ਰਵੇਲ ਸਿੰਘ ਇਟਲੀ
ਅੱਜ ਤੋਂ ਅੱਧੀ ਕੁ ਸਦੀ ਪਹਿਲਾਂ ਜਦੋਂ ਕਣਕ ਦੀ ਫਸਲ ਪੱਕ ਕੇ ਤਿਆਰ ਹੋ ਜਾਂਦੀ ਸੀ ਤਾਂ ਕਣਕ ਦੀ ਫਸਲ ਦੀ ਤੂੜੀ ਤੇ ਦਾਣੇ ਕੱਢਣ ਦੇ ਸਾਧਣ ਏਨੇ ਸੌਖੇ ਨਹੀਂ ਸਨ ,ਹੁਣ ਤਾਂ ਕਣਕ ਦੀ ਫਸਲ
ਤੋਂ ਤੂੜੀ ਤੇ ਦਾਣੇ ਮਸ਼ੀਨੀ ਯੁੱਗ ਦੇ ਆ ਜਾਣ ਕਾਰਣ ਕਣਕ ਅਤੇ ਤੂੜੀ ਦਾ ਕੰਮ ਥਰੈਸ਼ਰਾਂ ,ਅਤੇ ਕੰਬਾਈਨਾਂ ਰਾਹੀਂ ਦਿਨਾਂ ਦਾ ਕੰਮ ਘੰਟਿਆਂ ਵਿਚ ਹੀ ਖਤਮ ਹੋ ਜਾਂਦਾ ਹੈ , ਪਰ ਓਦੋਂ ਇਸ ਕੰਮ ਲਈ ਇਹ ਇੱਕ ਸਰਲ ਤਰੀਕੇ ਨਾਲ ਬਣਾਏ ਸਾਧਣ ਨਾਲ ਕੀਤਾ ਜਾਂਦਾ ਸੀ , ਜਿਸ ਨੂੰ ਫਲ੍ਹਾ ਕਿਹਾ ਜਾਂਦਾ ਸੀ , ਕੀਤਾ ਜਾਂਦਾ ਸੀ ਜਿਸ ਦੀ ਸਿੱਧੀ ਸਾਦੀ ਬਣਤਰ ਇਸ ਤਰ੍ਹਾਂ ਹੁੰਦੀ ਸੀ ਅਤੇ ਜਿਸ ਨੂੰ ਬਨਾਉਣ ਦਾ ਕੰਮ ਵੀ ਬੜਾ ਸਿੱਧਾ ਸਾਧਾ ਹੁੰਦਾ ਸੀ ,ਜਿਸ ਦੀ ਬਣਤਰ ਮੁਖ ਤੌਰ ਤੇ ਇਸ ਤਰ੍ਹਾਂ ਹੁੰਦੀ ਸੀ ।
ਸੱਭ ਤੋਂ ਪਹਿਲਾਂ ਲੱਗ ਪਗ ਅੱਠ ਕੁ ਫੁੱਟ ਚੌਰਸ ਮੇਚੇ ਦੇ ਪੱਕੀ ਲੱਕੜ ਦੇ ਵਰਗ ਆਕਾਰ ਦੇ ਦੋ ਬ੍ਰਾਬਰ ਮੇਚ ਦੇ ਦੋ ੌਚੌਖਟੇ ਤਿਆਰ ਕੀਤੇ ਜਾਂਦੇ ਸਨ ਜਿਨ੍ਹਾਂ ਦੈ ਵਿਚਕਾਰ ਚਾਰ ਲਕੜ ਦੀਆਂ ਫੱਟੀਆਂ ਸਟੇਅ ਵਜੋਂ ਫਿੱਟ ਕੀਤੀਆਂ ਜਾਂਦੀਆਂ ਸਨ ,ਫਿਰ ਦੋਹਾਂ ਚੌਖੱਟਿਆਂ ਦੇ ਵਿਚ ਫਲਾਹੀ ਦੇ ਦੇ ਢੀਂਗਰ ਰੱਖ ਕੇ ਉਪਰ ਕਣਨ ਦਾ ਨਾੜ ਰੱਖ ਕੇ ਦੋਵੇਂ ਚੌਖੱਟੇ ਆਪੋ ਵਿਚ ਹੇਠ ਉਤੇ ਜੋੜ ਦਿਤੇ ਜਾਂਦੇ ਸਨ , ਫਲਾਹੀ ਦੇ ਕੰਡਆਿਂ ਵਾਲੇ ਢੀਂਘਰ ਵਰਤੋਂ ਵਿਚ ਲਿਆਉਣ ਕਰਕੇ ਹੀ ਸ਼ਇਦ ਇਸ ਦਾ ਨਾਮ ਫਲ੍ਹਾ ਪੈ ਗਿਆ ਜਾਪਦਾ ਹੈ । ਇਸ ਕੰਮ ਦੀ ਵਰਤੋਂ ਤੋਂ ਪਹਿਲਾਂ ਕਣਕ ਦਾ ਗਾਹ ਪਾਉਣ ਲਈ ਜਿੱਥੇ ਕਣਕ ਦੀਆਂ ਭਰੀਆਂ ਦਾ ਖਿਲਵਾੜਾ ਲਗਾ ਹੁੰਦਾ ਸੀ ਕੋਈ ਚੰਗੀ ਥਾਂ ਢੂੰਡ ਕੇ ਉਸ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਲੋੜ ਅਨੁਸਾਰ ਗੋਲ ਆਕਰ ਵਿਚ ਤਿਆਰ ਕੀਤਾ ਜਾਂਦਾ ਸੀ ਜਿਸ ਨੂੰ ਪਿੜ ਕਿਹਾ ਜਾਂਦਾ ਹੈ ,ਫਲ੍ਹਾ ਤਿਆਰ ਕਰਨ ਦਾ ਕੰਮ ਆਮ ਤੋਰ ਤੇ ਪਿੰਡ ਦੇ ਲੋਹਾਰ ਤਰਖਾਣ ਤੋਂ ਹੀ ਲਿਆ ਜਾਂਦਾ ਸੀ , ਫਲ੍ਹਾ ਚਲਾਉਣ ਦਾ ਕੰਮ ਫਲ੍ਹੇ ਅੱਗੇ ਪਸ਼ੂ ਜੋੜ ਕੇ ਲਿਆ ਜਾਂਦਾ ਸੀ ,ਫਲ੍ਹੇ ਦੇ ਅਗਲੇ ਪਾਸੇ ਪਕੇ ਰੱਸੇ ਬਨ੍ਹ ਕੇ ਅੱਗੇ ਪਸੂ ਜੋੜਣ ਦਾ ਪੱਕਾ ਜੁਗਾੜ ਕੀਤਾ ਜਾਂਦਾ ਸੀ , ਫਿਰ ਪਸੂਆਂ ਨੂੰ ਪਿੜ ਵਿਚ ਖਿਲਾਰੀਆਂ ਹੋਈਆਂ ਭਰੀਆਂ ਤੇ ਗੋਲ ਚੱਕਰ ਵਿਚ ਘੁਮਾਇਆ ਜਾਂਦਾਂ ਸੀ ਹੇਠਲੇ ਪਾਸੇ ਫਲਾਹੀ ਦੇ ਹੁੱਕ ਵਾਂਗ ਮੁੜੇ ਹੋਏ ਕੰਡਿਆਂ ਵਿਚ ਕਣਕ ਦਾ ਨਾੜ ਫਸਣ ਕਾਰਣ ਫਲ੍ਹਾ ਭਾਰਾ ਹੋ ਜਾਣ ਕਾਰਣ ਕਣਕ ਗਾਹੁਣ ਵਿਚ ਸੌਖ ਹੋ ਜਾਂਦੀ ਸੀ ।ਕਈ ਵਾਰ ਫਲ੍ਹੇ ਨੂੰ ਹੋਰ ਭਾਰਾ ਕਰਨ ਲਈ ਕੁਝ ਭਾਰ ਇੱੱਟਾਂ ਅਦਿ ਦਾ ਰੱਖੀਆਂ ਜਾਂਦੀਆਂ ਸਨ ।ਡੰਗਰ ਬੰਦਾ ਵੀ ਕਈ ਵਾਰ ਆਪ ਵੀ ਫਲ੍ਹੇ ਤੇ ਬੈਠ ਜਾਂਦਾ ਸੀ , ਬੱਚੇ ਵੀ ਕਈ ਵਾਰ ਝੂਟੇ ਲੈਣ ਲਈ ਚਲਦੇ ਫਲ੍ਹੇ ਤੇ ਬੈਠ ਕੇ ਝੁਟੇ ਲੈਣ ਦਾ ਮਜ਼ਾ ਲਿਆ ਕਰਦੇ ਸਨ ।
ਫਲ੍ਹੇ ਤੇ ਬੈਠ ਕੇ ਝੁਟੇ ਤਾਂ ਮੈੰ ਆਪ ਵੀ ਕਈ ਵਾਰ ਲੈਂਦਾ ਹੁੰਦਾ ਸੀ ਹਨ ਪਰ ਮੈਂ ਚੱਕਰ ਆਉਣ ਕਰਕੇ ਛੇਤੀ ਹੀ ਫਲ੍ਹੇ ਤੋਂ aਤੁਰ ਜਾਇਆ ਕਰਦਾ ਸਾਂ ।
ਕਣਕ ਗਾਹੁਣ ਦਾ ਇਹ ਕੰਮ ਆਮ ਤੌਰ ਤੇ ਸਾਫ ਦਿਨ ਵੇਖ ਕੇ ਕੜਕਦੀ ਧੁੱਪ ਵਿਚ ਕੀਤਾ ਜਾਂਦਾ ਸੀ ,ਇਕ ਵਾਰਾਂ ਦਿਹਾੜੀ ਵਿਚ ਮਸਾਂ ਬਾਰ੍ਹਾਂ ਤੌ ਲੈਕੇ ਵੀਹ ਕੁ
ਭਰੀਆਂ ਦਾ ਗਾਹ ਮਸਾਂ ਸ਼ਾਮਾਂ ਤੱਕ ਨੇਪਰੇ ਚੜ੍ਹਦਾ ਸੀ ।ਨਾਲੋ ਨਾਲ ਹੀ ਕਣਕ ਦਾ ਗਾਹ ਤਿਆਰ ਹੋਣ ਤੇ ਉਸ ਨੂੰ ਪਿੜ ਦੇ ਵਿਚ ਇਕੱਠਾ ਕਰ ਲਿਆ ਜਾਂਦਾ ਸੀ ਜਿਸ ਨੂੰ ਧੜ ਕਹਿੰਦੇ ਸਨ ,ਕਈ ਵਾਰ ਲੋਕ ਇਕ ਦੂਸਰੇ ਨਾਲ ਰਲਕੇ ਲੋਕ ਕੰਮ ਛੇਤੀ ਮੁਕਾਉਣ ਲਈ ਇੱਕ ਤੋਂ ਵੱਧ ਫਲ੍ਹੇ ਪਾਕੇ ਇੱਸ ਕੰਮ ਨੂੰ ਕਰਦੈ ਸਨ ਜਿਸ ਨੂੰ ਹੱਲਾ ਜਾਂ ਮਾਂਗੀ ਪਾਉਣੀ ਕਿਹਾ ਜਾਂਦਾ ਸੀ । ਫਿਰ ਰਾਤ ਬਰਾਤੇ ਹਵਾ ਦਾ ਰੁਖ ਵੇਖ ਕੇ ਛੱਜਾਂ ਨਾਲ ਹਿਲਾ ਹਿਲਾ ਕੇ ਤੂੜੀ ਵਿਚੋਂ ਦਾਣੇ ਵੱਖੇ ਕੀਤੇ ਜਾਂਦੇ ਸਨ ,ਜੋ ਬੜੀ ਮੇਹਣਤ ਦਾਕੰਮ ਸੀ ,ਪਰ ਸ਼ੁਕਰ ਹੈ ਕਿ ਅੱਜ ਦੇ ਮਸ਼ੀਨੀ ਯੁੱਗ ਵਿਚ ਥਰੈਸ਼ਰਾਂ ,ਕੰਬਾਈਨਾਂ ਦੇ ਆ ਜਾਣ ਕਰਕੇ ਇਹ ਕੰਮ ਬਹੁਤ ਹੀ ਆਸਾਨ ਹੋ ਗਿਆ ਹੈ ,ਪਰ ਹਰ ਸਮੇਂ ਵਿਚ ਹਰ ਚੀਜ਼ ਦੀ ਕਦਰ ਕੀਮਤ ਅਪਨੇ ਅਪਨੇ ਥਾਂ ਹੁੰਦੀ ਹੈ ।ਮੈਂਂਨੂੰ ਯਾਦ ਹੈ ਉਨ੍ਹਾਂ ਗਰਮੀ ਦੇ ਦਿਨਾ ਵਿਚ ਗਰਮੀ ਦੂਰ ਕਰਨ ਲਈ ਜਦੋਂ ਜੌਆਂ ਦੇ ਸੱਤੂ , ਗੁੜ , ਸ਼ੱਕਰ , ਲੱਸੀ ਮੱਖਣ ,ਰੋਟੀ ਨਾਲ ਅੰਬ ਦਾ ਆਚਾਰ ਤੇ ਬਾਸਮਤੀ ਦੇ ਚੌਲਾਂ ਵਿਚ ਦੇਸੀ ਘਿਓ ਦੇ ਛੰੰਨੇ ਮਾਂਹ ਦੀ ਦਾਲ ਤੇ ਰਾਤ ਨੂੰ ਕਰੜੀ ਮੇਹਣਤ ਕਰਕੇ ਘਰ ਵਿਚ ਇਕੱਠੇ ਬੈਠ ਕੇ ਗੱਪਾਂ ਮਾਰਦੇ ਖਾਂਦੇ ਸਨ ਓਦੋਂ ਲੋਕ ਅਰੋਗ ਅਤੇ ਲੰਮੀਆਂ ਉਮਰਾਂ ਭੋਗਦੇ ਸਨ , ਖੱਦਰ ਦਾ ਕੁਰਤਾ ਜਦੋਂ ਪਸੀਨਾਂ ਆਉਣ ਤੇ ਕਿਸੇ ਹਵਾ ਦੇ ਫੰਡਾਕੇ ਨਾਲ ਠੰਢਾ ਹੋ ਜਾਂਦਾ ਸੀ ਤਾਂ ਫਿਰ ਉਹ ਅੱਜ ਦੇ ਏ.ਸੀ .ਤੋਂ ਕਿਤੇ ਵੱਧ ਠੰਡਾ ਪ੍ਰਤੀਤ ਹੁੰਦੀ ਸੀ ।
ਸ਼ਮੇਂ ੨ ਦੀ ਗੱਲ ਹੈ ਸਮੇਂ ਉਹ ਵੀ ਚੰਗੇ ਸਨ , ਪਰ ਇਸ ਵਿਗਿਆਨ
ਦੀ ਤਰੱਕੀ ਦੇ ਯੁੱਗ ਨੇ ਜੋ ਖੁਸ਼ਹਾਲ਼ੀ ਸ਼ੰਸਾਰ ਵਿਚ ਲਿਆਂਦੀ ਹੈ ਉਸ ਤੋਂ ਕੋਈ ਮਨੁਖ ਮਨਕੁਰ ਵੀ ਤਾਂ ਨਹੀਂ ਹੋ ਸਕਦਾ
No comments:
Post a Comment