ਬਲਵਿੰਦਰ ਸਿੰਘ ਚਾਹਲ 'ਮਾਧੋ ਝੰਡਾ'
ਉਹ ਪੰਜ ਭਰਾਵਾਂ ਵਿੱਚੋਂ ਸਾਰਿਆਂ ਚੋਂ ਛੋਟੇ ਤੋਂ ਵੱਡਾ ਸੀ ਪਰ ਉਸਦਾ ਵਿਆਹ ਪਤਾ ਨਹੀਂ ਹੋਇਆ ਸੀ ਜਾਂ ਨਹੀਂ ਪਰ ਮੈਂ ਉਸਨੂੰ ਸਦਾ ਹੀ ਇਕੱਲਿਆਂ ਹੀ ਦੇਖਿਆ । ਉਹ ਆਪਣੇ ਵੱਡੇ
ਭਰਾ ਦੇ ਪਰਿਵਾਰ ਨਾਲ ਰਹਿੰਦਾ ਸੀ । ਉਹ ਡੋਡਿਆਂ ਦਾ ਪੱਕਾ ਆਦੀ ਸੀ ਪਰ ਕਦੇ ਵੀ ਉਸਨੇ ਕਿਸੇ ਕਿਸਮ ਦੀ ਚੋਰੀ ਆਦਿ ਨਹੀਂ ਸੀ ਕੀਤੀ । ਸਾਰੀ ਉਮਰ ਉਸਨੇ ਬੜੇ ਟੌਹਰ ਨਾਲ ਆਪਣੇ ਅਮਲ ਨੂੰ ਪੂਰਾ ਕੀਤਾ ਸੀ । ਭਾਂਵੇ ਉਹ ਡੋਡਿਆਂ ਦਾ ਅਮਲੀ ਸੀ ਪਰ ਫਿਰ ਵੀ ਉਹਦਾ ਸਰੀਰ ਇੱਕ ਲੱਠ ਵਰਗਾ ਸੀ । ਮਰਨ ਤੱਕ ਉਹ ਕਦੇ ਨਾ ਤਾਂ ਬੀਮਾਰ ਹੋਇਆ ਸੀ ਨਾ ਹੀ ਉਸਨੂੰ ਕਦੇ ਜ਼ੁਕਾਮ ਆਦਿ ਹੋਇਆ ਸੀ । ਉਹ ਕਦੇ ਕਦਾਈਂ ਸ਼ਰਾਬ ਦਾ ਲੰਡੂ ਜਿਹਾ ਪੈੱਗ ਵੀ ਲਾ ਲਿਆ ਕਰਦਾ ਸੀ ਪਰ ਪੀ ਕੇ ਉਸਨੇ ਗਾਲੀæ ਗਲੋਚ ਜਾਂ ਹੂਤ ਹਾਤ ਕਦੇ ਨਹੀਂ ਕੀਤੀ ਸੀ। ਸਾਰਾ ਦਿਨ ਉਹ ਖੂਹ ਤੇ ਪੱਠਾ ਡੱਕਾ ਕਰਦਾ ਅਤੇ ਸ਼ਾਮ ਨੂੰ ਉਸਨੇ ਨਾਹ ਧੋ ਕੇ ਗੁਰਦਵਾਰੇ ਮੱਥਾ ਟੇਕਣ ਚਲੇ ਜਾਣਾ । ਗੁਰਦਵਾਰੇ ਜਾ ਕੇ ਵੀ ਉਹ ਕਦੇ ਵਿਹਲਾ ਨਹੀਂ ਸੀ ਬੈਠਿਆ ਸਗੋਂ ਲੰਗਰ ਦੇ ਭਾਂਡੇ ਮਾਂਜਣੇ ਉਸਦੀ ਮੁੱਖ ਸੇਵਾ ਸੀ । ਉਹ ਸਾਰੇ ਭਾਂਡੇ ਮਾਂਜ ਕੇ ਉਸਤੋਂ ਬਾਅਦ ਹੀ ਲੰਗਰ ਛਕਿਆ ਕਰਦਾ ਸੀ । ਜਦੋਂ ਕਿਸੇ ਦਿਨ ਗੁਰਦਵਾਰਾ ਸਾਹਿਬ ਕੋਈ ਪ੍ਰੋਗਰਾਮ ਹੋਣਾ ਤਾਂ ਉਸਨੇ ਇੱਕ ਦਿਨ ਪਹਿਲਾਂ ਹੀ ਪੱਠੇ ਡੱਕੇ ਦਾ ਬੰਦੋਬਸਤ ਕਰ ਲੈਣਾ ਤੇ ਆਪ ਸਵੇਰੇ ਵਕਤ ਨਾਲ ਹੀ ਗੁਰਦਵਾਰਾ ਸਾਹਿਬ ਚਲੇ ਜਾਣਾ ਤੇ ਸੇਵਾ 'ਚ ਜੁੱਟ ਜਾਣਾ । ਦੁਪਿਹਰ ਵੇਲੇ ਇੱਕ ਦੋ ਵਾਰ ਉਸਨੇ ਸਾਈਕਲ ਤੇ ਖੂਹ ਦਾ ਗੇੜਾ ਮਾਰ ਜਾਣਾ ਤੇ ਪਸ਼ੂਆਂ ਨੂੰ ਪਾਣੀ ਧਾਣੀ ਪਿਲਾਉਣ ਤੋਂ ਬਾਅਦ ਧੁੱਪੇ ਛਾਂਵੇ ਕਰ ਜਾਣਾ ਨਾਲੇ ਪੱਠਿਆਂ ਦੀ ਟੋਕਰੀ ਟੋਕਰੀ ਪਾ ਜਾਣੀ । ਲੰਗਰ ਦੀ ਸੇਵਾ ਕਰਦੇ ਸਮੇਂ ਉਸਨੇ ਆਪਣੇ ਪਜਾਮੇ ਦੇ ਪਹੁੰਚੇ ਉੱਪਰ ਨੂੰ ਮੋੜ ਕੇ ਚੁੱਕ ਲੈਣੇ ਤੇ ਬਾਹਵਾਂ ਦੇ ਕਫ਼ ਵੀ ਮੋੜ ਲੈਣੇ ਅਤੇ ਜੋ ਪਤੀਲਾ, ਥਾਲ ,ਗਲਾਸ ਜਾਂ ਹੋਰ ਕਈ ਬਰਤਨ ਉਸਦੇ ਹੱਥ ਆਵੇ ਉਸਨੇ ਸਵਾਹ ਨਾਲ ਮਾਂਜ ਮਾਂਜ ਕੇ ਉਸ ਬਰਤਨ ਨੂੰ ਨਵਾਂ ਨਕੋਰ ਕਰ ਦੇਣਾ । ਕਈ ਵਾਰ ਜੇਕਰ ਕਿਸੇ ਨੇ ਕਹਿਣਾ ਕੇ ਉਹ ਕਿੱਥੇ ਮਿਲੂ ਤਾਂ ਹਰੇਕ ਦਾ ਜਵਾਬ ਮੂੰਹ ਤੇ ਹੁੰਦਾ ਸੀ ਕਿ ਜੇਕਰ ਗੁਰਦਵਾਰਾ ਸਾਹਿਬ ਕੋਈ ਪ੍ਰੋਗਰਾਮ ਹੈ ਤਾਂ ਉਹ ਲੰਗਰ ਵਿੱਚ ਭਾਂਡੇ ਮਾਂਜਦਾ ਮਿਲੂ ਜੇ ਨਹੀਂ ਤਾਂ ਉਹ ਆਪਣੇ ਖੂਹ ਤੇ ਕੋਈ ਕੰਮ ਕਰਦਾ ਮਿਲੂ । ਇਕ ਉਸਦੀ ਹੋਰ ਬਹੁਤ ਖਾਸੀਅਤ ਸੀ, ਪਿੰਡ ਵਿੱਚ ਜਦੋਂ ਕਿਸੇ ਦੇ ਘਰ ਮੌਤ ਹੋ ਜਾਣੀ ਤਾਂ ਉਸਨੇ ਵਕਤ ਨਾਲ ਜਾ ਕੇ ਮਰਨ ਵਾਲੇ ਕੋਲ ਬਹਿ ਜਾਣਾ ਜਾਂ ਹੋਰ ਪਿੰਡ ਦੇ ਕੁਝ ਬੰਦਿਆਂ ਨੂੰ ਲੈਕੇ ਮਰਨ ਵਾਲੇ ਲਈ ਬਾਲਣ ਤਿਆਰ ਕਰਨਾ ਤੇ ਅੰਤਮ ਸੰਸਕਾਰ ਤੱਕ ਸਿਵਿਆਂ 'ਚ ਰਹਿਣਾ । ਤੇ ਆਖਣਾ ਇਹ ਸਾਡਾ ਆਖਰੀ ਪੜਾਅ ਹੈ ਇੱਥੇ ਸਾਰਿਆਂ ਨੇ ਹੀ ਆਉਣਾ ਹੈ । ਉਸ ਦਿਨ ਉਹ ਕਦੀ ਪੱਠਿਆਂ ਲਈ ਖੂਹ ਤੇ ਗੇੜਾ ਨੀ ਮਾਰਦਾ ਹੁੰਦਾ ਸੀ ਸਗੋਂ ਆਪਣੇ ਨੇੜਲੇ ਕਿਸੇ ਗੁਆਂਢੀ ਨੂੰ ਕਹਿ ਆAੁਂਦਾ ਹੁੰਦਾ ਸੀ ਪਸ਼ੂਆਂ ਦੇ ਪਾਣੀ ਧਾਣੀ ਦਾ ਅਤੇ ਪੱਠਿਆਂ ਦਾ । ਕਿAੁਂਕਿ ਮਰਨ ਵਾਲੇ ਨੂੰ ਉਹ ਆਪਣੇ ਤੋਂ ਵੱਧ ਸਮਝਦਾ ਹੁੰਦਾ ਸੀ । ਜ਼ਮੀਨ ਥੋੜੀ ਸੀ ਇਸ ਲਈ ਕੁਝ ਵਿੱਚ ਉਹ ਪੱਠੇ ਬੀਜ ਲੈਂਦਾ ਸੀ ਤੇ ਕੁਝ ਵਿੱਚ ਥੋੜੀ ਜਿਹੀ ਕਣਕ ਆਦਿ ਜਾਂ ਮੱਕੀ ਵਗੈਰਾ ਬੀਜ ਲਿਆ ਕਰਦਾ ਸੀ । ਜ਼ਮੀਨ ਦੀ ਵਹਾਈ ਉਹ ਕਿਸੇ ਟਰੈਕਟਰ ਵਾਲੇ ਤੋਂ ਕਰਵਾ ਲਿਆ ਕਰਦਾ ਸੀ । ਉਹ ਦੋ ਤਿੰਨ ਮੱਝਾਂ ਤੇ ਇੱਕ ਦੋ ਗਾਂਈਆਂ ਰੱਖਦਾ ਸੀ ਅਤੇ ਇੱਕ ਬਲਦ ਬੜੇ ਸ਼ੌਂਕ ਨਾਲ ਉਸਨੇ ਰੱਖਿਆ ਹੋਇਆ ਸੀ ਜਿਸਨੂੰ ਉਹ ਪੱਠੇ ਕੁਤਰਨ ਅਤੇ ਲਿਆਉਣ ਲਈ ਵਰਤਦਾ ਸੀ । ਉਸਨੇ ਗੇੜੀ ਵੀ ਇੱਕ ਬਲਦ ਵਾਲੀ ਪੰਜਾਲੀ ਨਾਲ ਹੀ ਬਣਾਈ ਹੋਈ ਸੀ ਤੇ ਪੱਠੇ ਲਿਆਉਣ ਨੂੰ ਰੇੜੀ ਵੀ ਇੱਕੋ ਬਲਦ ਵਾਲੀ ਸੀ । ਪਰ ਪਹਿਲਾਂ ਜਵਾਨੀ ਵੇਲੇ ਉਹ ਬਲਦਾਂ ਦਾ ਬਹੁਤ ਸ਼ੁਕੀਨ ਹੁੰਦਾ ਸੀ। ਉਸਨੇ ਬਲਦਾਂ ਦੀ ਜੋੜੀ ਬੜੇ ਸ਼ੌਂਕ ਨਾਲ ਰੱਖੀ ਹੁੰਦੀ ਸੀ । ਉਹ ਆਪਣੇ ਇਨਾਂ ਬਲਦਾਂ ਨੂੰ ਸ਼ਿਗਾਰ ਕੇ ਰੱਖਿਆ ਕਰਦਾ ਸੀ । ਬਲਦਾਂ ਦੇ ਸੋਹਣੀਆਂ ਰੰਗਦਾਰ ਨੱਥਾਂ ਪਾਕੇ,ਨਾਲ ਵਧੀਆ 'ਸ਼ੇਖ ਫ਼ੱਤੇ' ਤੋਂ ਲਿਆ ਕੇ ਟੱਲੀਆਂ ਪਾAੁਂਦਾ ਹੁੰਦਾ ਸੀ । ਸਿੰਗਾਂ ਨੂੰ ਤੇਲ ਨਾਲ ਲਿਸ਼ਕਾਇਆ ਹੁੰਦਾ ਸੀ । ਇੱਥੋਂ ਤੱਕ ਕੇ ਬਲਦ ਹੱਕਣ ਵਾਲੀ ਪਰਾਣੀ(ਪਰੈਣੀ) ਨੂੰ ਇੱਕ ਫੁੱਲ ਬੰਨਿਆ ਹੁੰਦਾ ਸੀ । ਉਹਨੇ ਕਿਸੇ ਬਲਦ ਦੇ ਕਦੇ ਪਰਾਣੀ ਮਾਰੀ ਨਹੀਂ ਸੀ ਪਰ ਕੋਲ ਜਰੂਰ ਰੱਖਦਾ ਸੀ । ਦਿਨ ਵਿੱਚ ਕਈ ਵਾਰ ਉਸਨੇ ਬਲਦਾਂ ਨੂੰ ਟੋਕਰੀ ਟੋਕਰੀ ਕਰਕੇ ਪੱਠੇ ਪਾਉਣੇ ਅਤੇ ਹਫਤੇ 'ਚ ਇੱਕ ਅੱਧੀ ਵਾਰ ਪਿੰਡ ਦਾ ਗੇੜਾ ਦੇ ਕੇ ਲਿਆਉਣਾ । ਸਿਆਲ ਦੀ ਰੁੱਤੇ ਉਸਨੇ ਬਲਦਾਂ ਦੀ ਖੁਰਲੀ ਨੂੰ ਰਾਤ ਵੇਲੇ ਇੱਕ ਵਾਰ ਫਿਰ ਭਰ ਦੇਣਾ ਤੇ ਕਹਿਣਾ ਕੇ ਸਿਆਲ ਦੀਆਂ ਰਾਤਾਂ ਲੰਬੀਆਂ ਹੁੰਦੀਆਂ ਹਨ ਤੇ ਪਸ਼ੂਆਂ ਵਿਚਾਰਿਆਂ ਨੂੰ ਭੁੱਖ ਲੱਗ ਜਾਂਦੀ ਆ । ਉਸਦੇ ਸਾਰੇ ਪਸ਼ੂਆਂ ਤੋਂ ਮੱਖੀ ਤਿਲਕਿਆ ਕਰਦੀ ਸੀ ਭਾਵ ਕਿ ਉਸਦੇ ਸਾਰੇ ਪਸ਼ੂ ਬਹੁਤ ਸਾਂਭੇ ਹੁੰਦੇ ਸਨ ਅਤੇ ਹਰ ਵਕਤ ਨਵਾ੍ਹ ਧਵਾ੍ਹ ਕੇ ਰੱਖੇ ਹੁੰਦੇ ਸਨ । ਸਿਆਲ ਨੂੰ ਪਸੂæ ਅੰਦਰ ਕਰਨ ਤੋਂ ਪਹਿਲਾਂ ਉਹ ਪਸੂæਆਂ ਦੇ ਥੱਲੇ ਸੁੱਕੀ ਮਿੱਟੀ ਦੀ ਸੁੱਕ ਪਾਇਆ ਕਰਦਾ ਸੀ ਜਾਂ ਫਿਰ ਤੂੜੀ ਦਾ ਛਾਣ ਖਲਾਰ ਕੇ ਥਾਂ ਸੁੱਕਾ ਕਰਿਆ ਕਰਦਾ ਸੀ । ਉਹ ਬੇਸ਼ੱਕ ਆਪਣਾ ਟੱਬਰ ਨਹੀਂ ਬਣਾ ਸਕਿਆ ਸੀ ਪਰ ਜਿੱਥੇ ਉਸਦਾ ਆਪਣੇ ਵੱਡੇ ਭਰਾ ਦੇ ਪਰਿਵਾਰ ਨਾਲ ਰਹਿਣ ਕਰਕੇ ਪਿਆਰ ਸੀ ਉੱਥੇ ਉਹ ਆਪਣੇ ਦੂਜੇ ਭਰਾਵਾਂ ਦੇ ਟੱਬਰਾਂ ਦਾ ਵੀ ਪੂਰਾ ਤੇਹ ਮੋਹ ਕਰਿਆ ਕਰਦਾ ਸੀ । ਉਹ ਆਪਣੇ ਸਾਰੇ ਭਰਾਵਾਂ ਦੀਆਂ ਕੁੜੀਆਂ ਦੇ ਸਹੁਰੀਂ ਵੀ ਗੇੜਾ ਮਾਰ ਆAਂਦਾ ਸੀ ਤੇ ਕਦੇ ਵੀ ਖਾਲੀ ਹੱਥ ਕਿਸੇ ਕੁੜੀ ਦੇ ਨਹੀਂ ਗਿਆ ਸੀ ਸਗੋਂ ਵਾਪਸ ਮੁੜਦੇ ਸਮੇਂ ਉਸਨੇ ਪੰਜ ਦਸ ਰੁਪਏ ਵੀ ਕੁੜੀ ਨੂੰ ਦੇ ਦੇਣੇ ਤੇ ਕਹਿਣਾ ਪੁੱਤ ਆ ਤੇਰਾ ਪਿਆਰ ਆ । ਉਹਦਾ ਜਾਣ ਆਉਣ ਸਾਈਕਲ ਜਾਂ ਕਦੇ ਕਦੇ ਬੱਸੇ ਹੁੰਦਾ ਸੀ । ਸਾਈਕਲ ਵੀ ਉਹ ਬੜਾ ਸਾਂਭ ਕੇ ਰੱਖਿਆ ਕਰਦਾ ਸੀ ਤੇ ਹਰ ਵੇਲੇ ਕੱਪੜੇ ਨਾਲ ਸਾਫ਼ ਕਰਕੇ ਰੱਖਣਾ ਉਹਦੀ ਫਿਤਰਤ ਸੀ । ਗੱਲ ਕੀ ਸਫਾਈ ਪੱਖੋਂ ਉਹ ਬਹੁਤ ਸੰਜੀਦਾ ਹੁੰਦਾ ਸੀ । ਜਦੋਂ ਉਸਨੇ ਆਪਣੇ ਬਲਦਾਂ ਦੀ ਖੁਰਲੀ ਵੀ ਸਾਫ਼ ਕਰਨੀ ਹੁੰਦੀ ਸੀ ਤਾਂ ਕਦੇ ਵੀ ਉਸਨੇ ਝਾੜੂ ਨਾਲ ਖੁਰਲੀ ਸਾਫ਼ ਨਹੀਂ ਕੀਤੀ ਸੀ ਸਗੋਂ ਕੱਪੜੇ ਨਾਲ ਸਾਫ਼ ਕਰਿਆ ਕਰਦਾ ਸੀ । ਹਰ ਮਹੀਨੇ ਦੀ ਮੱਸਿਆ 'ਕਾਲਾ ਸੰਘਿਆਂ ਬਾਬਾ ਕਾਹਨ ਦਾਸ' ਦੇ ਗੁਰਦਵਾਰਾ ਸਾਹਿਬ ਜਾਣਾ ਉਸਦਾ ਇੱਕ ਨੇਮ ਸੀ । ਉਹ ਮੱਸਿਆ ਬੱਸੇ ਜਾਇਆ ਕਰਦਾ ਸੀ ਕਿਉਂਕਿ ਉਹਦੇ ਪਿੰਡੋ ਹੀ ਬੱਸ ਸਿੱਧੀ ਕਾਲਾ ਸੰਘਿਆਂ ਜਾਂਦੀ ਸੀ। ਇਸ ਮੱਸਿਆ ਤੇ ਸ਼ਰਾਬ ਦਾ ਵੀ ਖੁੱਲਾ ਭੰਡਾਰਾ ਹੋਣ ਕਰਕੇ ਉਹ ਵੀ ਆਮ ਹੀ ਦੋ ਚਾਰ ਪੈੱਗ ਲਾ ਲਿਆ ਕਰਦਾ ਸੀ ਪਰ ਕਦੇ ਵੀ ਉਹਨੇ ਆਪਣੇ ਆਪੇ ਤੋਂ ਬਾਹਰ ਨਹੀਂ ਪੀਤੀ ਸੀ । ਉਸ ਨਾਲ ਉਸਦੇ ਪੱਕੇ ਜੁੰਡੀ ਦੇ ਯਾਰ ਵੀ ਜਾਂਦੇ ਹੁੰਦੇ ਸਨ । ਇੱਕ ਵਾਰੀ ਪਿੰਡ ਦੇ ਕਿਸੇ ਬੰਦੇ ਨੇ ਜੋ ਉਸ ਨਾਲ ਖਾਰ ਖਾਂਦਾ ਸੀ ਜਾ ਕੇ ਥਾਣੇ ਝੂਠੀ ਖਬਰ ਦੇ ਦਿੱਤੀ ਕਿ ਉਹ ਡੋਡੇ ਵੇਚਦਾ ਤਾਂ ਇੱਕ ਥਾਣੇਦਾਰ ਜੋ ਅਜੇ ਨਵਾਂ ਨਵਾਂ ਹੀ ਭਰਤੀ ਹੋਇਆ ਸੀ ਇੱਕ ਸਿਪਾਹੀ ਨਾਲ ਉਸਦੀ ਵੇਹਲੀ੍ਹ(ਹਵੇਲੀ) ਆ ਗਿਆ ਤੇ ਉਸਨੂੰ ਕਹਿਣ ਲੱਗਾ ਬਾਪੂ ਜੀ ਸਾਨੂੰ ਖਬਰ ਮਿਲੀ ਆ ਕਿ ਤੁਸੀਂ ਡੋਡੇ ਵੇਚਦੇਂ ਉ । ਪਹਿਲਾਂ ਤਾਂ ਉਹ ਥਾਣੇਦਾਰ ਵੱਲ ਨੀਝ ਲਾ ਕੇ ਦੇਖਦਾ ਰਿਹਾ ਤੇ ਫਿਰ ਹੱਸ ਪਿਆ ਤੇ ਕਹਿਣ ਲੱਗਾ ਪੁੱਤ ਤੂੰ ਮੇਰੇ ਮੀਕ ਵਰਗਾ ਲਗਦਾਂ। ਕਿਉਂਕਿ ਉਹ ਆਪਣੇ ਭਰਾ ਦੇ ਪੋਤੇ ਅਮਰੀਕ ਨੂੰ ਮੀਕ ਕਹਿ ਕੇ ਬੁਲਾAੁਂਦਾ ਸੀ ਤੇ ਉਸਦਾ ਬਹੁਤ ਤਹਿ ਕਰਦਾ ਸੀ । ਤੇਰੇ ਕੋਲ ਝੂਠ ਨੀ ਬੋਲਣਾ ਮੈਂ ਪੀਨਾ ਜਰੂਰ ਆਂ ਪਰ ਵੇਚਣ ਵਾਲੀ ਗੱਲ ਝੂਠ ਆ । ਉਹਨੇ ਥਾਣੇਦਾਰ ਲਈ ਚਾਹ ਲਿਆਉਣ ਲਈ ਮੁੰਡਾ ਘਰ ਨੂੰ ਭੇਜਤਾ ਤਾਂ ਆਪ ਆਪਣੇ ਕੰਮ ਲੱਗ ਗਿਆ ਤਾਂ ਥਾਣੇਦਾਰ ਉਸ ਕੋਲ ਜਾ ਕੇ ਕਹਿੰਦਾ ਬਾਪੂ ਜੀ ਸੱਚ ਦੱਸ ਦਿਉ ਮੈਂ ਕੁਝ ਨੀ ਕਹਿੰਦਾ ਤਾਂ ਉਸਨੇ ਫਿਰ ਉਹੀ ਕਿਹਾ 'ਪੁੱਤ ਤੂੰ ਮੇਰੇ ਮੀਕ ਵਰਗਾਂ' । ਜੋ ਸੱਚ ਆ ਤੈਨੂੰ ਦੱਸਤਾ । ਤਾਂ ਥਾਣੇਦਾਰ ਕਹਿਣ ਲੱਗਾ ਚੰਗਾ ਬਾਪੂ ਤੇਰੀ ਮਰਜੀ ਅਸੀਂ ਹੁਣ ਚੱਲੇ ਆਂ । ਚੁਗਲਖੋਰ ਨੇ ਇਕ ਹੋਰ ਗੱਲ ਵੀ ਦੱਸੀ ਸੀ ਕਿ ਉਹ ਤੁਹਾਨੁੰ ਗਾਲ ਵੀ ਜਰੂਰ ਕੱਢੇਗਾ । ਸੋ ਥਾਣੇਦਾਰ ਜਦੋਂ ਮੁੜਿਆ ਤਾਂ ਉਸਦੇ ਕੰਨ ਪਿੱਛੇ ਨੂੰ ਸਨ । ਉਹਨੇ ਥਾਣੇਦਾਰ ਦੇ ਮੁੜਦੇ ਸਮੇਂ ਮੂੰਹ 'ਚ ਬੁੜ ਬੁੜਾਇਆ 'ਛੋਕਰੀ ਜਾਵੇ ਲੋਕ ਤੇ ਨਾਲੇ ਆ ਪੁਲਿਸ ਵਾਲੇ' । ਥਾਣੇਦਾਰ ਨੇ ਬੁੜ ਬੁੜ ਤਾਂ ਸੁਣ ਲਈ ਪਰ ਉਸਦੇ ਪੱਲੇ ਕੁਝ ਨਾ ਪਿਆ ਪਰ ਮੁੜ ਕੇ ਕਹਿਣ ਲੱਗਾ ਬਾਪੂ ਗਾਲ ਕੱਢੀ ਆ ।ਉਹ ਫਿਰ ਹੱਸ ਪਿਆ ਤੇ ਕਹਿਣ ਲੱਗਾ 'ਪੁੱਤ ਤੂੰ ਮੇਰੇ ਮੀਕ ਵਰਗਾਂ' ਤੈਨੂੰ ਭਲਾ ਕਿਉਂ ਗਾਲ ਕੱਢੂੰ । ਥਾਣੇਦਾਰ ਫਿਰ ਤੁਰ ਪਿਆ ਪਰ ਕੰਨ ਉਹਦੇ ਪਿੱਛੇ ਨੂੰ ਸਨ ਤਾਂ ਬੁੜ ਬੁੜ ਉਸਨੇ ਫਿਰ ਸੁਣ ਲਈ । ਉਹ ਕਹਿ ਰਿਹਾ ਸੀ ਸਹੁਰੀ ਦਾ ਕਿੰਨਾ ਪਤਲਾ ਕੰਨਾਂ ਦਾ ਛੋਕਰੀ ਜਾਵਾ । ਥਾਣੇਦਾਰ ਫਿਰ ਮੁੜ ਪਿਆ ਤੇ ਬੋਲਿਆ ਬਾਪੂ ਗਾਲ ਕੱਢੀ ਊ । ਉਹ ਹੱਸ ਕੇ ਬੋਲਿਆ ਪੁੱਤ ਮੈਂ ਆਪਣੇ ਮੀਕ ਨੂੰ ਕਦੇ ਗਾਲ ਨੀ ਕੱਢੀ ਤੇ ਤੈਨੂੰ ਕਿAੁਂ ਕੱਢੂੰ । ਪਰ ਇੱਕ ਗੱਲ ਸੱਚੀ ਆ ਕਿ ਮੇਰੇ ਮੂੰਹ ਤੇ 'ਛੋਕਰੀ ਜਾਵਾ' ਤਾਂ ਬੜੇ ਸਾਲਾਂ ਦਾ ਚੜਿਆ ਹੋਇਆ ਜੇ ਇਹ ਗਾਲ ਆ ਤਾਂ ਮੈਂ ਕੱਢੀ ਆ ਅੱਗੇ ਤੇਰੀ ਮਰਜੀ । ਤੂੰ ਮੌਕੇ ਦਾ ਅਫਸਰ ਤੇ ਮੈਂ ਆਂ ਤੇਰਾ ਮੁਜਰਿਮ । ਥਾਣੇਦਾਰ ਉਹਦੀਆਂ ਸਿੱਧੀਆਂ ਪੱਧਰੀਆਂ ਤੇ ਮੋਹ ਵਾਲੀਆਂ ਗੱਲਾਂ ਸੁਣ ਕੇ ਕਹਿਣ ਲੱਗਾ ਬਾਪੂ ਤੇਰੇ ਕੋਲ ਮੈਂ ਆਇਆ ਸਾਂ ਡੋਡੇ ਲੱਭਣ ਪਰ ਮੈਨੂੰ ਕੁਝ ਹੋਰ ਮਿਲ ਗਿਆ ਮੈਂ ਉਸ ਮੁਖਬਰ ਦਾ ਸ਼ੁਕਰ ਅਦਾ ਕਰਦਾ ਕਿ ਉਸਨੇ ਅੱਜ ਇੱਕ ਮੇਰੇ ਦਾਦੇ ਵਰਗਾ ਸਿੱਧਾ ਪੱਧਰਾ ਬੰਦਾ ਮਿਲਾ ਦਿੱਤਾ ਤਾਂ ਉਹ ਥਾਣੇਦਾਰ ਉਸ ਦਿਨ ਤੋਂ ਬਾਅਦ ਆਮ ਹੀ ਉਸ ਕੋਲ ਆ ਜਾਇਆ ਕਰਦਾ ਸੀ, ਇੱਕ ਦੋ ਘੰਟੇ ਉਸ ਨਾਲ ਗੱਲਾਂ ਬਾਤਾਂ ਕਰਕੇ ਮੁੜ ਜਾਇਆ ਕਰਦਾ ਸੀ ਤੇ ਉਸਦੇ ਮਰਨ ਤੱਕ ਉਹ ਥਾਣੇਦਾਰ ਬੇਸ਼ੱਕ ਡੀ ਐਸ ਪੀ ਬਣ ਗਿਆ ਸੀ ਪਰ ਕਦੇ ਵੀ ਉਹਨੇ ਉਹਦੇ ਕੋਲ ਆਉਣਾ ਨਾ ਛੱਡਿਆ । ਗਾਹੇ ਬਗਾਹੇ ਉਹ ਮਿਲਣ ਲਈ ਗੇੜਾ ਮਾਰ ਹੀ ਜਾਂਦਾ ਤੇ ਕਦੇ ਕਦੇ ਫੜੇ ਹੋਏ ਬਲੈਕੀਆਂ ਦੇ ਡੋਡੇ ਵੀ ਦੋ ਚਾਰ ਕਿਲੋ ਉਹਨੂੰ ਦੇ ਜਾਂਦਾ ਤੇ ਆਖਦਾ ਕਿ ਬਾਪੂ ਜੇ ਮੇਰਾ ਵੱਸ ਚੱਲੇ ਤੈਨੂੰ ਪੱਕਾ ਈ ਆਪਣੇ ਕੋਲ ਰੱਖ ਲਵਾਂ ਤੇ ਨਿੱਤ ਆਪਣੇ ਬਾਬੇ ਦੇ ਦਰਸ਼ਨ ਕਰਿਆ ਕਰਾਂ । ਇੱਕ ਮੁਖਬਰ ਨੇ ਮੁਖਬਰੀ ਤਾਂ ਕੀਤੀ ਸੀ ਇੱਕ ਨੇਕ ਇਨਸਾਨ ਨੂੰ ਝੂਠਾ ਫਸਾਉਣ ਦੀ ਪਰ ਜਿਵੇਂ ਆਖਦੇ ਨੇ 'ਕੁੱਬੇ ਦੇ ਵੱਜੀ ਲੱਤ ਤੇ ਕੁੱਬੇ ਨੂੰ ਰਾਸ ਆਈ' ਇਸੇ ਤਰਾਂ ਹੀ ਉਹਦੇ ਨਾਲ ਹੋਇਆ ਸੀ ਤੇ ਉਹਨੂੰ ਵੀ ਫੜਨ ਆਇਆ ਥਾਣੇਦਾਰ ਉਹਦਾ ਹੀ ਹੋਕੇ ਰਹਿ ਗਿਆ ਸੀ।
ਉਮਰ ਦੇ ਹਿਸਾਬ ਨਾਲ ਹੁਣ ਉਸਦੀ ਉਮਰ ਬੁਢਾਪੇ ਵਿੱਚੋਂ ਲੰਘ ਰਹੀ ਸੀ ਇਸੇ ਸਮੇਂ ਦੌਰਾਨ Aਸਦਾ ਭਤੀਜਾ ਰੱਬ ਨੂੰ ਪੂਰਾ ਹੋ ਗਿਆ ਤੇ ਸਾਲ ਪਿੱਛੋਂ ਉਸਦੀ ਧੀਆਂ ਵਰਗੀ ਨੂੰਹ ਵੀ ਰੱਬ ਨੂੰ ਪਿਆਰੀ ਹੋ ਗਈ ਸੀ । ਇਨਾਂ ਦੋ ਮੌਤਾਂ ਨਾਲ ਉਹਦਾ ਜਿਵੇਂ ਲੱਕ ਟੁੱਟ ਗਿਆ ਸੀ । ਇਸਦੇ ਇੱਕ ਸਾਲ ਬਾਅਦ ਮੀਕ ਦਾ ਵੀ ਇੱਕ ਜਬਰਦਸਤ ਐਕਸੀਡੈਂਟ ਹੋਇਆ ਤੇ ਰੱਬ ਨੇ ਉਸਨੂੰ ਜਿਵੇਂ ਹੱਥ ਦੇ ਕੇ ਰੱਖਿਆ ਸੀ । ਉਹਨੇ ਰੋਜ਼ ਗੁਰਦਵਾਰਾ ਸਾਹਿਬ ਜਾਕੇ ਦੋ ਵਕਤ ਮੱਥਾ ਟੇਕਣਾ ਤੇ ਅਰਦਾਸਾਂ ਕਰਨੀਆਂ ਹੇ ਵਾਹਗੁਰੂ ਮੇਰੇ ਮੀਕ ਨੂੰ ਮੇਰੀ ਵੀ ਉਮਰ ਲਾਦੇ, ਮੈਂ ਹੁਣ ਜੀਅ ਕੇ ਕੀ ਕਰਨਾ । ਹੇ ਸੱਚਿਆ ਪਾਤਸ਼ਾਹ ਮੈਂ ਸਾਰੀ ਉਮਰ ਡੋਡੇ ਈ ਪੀਤੇ ਆ ਕੋਈ ਚੱਜ ਦਾ ਕੰਮ ਤਾਂ ਕੀਤਾ ਨੀ । ਪਰ ਤੇਰੇ ਤੋਂ ਮੰਗਿਆ ਕੁਝ ਨੀ ਅੱਜ ਮੰਗਦਾਂ ਹਾਂ ਮੇਰੇ ਮੀਕ ਨੂੰ ਠੀਕ ਕਰਦੇ । ਇਸ ਸਮੇਂ ਦੌਰਾਨ ਉਹ ਨੇਰ੍ਹੇ ਹੀ ਕੰਮ ਕਾਰ ਨਬੇੜ ਕੇ ਹਸਪਤਾਲ ਜਾ ਵੜਦਾ ਤੇ ਜਾਕੇ ਮੀਕ ਦੇ ਸਰਾਣ੍ਹੇ ਬਹਿ ਜਾਂਦਾ । ਉਹਦੇ ਬੈਠੇ ਦੇ ਕਈ ਵਾਰ ਆਪ ਮੁਹਾਰੇ ਹੀ ਹੱਥ ਜੁੜ ਜਾਂਦੇ ਸਨ ਤੇ ਮੂੰਹ ਵਿੱਚੋਂ ਕੁਝ ਬੁੜ ਬੁੜਾਉਣ ਦੀ ਆਵਾਜ਼ ਆਉਂਦੀ । ਕਈ ਵਾਰ ਉਹ ਕਿਸੇ ਪਾਸੇ 'ਕੱਲਾ ਹੀ ਰੋ ਕੇ ਆਪਣਾ ਆਪ ਹਲਕਾ ਕਰ ਲੈਂਦਾ ਸੀ ਪਰ ਕਿਸੇ ਸਾ੍ਹਮਣੇ ਉਹ ਕਦੇ ਵੀ ਰੋਇਆ ਨਹੀਂ ਸੀ । ਸਗੋਂ ਮੀਕ ਦੀ ਘਰ ਵਾਲੀ ਨੂੰ ਰੱਬ ਜਿੱਡਾ ਹੌਂਸਲਾ ਦੇ ਕੇ ਆਖਦਾ ਹੁੰਦਾ ਸੀ ਤੂੰ ਫਿਕਰ ਨਾ ਕਰ ਪੁੱਤ, ਮੇਰਾ ਮੀਕ ਬਹੁਤ ਛੇਤੀ ਠੀਕ ਹੋ ਜਾਣਾ ਫਿਰ ਆਪਾਂ ਗੁਰਦਵਾਰਾ ਸਾਹਿਬ ਪਾਠ ਕਰਵਾ ਕੇ ਹਜੂਰ ਸਾਹਿਬ ਜਾਣਾ । ਉੱਥੇ ਮੈਂ ਤੇ ਮੀਕ ਨੇ ਦੋਵਾਂ ਨੇ ਸੇਵਾ ਕਰਨੀ ਜਾਕੇ । ਮੀਕ ਦੀ ਘਰ ਵਾਲੀ ਕਦੇ ਉਹਦੇ ਵਿਸ਼ਵਾਸ ਵੱਲ ਤੱਕਦੀ ਤੇ ਕਦੇ ਡਾਕਟਰਾਂ ਦੇ ਕਹੇ ਬਾਰੇ ਸੋਚਦੀ ਕਿ ਅਜੇ ਕੁਝ ਨੀ ਕਹਿ ਸਕਦੇ । ਪਰ ਜਿਵੇਂ ਆਖਦੇ ਨੇ ਕਿ ਰੱਬ ਦੁਖੀ ਬੰਦੇ ਦੀ ਕੀਤੀ ਅਰਦਾਸ ਨੂੰ ਬਹੁਤ ਜਲਦੀ ਸੁਣਦਾ ਹੈ ਇਸੇ ਤਰਾਂ ਹੀ ਉਹਦੀ ਕੀਤੀ ਅਰਦਾਸ ਰੱਬ ਦੇ ਘਰ ਪ੍ਰਵਾਨ ਹੋ ਚੁੱਕੀ ਸੀ ਤੇ ਡਾਕਟਰਾਂ ਨੇ ਮੀਕ ਨੂੰ ਖਤਰੇ ਤੋਂ ਬਾਹਰ ਐਲਾਨ ਦਿੱਤਾ ਸੀ । ਉਹਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਬੜੀ ਫੁਰਤੀ ਨਾਲ ਨਹਾ ਧੋ ਕੇ ਗੁਰਦਵਾਰਾ ਸਾਹਿਬ ਪਹੁੰਚਾ ਅਤੇ ਭਾਈ ਜੀ ਨੂੰ ਹੱਥ ਜੋੜ ਕੇ ਕਹਿਣ ਲੱਗਾ ਬੇਨਤੀ ਆ ਕਿ ਅਰਦਾਸ ਕਰਨੀ ਵਾਹਗੁਰੂ ਦਾ ਸੁæਕਰ ਕਰਨਾ ਕਿ ਮੇਰਾ ਮੀਕ ਹੁਣ ਬਚ ਗਿਆ । ਫਿਰ ਠੀਕ ਹੋ ਕੇ ਜਦੋਂ ਮੀਕ ਘਰ ਆ ਗਿਆ ਤਾਂ ਉਹਨੇ ਦਿਨ ਵਿੱਚ ਦੋ ਤਿੰਨ ਵਾਰ ਉਸਦੀ ਮਾਲਸ਼ ਕਰਨੀ, ਲੱਤਾਂ ਘੁੱਟਣੀਆਂ ਕਿ ਮੀਕ ਜਲਦੀ ਜਲਦੀ ਠੀਕ ਹੋ ਜਾਵੇ । ਉਸਦੀ ਸੇਵਾ ਨੇ ਦਿਨਾਂ ਵਿੱਚ ਹੀ ਮੀਕ ਪਹਿਲਾਂ ਵਰਗਾ ਕਰ ਦਿੱਤਾ । ਹੁਣ ਉਸਨੇ ਕਹਿਣਾ ਮੀਕ ਪੁੱਤ ਮੈਂ ਹੁਣ ਮਰਨਾ ਚਾਹੁੰਨਾ ਤਾਂ ਮੀਕ ਨੇ ਕਹਿਣਾ ਚਾਚਾ ਐਂਵੇ ਨਾ ਮਾਰਿਆ ਕਰ ਤੇਰੇ ਬਿਨਾਂ ਸਾਡਾ ਕੌਣ ਆ ਭਲਾ । ਤਾਂ ਉਹਨੇ ਹੱਸ ਕੇ ਕਹਿਣਾ ਪੁੱਤ ਮੈਂ ਬੁੱਢਾ ਹੋ ਗਿਆ ਮੇਰੇ ਕੋਲੋਂ ਵਾਰ ਵਾਰ ਰੱਬ ਅੱਗੇ ਅਰਦਾਸਾਂ ਨੀ ਕਰ ਹੁੰਦੀਆਂ । ਇਸੇ ਸਮੇਂ ਦੌਰਾਨ ਹੀ ਉਸਦਾ ਇੱਕੋ ਇੱਕ ਬਚਿਆ ਹੋਇਆ ਭਰਾ ਵੀ ਰੱਬ ਨੂੰ ਪੂਰਾ ਹੋ ਗਿਆ ਤੇ ਉਸਨੇ ਹੁਣ ਆਮ ਹੀ ਕਹਿਆ ਕਰਨਾ ਕਿ ਹੁਣ ਤਾਂ ਭਾਊ ਵੀ ਛੱਡ ਗਿਆ। ਹੁਣ ਜੀਣ ਦਾ ਸਵਾਦ ਨੀ ਹੈਗਾ । ਆਪਣੇ ਭਰਾ ਦੀ ਮੌਤ ਤੋਂ ਬਾਅਦ ਹੁਣ ਉਹ ਬੜਾ ਉਦਾਸ ਰਹਿਣ ਲੱਗ ਪਿਆ ਸੀ । ਮੀਕ ਦੇ ਨਿਆਣੇ ਵੱਡੇ ਹੋ ਕੇ ਸ਼ਹਿਰ ਪੜਨ ਲੱਗ ਪਏ ਸੀ ਤੇ ਉਹ ਮੀਕ ਵਾਂਗ ਉਹਦਾ ਤੇਹ ਮੋਹ ਨੀ ਕਰਦੇ ਸੀ । ਮੀਕ ਕੰਮ ਦਾ ਕਰਕੇ ਜ਼ਿਆਦਾ ਬਾਹਰ ਹੀ ਰਹਿੰਦਾ ਸੀ । ਇਸ ਕਰਕੇ ਉਹ ਆਪਣੇ ਆਪ ਨੂੰ ਇੱਕਲਾ ਮਹਿਸੂਸ ਕਰਨ ਲੱਗ ਪਿਆ ਸੀ । ਹੁਣ ਉਹ ਆਪਣੇ ਪਸ਼ੂਆਂ ਨਾਲ ਹੀ ਗੱਲਾਂ ਕਰਕੇ ਆਪਣੇ ਮਨ ਨੂੰ ਹਲਕਾ ਕਰ ਲੈਂਦਾ । ਮੀਕ ਨੇ ਉਹਦੀ ਉਮਰ ਦੇਖਦਿਆਂ ਕਈ ਵਾਰ ਉਹਨੂੰ ਪਸ਼ੂ ਨਾ ਰੱਖਣ ਦਾ ਕਿਹਾ ਪਰ ਉਹ ਥੋੜਾ ਭਾਵੁਕ ਹੋ ਕੇ ਕਹਿੰਦਾ ਪੁੱਤ ਤੂੰ ਬਾਹਰ ਰਹਿੰਨਾ ਨਿਆਣੇ ਸ਼ਹਿਰ ਪੜਦੇ ਆ । ਇਨਾਂ ਪਸ਼ੂਆਂ ਤੋਂ ਬਿਨਾਂ ਮੇਰਾ ਹੋਰ ਕੋਣ ਆ ਜਿਸ ਕੋਲ ਜਾ ਕੇ ਬਹਿ ਸਕਾਂ ਜਾਂ ਆਪਣਾ ਮਨ ਹਲਕਾ ਕਰ ਸਕਾਂ । ਮੀਕ ਨੇ ਬੜਾ ਕਹਿ ਕੇ ਦੇਖਿਆ ਪਰ ਉਹ ਨਾ ਮੰਨਿਆ ਤਾਂ ਅਖੀਰ ਮੀਕ ਨੇ ਇੱਕ ਮੱਝ ਜਾਂ ਗਾਂ ਰੱਖਣ ਲਈ ਮਨਾ ਕੇ ਬਾਕੀ ਪਸੂæ ਵੇਚ ਦਿੱਤੇ । ਹੁਣ ਉਹ ਮੱਝ ਨੂੰ ਪੱਠੇ ਪਾਕੇ ਆਪ ਸਾਰਾ ਦਿਨ ਗੁਰਦਵਾਰਾ ਸਾਹਿਬ ਜਾਂ ਪਿੰਡ ਦੇ ਥੜੇ ਤੇ ਕੁਝ ਸਮਾਂ ਗੁਜਾਰ ਆAੁਂਦਾ , ਅੰਦਰੋਂ ਉਸਦਾ ਹੁਣ ਆਪਣਾ ਆਪ ਮਰ ਚੁੱਕਾ ਸੀ । ਉਹ ਹੁਣ ਰੱਬ ਨੂੰ ਕਦੇ ਕਦੇ ਆਖਦਾ ਵਾਹਗੁਰੂ ਤੇਰੇ ਨਾਲ ਕੋਈ ਗਿਲਾ ਨੀ, ਤੂੰ ਮੇਰੇ ਵਰਗੇ ਨਿਕੰਮੇ ਬੰਦੇ ਦੀ ਉਦੋਂ ਸੁਣੀ ਸੀ ਜਦੋਂ ਮੇਰਾ ਕੋਈ ਹੋਰ ਸੁਣਨ ਵਾਲਾ ਨੀਂ ਸੀ ਤੇ ਹੁਣ ਇੱਕ ਹੋਰ ਸੁਣਲਾ ਮੇਰੀ ਤੇ ਮੈਨੂੰ ਚੁੱਕ ਲਾ। ਪਰ ਰੱਬ ਤਾਂ ਜ਼ਿੰਦਗੀ ਦਿੰਦਾ ਹੈ ਨਾ ਕਿ ਖੋਂਹਦਾ ਹੈ ਪਰ ਜਦੋਂ ਕਿਸੇ ਸਵਾਸ ਪੂਰੇ ਹੋ ਜਾਣ ਉਦੋਂ ਉਹ ਬੁਲਾ ਲੈਂਦਾ ਹੈ। ਇੱਕ ਦਿਨ ਮੀਕ ਬਾਹਰੋਂ ਆਇਆ ਹੋਇਆ ਸੀ ਤੇ ਉਹਨੇ ਉਸ ਰਾਤ ਵਾਪਸ ਜਾਣਾ ਸੀ । ਰਾਤ ਦੇ ਗਿਆਰਾਂ ਕੁ ਵਜੇ ਮੀਕ ਜਦੋਂ ਤਿਆਰ ਹੋ ਕੇ ਜਾਣ ਲੱਗਾ ਤਾਂ ਉਹ ਮੀਕ ਦੇ ਗਲ ਲੱਗ ਕੇ ਰੋ ਪਿਆ ਤੇ ਕਹਿਣ ਲੱਗਾ ਪੁੱਤ ਇਹ ਤੇਰਾ ਮੇਰਾ ਆਖਰੀ ਮੇਲ ਆ । ਮੀਕ ਵੀ ਭਾਵੁਕ ਹੋ ਗਿਆ ਪਰ ਹੌਂਸਲੇ ਨਾਲ ਬੋਲਿਆ ਚਾਚਾ ਤੂੰ ਅਜੇ ਘੋੜੇ ਵਰਗਾਂ ਐਂਵੇ ਨੀ ਦਿਲ ਛੱਡੀਦਾ ਹੁੰਦਾ ਤਾਂ ਉਹ ਬੋਲਿਆ ਪੁੱਤ ਇਹ ਬੁੱਢੇ ਹੱਡ ਹੁਣ ਕਾਸੇ ਜੋਗੇ ਨੀ । ਐਂਵੇ ਨਾ ਝੂਠੇ ਦਿਲਾਸੇ ਦੇ ਮੈਨੂੰ ਤੇ ਇਸੇ ਤਰਾਂ ਉਹ ਗੱਲਾਂ ਕਰਦੇ ਕਰਦੇ ਬਾਹਰ ਆ ਗਏ । ਬਾਹਰਲੇ ਬੂਹੇ ਆ ਕੇ ਉਸਨੇ ਤੇਲ ਚੋ ਕੇ ਮੀਕ ਨੂੰ ਘਰੋਂ ਤੋਰਿਆ । ਮੀਕ ਵੀ ਇਸ ਵਾਰ ਥੋੜਾ ਜਿਹਾ ਭਾਵੁਕ ਸੀ ਪਰ ਜਾਣਾ ਤਾਂ ਹੈ ਹੀ ਸੀ ਸੋ ਮੀਕ ਚਲਾ ਗਿਆ ਤੇ ਉਹ ਨਿੱਤ ਵਾਂਗ ਰੱਬ ਰੱਬ ਕਰਦਾ ਸੌਂ ਗਿਆ । ਤੜਕੇ ਜਿਹੇ ਉਸਦੇ ਮੱਠੀ ਮੱਠੀ ਦਰਦ ਹੋਣੀ ਸ਼ੁਰੂ ਹੋ ਗਈ । ਕੋਈ ਘੰਟੇ ਕੁ ਬਾਅਦ ਦਰਦ ਬਹੁਤ ਜੋਰ ਨਾਲ ਹੋਈ ਤੇ ਉਸਨੂੰ ਮੀਕ ਦੇ ਘਰ ਵਾਲੀ ਆਪਣੇ ਮੁੰਡੇ ਨਾਲ ਉਸਨੂੰ ਹਸਪਤਾਲ ਲੈ ਕੇ ਚਲੇ ਗਈ । ਉਹ ਰਾਹ ਵਿੱਚ ਮੀਕ ਨੂੰ ਹੀ ਪੁਕਾਰਦਾ ਗਿਆ ਤੇ ਕਹਿ ਰਿਹਾ ਸੀ ਮੈਂ ਬਚਣਾ ਨੀ ਮੀਕ ਨੂੰ ਸੱਦ ਲਉ । ਬੇਸ਼ੱਕ ਦੋ ਚਾਰ ਦਿਨ ਰੱਖ ਲਿਉ ਪਰ ਮੇਰੀ ਚਿਖਾ ਨੂੰ ਮੀਕ ਤੋਂ ਬਿਨਾ ਕੋਈ ਹੋਰ ਲਾਂਬੂੰ ਨਾ ਲਾਵੇ। ਉਹ ਇਹੀ ਕੁਝ ਕਹਿ ਕੇ ਸਾਰਿਆਂ ਨੂੰ ਅਲਵਿਦਾ ਕਹਿ ਚੁੱਕਾ ਸੀ । ਮੀਕ ਵੀ ਦੂਸਰੇ ਦਿਨ ਹੀ ਘਰ ਪਹੁੰਚ ਗਿਆ ਸੀ ਉਸ ਦਾ ਵੀ ਸਫਰ ਬੜਾ ਔਖਾ ਲੰਘਿਆ ਸੀ । ਉਹ ਸਾਰੀ ਵਾਟ ਉਸ ਬਾਰੇ ਹੀ ਸੋਚਦਾ ਆਇਆ ਸੀ । ਕਿਸ ਤਰਾਂ ਨਿੱਕੇ ਹੁੰਦੇ ਨੂੰ ਉਹ ਖਿਡਾAਂਦਾ ਹੁੰਦਾ ਸੀ, ਕਿਵੇਂ ਮੋਢਿਆਂ ਤੇ ਚੁੱਕ ਕੇ ਉਸ ਨਾਲ ਲਾਡ ਲਡਾAੁਂਦਾ ਹੁੰਦਾ ਸੀ । ਮੀਕ ਨੂੰ ਅਜੇ ਵੀ ਚੇਤਾ ਸੀ ਕਿ ਉਹ ਮੀਕ ਨੂੰ ਸਕੂਲੋਂ ਚੁੱਕ ਕੇ ਹੀ ਲੈ ਆAੁਂਦਾ ਸੀ । ਮੀਕ ਦਾ ਬਸਤਾ ਗਲ 'ਚ ਪਾਕੇ ਉਹਨੇ ਮੀਕ ਨੂੰ ਮੋਢਿਆਂ ਤੇ ਚੁੱਕ ਕੇ ਸਿੱਧਾ ਘਰ ਨੂੰ ਆਉਣਾ ਤੇ ਰੋਟੀ ਖਵਾ ਕੇ ਨਾਲ ਹੀ ਖੂਹ ਤੇ ਲੈ ਜਾਣਾ । ਮੀਕ ਅਖੀਰ ਵਾਰੀ ਘਰੋਂ ਤੁਰਨ ਵਾਲੇ ਵੇਲੇ ਨੂੰ ਚੇਤੇ ਕਰ ਕੇ ਕਈ ਵਾਰ ਰੋ ਚੁੱਕਾ ਸੀ । ਮੀਕ ਨੂੰ ਇੰਝ ਮਹਿਸੂਸ ਹੋ ਰਿਹਾ ਸੀ ਜਿਵੇਂ ਉਸ ਦੀ ਆਪਣੀ ਮੌਤ ਹੋ ਗਈ ਹੋਵੇ । ਮੀਕ ਇੰਝ ਸੋਚ ਰਿਹਾ ਸੀ ਕਿ ਉਸ ਕੋਲੋਂ ਅੱਜ ਕਿਸੇ ਏਸੀ ਰੂਹ ਨੇ ਪਾਸਾ ਵੱਟ ਲਿਆ ਜੋ ਉਸਦੇ ਸਾਹਾਂ ਵਿੱਚ ਵੱਸਦੀ ਸੀ । ਮੀਕ ਦੇ ਘਰ ਆਉਣ ਤੋਂ ਦੋ ਘੰਟੇ ਬਾਅਦ ਉਹਦੀ ਅਰਥੀ ਤਿਆਰ ਕਰ ਕੇ ਸਿਵਿਆ ਦੇ ਰਾਹ ਨੂੰ ਤੋਰ ਲਈ ਗਈ । ਪਰ ਮੀਕ ਨਾ ਚਾਹ ਕੇ ਵੀ ਉਸ ਦੀ ਦੇਹ ਨੂੰ ਘਰ ਨਾ ਰੱਖ ਸਕਿਆ । ਸਾਰੇ ਕਾਰ ਵਿਹਾਰ ਕਰਕੇ ਜਦੋਂ ਘਰ ਨੂੰ ਮੁੜ ਪਏ ਤਾਂ ਮੀਕ ਵੀ ਲੱਤਾਂ ਧੂੰਹਦਾ ਘਰ ਨੂੰ ਵਾਪਸ ਆ ਗਿਆ ਸੀ । ਘਰ ਆਕੇ ਮੀਕ ਆਪਣੇ ਘਰ ਦੇ ਹਰ ਖੂੰਜੇ ਖਰਲੇ ਵਿੱਚੋਂ ਲੱਭ ਰਿਹਾ ਸੀ । ਪਰ ਉਸਨੂੰ ਕਿਤੇ ਵੀ ਉਹ ਨਜਰੀਂ ਨਾ ਆਇਆ । ਮੀਕ ਦੀ ਸਫਰ ਨਾਲ ਹੋਈ ਥਕਾਵਟ ਕਰਕੇ ਕੰਧ ਨਾਲ ਬੈਠੇ ਬੈਠੇ ਹੀ ਅੱਖ ਲੱਗ ਗਈ ਤੇ ਉਸ ਦੇ ਸੁਪਨੇ ਵਿੱਚ ਉਹ ਆਇਆ ਤੇ ਮੀਕ ਨੂੰ ਗਲ ਨਾਲ ਲਾ ਕੇ ਕਹਿਣ ਲੱਗਾ ਪੁੱਤ ਮੀਕ ਦਿਲ ਨੀ ਛੱਡੀਦਾ । ਇਹ ਦੁਨੀਆ ਦਾ ਦਸਤੂਰ ਹੈ ਸਭ ਨੇ ਜਾਣਾ ਹੀ ਹੈ । ਤੂੰ ਕਿਸੇ ਗੱਲੋਂ ਉਦਰਨਾ ਨਹੀਂ ਮੈਂ ਸਦਾ ਤੇਰੇ ਨਾਲ ਹਾਂ । ਤੇ ਝੱਟ ਕਰਕੇ ਮੀਕ ਨੂੰ ਇਕ ਹਲੂਣਾ ਵੱਜਾ ਤਾਂ ਉਸਦੀ ਅੱਖ ਖੁੱਲ ਗਈ । ਉਸ ਨੂੰ ਇੰਝ ਮਹਿਸੂਸ ਹੋਇਆ ਜਿਵੇਂ ਉਸਦੇ ਘਰ ਵਿੱਚ ਕਿਸੇ ਦਰਵੇਸ਼ੀ ਰੂਹ ਦਾ ਵਾਸਾ ਹੋ ਗਿਆ ਹੋਵੇ ।
Mob: 0039 320 217 6490
No comments:
Post a Comment