ਮਨਜੀਤ ਬਰਾੜ (ਦੁਬਈ)
ਗੁਲਫਾਂ ਦੀ ਰੇਤ ਵਾਂਗੂੰ ,
ਮਨ ਉੱਡਿਆ ਫਿਰਦਾ ਏ.
ਕਦੀ ਮੁੱਠੀ
ਵਿੱਚ ਆਜੇ,
ਕਦੀ ਜਾਂਦਾ ਕਿਰਦਾ ਏ.
ਬੜਾ ਆਖੀਦਾ ਦਿਲ ਨੂੰ,
ਅਜੇ ਦੂਰ ਟਿਕਾਣਾ ਏ.
ਅਜੇ ਸੇਧ ਤਾਂ ਲਾ ਸੱਜਣਾ,
ਕਾਤੌ ਖੁੰਝਦਾ ਜਾਨਾਂ ਏ.
ਏਹੋ ਸਮਾਂ ਕੁੱਝ ਕਰਨੇ ਦਾ,
ਵਿਹਲਾ ਰਿਹ ਕੇ ਨਈਂ ਸਰਨਾ.
ਮੈ ਬੜਾ ਮਿਹਨਤੀ ਹਾਂ,
ਬਸ ਕਿਹ ਕੇ ਨਈਂ ਸਰਨਾ.
ਇਹ ਰੇਤੇ ਦਾ ਕੀ ਭਾਅ,
ਕਦੇ ਪਲ ਵਿੱਚ ਕਿਰ ਜਾਵੇ.
ਕੁਝ ਚੰਗਾ ਕਰ ਜਾਈਏ,
ਇਹ ਸਾਹ ਜਿੰਨਾਂ ਚਿਰ ਆਵੇ.
ਗੱਲਾਂ ਬੜੀਆਂ ਸੁਖੱਲੀਆਂ ਨੇ,
ਕੇ ਮੈ ਵਤਨੋਂ ਦੂਰ ਜਾਣਾ.
ਜਦ ਜੋਰ ਨਹੀ ਚੱਲਦਾ
ਕਹੀਦਾ ਕਿਸਮਤ ਦਾ ਭਾਣਾ.
ਇਹ ਉੱਡਦੀ ਰੇਤਾ ਜਿਉਂ,ੁ
ਘੜੀ ਪਲ ਵਿੱਚ ਵਿਹ ਜਾਂਦੀ.
ਮੇਰੀ ਘਰਾਂ ਨੂੰ ਜਾਣੇ ਦੀ,
ਸੋਚ ਵੀ ਮੱਧਮ ਪੈ ਜਾਂਦੀ.
ਬਹੁਤ ਕੁੱਝ ਮੈ ਸਿੱਖ ਰਿਹਾ,
ਏਸ ਆਉਣੇ ਜਾਣੇ ਤਂੋ.
ਏਹਨਾਂ ਝੂਠੇ ਮਿੱਤਰਾਂ ਤਂੋ,
ਤੇ ਰਿਸ਼ਤੇਦਾਰੀ ਬਾਨੇ ਤੋਂ.
ਸਭ ਆਪੇ ਵਿੱਚ ਹੀ ਨੇ,
ਮੇਰਾ ਸੋਚੇ ਵੀ ਕੋਈ ਕਿaਂੋ?
ਖੁਦ ਇੰਨਾ ਕੁ ਬਣ ਜਾ ,
ਤੂੰ ਹੱਥ ਫੈਲਾਉਣਾਂ ਕਿਉਂ?
ਇਹ ਦਿਨਾਂ ਦਾ ਹੀ ਹੈ ਗੇੜ,
ਕਦੇ ਚਾਨਣ ਕਦੇ ਹਨੇਰ.
ਜਿੰਨਾਂ ਚਿਰ ਕੁਝ ਬਣਦਾ ਨਹੀ,
ਮੈਂ ਪਰਤਾਂਗਾ ਹੁਣ ਫੇਰ.
ਮੇਰੇ ਸਾਹਵੇਂ ਦੋ ਰਸਤੇ,
ਇੱਕ ਤੇਜ ਦੂਜਾ ਹੈ ਸਹਿਜ ਵਾਲਾ.
ਜੇ ਤੇਜ ਦੇ ਵੱਲ ਨੂੰ ਮੂੰਹ ਕਰਦਾ.
ਮੈਂਨੂ ਜਾਪੇ ਮੇਰਾ ਜਮੀਰ ਕਾਲਾ,
ਚੱਲ ਕਰ ਲੈ ਕੰਮ ਹੁਣ ਮੀਤ ਸਿਆਂ
ਜੱਜਬਾਤੀ ਨਾ ਹੋ ਹੋਰ ਬਾਹਲਾ
No comments:
Post a Comment