ਅਮਰੀਕ ਸਿੰਘ ਕੰਡਾ {ਡਾ.}
ਇਕ ਸੇਰ ਹੈ ਤੇ ਇਕ ਬੱਬਰ ਸੇਰ ਹੈ ਦੋਨੋ ਜੰਗਲ ਦੇ ਰਾਜੇ ਨੇ । ਜੰਗਲੀ ਜਾਨਵਰਾਂ ਨੂੰ ਖੁਸ਼ ਕਰਨ ਲਈ ਦੋਨਾਂ ਨੇ ਨਾਨਵਿਜ ਖਾਣਾ ਛੱਡ ਦਿੱਤਾ । ਹੁਣ ਜੰਗਲੀ ਜਾਨਵਰ ਬਹੁਤ ਖੁਸ਼ ਹੋ ਗਏ ।
ਉਹ ਜੰਗਲ ਦੇ ਧਰਮ ਨੂੰ ਆਪਣੇ ਮੁਤਾਬਿਕ ਚਲਾਉਣ ਲੱਗੇ । ਉਹਨਾਂ ਕਈ ਲੱਕੜਬੱਗੇ ਪਾਲੇ ਹੋਏ ਨੇ । ਉਹਨਾਂ ਨੇ ਜੰਗਲ ਦੇ ਸਾਰੇ ਜਾਨਵਰਾਂ ਚੋਂ ਇਕ ਲੂੰਬੜ ਨੂੰ ਧਰਮੀ ਪ੍ਰਧਾਨ ਬਣਾ ਦਿੱਤਾ । ਲੂੰਬੜ ਤਾਂ ਪਹਿਲਾਂ ਹੀ ਹੰਕਾਰਿਆ ਹੋਇਆ ਸੀ ਤੇ ਪ੍ਰਧਾਨ ਬਨਣ ਤੇ ਹੋਰ ਹੰਕਾਰ ਗਿਆ । ਲੂੰਬੜ ਦੇ ਰਾਜਾ ਤੇ ਸੇਰ ਤੇ ਬੱਬਰ ਸੇਰ ਦਾ ਨੈਟਵਰਕ ਬਹੁਤ ਹੀ ਹਾਈਫਾਈ ਹੈ । ਲੂੰਬੜ ਹਰ ਰੋਜ਼ ਤੇਲ ਮਾਲਿਸ਼ਾਂ ਕਰਾਉਂਦਾ,ਤੇ ਭਾਂਤ ਭਾਂਤ ਦਾ ਖਾਂਦਾ । ਕਰੋੜਾਂ ਦਾ ਤਾਂ ਉਹ ਤੇਲ ਪੀ ਜਾਂਦਾ ਹੈ । ਖਾਣੇ ਦਾ ਹਿਸਾਬ ਕਿਤਾਬ ਤਾਂ ਪਤਾ ਨਹੀਂ…….? ਜਦੋਂ ਉਹ ਟੈਨਸ਼ਨ ਵਿਚ ਹੁੰਦਾ ਤਾਂ ਬਾਹਮਣਾ ਨੂੰ ਬਹੁਤ ਗਾਲਾਂ ਕੱਢਦਾ । ਇਹ ਗੱਲ ਜਨਤਾ ਚੋਂ ਕਿਸੇ ਚੰਗੇ ਬੰਦੇ ਨੇ ਜਨਤਾ ਨੂੰ ਅਸਲ ਸ਼ੀਸ਼ਾ ਵਿਖਾਉਣ ਲਈ ਫੇਸਬੁਕ ਤੇ ਲੂੰਬੜ ਦੀ ਇਕ ਗਾਲਾਂ ਕੱਢਦਿਆਂ ਦੀ ਵੀਡੀਉ ਪਾਅ ਦਿੱਤੀ । ਉਹ ਹਜ਼ਾਰਾਂ ਲੱਖਾਂ ਵਿਚ ਸੇਅਰ ਹੋ ਗਈ । ਉਪਰੋਂ ਇਲੈਕਸ਼ਨ ਦੇ ਦਿਨ । ਜਨਤਾ ਪਹਿਲਾਂ ਹੀ ਬਹੁਤ ਪਰੇਸ਼ਾਨ,ਜੰਗਲ ਦੀ ਜਨਤਾ ਹੋਰ ਘਬਰਾ ਗਈ ਤੇ ਜਨਤਾ ਹੁਣ ਕਿਸੇ ਸਰੀਫ ਬੰਦੇ ਦੀ ਤਲਾਸ ਵਿਚ ਹੈ । ਜੇ ਕਿਸੇ ਨੂੰ ਸਾਰੇ ਸੰਸਾਰ ਦੇ ਜੰਗਲ ਵਿਚ ਕੋਈ ਸਰੀਫ,ਇਮਾਨਦਾਰ ਬੰਦਾ ਜਾਂ ਕੋਈ ਔਰਤ ਹੋਵੇ ਜਨਤਾ ਨੂੰ ਜਰੂਰ ਦੱਸਣਾ ।
No comments:
Post a Comment