ਦਿਲ ਕਿਵੇਂ ਜੁਦਾਈਆਂ ਜਰਦਾ ਏ।

ਰਵਿੰਦਰ ਰਵੀ ਨੱਥੋਵਾਲ
ਵਿੱਚ ਪ੍ਰਦੇਸਾਂ ਜਦ ਕੋਈ ਪਹਿਲਾ ਕਦਮ ਧਰਦਾ ਏ।
ਵਤਨ ਆਪਣੇ ਨੂੰ ਬੜਾ ਹੀ ਯਾਦ ਕਰਦਾ ਏ।
ਜਿੱਤ ਜਾਂਦਾ ਏ
ਮੰਜ਼ਿਲ ਮਨ ਵਿੱਚ ਸੋਚੀ ਨੂੰ,
ਪਰ ਜਿੱਤ ਕੇ ਵੀ ਸਭ ਕੁਝ ਹਰਦਾ ਏ।
ਮਾਂ ਦੀ ਲੋਰੀ, ਝਿੜਕ ਬਾਪੂ ਦੀ ਲੱਭਦੀ ਨਾ,
ਮੋਹ ਦੇ ਝੂਠੇ ਜਿਹੇ ਪ੍ਰਛਾਵੇਂ ਫੜ੍ਹਦਾ ਏ।
ਨਿੱਕੀ ਭੈਣ ਨਾਲ ਲਾਡ ਲੜਾਏ ਨਹੀਂ ਭੁੱਲਦੇ,
ਛੋਟਾ ਵੀਰ ਸੁਪਨੇ ਵਿੱਚ ਉਂਗਲ ਫੜ੍ਹਦਾ ਏ।
ਚਾਚਾ, ਤਾਇਆ, ਬਾਪੂ ਦਿਲ 'ਤੇ ਚੜ੍ਹੇ ਰਹਿੰਦੇ,
ਕੀ ਦੱਸਾਂ
ਦਿਲ ਕਿਵੇਂ ਜੁਦਾਈਆਂ ਜਰਦਾ ਏ।
ਰੱਖੀਂ ਵਿਸ਼ਵਾਸ਼ ਤੂੰ ਮੋਹਣਿਆਂ ਸੱਚੇ ਮਾਲਕ 'ਤੇ,
ਵੇਖੀਂ ਕਿੰਝ ਰਿਹਮਤ ਦਾ ਬੱਦਲ ਵਰ੍ਹਦਾ ਏ।

No comments:

Post a Comment