ਨਿੰਦਰ ਘੁਗਿਆਣਵੀ
ਜਸਵੰਤ ਸਿੰਘ ਵਿਰਦੀ ਜਦ ਵੀ ਮਿਲਦੇ....ਮੁਸਕਰਾ ਕੇ ਮਿਲਦੇ ਤੇ ਪੜ੍ਹੀ ਹੋਈ ਰਚਨਾ ਦੀ ਤਾਰੀਫ ...ਕਰਕੇ ਹੌਸਲਾ ਅਫ਼ਜ਼ਾਈ ਕਰਦੇ ਸਨ। ਉਹ ਹੋਰਨਾ ਕਈ ਵੱਡੇ ਲੇਖਕਾਂ ਦੀ ਤਰਾਂ੍ਹ ( ਆਪ ਤੋਂ ਛੋਟੇ ਦੀ ਸਿਫ਼ਤ ਕਰਨ ਵੇਲੇ)
'ਘੁੰਨੇ' ਨਹੀਂ ਸੀ ਬਣਦੇ। ਜਦ ਮੈਂ ਕੱਚੇ ਤੌਰ 'ਤੇ ਅਕਾਸ਼ਵਾਣੀ ਕੇਂਦਰ ਜਲੰਧਰ 'ਚ ਕੰਮ ਕਰਦਾ ਸੀ ਤਾਂ ਵਿਰਦੀ ਜੀ ਆਪਣੀ ਕਹਾਣੀ ਰਿਕਾਰਡ ਕਰਾਵਉਣ ਲਈ ਮੋਪਿਡ 'ਤੇ ਚੜ੍ਹਕੇ ਸਟੇਸ਼ਨ ਆਉਂਦੇ। ਸਹਾਇਕ ਕੇਂਦਰ ਨਿਰਦੇਸ਼ਕ ਹਰਭਜਨ ਸਿੰਘ ਬਟਾਲਵੀ ਨਾਲ ਬਹਿਕੇ ਘੰਟਾ ਭਰ ਗੱਲਾਂ ਕਰਦੇ। ਉਹ ਕਹਿੰਦੇ ਹੁੰਦੇ ਸਨ, "ਲੇਖਕ ਨੂੰ ਬੋਲਣਾ ਘੱਟ ਤੇ ਲਿਖਣਾ ਵੱਧ ਚਾਹੀਦਾ ਐ।" ਉਹ ਵਕਤ ਦੇ ਬੜੇ ਪਾਬੰਦ ਸਨ। 'ਅਜੀਤ' ਤੇ 'ਨਵਾਂ ਜ਼ਮਾਨਾ' ਵਿੱਚ ਵੀ ਉਹ ਆਪਣੀ ਰਚਨਾ ਹੱਥੀਂ ਦੇਣ ਆਉਂਦੇ ਸਨ।
ਮੈਂ ਮਹਿਸੂਸ ਕਰਦਾ ਸੀ ਕਿ ਉਹ ਗੱਲੀਂ-ਗੱਲੀਂ ਬਹੁਤ ਛੇਤੀ ਕਲਪ ਜਾਂਦੇ ਸਨ। ਸਾਹਿਤ ਵਿੱਚ ਫੈਲੇ ਪ੍ਰਦੂਸ਼ਣ ਤੋਂ ਉਹ ਬਹੁਤ ਔਖੇ ਸਨ। ਉਨ੍ਹਾਂ ਦੀ ਖਿਝ ਸੀ ਸਾਹਿਤਕ ਜੁੰਡਲੀਆਂ ਤੇ ਸਾਹਿਤਕ ਅਡੰਬਰ ਰਚਣ-ਰਚਾਉਣ ਵਾਲਿਆਂ 'ਤੇ। ਜਦ ਵੀ ਕਿਸੇ ਲੇਖਕ ਨੂੰ ਕੋਈ ਪੁਰਸਕਾਰ ਮਿਲਦਾ ਸੀ ਤਾਂ ਵਿਰਦੀ ਜੀ ਨੁੰ ਜਿਵੇਂ 'ਵਿਹੁ' ਚੜ੍ਹ ਜਾਂਦੀ ਸੀ। ਉਹ ਕਹਿੰਦੇ ਸਨ,"ਮੈਂ ਕਿਸੇ ਨੂੰ ਨਹੀਂ ਕਹਿਣਾ ਕਿ ਮੈਨੂੰ ਪੁਰਸਕਾਰ ਦਿਓæææਕੀ ਏਹ ਅੰਨ੍ਹੇ ਆਂ ਪੁਰਸਕਾਰ ਦੇਣ ਵਾਲੇ ਕਿ ਮੈਂ ਕਿੰਨਾਂ ਕੰਮਕਰ ਰਿਹਾ ਵਾਂæææਮੈਂ ਝਾਕ ਵੀ ਨਹੀਂ ਰਖਦਾ ਇਹਨਾਂ ਦੀæææਦਿੱਲੀ ਜਾ ਕੇ ਘਰ-ਘਰ ਕਿਹਦੀਆਂ-ਕਿਹਦੀਆਂ ਮਿੰਨਤਾਂ ਕਰਦਾਂ ਫਿਰਾਂ?" ਵਿਰਦੀ ਜੀ ਦਿੱਲੀ ਵਾਲਿਆਂ 'ਤੇ ਬਹੁਤ ਖ਼ਫ਼ਾ ਹੁੰਦੇ ਸੀ, ਕਹਿੰਦੇ ਸੀ, "ਮੈਂ ਜੀਂਦੇ ਜੀ ਦਿੱਲੀਂ ਨਹੀਂ ਜਾਣਾæææਕਦੇ ਨਹੀਂ ਜਾਵਾਂਗਾ ਦਿੱਲੀ।"
ਇੱਕ ਵਾਰ ਪ੍ਰੇਮ ਪ੍ਰਕਾਸ਼ ਨੂੰ ਕੋਈ ਪੁਰਸਕਾਰ ਮਿਲਿਆ। ਵਿਰਦੀ ਜੀ 'ਨਵਾਂ ਜ਼ਮਾਨਾ' ਦਫ਼ਤਰ ਦੀਆਂ ਪੌੜੀਆਂ ਉਤਰ੍ਹਦੇ ਆ ਰਹੇ ਸਨ, ਮੈਂ ਪੁੱਛਿਆ, "ਵਧਾਈ ਦੇ ਦਿੱਤੀ ਐ?"
ਉਹਨਾਂ ਦੋ-ਟੁੱਕ ਜਵਾਬ ਦਿੱਤਾ, "ਕਦੇ ਵੀ ਨਹੀਂ ਦਿਆਂਗਾæææ।" ਤੇ ਉਹ ਆਪਣੇ ਧਿਆਨ ਸਿਰ ਪੌੜੀਆਂ ਉਤਰ੍ਹਦੇ ਗਏ।
ਉਹਨਾਂ ਦਾ ਰੋਸਾ ਸੀ ਕਿ ਏਨਾ ਲਿਖਣ ਦੇ ਬਾਵਜੂਦ ਵੀ ਉਹਨਾਂ ਦਾ ਚਰਚਾ ਨਹੀਂ ਹੈ। ਪਾਠਕਾਂ ਦੇ ਪੱਖ ਤੋਂ ਉਹਨਾਂ ਨੂੰ ਤਸੱਲੀ ਸੀ। ਕਦੇ-ਕਦੇ ਕਹਿੰਦੇ ਸਨ, "ਮੈਂ ਪੰਜਾਬੀ ਵਿੱਚ ਲਿਖਣਾ ਛੱਡ ਦੇਣਾ ਆਂæææਹਿੰਦੀ ਵਿੱਚ ਮੈਨੂੰ ਵੱਧ ਪੜ੍ਹਿਆ ਜਾਂਦਾ ਆ।" ਉਹ ਕਿਹਾ ਕਰਦੇ, "ਸਾਹਿਤ ਸਭਾਵਾਂ ਜਾਂ ਮੀਟਿੰਗਾਂ ਵਿੱਚ ਜਾ ਕੇ ਮੈਂ ਵਕਤ ਕਿਉਂ ਜ਼ਾਇਆ ਕਰਦਾ ਫਿਰਾਂæææਦਿਨ ਵਿੱਚ ਕਾਲਮ ਜਾਂ ਕੋਈ ਕਹਾਣੀ ਲਿਖ ਨਾ ਲਵਾਂæææਓਨਾ ਚਿਰ ਮੇਰਾ ਦਿਨ ਸ਼ਫਲਾ ਨਹੀਂ ਹੁੰਦਾ। ਵਿਰਦੀ ਜੀ ਬਹੁਤ ਤੇਜ਼ ਰਫ਼ਤਾਰ ਨਾਲ ਲਿਖਦੇ ਤੇ ਵੱਡੇ-ਵੱਡੇ ਕੁੰਡਲਦਾਰ ਅੱਖਰ ਪਾਉਂਦੇ ਸਨ। ਲਿਖੇ ਹੋਏ ਦੀ ਇੱਕ ਫੋਟੋ ਕਾਪੀ ਆਪਣੇ ਰਿਕਾਰਡ ਵਿੱਚ ਰਖਦੇ ਦੇ ਬਾਕੀ ਦੀਆਂ ਵੱਖ-ਵੱਖ ਥਾਵਾਂ 'ਤੇ ਪੋਸਟ ਕਰ ਦਿੰਦੇ।
ਇੱਕ ਵਾਰ ਦੀ ਗੱਲ। ਉਦੋਂ ਕੁ ਜਿਹੇ (ਜਦੋਂ ਹੰਸ ਰਾਜ ਹੰਸ ਨੂੰ ਕਿਸੇ ਯੂਨੀਵਰੀਸਟੀ ਨੇ ਫੈਲੋਸ਼ਿੱਪ ਦਿੱਤੀ ਸੀ) ਮੈਂ ਉਸ ਬਾਰੇ ਲਿਖੇ ਲੇਖਾਂ ਦੀ ਕਿਤਾਬ ਸੰਪਾਦਿਤ ਕਰ ਰਿਹਾ ਸੀ। ਵਿਰਦੀ ਜੀ ਨੂੰ ਫੋਨ ਕੀਤਾ ਕਿ ਤੁਸੀਂ ਵੀ ਉਸ ਬਾਰੇ ਇੱਕ ਲੇਖ ਲਿਖ ਦਿਓ। ਉਹਨਾਂ ਆਖਿਆ, "ਤਿੰਨ ਦਿਨ ਲੱਗਣਗੇæææਘਰ ਆਣ ਕੇ ਲੈ ਜਾਣਾæææਲਿਖਿਆ ਪਿਆ ਹੋਏਗਾ।" ਸਾਈਕਲ ਨੂੰ ਪੈਡਲ ਮਾਰਿਆ ਤੇ ਦਿੱਤੇ ਵਕਤ 'ਤੇ ਮੈਂ ਵਿਰਦੀ ਕੋਲ ਗਿਆ। ਲਿਖੇ ਲੇਖ ਦੀ ਅਸਲ ਕਾਪੀ ਮੇਜ਼ 'ਤੇ ਰੱਖੀ ਪਈ ਸੀ ਤੇ ਫੋਟੋ ਕਾਪੀ ਉਹਨਾਂ ਆਪਣੀ ਫਾਈਲ ਵਿੱਚ ਸੰਭਾਲ ਲਈ ਸੀ। ਕਹਿਣ ਲੱਗੇ, "ਅਹਿ ਲੈæææਮੈਂ ਤੈਨੂੰ ਪੜ੍ਹ ਕੇ ਸੁਣਾ ਦਿਆਂ।" ਉਹਨਾਂ ਦਸ ਪੰਨੇ ਦਾ ਲੇਖ ਲਿਖਿਆ ਪੜ੍ਹ ਕੇ ਸੁਣਾਇਆ ਤੇ ਹੰਸ ਨੂੰ ਆਪਣੇ ਲੇਖ ਵਿੱਚ 'ਬਾਬੇ ਨਾਨਕ ਦਾ ਸੱਚਾ ਪੈਰੋਕਾਰ' ਆਖਿਆ। ਵਿਰਦੀ ਜੀ ਦੇ ਫੋਨ ਤੋਂ ਮੈਂ ਹੰਸ ਨੂੰ ਫੋਨ ਕੀਤਾ ਤੇ ਦੱਸਿਆ ਕਿ ਵਿਰਦੀ ਜੀ ਨੇ ਆਪ ਬਾਰੇ ਬਹੁਤ ਖ਼ੂਬਸੂਰਤ ਲਿਖਿਆ ਹੈæææਆਹ ਲਓ ਵਿਰਦੀ ਜੀ ਨਾਲ ਗੱਲ ਕਰੋ। ਉਹ ਕਿੰਨੇ ਮਿੰਟ ਗੱਲਾਂ ਕਰਦੇ ਰਹੇ। ਮੈਂ ਵਿਰਦੀ ਜੀ ਵੱਲ ਦੇਖਦਾ ਤੇ ਉਹਨਾਂ ਦੇ ਹਾਵ-ਭਾਵ ਨੋਟ ਕਰਦਾ ਰਿਹਾ, Aਹਨਾਂ ਹੰਸ ਨੂੰ ਆਖਿਆ ਸੀ, "ਤੇਰੇ ਬਾਰੇ ਮੈਂ ਦਸ ਪੰਨੇ ਲਿਖੇ ਆæææਏਹ ਮੈਨੂੰ ਬਹੁਤ ਥੋੜ੍ਹੇ ਲੱਗ ਰਹੇ ਨੇæææਮੈਂ ਤਾਂ ਤੇਰੇ ਬਾਰੇ ਡੇਢ ਸੌ ਪੰਨਾ ਲਿਖਣਾ ਚਾਹੁੰਨਾ ਆਂæææ।"
ਮੇਰਾ ਇੱਕ ਦੋਸਤ ਜਸਵੰਤ ਵਿਰਲੀ, ਜਿਸਦੇ ਸਰਕਾਰੀ ਕਵਾਟਰ ਵਿੱਚ ਮੈਂ ਰਹਿੰਦਾ ਸੀ, ਉਹ ਵੀ ਕਦੇ-ਕਦੇ ਕੋਈ ਛੋਟਾ-ਮੋਟਾ ਲੇਖ ਲਿਖ ਕੇ ਕਿਧਰੇ ਛਪਵਾਉਂਦਾ ਰਹਿੰਦਾ ਸੀ। ਜਦ ਮੈਂ ਵਿਰਦੀ ਜ ਿਕੋਲ ਜਸਵੰਤ ਵਿਰਲੀ ਦਾ ਨਾਂ ਲੈਂਦਾ ਤਾਂ ਉਹ ਖਿਝਕੇ ਆਖਦੇ, "ਬਹੁਤੇ ਪਾਠਕ ਮੇਰੇ ਨਾਂ ਦਾ ਭੁਲੇਖਾ ਖਾ ਜਾਂਦੇ ਆæææਉਹਨੂੰ ਕਹੋ ਕਿ ਉਹ ਆਪਣਾ ਨਾਂ ਬਦਲ ਲਵੇ ਜਾਂ ਲਿਖਣਾ ਬੰਦ ਕਰ ਦੇਵੇæææ।" ਕਮਰੇ ਵਿੱਚ ਆ ਕੇ ਜਦ ਮੈਂ ਜਸਵੰਤ ਵਿਰਲੀ ਨੂੰ ਦਸਦਾ ਤਾਂ ਉਹ ਬੜਾ ਹਸਦਾ।
ਸਪਤਾਹਿਕ 'ਰਾਮਗੜੀਆ ਮੰਚ', (ਜੋ ਜਲੰਧਰ ਦੀ ਸਾਸ਼ਤਰੀ ਮਾਰਕਿਟ ਚੋਂ ਛਪਦਾ) ਵਿੱਚ ਮੈਂ ਦੋਸ ਸਾਲ ਕੰਮ ਕਰਦਾ ਰਿਹਾ, ਅਖਬਾਰ ਦੇ ਮਾਲਕ ਵਿਰਦੀ ਜੀ ਗੱਲਬਾਤ ਅਕਸਰ ਹੀ ਕਰਦੇ ਰਹਿੰਦੇ, ਕਿਉਂਕਿ ਵਿਰਦੀ ਜੀ ਨੇ ਵੀ ਉਥੇ ਕੁਝ ਸਮਾਂ ਕੰਮ ਕੀਤਾ ਸੀ ਤੇ ਮਾਲਕਾਂ ਨਾਲ ਰੱਚਕ ਨਹੀਂ ਸੀ ਰਲੀ। ਵਿਰਦੀ ਜੀ ਕਹਿੰਦੇ ਸਨ, " ਮੈਂ ਉਥੇ ਪੈਸੇ ਲੈਣ ਖਾਤਰ ਕੰਮ ਨਹੀਂ ਸੀ ਕਰਦਾæææਮੈਂ ਤਾਂ ਆਪਣੀ ਬਰਾਦਰੀ ਦਾ ਅਖਬਾਰ ਹੋਣ ਕਰਕੇ ਸੇਵਾ ਕਰਦਾ ਸਾਂ ਪਰ ਉਹਨਾਂ ਨੂੰ ਮੇਰੀ ਸੇਵਾ ਪਸੰਦ ਨਹੀਂ ਸੀ।"
ਦਸ ਕੁ ਸਾਲ ਪਹਿਲਾਂ ਵਿਰਦੀ ਜੀ ਐਵੇਂ ਇੱਕ ਨਿੱਕੀ ਜਿਹੀ ਗੱਲ ਤੋਂ ਮੇਰੇ ਨਾਲ ਗੁੱਸੇ ਹੋ ਗਏ ਸਨ। ਉਸ ਬਾਅਦ ਇੱਕ ਵਾਰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਤੇ ਦੂਜੀ ਵਾਰ ਸ੍ਰ ਵਰਿਆਮ ਸਿੰਘ ਸੰਧੂ ਦੀ ਬੇਟੀ ਦੇ ਵਿਆਹ ਮੌਕੇ ਦੇਖੇæææਦੋਵੇਂ ਵਾਰ ਮੈਂ ਉਹਨਾਂ ਨੂੰ ਸਤਿਕਾਰ ਨਾਲ ਨੇੜੇ ਜਾਕੇ ਬੁਲਾਇਆ ਤਾਂ ਉਹਨਾਂ ਮੇਰੇ ਵੱਲ ਦੇਖਿਆ ਤੱਕ ਨਹੀਂ ਸੀæææਮੂੰਹ ਪਰ੍ਹੇ ਭੁੰਵਾ ਲਿਆ ਸੀ। ਗੁੱਸੇ ਉਹ ਏਨੀ ਕੁ ਗੱਲ ਤੋਂ ਹੋਏ ਸਨ ਕਿ ਮੈਂ ਹਰਨਾਮ ਦਾਸ ਸਹਿਰਾਈ ਬਾਰੇ ਸਹਿਰਾਈ ਟਰੱਸਟ ਤੇ ਉਸਦੇ ਪਰਿਵਾਰ ਵੱਲੋਂ ਆਖਣ 'ਤੇ ਇੱਕ ਕਿਤਾਬ ਦਾ ਸੰਪਾਦਨ ਕਰ ਰਿਹਾ ਸੀ। ਵਿਰਦੀ ਜੀ ਤੋਂ ਸਹਿਰਾਈ ਬਾਰੇ ਲੇਖ ਮੰਗਣ ਗਿਆ ਤਾਂ ਉਹ ਆਖਣ ਲੱਗੇ, "ਇੱਕ ਹਫ਼ਤਾ ਲੱਗੇਗਾ ਲਿਖਣ 'ਤੇæææਇੱਕ ਹਜ਼ਾਰ ਰੁਪੱਈਆ ਨਕਦ ਲਵਾਂਗਾ।" ਮੈਂ ਚੁੱਪ ਕਰਕੇ ਆਪਣਾ ਸਾਈਕਲ ਚੁੱਕਿਆ ਤੇ ਆ ਕੇ ਸਹਿਰਾਈ ਜੀ ਦੇ ਬੇਟੇ ਨੂੰ ਦੱਸਿਆ ਤਾਂ ਉਹ ਆਖਣ ਲੱਗਿਆ ਕਿ ਹੁਣੇ ਹੀ ਵਿਰਦੀ ਜੀ ਦਾ ਫੋਨ ਆਇਆ ਸੀ ਤੇ ਉਹ ਕਹਿੰਦੇ ਸਨ ਕਿ ਜੇਕਰ ੁਤਸੀਂ ਇਸ ਕਿਤਾਬ ਦਾ ਕੰੰਮ ਮੈਨੂੰ ਦਿੰਦੇ ਤਾਂ ਬਾਤ ਹੀ ਅਲੱਗ ਹੋਣੀ ਸੀæææਏਸ ਮੁੰਡੇ ਤੋਂ ਇਹ ਕੰਮ ਬਹੁਤ ਔਖਾ ਹੋਏਗਾ। ਸਹਿਰਾਈ ਦੇ ਮੁੰਡੇ ਤੋਂ ਇਹ ਗੱਲ ਸੁਣ ਕੇ ਮੈਂ ਵਿਰਦੀ ਜੀ ਨੂੰ ਫੋਨ ਕੀਤਾ ਕਿ ਤੁਹਾਨੂੰ ਬਾਅਦ ਵਿੱਚ ਭਾਨੀ ਮਾਰਨ ਦੀ ਕੀ ਲੋੜ ਸੀæææ? ਮੈਨੂੰ ਉਦੋਂ ਈ ਕਹਿ ਦਿੰਦੇæææਮੈਂ ਖਰੜਾ ਆਪ ਨੂੰ ਸੌਂਪ ਦਿੰਦਾæææ। ਇਹ ਗੱਲ ਸੁਣ ਕੇ ਉਹ ਤਲਖ਼ ਕੇ ਬੋਲੇ, " ਮੈਂ ਕੁਝ ਨਈਂ ਕਿਹਾ।" ਤੇ ਉਹਨਾਂ ਫ਼ੋਨ ਬੰਦ ਕਰ ਦਿੱਤਾ। ਉਸ ਬਾਅਦ ਜਦ ਵੀ ਮੈਂ ਫੋਨ ਕੀਤਾ ਤਾਂ ਆਵਾਜ਼ ਪਛਾਣਦੇ ਸਾਰ ਉਹ ਫੌਨ ਰੱਖ ਦਿੰਦੇ। ਫਿਰ ਮੈਂ ਫੋਨ ਕਰਨਾ ਛੱਡ ਦਿੱਤਾ ਸੀ।
ਉਸ ਦਿਨ ਮੇਰਾ ਮਨ ਬੜਾ ਦੁਖੀ ਹੋਇਆæææਇੱਕ ਦਿਨ ਉਹ ਦੇਸ਼ ਭਗਤ ਯਾਦਗਾਰ ਹਾਲ ਦੀ ਲਾਇਬ੍ਰੇਰੀ ਵਿੱਚੋਂ ਕੋਈ ਕਿਤਾਬ ਲੱਭਣ ਆਏ, ਕਿਤਾਬ ਲੱਭੀ ਨਹੀਂ ਤੇ ਉਹ ਬਾਬਾ ਭਗਤ ਸਿੰਘ ਬਿਲਗਾ ਕੋਲ ਬੈਠ ਕੇ ਗੱਲਾਂ ਕਰਨ ਲੱਗ ਪਏ। ਮੈਂ ਊਹਨਾਂ ਨੂੰ ਬੈਠੇ ਦੇਖ ਕੇ ਦੋ ਗਲਾਸ ਪਾਣੀ ਭਰ ਕੇ ਲੈ ਕੇ ਗਿਆ ਕਿ ਚਲੋਂ ਏਨੇ ਨਾਲ ਵਿਰਦੀ ਜੀ ਨਾਲ ਸੁਲਾਹ ਹੋ ਜਾਵੇਗੀ ਤੇ ਨਾਲੇ ਫਤਿਹ ਸਾਂਝੀ ਵੀ ਹੋ ਜਾਵੇਗੀ। ਉਹਨਾਂ ਪਾਣੀ ਤਾਂ ਕੀ ਪੀਣਾ ਸੀ? ਮੇਰੇ ਵੱਲ ਦੇਖਿਆ ਤੱਕ ਨਹੀਂ ਸੀ। ਬਾਬਾ ਬਿਲਗਾ ਜੀ ਨੇ ਪਾਣੀ ਪੀ ਲਿਆ। ਮੈਂ ਫਿਰ ਵੀ ਟਰੇਅ ਹੱਥ 'ਚ ਫੜ੍ਹੀ ਖਲੋਤਾ ਰਿਹਾæææਤੇ ਆਖ ਹੀ ਦਿੱਤਾ ਸੀ, "ਵਿਰਦੀ ਜੀ ਪਾਣੀ ਪੀ ਲਓ।" ਉਹਨਾਂ ਦੀ ਆਵਾਜ਼ ਵਿੱਚ ਖਿਝ ਰਲ ਗਈ ਸੀ, " ਮੈਂ ਤੈਥੋਂ ਪਾਣੀ ਮੰਗਿਆ ਸੀ?æææਜੇ ਲੋੜ ਹੋਈ ਮੈਂ ਉਠਕੇ ਆਪੇ ਪੀ ਲਵਾਂਗਾæææ।"
ਮੈਂ ਪਾਣੀ ਦਾ ਭਰਿਆ ਗਲਾਸ ਲਿਆ ਕੇ ਵਾਪਿਸ ਜੱਗ ਵਿੱਚ ਉਲੱਦ ਦਿੱਤਾ ਸੀ। ਮੈਂ ਇੱਕ ਚੰਗਾ-ਭਲਾ ਲੇਖਕ ਰੁਸਵਾ ਲਿਆ ਸੀæææਇਸ ਗੱਲ ਦਾ ਮੈਨੂੰ ਬੇਹੱਦ ਅਫ਼ਸੋਸ ਸੀ।
No comments:
Post a Comment