਦੂਜੇ ਸ਼ਬਦਾਂ ਵਿੱਚ ਇੰਜ ਵੀ ਕਿਹਾ ਜਾ ਸਕਦਾ ਹੈ ਕਿ ''ਮੈਂ ਤਾਂ ਜਿਸ ਪਾਸੇ ਦੇਖਾਂ ਮੈਨੂੰ ਤੂੰ ਭਾਵ ਰੱਬ ਦਿਸਦਾ'' ਭਾਵ ਚਾਰੇ ਪਾਸੇ ਕਣ ਵਿੱਚ ਰੱਬ ਵਸਦਾ ਹੈ। ਹੁਣ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਜੇਕਰ ਰੱਬ ਕਣ-ਕਣ ਵਿੱਚ ਵਸਦਾ ਹੈ ਤਾਂ ਅਸੀਂ ਰੱਬ ਦੀ ਭਾਲ ਲਈ ਮੰਦਿਰਾਂ, ਮਸਜਿਦਾਂ, ਜਾਂ ਜੰਗਲਾਂ ਆਦਿ ਵਿੱਚ ਕਿਉਂ ਜਾਂਦੇ ਹਾਂ? ਕੀ ਕਿਸੇ ਨੇ ਮੰਦਿਰਾਂ ਜਾਂ ਗੁਰਦੁਆਰਿਆਂ ਵਿੱਚ ਜਾ ਕੇ ਸੱਚ-ਮੁੱਚ ਹੀ ਰੱਬ ਦੀ ਪ੍ਰਾਪਤੀ ਕਰ ਲਈ ਹੈ?
ਹਾਂ ਇਨ੍ਹਾਂ ਧਾਰਮਿਕ ਸਥਾਨਾਂ ਤੋਂ ਜੇਕਰ ਕੁਝ ਮਿਲਦਾ ਹੈ ਉਹ ਹੈ ਨਿੰਦਿਆ-ਚੁਗਲੀ। ਜਾਂ ਫਿਰ ਇਨ੍ਹਾਂ ਧਾਰਮਿਕ ਸਥਾਨਾਂ ਵਿੱਚ ਰਾਜਨੀਤੀ ਪ੍ਰਵੇਸ਼ ਕਰ ਜਾਂਦੀ ਹੈ। ਫਿਰ ਇਹ ਮੰਨਿਆ ਜਾਂਦਾ ਹੈ ਕਿ ਰੱਬ ਦੀ ਨਜ਼ਰ ਵਿੱਚ ਸਾਰੇ ਬਰਾਬਰ ਹਨ ਅਰਥਾਤ ਰੱਬ ਦੇ ਘਰ ਸਭ ਨੂੰ ਬਰਾਬਰਤਾ ਦਾ ਦਰਜਾ ਦਿੱਤਾ ਜਾਂਦਾ ਹੈ, ਲੇਕਿਨ ਇਨ੍ਹਾਂ ਧਾਰਮਿਕ ਸਥਾਨਾਂ 'ਤੇ ਅਸਮਾਨਤਾ ਦਾ ਪਲੜਾ ਭਾਰੀ ਹੋਇਆ ਦਿਖਾਈ ਦਿੰਦਾ ਹੈ। ਜਿਹਦੇ ਕੋਲ ਚਾਰ ਪੈਸੇ ਹੋਣ ਇਹ ਨਹੀਂ ਕਿ ਪੈਸੇ ਕਿਸ ਤਰ੍ਹਾਂ ਆਏ ਹਨ ਮੇਹਨਤ ਨਾਲ ਜਾਂ ਚੋਰੀ ਚਕਾਰੀਆਂ ਕਰ ਕੇ ਆਏ ਹਨ ਨੂੰ ਬੜਾ ਵਡਿਆਇਆ ਜਾਂਦਾ ਹੈ। ਬੜੀਆਂ ਕੁਰਸੀਆਂ ਆਦਿ ਦਿੱਤੀਆਂ ਜਾਂਦੀਆਂ ਹਨ ਜਾਂ ਫਿਰ ਜਿੱਥੇ ਰੱਬ ਦਾ ਰੂਪ ਪ੍ਰਕਾਸਮਾਨ ਹੁੰਦਾ ਹੈ ਉੱਥੇ ਨੂੰ ਬਿਠਾਇਆ ਜਾਂਦਾ ਹੈ।
ਹੋਰ ਤਾਂ ਹੋਰ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਇਨ੍ਹਾਂ ਨੂੰ ਮਾਇਕ ਆਦਿ ਦੇ ਕੇ ਤੇ ਇਨ੍ਹਾਂ ਮੂਰਖਾਂ ਨੂੰ ਦੁਨੀਆਂ ਦੇ ਸਭ ਤੋਂ ਸਿਆਣੇ ਮੰਨ ਕੇ ਇਹ ਅਨਾਊਂਮੈਂਟਾਂ ਵੀ ਕੀਤੀਆਂ ਜਾਂਦੀਆਂ ਹਨ ਕਿ ਸਾਡੇ ਫਲਾਨਾ ਘਸੀਟਾ ਮੱਲ ਜੀ ਤੁਹਾਡੇ ਸਾਹਮਣੇ ਆਪਣੇ ਚੰਦ ਵਿਚਾਰ ਤੁਹਾਡੇ ਸਾਹਮਣੇ ਰੱਖਣਗੇ ਤੇ ਇਹ ਇਕੱਲੇ ਰੱਬ ਵਾਲੇ ਬਣ ਜਾਂਦੇ ਹਨ ਤੇ ਬਾਕੀ ਬੇਚਾਰੇ ਬੇ-ਰੱਬੇ ਪੁਰਾਣੀਆਂ ਦਰੀਆਂ 'ਤੇ ਬੈਠ ਕੇ ਇਨ੍ਹਾਂ ਦੇ ਚੰਦ ਕੜ੍ਹੀ-ਘੋਲੇ ਸ਼ਬਦ ਸੁਣ ਕੇ ਵਾਹ ਸੇਰਾ ਵਾਹ ਦੀ ਦੁਹਾਈ ਪਾਉਣ ਲਗਦੇ ਹਨ। ਕੀ ਇਸ ਸਾਰੇ ਤੋਂ ਇਹ ਕਿਆਫ਼ਾ ਨਹੀਂ ਲਗਦਾ ਕਿ ਰੱਬ ਦਾ ਨਿਵਾਸ ਸਿਰਫ਼ ਚੋਰਾਂ ਵਿੱਚ ਹੈ ਜਾਂ ਫਿਰ ਇਨ੍ਹਾਂ ਨੇ ਆਪਣੀ ਬੇ-ਇਮਾਨੀ ਨਾਲ ਰੱਬ ਵੀ ਵਸ ਵਿੱਚ ਕਰ ਲਿਆ ਜਾਪਦੈ।
ਇੱਥੇ ਹੀ ਵਸ ਨਹੀਂ ਫਿਰ ਦੂਜਿਆਂ ਦੀ ਨਿੰਦਿਆ-ਚੁਗਲੀ ਦੇਖਣ ਨੂੰ ਮਿਲਦੀ ਹੈ ਜਾਂ ਫਿਰ ਦੇਖ ਫਲਾਣੇ ਦੀ ਨੂੰਹ ਜਾਂ ਕੁੜੀ, ਤੇ ਬੀਬੀਆਂ-ਭੈਣਾਂ ਲੈ ਨੀ ਫਲਾਣੀ ਨੇ ਸੂਟ ਕਿੰਨਾ ਵਧੀਆ ਪਾਇਆ, ਜਾਂ ਲਹਿੰਗਾ ਕਿਸ ਰੰਗ ਦਾ ਹੈ ਜਾਂ ਫਿਰ ਹੀਲ ਜਾਂ ਸੈਂਡਲ ਕਿਹੜੀ ਪਾਈ ਹੋਈ ਹੈ ਆਦਿ ਦੇਖਿਆ ਜਾਂਦਾ ਹੈ। ਅਰਥਾਤ ਇਨ੍ਹਾਂ ਲਹਿੰਗਿਆ, ਸੂਟਾਂ ਜਾਂ ਹੀਲਾਂ 'ਚ ਨਿਵਾਸ ਕਰਦਾ ਹੈ ਬੰਦੇ 'ਚ ਨਹੀਂ। ਉਂਜ ਅਸੀਂ ਕਣ-ਕਣ 'ਚ ਵਸਦਾ ਮੰਨ ਕੇ ਚਲਦੇ ਹਾਂ। ਜੇਕਰ ਸਿਰਫ ਇਨ੍ਹਾਂ ਚੀਜ਼ਾਂ ਵਿੱਚ ਹੀ ਰੱਬ ਵਸਦਾ ਹੈ ਬੰਦੇ ਵਿੱਚ ਨਹੀਂ ਤਾਂ ਅਜਿਹਾ ਰੱਬ ਫਿਰ ਗਲੀਆਂ-ਸੜਕਾਂ, ਬਸ ਅੱਡਿਆਂ, ਰੇਲਵੇ ਲਾਇਨਾਂ ਆਦਿ ਵਿੱਚ ਵੀ ਵਸਦਾ ਹੈ।
OS8O ਦੇ ਵਿਚਾਰ ਮੁਤਾਬਕ ਰੱਬ ਦਾ ਨਿਵਾਸ ਕਿਧਰੇ ਵੀ ਨਹੀਂ ਹੈ OS8O Says “ 7od is not a Solution but a Problem.” OR “7od is a Presence not a Person” ਤੇ ਈਸਾਈ ਮਤ ਦੇ ਅਨੁਸਾਰ ਪ੍ਰਭੂ ਨੇ ਸ਼੍ਰਿਸ਼ਟੀ ਦੀ ਰਚਨਾ 6 ਦਿਨਾਂ ਵਿੱਚ ਕੀਤੀ ਤੇ ਸੱਤਵੇਂ ਦਿਨ ਉਸਨੇ ਆਰਾਮ ਕੀਤਾ। ਅਰਥਾਤ ਰੱਬ ਹੈ। ਰੱਬ ਦੀ ਹੋਂਦ ਪ੍ਰਗਟ ਕਰਨ ਲਈ ਉਂਜ ਬਾਬਾ ਫਰੀਦ ਜੀ ਵੀ ਫਰਮਾਉਂਦੇ ਹਨ ਕਿ -
ਫਰੀਦਾ ਜੰਗਲ ਜੰਗਲ ਕਿਆ ਭਵੈ, ਬਨ ਕੰਡਾ ਮੋੜੇਈ ।
ਬਸੀ ਰੱਬ ਹਿਆਲਿਆ, ਜੰਗਲ ਕਿਆ ਢੂੰਢਈ £
ਹੁਣ ਬਾਬਾ ਫਰੀਦ ਜੀ ਸਾਹਿਬ ਦੇ ਇਸ ਸਲੋਕ ਤੋਂ ਤਾਂ ਇਹ ਹੀ ਜਾਹਰ ਹੋ ਰਿਹਾ ਹੈ ਕਿ ਜੇਕਰ ਰੱਬ ਦਾ ਨਿਵਾਸ ਬੰਦੇ ਦੇ ਹਿਰਦੇ ਵਿੱਚ ਹੈ ਤਾਂ ਬਾਹਰ ਮੰਦਿਰਾਂ, ਗੁਰਦੁਆਰਿਆਂ ਜਾਂ ਡੇਰਿਆਂ ਜਾਂ ਧਾਰਮਿਕ ਸਥਾਨਾਂ, ਜਾਂ ਬਾਹਰ ਜੰਗਲਾਂ ਆਦਿ ਵਿੱਚ ਰੱਬ ਦੀ ਭਾਲ ਲਈ ਜਾਣ ਦੀ ਕੀ ਲੋੜ ਹੈ। ਲੇਕਿਨ ਇੱਕ ਪਾਸੇ ਇਹ ਵੀ ਵਿਚਾਰਧਾਰਾ ਬਣੀ ਹੋਈ ਹੈ ਕਿ ਰੱਬ ਡੇਰੇਦਾਰਾਂ ਵਿੱਚ ਵਸਦਾ ਹੈ ਅਰਥਾਤ ਆਮ ਬੰਦੇ ਵਿੱਚ ਨਹੀਂ। ਜੇਕਰ ਤੁਸੀਂ ਡੇਰਿਆਂ ਵਿੱਚ ਜਾਓਗੇ ਤਾਂ ਹੀ ਰੱਬ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ।
ਹੁਣ ਇਸ ਸਾਰੇ ਤੋਂ ਇਹ ਹੀ ਸਪੱਸ਼ਟ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਰੱਬ ਮੰਦਿਰਾਂ, ਮਸਜਿਦਾਂ ਜਾਂ ਡੇਰਿਆਂ ਆਦਿ ਵਿੱਚ ਵਸਦਾ ਹੈ ਹਰ ਬੰਦੇ ਦੇ ਅੰਦਰ ਨਹੀਂ ਜਾਂ ਕਣ ਕਣ ਵਿੱਚ ਉਸਦਾ ਨਿਵਾਸ ਨਹੀਂ ਹੈ। ਅਰਥਾਤ ਇੱਕ ਪਾਸੇ ਤਾਂ ਅਸੀਂ ਰੱਬ ਨੂੰ ਕਣ ਕਣ ਵਿੱਚ ਜਾਂ ਹਰ ਇੱਕ ਦੇ ਹਿਰਦੇ ਵਿੱਚ ਵਸਦਾ ਦਰਸਾ ਰਹੇ ਹਾਂ ਤੇ ਦੂਸਰਾ ਉਸੇ ਗੱਲ ਤੋਂ ਮੁਨਕਰ ਵੀ ਹੋਈ ਜਾ ਰਹੇ ਹੈ ਇਹ ਵਿਚਾਰਕ ਵਖਰੇਂਵਾਂ ਕਿਉਂ ?

ਪਰਸ਼ੋਤਮ ਲਾਲ ਸਰੋਏ, ਮੋਬਾਇਲ-92175-44348
ਧਾਲੀਵਾਲ-ਕਾਦੀਆਂ,ਡਾਕ.ਬਸ਼ਤੀ-ਗੁਜਾਂ,ਜਲੰਧਰ।

No comments:

Post a Comment