ਸਿੱਖ ਗੁਰੂ ਸਾਹਿਬਾਨ ਦੀ ਦੇਣ ਅਤੇ ਸਾਡੀ ਅਕ੍ਰਿਤਘਣਤਾ ਦੋਵੇਂ ਲਾਸਾਨੀ

ਸੰਤੋਖ ਸਿੰਘ (ਮਾਸਟਰ)
ਧਰਮ ਪ੍ਰਚਾਰ ਸੰਸਥਾਵਾਂ ਤਾਲਮੇਲ ਮਿਸ਼ਨ (ਲੁਧਿਆਣਾ)
ਮਨੁੱਖ ਸੰਸਾਰ ਵਿਚ ਆਪਣੀ ਖ਼ਾਨਦਾਨੀ ਮਨੌਤ ਅਤੇ ਮਾਨਸਿਕ ਮੰਡਲ ਦੀ ਅਗਵਾਈ ਤੋਂ ਇਲਾਵਾ ਆਪਣੀ ਸਰੀਰਕ, ਆਰਥਿਕ ਅਤੇ ਸਮਾਜਿਕ ਸੁਰੱਖਿਆ ਦੇ ਅਹਿਸਾਸ ਕਰਕੇ
ਵੀ ਆਪਣੀ ਬੁੱਧ-ਮੱਤ ਦੀ ਸੀਮਾ ਵਿਚ ਕਿਸੇ ਫ਼ਲਸਫੇ ਜਾਂ ਮ॥ਹਬ ਨਾਲ ਜੁੜ ਕੇ ਜੀਵਨ ਦੇ ਸਫਰ ਨੂੰ ਤਹਿ ਕਰਨ ਲਈ ਜੀਵਨ ਦੀ ਬੇੜੀ ਨੂੰ ਠੇਲ੍ਹ ਦਿੰਦਾ ਹੈ। ਜਿਵੇਂ ਜੈਨੀ, ਬੋਧੀ, ਸਨਾਤਨੀ, ਪਾਰਸੀ, ਈਸਾਈ, ਮੁਸਲਿਮ, ਯਾਹੂਦੀ ਦਾ ਆਪਣਾ ਆਪਣਾ ਮ॥ਹਬ ਹੈ ਉਸੇ ਤਰ੍ਹਾਂ ਸਿੱਖ ਦਾ ਵੀ ਆਪਣਾ ਇੱਕ ਫ਼ਲਸਫਾ ਹੈ ਅਤੇ ਇਹ ਫ਼ਲਸਫਾ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਪਵਿੱਤਰ ਬਾਣੀ ਹੈ। ਗੁਰਬਾਣੀ ਸਿੱਖ ਅਤੇ ਸਿੱਖੀ ਦਾ ਮੂਲ ਹੈ ਤੇ ਗੁਰਬਾਣੀ ਦਾ ਮੂਲ 'ਅਕਾਲ ਪੁਰਖ' ਆਪ ਹੈ। 'ਆਪਿ ਨਾਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ।।' ਮੁਤਾਬਕ ਪਰਮ ਪਿਤਾ ਪ੍ਰਮਾਤਮਾ ਨੇ ਕਈ ਜੁਗਾਂ ਤੋਂ ਦੁੱਖਾਂ ਦੀ ਅੱਗ ਵਿਚ ਸੜਦੇ ਬਲਦੇ ਇਸ ਸੰਸਾਰ ਤੇ ਬੇਅੰਤ ਦਇਆ ਕਰਦਿਆਂ ਨਨਕਾਣੇ ਦੀ ਧਰਤੀ ਤੇ ਗੁਰੂ ਨਾਨਕ ਦੇ ਰੂਪ ਵਿਚ ਆਪਣਾ ਨੂਰ ਪ੍ਰਗਟ ਕੀਤਾ। ਜਗਤ ਜੀਵਾਂ ਦੇ ਸੰਸਾਰ ਵਿਚ ਆਉਣ ਦੇ ਅਸਲ ਮਕਸਦ ਦਾ ਗਿਆਨ ਕਰਵਾਉਣ ਦੇ ਨਾਲ ਨਾਲ ਲੋਕਾਈ ਦੇ ਦੁੱਖਾਂ ਦੀ ਸਦੀਵੀ ਨਵਿਰਤੀ ਵਾਸਤੇ ਪਰਉਪਕਾਰ, ਕੁਰਬਾਨੀ ਅਤੇ ਸਰਬੱਤ ਦੇ ਭਲੇ ਦੇ ਦ੍ਰਿੜ ਸੰਕਲਪ ਦੁਆਰਾ ਹਲੀਮੀ ਜਗਤ ਦੀ ਸਿਰਜਣਾ ਹਿੱਤ ਇੱਕ ਪੁਖ਼ਤਾ ਲੋਕ ਲਹਿਰ ਦਾ ਵਜੂਦ ਕਾਇਮ ਕਰਨ ਵਾਸਤੇ ਉਸ ਨੂਰੀ ਜੋਤ ਨੂੰ ਦਸ ਮਨੁੱਖੀ ਜਾਮੇ ਧਾਰਨ ਕਰਨੇ ਪਏ। ਢਾਈ ਸਦੀਆਂ ਦੇ ਇਸ ਲੰਬੇ ਅਰਸੇ ਵਿਚ ਕਿਸੇ ਵੀ ਭਾਸ਼ਾ ਰਾਹੀਂ ਬਿਆਨ ਨਾ ਹੋ ਸਕਣ ਵਾਲੀ ਅਤਿਅੰਤ ਕਠਿਨ ਘਾਲਣਾ ਘਾਲਦਿਆਂ 'ਸ਼ਬਦ ਗੁਰੂ' ਦੀ ਸੋਝੀ ਬਖਸ਼ ਕੇ ਸ਼ਬਦ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਦੁਨੀਆਂ ਦੇ ਇਤਿਹਾਸ ਦੀਆ ਤਮਾਮ ਸਭਿਅਤਾਵਾਂ ਦਾ ਨਿਚੋੜ 'ਗੁਰਮਤਿ ਜੀਵਨ ਜਾਚ' ਦੀ ਮਹਾਨ ਰਹਿਮਤ ਮਨੁੱਖਤਾ ਦੀ ਝੋਲੀ ਵਿਚ ਪਾਈ।
ਸੰਸਾਰ ਦਾ ਇਤਿਹਾਸ ਅਜਿਹੀਆਂ ਘਟਨਾਵਾਂ ਨਾਲ ਭਰਿਆ ਪਿਆ ਹੈ ਜਦੋਂ ਇੱਕ ਨਿਰੋਲ ਸੰਤ ਨੂੰ ॥ੁਲਮ ਦਾ ਸ਼ਿਕਾਰ ਹੋਣਾ ਪਿਆ ਅਤੇ ਨਿਰੋਲ ਸਿਪਾਹੀ ਬਿਰਤੀ ਵਾਲੇ ਮਨੁੱਖ ਬੜੇ ਵੱਡੇ ॥ਾਲਮ ਹੋ ਨਿਬੜੇ। ਭਾਵੇਂ ਮਨੁੱਖੀ ਜੀਵਨ ਦੀ ਸਿਰਜਣਾ ਕਾਦਰ-ਕਰੀਮ ਦੀ ਲੀਲਾ ਦੀ ਸਭ ਤੋਂ ਨਿਆਰੀ ਖੇਡ ਹੈ ਪਰ ਪਰਮਾਤਮਾ ਦੀ ਮੌਜ ਵਿਚ ਰਹਿਕੇ ਗੁਰੂ ਸਹਿਬਾਨ ਨੇ ਇੱਕੋ ਹੀ ਮਨੁੱਖ ਵਿਚ ਸੰਤ-ਸਿਪਾਹੀ ਅਥਵਾ ਬਾਣੀ-ਬਾਣੇ ਦੇ ਸੁਮੇਲ ਰਾਹੀਂ ਮਨੁੱਖੀ ਜੀਵਨ ਦੀ ਸੰਪੂਰਨ ਸਫਲਤਾ ਦੇ ਮਹਾਨ ਭੇਦ ਨੂੰ ਖੰਡੇ ਬਾਟੇ ਦੀ ਪਹੁਲ ਦੁਆਰਾ ਪ੍ਰਗਟ ਕਰਕੇ ਸੰਸਾਰ ਦੇ ਇਤਿਹਾਸ ਦੀ ਰੂਪ ਰੇਖਾ ਹੀ ਬਦਲ ਕੇ ਰੱਖ ਦਿੱਤੀ।
ਗੁਰਮਤਿ ਨਾਲ ਸਾਂਝ ਰੱਖਣ ਵਾਲੇ ਇਹ ਭਲੀ ਭਾਂਤ ਜਾਣਦੇ ਹਨ ਕਿ ਅਨਾਮ ਅਤੇ ਅਰੂਪ ਨਿਰੰਕਾਰ ਦਾ ਨਾਮ, ਸਰੂਪ, ਉਸਦੇ ਗੁਣਾਂ ਅਤੇ ਕ੍ਰਿਤ ਨੂੰ ਪ੍ਰਗਟ ਕਰਨ ਦੀ ਕਲਾ ਅਤੇ ਸਮਰਥਾ ਦੀ ॥ਾਹਰ ॥ਹੂਰ ਕਰਾਮਾਤ ਕੇਵਲ ਗੁਰਬਾਣੀ ਕੋਲ ਹੀ ਹੈ। ਗੁਰੂ ਪਾਤਸ਼ਾਹ ਜੀ ਦੇ ਸਨਮੁਖ ਕੁੱਝ ਜਾਨਣ ਦੀ ਇੱਛਾ-ਸ਼ਰਧਾ ਰੱਖਦੇ ਹੋਏ ਇਸ ਮਹਾਨ ਭੇਦ ਨੂੰ ਗੁਰਬਾਣੀ ਦੇ ਫੁਰਮਾਨ ਅਤੇ ਗੁਰਬਾਣੀ ਦੇ ਹੀ ਪ੍ਰਮਾਣ 'ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰ ਨ ਕੋਇ' ਦੁਆਰਾ ਸਮਝਣ ਦਾ ਯਤਨ ਕਰੀਏ ਤਾਂ ਇੱਕ ਅਟੱਲ ਵਿਸ਼ਵਾਸ ਮਨੁੱਖੀ ਹਿਰਦੇ ਦੀ ਸੇਜਾ ਤੇ ਬਿਰਾਜਮਾਨ ਹੋਣੋ ਨਹੀਂ ਰਹਿ ਸਕਦਾ ਕਿ ਸੰਸਾਰ ਵਿਚ ਅਗਰ ਪ੍ਰਮਾਤਮਾ ਦਾ ਕੋਈ ਪ੍ਰਗਟ ਸਰੂਪ ਹੈ ਤਾਂ ਉਹ ਕੇਵਲ ਤੇ ਕੇਵਲ ਗੁਰਬਾਣੀ ਹੀ ਹੈ। ਨਿਰੰਤਰ ਬਾਣੀ ਪੜ੍ਹਦਿਆਂ, ਸੁਣਦਿਆਂ ਅਤੇ ਵਿਚਾਰਦਿਆਂ ਇਸ ਅਕੱਥ ਕਥਾ ਬਾਰੇ ਇਹ ਗਿਆਨ ਵੀ ਸਹਿਜੇ ਹੀ ਹੋ ਜਾਂਦਾ ਹੈ ਕਿ ਗੁਰ-ਸ਼ਬਦ ਦੇ ਅਥਾਹ ਸਾਗਰ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਸਮੁੱਚੇ ਬੋਲ ਸਿਰਜਣਹਾਰ ਦੇ ਗੁਣ ਅਤੇ ਗੁਣਾਂ ਦਾ ਸੰਗ੍ਰਹਿ ਹਨ, ਉਸਦੀ ਸਿਫਤ ਸਲਾਹ ਦੇ ਗੀਤ ਹਨ, ਇੱਕ ਪੂਰਨ ਬ੍ਰਹਮ-ਵਿਚਾਰ ਹੈ। ਇਹ ਬ੍ਰਹਮ ਵਿਚਾਰ ਸਮੁੱਚੀ ਕਾਇਨਾਤ ਵਾਸਤੇ ਦਇਆ ਦਾ ਮਹਾਨ ਸਾਗਰ ਹੈ, ਪਾਪ ਪੁੰਨ ਤੋਂ ਨਿਰਲੇਪ ਇੱਕ ਨਿਰਮਲ ਜੀਵਨਧਾਰਾ ਹੈ ਜੋ ਦੁੱਖ ਸੁੱਖ ਤੋਂ ਪਰ੍ਹੇ ਸਦੀਵੀ ਆਨੰਦ ਦਾ ਇੱਕ ਸੋਮਾ ਹੈ। ਈਰਖਾ ਅਤੇ ਵੈਰ ਵਿਰੋਧ ਦੇ ਬੀਜ ਨਾਸ ਕਰਕੇ ਉਸ ਵਿਚੋਂ ਵੀ ਪਰਉਪਕਾਰ ਦੇ ਬੀਜ ਪੈਦਾ ਕਰਨ ਦਾ ਇੱਕ ਕਰਿਸ਼ਮਾ ਹੈ। ਸੰਸਾਰ ਦੇ ਨਸ਼ਿਆਂ ਦੀ ਮਦਹੋਸ਼ੀ ਦੇ ਉਲਟ ਪੂਰਨ ਚੇਤਨਤਾ ਦਾ ਇਸ ਦਾ ਆਪਣਾ ਇੱਕ ਖ਼ੁਮਾਰ ਹੈ ਜਿਸ ਵਿਚ ਲੋਕ ਤੇ ਪ੍ਰਲੋਕ ਦੋਹਾਂ ਦੀ ਸੋਝੀ ਦਾ ਗਿਆਨ ਹੈ। ਇਹ ਬ੍ਰਹਮ ਵਿਚਾਰ ਸੰਸਾਰ ਦੇ ਜੀਵਾਂ ਦੀ ਬੇਚੈਨੀ ਅਤੇ ਦੁੱਖਾਂ ਦੇ ਮੂਲ ਪੰਜਾਂ ਵਿਕਾਰਾਂ ਨੂੰ ਸ਼ਾਂਤ ਕਰਕੇ ਮਨੁੱਖੀ ਸ਼ਕਤੀ ਦੇ ਸਦਉਪਯੋਗ ਦੁਆਰਾ ਕਲਯੁਗ ਦੀ ਸਮਾਪਤੀ ਅਤੇ ਸਤਿਯੁਗ ਦੀ ਸਥਾਪਤੀ ਤੱਕ ਦੀ ਕਿਆਮਤ ਦਾ ਇੱਕ ਪਵਿੱਤਰ ਤੇ ਪਰਉਪਕਾਰੀ ਜਹਾਦ ਹੈ।
ਗੁਰਬਾਣੀ ਮਨੁੱਖੀ ਜੀਵਨ ਦੇ ਮਕਸਦ ਦਾ ਮੂਲ ਤੱਤ ਸਾਰ ਹੈ, ਮਨੁੱਖੀ ਅੰਤਸ਼ਕਰਣ ਦੀ ਖੋਜ ਅਤੇ ਸਹਿਜ ਵਿਚਾਰ ਹੈ; ਖੰਡਾਂ ਬ੍ਰਹਿਮੰਡਾਂ ਅਤੇ ਜੁਗਾਂ ਦਾ ਗਿਆਨ ਹੈ ਗੁਰਬਾਣੀ, ਜਗਤ ਦੇ ਸਮੁੱਚੇ ਜੀਵਾਂ ਦੀ ਸਾਂਝ ਦਾ ਅਮੋਲਕ ਅਧਾਰ ਹੈ ਗੁਰਬਾਣੀ; ਜਨਮ ਅਤੇ ਜੀਵਨ ਦਾ ਹੀ ਨਹੀਂ ਸਗੋਂ ਮਰਨ ਉਪਰੰਤ ਦਾ ਵੀ ਸਾਥ ਹੈ ਗੁਰਬਾਣੀ। ਇਸ ਗੁਰਬਾਣੀ ਨੇ ਸੰਤ, ਭਗਤ ਤੇ ਸੂਰਮੇ ਪੈਦਾ ਕੀਤੇ ਅਤੇ ਗੁਰੂਆਂ ਦੀ ਵੀ ਜਣਨੀ ਹੈ ਗੁਰਬਾਣੀ। ਸਰਬ ਸਾਂਝੀਵਾਲਤਾ, ਨਿਰਵੈਰਤਾ, ਨਿਰਭੈਤਾ ਤੇ ਵੰਡ ਛਕਣ ਦਾ ਉਪਦੇਸ਼ ਦੇਂਦੀ, ਕਰਮਕਾਡਾਂ ਅਤੇ ਮਨੁੱਖਾਂ ਰਾਹੀਂ ਮਨੁੱਖੀ ਗੁਲਾਮੀ ਨੂੰ ਨਕਾਰਦੀ; ਸ਼ਬਦ ਗੁਰੂ ਦੇ ਲੜ ਲਗਾ ਕੇ ਭੇਖੀ ਠੱਗਾਂ ਤੋਂ ਮੁਕਤ ਕਰਦੀ; ਸਦੀਆਂ ਤੋਂ ਕੁਚਲੀ ਜਾਂਦੀ ਨਾਰੀ ਜਾਤੀ ਨੂੰ ਵਿਸ਼ੇਸ਼ ਸਨਮਾਨ ਦੇ ਕੇ ਮੁੱਢਲੇ ਮਨੁੱਖੀ ਅਧਿਕਾਰਾਂ ਦੀ ਪੂਰਤੀ ਕਰਦੀ ਤੇ ਜੀਵਨ ਦੇ ਹਰ ਮੁਕਾਮ ਤੇ 'ਨਾਨਕ ਨਾਮ ਚੜ੍ਹਦੀ ਕਲਾ, ਤੇਰੈ ਭਾਣੈ ਸਰਬੱਤ ਦਾ ਭਲਾ' ਦੇ ਮਹਾਨ ਬੋਲਾਂ ਰਾਹੀਂ ਸਾਰੇ ਸੰਸਾਰ ਦੀ ਸੁੱਖ ਸ਼ਾਂਤੀ ਅਤੇ ਸਦੈਵ ਉਚੇ ਮਨੋਬਲ ਦੀ ਜਾਮਨੀ ਭਰਦੀ ਇਹ ਧੁਰ ਕੀ ਬਾਣੀ ਕਿਸੇ ਮੱਤ ਜਾਂ ਸਭਿਅਤਾ ਦੀ ਮੁਥਾਜ ਨਹੀਂ ਸਗੋਂ ਜਗਤ ਦੀਆਂ ਤਮਾਮ ਸਭਿਅਤਾਵਾਂ ਦੇ ਸਿਰ ਤੇ ਵਿਲੱਖਣਤਾ ਦੀ ਦਸਤਾਰ ਦੀ ਤਰ੍ਹਾਂ ਸ਼ਸ਼ੋਭਿਤ ਹੈ।
ਇਸ ਧੁਰ ਕੀ ਬਾਣੀ ਦਾ ਸਦਕਾ ਹੀ ਤੱਤੀ ਤਵੀ ਤੇ ਬੈਠਿਆਂ ਵੀ ਠੰਢੇ ਮਿੱਠੇ ਬਚਨਾਂ ਨਾਲ ਕaੂੜ ਦੇ ਘੋਰ ॥ੁਲਮ ਦਾ ਸਾਹਮਣਾ ਕੀਤਾ; ਪਰਉਪਕਾਰ ਦੀ ਖਾਤਰ ਚਾਂਦਨੀ ਚੌਂਕ ਦਾ ਇਤਿਹਾਸ ਸਿਰਜਿਆ, ਹੱਥੀਂ ਸਰਬੰਸ ਵਾਰ ਦਿੱਤੇ; ਆਰਿਆਂ ਨਾਲ ਚੀਰੇ ਜਾਂਦੇ ਵੀ ਸਿੱਖ ਜਪੁਜੀ ਪੜ੍ਹਦੇ ਰਹੇ। ਇਸ ਗੁਰਬਾਣੀ ਦੇ ਪਾਕ ਪਵਿੱਤਰ ਬੋਲਾਂ ਦੀ ਛਾਇਆ ਹੇਠ ਹੀ ਐਸੇ ਕਿਰਦਾਰ ਦੇ ਮਾਲਕ ਬਣੇ ਕਿ ਆਪਣੀਆਂ ਕੀਮਤੀ ਜਾਨਾਂ ਵਾਰ ਕੇ ਵੀ ਧੀਆਂ ਭੈਣਾਂ ਨੂੰ ॥ਾਲਮਾਂ ਕੋਲੋਂ ਛੁਡਾ ਕੇ ਉਨ੍ਹਾਂ ਦੇ ਘਰੀਂ ਪਹੁੰਚਾਉਂਦੇ ਰਹੇ। ਇਸ ਸੱਚ ਦੇ ਸੰਦੇਸ਼ ਸਦਕਾ ਹੀ ਦੁਨੀਆਂ ਵਿਚ ਸਭ ਤੋਂ ਘੱਟ ਗਿਣਤੀ ਅਤੇ ਛੋਟੀ ਉਮਰ ਦੀ ਕੌਮ ਹੋਣ ਦੇ ਬਾਵਜੂਦ ਵੀ ਅੱਜ ਸੈਂਕੜੇ ਮੁਲਕਾਂ ਵਿਚ ਨਿਸ਼ਾਨ ਸਾਹਿਬ ਝੁੱਲ ਰਹੇ ਹਨ। ਇਸ ਸੱਚ ਦੇ ਮਾਰਗ ਨੂੰ ਮੰਨਣ ਵਾਲੀ ਇਹ ਸਿੱਖ ਕੌਮ ਹੀ ਹੈ ਜਿਸ ਨੇ ਭਾਰਤ ਦੀ ਆਬਾਦੀ ਦਾ ਦੋ ਫੀਸਦੀ ਹੁੰਦਿਆਂ ਨੱਬੇ ਫੀਸਦੀ ਸ਼ਹਾਦਤਾਂ ਦੇ ਕੇ ਇਸ ਮੁਲਕ ਦੀ ਇੱਕ ਹ॥ਾਰ ਸਾਲ ਪੁਰਾਣੀ ਰਾਜਨੀਤਕ ਤੇ ਮਾਨਸਿਕ ਗੁਲਾਮੀ ਦਾ ਜੂਲਾ ਲਾਹ ਕੇ ਅਜੋਕੇ ਆ॥ਾਦ ਰਾਜ ਦੀ ਸਥਾਪਤੀ ਦਾ ਰਾਹ ਪੱਧਰਾ ਕੀਤਾ, ਵਰਨਾ ਹ॥ਾਰਾਂ ਸਾਲਾਂ ਦੀ ਗੁਲਾਮ ॥ਹਿਨੀਅਤ ਦੇ ਮਾਲਕ ਆ॥ਾਦੀ ਦਾ ਸੁਪਨਾ ਲੈਣ ਦੀ ਸਮਰੱਥਾ ਵੀ ਨਹੀਂ ਸਨ ਰੱਖਦੇ। ਸਮੁੱਚੀ ਮਨੁੱਖਤਾ ਦੇ ਹਿੱਤ ਧੁਰ ਦਰਗਾਹੋਂ ਬਖ਼ਸ਼ੇ 'ਧਰਮ ਚਲਾਵਨੁ ਸੰਤ ਉਬਾਰਨੁ ਦੁਸਟ ਸਭਨ ਕੋ ਮੂਲ ਉਪਾਰਨ' ਦੇ ਸਰਬੱਤ ਦੇ ਭਲੇ ਦੇ ਮਹਾਨ ਕਾਜ ਨੂੰ ਅਮਲ ਵਿਚ ਲਿਆਉਣ ਵਾਸਤੇ ਧੁਰਕੀ ਬਾਣੀ ਦੇ ਬੋਲਾਂ 'ਪਹਿਲਾਂ ਮਰਣੁ ਕਬੂਲ ਜੀਵਨ ਕੀ ਛਡਿ ਆਸੁ' ਨੂੰ ਅਟੱਲ ਸਾਬਤ ਕਰਦਿਆਂ ਲੱਖਾਂ ਗੁਰਸਿੱਖ ਮਰਜੀਵੜਿਆਂ, ਸੰਤਾਂ ਭਗਤਾਂ ਅਤੇ ਖੁਦ ਗੁਰੂ ਸਹਿਬਾਨ ਨੇ ਆਪਣੇ ਸਰੀਰ ਦੀ ਮਿਸ਼ਾਲ ਜਲਾਅ ਕੇ ਘੋਰ ਅੰਧਾਰ ਵਿਚ ਇਸ ਸੱਚ ਦੇ ਮਾਰਗ ਨੂੰ ਰੌਸ਼ਨ ਰੱਖਦਿਆਂ ਇੱਕ ਅਜਿਹੇ ਲਾਸਾਨੀ ਇਤਿਹਾਸ ਦੀ ਸਿਰਜਣਾ ਕੀਤੀ ਜੋ ਸਾਰੇ ਸੰਸਾਰ ਦੇ ਕੂੜ ਨੂੰ ਨਾਸ ਕਰਨ ਦੀ ਸਮਰੱਥਾ ਦਾ ਨਿਰਸੰਦੇਹ ਪੂਰਨ ਪ੍ਰੇਰਨਾ ਸ੍ਰੋਤ ਹੈ।
ਗੁਰਬਾਣੀ ਦੀ ਇੱਕ ਅਨੋਖੀ ਪਾਰਸ ਕਲਾ ਹੈ ਜੋ ਪਰਮੇਸ਼ਰ ਦੇ ਬੇਅੰਤ ਗੁਣਾਂ ਦਾ ਵਾਰ-ਵਾਰ ਗਾਇਨ ਕਰਦੀ ਮਨੁੱਖੀ ਮਨ ਅੰਦਰ ਉਸ ਪ੍ਰਭੂ ਦੀ ਚਾਹਤ ਪੈਦਾ ਕਰ ਦਿੰਦੀ ਹੈ। ਚਾਹਤ ਦਾ ਖੀਵਾ ਹੋਇਆ ਮਨ ਵਿਕਾਰਾਂ ਦੇ ਸੇਕ ਤੋਂ ਬਚ ਕੇ ਅਡੋਲ ਸੇਵਾ, ਸਿਮਰਨ ਦੇ ਰਾਹ ਤੁਰ ਪੈਂਦਾ ਹੈ। ਮਨ ਵਿਚ ਪ੍ਰਭੂ ਦੀ ਉਸਤਤਿ ਦੁਆਰਾ ਭੈਅ ਅਤੇ ਅਦਬ ਦੀ ਤਾਸੀਰ ਪੈਦਾ ਕਰਕੇ ਨਿਰੰਤਰ ਅਡੋਲਤਾ ਵਿਚ ਇਸ ਮਨ ਦੀ ਜਨਮਾ ਜਨਮਾਂਤਰਾਂ ਦੀ ਮੈਲ ਨੂੰ ਸਮੇਟਦੀ ਗੁਰਬਾਣੀ ਇਸ ਅੰਸ਼ ਨੂੰ ਉਸ ਦੇ ਮੂਲ ਤੱਕ ਲੈ ਜਾਂਦੀ ਹੈ। ਮੂਲ ਦੀ ਪਛਾਣ ਹੁੰਦਿਆਂ ਦੀ ਇਹ ਨਿਰਮਲ ਮਨ ਨਿਰੰਕਾਰ ਅੱਗੇ ਆਪਾ ਸਮਰਪਿਤ ਕਰ ਦੇਂਦਾ ਹੈ। 'ਜੋਤੀ ਜੋਤ ਰਲੀ ਸੰਪੂਰਨ ਥੀਆਂ ਰਾਮ' ਦੇ ਬੋਲਾਂ ਦੇ ਨਿੱਘ ਵਿਚ ਸਫਲੇ ਜਨਮ ਦੀ ਸਾਖੀ ਨੂੰ ਸੰਪੂਰਨ ਕਰਦਿਆਂ ਗੁਰਬਾਣੀ ਮਨੁੱਖ ਨੂੰ ਪਰਮਾਤਮਾ ਦਾ ਰੂਪ ਹੀ ਕਰ ਨਿਬੜਦੀ ਹੈ।
ਪਰ 'ਹਉ ਭਾਲਿ ਵਿਕੁੰਨੀ ਹੋਈ ਆਧੇਰੈ ਰਾਹੁ ਨ ਕੋਈ' ਦੇ ਬਚਨਾਂ ਅਨੁਸਾਰ ਬਹੁਤ ਹੀ ਅਜੀਬ ਅਤੇ ਅਫ਼ਸੋਸਨਾਕ ਦਾਸਤਾਨ ਹੈ ਕਿ ਕੁੱਲ ਸੰਸਾਰ ਦੀ ਸੁੱਖ ਸ਼ਾਂਤੀ ਦੀ ਕਾਮਨਾ ਕਰਨ ਵਾਲੇ ਸਰਬੱਤ ਦੇ ਭਲੇ ਦੇ ਜਾਮਨ ਇਸ ਗੁਰਮਤਿ ਮਾਰਗ ਦੀ ਵਾਰਿਸ ਸਿੱਖ ਕੌਮ ਦੀ ਬਹੁ ਗਿਣਤੀ ਦੀ ਮੌਜੂਦਾ ਜੀਵਨ ਜਾਚ ਗੁਰਮਤਿ ਦੇ ਵਿਪਰੀਤ ਮਨਮੱਤ ਦੇ ਬੇਸ਼ੁਮਾਰ ਗੰਭੀਰ ॥ਖਮਾਂ ਦੀ ਅਸਹਿ ਪੀੜਾ ਵਿਚ ਬੇਵਸ ਤੇ ਵਿਆਕੁਲ ਹੋਈ ਅੱਜ ਚੌਰਾਹੇ ਵਿਚ ਦਮ ਤੋੜ ਰਹੀ ਹੈ।
ਆਦਿ ਸਚੁ ਜੁਗਾਦਿ ਸਚੁ।। ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।। ਦੇ ਇਸ ਜਗਿ ਮਹਿ ਚਾਨਣ ਦੇ ਹੁੰਦਿਆਂ ਖ਼ਾਸ ਕਰ ਪੰਜਾਬ ਦੀ ਇਸ ਧਰਤੀ ਤੇ ਹੀ ਜਿਸ ਅੰਧਕਾਰ ਵਿਚ ਕੌਮ ਅੱਜ ਡੁੱਬੀ ਹੈ ਪਹਿਲਾਂ ਕਦੇ ਨਹੀਂ ਸੀ। ਪਵਿੱਤਰ ਬਾਣੀ ਦਾ ਕੇਵਲ ਇੱਕ ਸ਼ਬਦ ਵੀ ਲੋਕਾਈ ਦੇ ਦੁੱਖ ਕੱਟਣ ਦੀ ਸਮਰੱਥਾ ਰੱਖਦਾ ਹੈ ਪਰ ਗੁਰਸ਼ਬਦ ਦੇ ਅਥਾਹ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਪਕ ਮੌਜੂਦਗੀ ਦੇ ਬਾਵਜੂਦ ਅੱਜ ਕੌਮ ਵਿਚ ਭ੍ਰਿਸ਼ਟਾਚਾਰ, ਅਨੈਤਿਕਤਾ, ਘਟੀਆ ਕਿਰਦਾਰ, ਹੰਕਾਰ, ਈਰਖਾ, ਵੈਰ-ਵਿਰੋਧ, ਗੁਰੂ ਸਿਖਿਆ ਦਾ ਮਖੌਲ ਉਡਾਉਂਦੇ ਕਰਮਕਾਂਡੀ ਰੀਤੀ ਰਿਵਾਜ, ਬੇਹਿਸਾਬ ਪਤਿਤਪੁਣਾ, ਨਸ਼ਿਆਂ ਦਾ ਹੜ੍ਹ, ਮਾਂ ਦੇ ਗਰਭ ਵਿਚ ਹੀ ਮਾਂ ਦਾ ਕਤਲ ਕਰਕੇ ਆਪਣੀ ਹੱਥੀਂ ਕੌਮੀ ਨਸਲਕੁਸ਼ੀ, ਜਾਤਪਾਤ ਦੀ ਲਾਹਨਤ ਦੀ ਕੁੜੱਤਣ, ਧਰਮ ਦੇ ਨਾਂ ਤੇ ਬਹੁਪੱਖੀ ਸ਼ੋਸ਼ਣ ਤੇ ਲੁੱਟ ਜਿਹੀਆਂ ਘ੍ਰਿਣਿਤ ਅਲਾਮਤਾਂ ਦੀ ਕੌਮ ਵਿਚ ਅੱਜ ਕੋਈ ਕਮੀ ਨਹੀਂ ਹੈ। ਹੋਰ ਤਾਂ ਹੋਰ ਪੰਜਾਬ ਦੇ ਬਹਾਦੁਰ ਤੇ ਅਣਥੱਕ ਜਾਣੇ ਜਾਂਦੇ ਅੰਨਦਾਤਿਆਂ (ਕਿਸਾਨਾਂ) ਵੱਲੋਂ ਬੁ॥ਦਿਲਾਨਾ ਆਤਮ ਹਤਿਆਵਾਂ ਨਿੱਤ ਦਿਨ ਦਾ ਕਰਮ ਬਣ ਚੁੱਕਾ ਹੈ। ਪੰਥ ਦੋਖੀਆਂ ਅਤੇ ਬੁੱਕਲ ਦੇ ਸੱਪਾਂ ਰਾਹੀਂ ਰਚੇ ਅਗਨੀ ਚੱਕਰ ਵਿਚ ਸਾਰੀ ਕੌਮ ਸੁਆਹ ਹੋਣ ਵਾਸਤੇ ਤਿਆਰ ਬੈਠੀ ਹੈ। ਮਾਇਆ ਦੇ ਨਸ਼ੇ ਵਿਚ ਬਹੁਤ ਸਰਦੇ ਪੁਜਦੇ ਸਿੱਖ ਘਰਾਣੇ ਧੀਆਂ ਭੈਣਾਂ ਦੇ ਅੱਧ ਨੰਗੇ ਸਰੀਰਾਂ ਦੀ ਨੁਮਾਇਸ਼ ਨੂੰ ਤਾਂ ਨਵੀਂ ਸਭਿਅਤਾ ਦੇ ਰੂਪ ਵਿਚ ਕਬੂਲ ਚੁੱਕੇ ਹਨ। ਕਈ ਤਾਂ ਪੰਜਾਬੀ ਵਿਚ ਗੱਲ ਕਰਨਾ ਵੀ ਅਪਮਾਨ ਸਮਝਦੇ ਹਨ। ਇਤਿਹਾਸ ਮੁਤਾਬਕ ਜੰਗਲੀ ਮਨੁੱਖ ਦਾ ਆਪਣੇ ਸਰੀਰ ਨੂੰ ਪੱਤਿਆਂ ਨਾਲ ਢੱਕਣਾ ਸਭਿਅਤਾ ਵੱਲ ਪੁੱਟਿਆ ਪਹਿਲਾ ਕਦਮ ਸੀ। ਪਤਾ ਨਹੀਂ ਅੱਜ ਅਸੀਂ ਵੱਧ ਤੋਂ ਵੱਧ ਨੰਗੇ ਹੋਣ ਦੀ ਦੋੜ ਵਿਚ ਕਿਹੜੀ ਸਭਿਅਤਾ ਨੂੰ ਪ੍ਰਫੁੱਲਤ ਕਰਨ ਜਾ ਰਹੇ ਹਾਂ।
ਸਿੱਖਾਂ ਦਾ ਰੁਤਬੇ ਅਤੇ ਮਾਇਕ ਪੱਖ ਤੋਂ ਉੱਚੇ ਹੋਣਾ ਮੁਬਾਰਕ ਹੈ ਪਰ ਕੇਵਲ ਕਾਰੋਬਾਰਾਂ ਦੇ ਪਸਾਰੇ, ਰੁਤਬਿਆਂ ਅਤੇ ਸੱਤਾ ਦੀ ਭੁੱਖ ਕਰਕੇ ਸਿੱਖੀ ਰਹਿਤ ਬਹਿਤ ਨੂੰ ਤਿਲਾਂਜਲੀ ਦੇ ਕੇ ਨੈਤਿਕਤਾ ਦੀ ਗਿਰਾਵਟ ਨੂੰ ਬੇਸ਼ਰਮੀ ਦੀ ਹੱਦ ਤੱਕ ਕਬੂਲ ਲੈਣਾ ਕਿਹੜੀ ਅਕਲਮੰਦੀ ਦਾ ਸਬੂਤ ਹੈ। 'ਜੇ ਜੀਵੇ ਪਤਿ ਲਥੀ ਜਾਇ।। ਸਭ ਹਰਾਮ ਜੇਤਾ ਕਿਛੁ ਖਾਇ।।' ਕਿੰਨੀ ਸ਼ਰਮ ਦੀ ਗੱਲ ਹੈ ਕਿ ਮੁਲਕ ਵਿਚ ਉੱਚੇ ਅਹੁਦਿਆਂ ਤੇ ਬੈਠੇ ਬਹੁਤੇ ਸਿੱਖ ਪਤਿਤ ਹਨ। ਪਤਿਤਪੁਣੇ ਦੀ ਹਨੇਰੀ ਦੇ ਵੱਡੇ ਹਿੱਸੇ ਦੇ ॥ਿੰਮੇਵਾਰ ਇਹ ਮਾਡਲ ਹੀ ਹਨ। ਸਿੱਖੋ: ਗੁਰਮਤਿ ਹੀਣੇ ਕਰਮਾਂ ਨਾਲ ਇਕੱਤਰ ਕੀਤੀ ਇਹ ਬੇਸ਼ਮਾਰ ਮਾਇਆ ਅਤੇ ਅਹੁਦੇ ਘੱਟੋ ਘੱਟ ਇਸ ਮੁਲਕ ਵਿਚ ਤਾਂ ਮਹਿਫੂ॥ ਨਹੀਂ ਲੱਗਦੇ। ਨਮੂਨੇ ਮਾਤਰ ਟ੍ਰੇਲਰ ਤਾਂ ਅਸੀਂ 1984 ਵਿਚ ਦੇਖ ਹੀ ਚੁੱਕੇ ਹਾਂ। ਗੁਰਮਤਿ ਦੇ ਵਿਪਰੀਤ ਰਾਜਨੀਤੀ ਤੇ ਅਧਾਰਿਤ ਰਾਜਭਾਗ ਦੀ ਉਮਰ ਵੀ ਬਹੁਤੀ ਲੰਮੀ ਨਹੀਂ ਜੇ ਹੋਣੀ, ਕਲਯੁੱਗ ਦੇ ਦੈਂਤ ਦੀ ਖੁਰਾਕ ਹੀ ਬਣੋਗੇ। ਸਾਡਾ ਰਾਜਭਾਗ ਧਰਮਦੋਖੀ ਤਾਕਤਾਂ ਦਾ ਗੁਲਾਮ ਨਹੀਂ ਤਾਂ ਹੋਰ ਕੀ ਹੈ? ਕੌਮ ਦੀ ਬਰਬਾਦੀ ਦੀ ਕੀਮਤ ਤੇ ਮਾਇਆ ਇਕੱਤਰ ਕਰਨ ਦੀ ਰੁਚੀ ਹੀ ਪਾਲਣੀ ਹੈ ਤਾਂ ਗੁਰੂ ਸਿਖਿਆ ਦਾ ਮੰਤਵ ਤੇ ਮਹੱਤਵ ਕੀ ਰਹਿ ਜਾਂਦਾ ਹੈ?
ਉੱਧਰ ਟੀ.ਵੀ. ਚੈਨਲਾਂ ਉਤੇ ਇਹਨਾਂ ਪਗੜੀ ਧਾਰੀ ਨਾਚਿਆਂ ਨੇ ਤਾਂ ਸਿੱਖ ਸਭਿਆਚਾਰ ਦੀ ਕਬਰ ਹੀ ਪੁੱਟ ਕੇ ਰੱਖ ਦਿੱਤੀ ਹੈ। ਤਕਰੀਬਨ ਬਸਤਰਾਂ ਤੋਂ ਬਗੈਰ ਨੌਜੁਆਨ ਲੜਕੀਆਂ ਨਾਲ ਵਾਹ-ਹਯਾਤ ਨਾਚੀਆਂ ਹਰਕਤਾਂ ਅਤੇ ਗੰਦੇ ਬੋਲ ਜਿਨ੍ਹਾਂ ਦੀ ਨੀਚਤਾ ਨੂੰ ਬਿਆਨ ਕਰਨਾ ਕਿਸੇ ਭਾਸ਼ਾ ਦੇ ਵੱਸ ਦੀ ਗੱਲ ਨਹੀਂ। ਨਾਲ ਲੱਗਦੇ ਇਨ੍ਹਾਂ ਨੇ ਆਪਣੀ ਪੰਜਾਬੀ ਮਾਂ ਬੋਲੀ ਨੂੰ ਵੀ ਸ਼ਰੇਆਮ ਨਿਰਵਸਤਰ ਕਰਕੇ ਬੇਸ਼ਰਮੀ ਦੇ ਸਾਰੇ ਹੱਦਾਂ ਬੰਨੇ ਪਾਰ ਕਰ ਦਿੱਤੇ ਹਨ। ਬੜੀ ਤਲਖ਼ ਸੱਚਾਈ ਹੈ ਕਿ 1984 ਦੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲੇ ਤੋਂ ਬਾਅਦ ਕੌਮ ਦੇ ਇੱਕ ਲੱਖ ਦੇ ਕਰੀਬ ਸਿਰਲੱਥ ਨੌਜੁਆਨ ਗੁਆ ਕੇ ਅਤੇ ਅਨੇਕਾਂ ਕਿਸਮ ਦੀ ॥ਲਾਲਤ ਦੇਖ ਕੇ ਵੀ ਸਿੱਖ ਕੌਮ ਗੂੜੀ ਨੀਂਦ ਤੋਂ ਨਹੀਂ ਜਾਗੀ ਤਾਂ ਸਾਫ ॥ਾਹਿਰ ਹੈ ਕਿ ਕੌਮ ਦੀ ਕੌਮੀ ਚੇਤਨਾ ਮਰ ਚੁੱਕੀ ਹੈ। ਮਨੁੱਖਤਾ ਦੇ ਭਲੇ ਵਾਸਤੇ ਜਿੱਥੇ ਗੁਰੂ ਸਹਿਬਾਨ ਅਤੇ ਲੱਖਾਂ ਸਿੱਖਾਂ ਦੀ ਕੁਰਬਾਨੀ ਬੇਮਿਸਾਲ ਹੈ, ਉਥੇ ਖੂਨ ਨਾਲ ਲੱਥ ਪੱਥ ਸਿੱਖ ਇਤਿਹਾਸ ਅਤੇ ਗੁਰਬਾਣੀ ਵੱਲ ਪਿੱਠ ਕਰ ਲੈਣ ਵਾਲੀ ਸਾਡੀ ਅਕ੍ਰਿਤਘਣਤਾ ਵੀ ਬੇਮਿਸਾਲ ਹੈ। ਹੁਣ ਤਾਂ ਸ਼ਾਇਦ ਅਕ੍ਰਿਤਘਣ ਦੇ ਅਰਥ ਵੀ ਸਾਡੇ ਲਈ ਕੋਈ ਅਰਥ ਨਹੀਂ ਰੱਖਦੇ। ਅਸਾਂ ਗੁਰਬਾਣੀ ਅਤੇ ਇਤਿਹਾਸ ਨੂੰ ਨ॥ਰ ਅੰਦਾਜ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਨਾਲ ਵੀ ਕੋਈ ਘੱਟ ਬੇਇਨਸਾਫੀ ਨਹੀਂ ਕੀਤੀ। ਆਪਣੇ ਬੱਚਿਆ ਨੂੰ ਧਰਮ ਹੀਣੀ ਆਧੁਨਿਕ ਵਿੱਦਿਆ ਰਾਹੀਂ ਸਟੇਟਸ, ਸਟੈਂਡਰਡ ਦੇ ਸੁਫਨੇ ਦਿਖਾ ਕੇ ਉਨ੍ਹਾਂ ਕੋਲੋਂ ਜੀਵਨ ਦੀ ਖੋਹ ਲਿਆ ਹੈ। 'ਬਿਖਿਆ ਬਿਆਪਿਆ ਸਗਲ ਸੰਸਾਰੁ।। ਬਿਖਿਆ ਲੈ ਡੂਬੀ ਪਰੀਵਾਰ।। ਵਿਰਲੇ ਪਰਿਵਾਰਾਂ ਨੂੰ ਛੱਡ ਕੇ ਔਲਾਦ ਦਾ ਆਗਿਆਕਾਰ ਅਤੇ ਬਾ-ਤਾਮੀ॥ ਹੋਣਾ ਬੀਤੇ ਜੁਗ ਦੀ ਗੱਲ ਹੋ ਚੁੱਕੀ ਹੈ। ਨੌਜੁਆਨ ਬੱਚਿਆ ਦੀ ਮਾਂ ਬਾਪ ਪ੍ਰਤੀ ਅਵੱਗਿਆ, ਬਦ-ਤਮੀ॥ੀ, ਬੇਹਯਾਈ ਪਰਿਵਾਰਾਂ ਦੀ ਪੀੜਾ ਦਾ ਮੁੱਖ ਸੋਮਾ ਬਣ ਚੁੱਕੀ ਹੈ। ਧਰਮ ਜੋ ਜੀਵਨ ਦੇ ਮਕਸਦ ਦੀ ਪ੍ਰਾਪਤੀ ਦਾ ਸਾਧਨ ਹੈ, ਮਾਪੇ ਆਪਣੀ ਅਗਿਆਨਤਾ ਕਰਕੇ ਹੀ ਨੇੜੇ ਨਹੀਂ ਜਾਣ ਦੇਂਦੇ। ਅੱਜ ਜੇ ਮਾਇਆ ਦੀ ਦੌੜ ਦੀ ਅੰਨ੍ਹੀ ਤੇਜੀ ਵਿਚ ਬੱਚੇ ਮਾਂ ਬਾਪ ਦਾ ਸਤਿਕਾਰ, ਆਪਣੇ ਫਰ॥, ਇਮਾਨਦਾਰੀ, ਨੈਤਿਕਤਾ, ਸਦਾਚਾਰ ਭੁੱਲ ਗਏ ਹਨ ਤਾਂ ਇਹ ਕੋਈ ਅਨਹੋਣੀ ਨਹੀਂ ਹੈ, ਸਾਡੀਆਂ ਕੀਤੀਆਂ ਦਾ ਹੀ ਨਤੀਜਾ ਹੈ: 'ਵਿਸਰਿਆ ਜਿਨਾ ਨਾਮੁ ਤੇ ਭੁਇੰ ਭਾਰੁ ਥੀਏ'।
ਇਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਾਡੀਆਂ ਉੱਚ ਧਾਰਮਿਕ ਸੰਸਥਾਵਾਂ ਨੇ ਸਿਆਸੀ ਗੁਲਾਮੀ ਕਬੂਲ ਕੇ ਲੋਕਾਂ ਦੇ ਸਮਾਜਿਕ ਅਤੇ ਧਾਰਮਿਕ ਪਤਨ ਵਿਚ ਬਹੁਤ ਘਟੀਆ ਕਿਸਮ ਦਾ ਯੋਗਦਾਨ ਪਾਇਆ ਹੈ। ਬੜੀ ਵੱਡੀ ਸਮਰੱਥਾ ਦੀਆਂ ਮਾਲਿਕ ਹੁੰਦਿਆਂ ਕੋਈ ਐਸੇ ਵਿਦਿਅਕ ਅਦਾਰੇ ਨਹੀਂ ਕਾਇਮ ਕੀਤੇ ਜਿੱਥੇ ਸਿਖਰ ਦੀ ਸੰਸਾਰ ਦੀ ਵਿੱਦਿਆ ਦੇ ਨਾਲ ਉਚ ਪਾਏ ਦੀ ਨਿਰੰਕਾਰ ਦੀ ਸਿੱਖਿਆ ਦਾ ਪ੍ਰਬੰਧ ਵੀ ਹੋਵੇ। ਕੌਮ ਦੇ ਅਮੀਰ ਤਬਕੇ ਨੇ ਤਾਂ ਕੌਮੀ ਦੁਰਦਸ਼ਾ ਤੋਂ ਜਿਵੇਂ ਅੱਖਾਂ ਅਤੇ ਕੰਨ ਬਿਲਕੁਲ ਬੰਦ ਕਰ ਲਏ ਹਨ। ਅਜੇ ਤੱਕ ਅਮੀਰ ਸਿੱਖਾਂ ਦਾ ਕੌਮੀ ਉਸਾਰੀ ਵੱਲ ਯੋਗਦਾਨ ਤਕਰੀਬਨ ਜੀਰੋ ਹੀ ਹੈ। ਇੱਕ ਬਾ-ਰਸੂਖ ਅਮਰੀਕਾ ਵਿਚ ਵਸਦੇ ਅਮੀਰ ਸਿੱਖ ਵੱਲੋਂ ਹਿੰਦੋਸਤਾਨ ਵਿਚ ਪੰਜ ਹ॥ਾਰ ਕਰੋੜ ਰੁਪਏ ਦੀ ਲਾਗਤ ਨਾਲ ਵੀਹ ਹੋਟਲ ਬਣਾਉਣ ਦੀ ਖਬਰ ਟੀ.ਵੀ. ਤੇ ਦੇਖ ਸੁਣ ਕੇ ਹਿਰਦੇ ਨੂੰ ਐਸੀ ਸੱਟ ਵੱਜੀ ਕਿ ਅੱਜ 4-5 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਯਾਦ ਆਉਣ ਤੇ ਮਨ ਨਿਰਾਸ਼ਾ ਦੇ ਆਲਮ ਵਿਚ ਚਲਾ ਜਾਂਦਾ ਹੈ। ਕਾਸ਼ ! ਇਸ ਸਿੱਖ ਦੇ ਹਿਰਦੇ ਵਿਚ ਗੁਰੂ ਸਹਿਬਾਨ ਦੀ ਘਾਲਣਾ ਅਤੇ ਕੁਰਬਾਨੀ ਪ੍ਰਤੀ ਪਿਆਰ ਅਤੇ ਸ਼ਰਧਾ ਜਾਗ ਪੈਂਦੀ। ਦੋ ਹੋਟਲ ਘੱਟ ਬਣਨ ਨਾਲ ਇਸ ਮੁਲਕ ਦੇ ਲੋਕਾਂ ਦਾ ਪਤਾ ਨਹੀਂ ਕੀ ਘੱਟ ਜਾਂਦਾ ਪਰ ਪੰਜ ਸੋ ਕਰੋੜ ਰੁਪਏ ਨਾਲ ਘੱਟੋ ਘੱਟ ਸਤਰ ਅੱਸੀ ਐਸੇ ਸਕੂਲ ਕਾਲਜ ਜਰੂਰ ਖੁੱਲ੍ਹ ਜਾਂਦੇ ਜਿੱਥੇ ਸੰਸਾਰ ਅਤੇ ਨਿਰੰਕਾਰ ਦੋਹਾਂ ਦੀ ਉਚੇ ਦਰਜੇ ਦੀ ਵਿਦਿਆ ਰਾਹੀਂ ਉਚੇ ਸੁੱਚੇ ਜੀਵਨ ਵਾਲੇ ਗੁਰਸਿੱਖ ਅਫਸਰ ਤੇ ਪ੍ਰਚਾਰਕ ਪੈਦਾ ਹੁੰਦੇ ਜੋ ਸਿੱਖੀ ਸਰੂਪ ਅਤੇ ਉਚੇ ਆਚਰਨ ਵਿਚ ਲੋਕਾਈ ਦੀ ਸੇਵਾ ਕਰਦੇ ਸਿੱਖੀ ਦੇ ਮਾਰਗ ਨੂੰ ਸਾਰੇ ਸੰਸਾਰ ਵਿਚ ਰੌਸ਼ਨ ਕਰਦੇ। ਓ ਭੋਲੇ ਸਿੱਖੋ ਜੇ ਇਕੱਲੇ ਮਾਇਆ ਦੇ ਪਸਾਰ ਨਾਲ ਹੀ ਸਰਦਾ ਹੁੰਦਾ ਤਾਂ ਇਸ ਤਰ੍ਹਾਂ ਦੀ ਕਦੇ ਨਾ ਹੁੰਦੀ ਜਿਸ ਤਰ੍ਹਾਂ ਦੀ ਸੰਸਾਰ ਦੇ ਮਹਾਨ ਅਰਥ ਸ਼ਾਸਤਰੀ ਡਾਕਟਰ ਮਨਮੋਹਨ ਸਿੰਘ ਨਾਲ ਹੋਈ ਹੈ। ਮੁਲਕ ਦੇ ਸਭ ਤੋਂ ਉੱਚੇ ਅਹੁਦੇ ਅਤੇ ਅਤਿ ਦੀ ਇਮਾਨਦਾਰੀ ਦੇ ਬਾਵਜੂਦ ਵੀ ਮਹਿੰਗਾਈ ਅਤੇ ਭ੍ਰਿਸ਼ਟਾਚਾਰ ਨੇ ਵਿਚਾਰੇ ਦਾ ਜਲੂਸ ਕੱਢ ਕੇ ਰੱਖ ਦਿੱਤਾ ਹੈ। ਗੁਰਬਾਣੀ ਦੀ ਚੇਤਾਵਨੀ: ਮਾਈ ਮਾਇਆ ਛਲੁ।। ਤ੍ਰਿਣ ਕੀ ਅਗਨਿ ਮੇਘ ਕੀ ਛਾਇਆ ਗੋਬਿੰਦ ਭਜਨ ਬਿਨੁ ਹੜ ਕਾ ਜਲੁ।। ਮਨੁੱਖੀ ਕਦਰਾਂ ਕੀਮਤਾਂ ਮਾਇਆ ਦੇ ਹੜ੍ਹ ਵਿਚ ਵਹਿ ਚੁੱਕੀਆਂ ਹਨ। ਅਗਰ ਗੁਰਬਾਣੀ ਦੀ ਓਟ ਲਈ ਹੁੰਦੀ ਤਾਂ ਇਸ ਤਰ੍ਹਾਂ ਕਦੇ ਨਾ ਵਾਪਰਦਾ। ਬੇਸ਼ੁਮਾਰ ਮਾਇਆ ਅਤੇ ਵਿਗਿਆਨਕ ਸੁਖਾਂ ਦੇ ਹੁੰਦਿਆਂ ਮਨੁੱਖ ਦੀ ਬੇਚੈਨੀ ਪਾਗਲਪਨ ਦੀ ਹੱਦ ਤੱਕ ਪਹੁੰਚ ਚੁੱਕੀ ਹੈ।
ਗੁਰਬਾਣੀ ਗਿਆਨ ਦੀ ਅਣਹੋਂਦ ਕਰਕੇ ਹਾਲਾਤ ਇੱਥੋਂ ਤੱਕ ਨਿਘਰ ਚੁੱਕੇ ਹਨ ਕਿ ਕਈ ਗੁਰਦੁਆਰਿਆਂ ਵਿਚ ਕਰਮਕਾਂਡੀ ਮਨਮਤਾਂ ਦੇ ਚਲਦਿਆਂ ਭੋਲੀਆਂ ਸੰਗਤਾਂ ਨੂੰ ਗੁਰਬਾਣੀ ਦੀ ਬੇਅਦਬੀ ਦਾ ਵੀ ਪਤਾ ਨਹੀਂ ਚੱਲਦਾ। ਪੁਰਾਤਨ ਸਿੱਖ ਇਤਿਹਾਸ ਨੂੰ ਸਿੱਖੀ ਭੇਖ ਵਾਲੇ ਅਤਿ ਨੀਚ ਕਮੀਨੇ ਵਿਕਾਊ ਬੁਧੂਜੀਵੀਆਂ ਰਾਹੀਂ ਵਿਗਾੜਿਆ ਜਾ ਰਿਹਾ ਹੈ। ਸੰਗਤ ਜੀ ਸਿੱਖੀ ਸਾਡੇ ਪੁਰਖਿਆਂ ਦੀ ਕਮਾਈ ਹੈ, ਸਾਡਾ ਵਿਰਸਾ ਹੈ, ਸਾਡੀ ਪੂੰਜੀ ਹੈ, ਸਾਡੇ ਬ॥ੁਰਗਾਂ ਦੀ ਪੱਗ ਹੈ। ਜਿਸਦੇ ਵਾਰਸ ਜਿਊਂਦੇ ਹੋਣ, ਉਨ੍ਹਾਂ ਦੇ ਬਾਪ ਦੀ ਪੱਗ ਨੂੰ ਕੋਈ ਰੋਲੇਗਾ, ਕੋਈ ਇਤਿਹਾਸ ਨਾਲ ਛੇੜ ਛਾੜ ਕਰੇਗਾ, ਕੋਈ ਪੂੰਜੀ ਲੁੱਟੇਗਾ? ਕਾਰਨ-ਅਸੀਂ ਗੁਰਮਤਿ ਜੀਵਨ ਨੂੰ ਤਿਲਾਂਜਲੀ ਦੇ ਚੁੱਕੇ ਹਾਂ। ਜਿਸ ਪੂੰਜੀ ਦਾ ਸਾਨੂੰ ਬੋਧ ਹੀ ਨਹੀਂ, ਲੁਟੀਂਦੀ ਦਾ ਦੁੱਖ ਕੀ ਹੋਵੇਗਾ? ਇੱਕ ਆਮ ਲੁਟੇਰੇ ਤੋਂ ਕਾਬੁਲ ਦਾ ਰਾਜਾ ਬਣਨ ਉਪਰੰਤ ਜਦ ਬਾਬਰ ਨੇ ਆਪਣੇ ਰਾਜ ਭਾਗ ਨੂੰ ਵਧਾਉਣ ਦੀ ਸੋਚੀ ਤਾਂ ਆਲੇ ਦੁਆਲੇ ਦੇ ਹਾਲ ਦੇਖ ਕੇ ਉਸਦੀ ਨ॥ਰ ਹਿੰਦੋਸਤਾਨ ਤੇ ਟਿਕੀ। ਇਸ ਦਾ ॥ਿਕਰ ਉਹ ਆਪਣੀ ਲਿਖਤ ਤੁ॥ਕੇ-ਬਾਬਰ ਵਿਚ ਵੀ ਕਰਦਾ ਹੈ ਕਿ ਹਿੰਦੋਸਤਾਨ ਦੇ ਲੋਕ ਆਪਣੇ ਦੀਨ ਈਮਾਨ ਤੋਂ ਬੇਮੁੱਖ ਹੋ ਕੇ ਆਪਣੇ ਭਵਿੱਖ ਤੋਂ ਬੇਖਬਰ ਵਿਲਾਸਤਾ ਭਰਿਆ ਜੀਵਨ ਜੀ ਰਹੇ ਹਨ ਜਿਨ੍ਹਾਂ ਨੂੰ ਆਸਾਨੀ ਨਾਲ ਗੁਲਾਮ ਕੀਤਾ ਜਾ ਸਕਦਾ ਹੈ। ਇਤਿਹਾਸ ਗਵਾਹ ਹੈ ਕਿ ਬਾਬਰ ਨੂੰ ਧਨ ਅਤੇ ਰੂਪ ਦੀ ਰੱਜ ਕੇ ਲੁੱਟ ਕਰਦਿਆਂ ਕਿਸੇ ਨੇ ਨਹੀਂ ਰੋਕਿਆ।
ਬੜਾ ਅਫਸੋਸ ਅਤੇ ਹੈਰਾਨਗੀ ਹੈ ਕਿ ਗੁਰਬਾਣੀ ਦੀ ਸਹੀ ਤਾਕਤ ਦਾ ਅਹਿਸਾਸ ਜੋ ਸੱਚ ਦੋਖੀਆਂ ਨੇ ਕੀਤਾ ਹੈ, ਉਹ ਸਿੱਖੀ ਦੇ ਆਮ ਵਾਰਸਾਂ ਕੋਲ ਨਹੀਂ ਹੈ। ਕਾਰਨ, ਜਿਨ੍ਹਾਂ ਦੀ ਹੋਂਦ ਨੂੰ ਖਤਰਾ ਸੀ ਉਹ ਵੱਧ ਚੇਤੰਨ ਹੋ ਗਏ। ਸੰਸਾਰ ਵਿਚ ਦੋ ਤਰ੍ਹਾਂ ਦੇ ਲੋਕ ਹਨ: ਇੱਕ ਕਿਰਤ ਕਰਕੇ ਖਾਣ ਵਾਲੇ ਤੇ ਦੂਜੇ ਦੂਸਰਿਆਂ ਦੀ ਕਿਰਤ ਲੁੱਟ ਕੇ ਖਾਣ ਵਾਲੇ। ਜੋ ਰਜਵਾੜੇ, ਮੁਕੱਦਮ ਅਤੇ ਅਖੌਤੀ ਧਰਮੀ ਰਲ ਮਿਲਕੇ ਹ॥ਾਰਾਂ ਸਾਲਾਂ ਤੋਂ ਮਾਸੂਮ ਤੇ ਕਿਰਤੀ ਲੋਕਾਂ ਦਾ ਆਰਥਿਕ, ਧਾਰਮਿਕ ਤੇ ਸਰੀਰਕ ਸ਼ੋਸ਼ਣ ਕਰਕੇ ਐਸ਼ ਕਰਦੇ ਰਹੇ ਹਨ, ਉਨ੍ਹਾਂ ਨੂੰ ਇਸ ਲੱਟ ਦਾ ਬੰਦ ਹੋਣਾ ਕਿਵੇਂ ਭਾਉਂਦਾ ਸੀ। ਇੱਕ ਤਾਂ ਪੁਰਾਣੇ ਠੱਗਾਂ ਦੇ ਮੌਜੂਦਾ ਵਾਰਸਾਂ ਨੇ ਸਮੇਂ ਸਮੇਂ ਤੇ ਲੋਕਾਂ ਸਾਹਮਣੇ ਐਸੀ ਰਾਜਨੀਤਿਕ, ਸਮਾਜਿਕ, ਆਰਥਿਕ ਤੇ ਧਾਰਮਿਕ ਬਣਤਰ ਪੇਸ਼ ਕੀਤੀ ਹੈ ਕਿ ਆਮ ਆਦਮੀ ਨੂੰ ਆਪਣੀ ਹੁੰੰਦੀ ਲੁੱਟ ਨ॥ਰ ਹੀ ਨਹੀਂ ਆਉਂਦੀ। ਉਹ ਸੰਗਠਿਤ ਅਦਾਰਿਆਂ ਦੀ ਚਕਾਚੌਂਧ ਦੇ ਪ੍ਰਭਾਵ ਕਰਕੇ ਇਸ ਨੂੰ ਸਕੁਸ਼ਲ ਪ੍ਰਬੰਧ ਸਮਝ ਕੇ ਹੀ ਕਬੂਲ ਲੈਂਦਾ ਹੈ। ਦੂਜਾ ਗੁਰਬਾਣੀ ਸਭੈ ਸਾਂਝੀਵਾਲ ਸਦਾਇਨ ਦਾ ਉਪਦੇਸ਼ ਦੇਂਦੀ ਹੈ ਅਤੇ ਹਰ ਕਿਸਮ ਦੀ ਨਜਾਇ॥ ਲੁੱਟ ਅਤੇ ਧਰਮ ਦੇ ਪਾਖੰਡ ਦਾ ਵਿਰੋਧ ਕਰਦੀ ਹੈ। ਸੱਚ ਦੀ ਸਦੀਵੀ ਪਹਿਰੇਦਾਰ ਹੋਣ ਕਰਕੇ 'ਜੇ ਕੋ ਬੋਲੈ ਸਚ ਕੂੜਾ ਜਲ ਜਾਵਈ' ਦੀ ਭਾਖਿਆ ਤੋਂ ਡਰ ਕੇ ਦੇਖੀਆਂ ਦੇ ਵਾਰਸਾਂ ਨੇ ਗੁਪਤ ਅਤੇ ਪਰਗਟ ਬਹੁਪੱਖੀ ਹਮਲਿਆਂ ਰਾਹੀਂ ਸਿੱਖ ਕੌਮ ਨੂੰ ਕਮ॥ੋਰ ਕਰਕੇ ਇਸ ਸੱਚ ਦੇ ਮਾਰਗ ਨੂੰ ਖਤਮ ਕਰਨ ਦਾ ਬੀੜਾ ਚੁੱਕ ਰੱਖਿਆ ਹੈ। ਇੱਕ ਗੱਲ ਕੌਮ ਨੂੰ ਪੱਕੇ ਤੌਰ ਤੇ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਗੁਰਬਾਣੀ ਦੀ ਸਹਿਜ ਵਿਚਾਰ ਅਤੇ ਇਤਿਹਾਸ ਦੀ ਜਾਣਕਾਰੀ ਦੇ ਹੁੰਦਿਆਂ ਸਾਡਾ ਵਾਲ ਵਿੰਗਾ ਨਹੀਂ ਹੋ ਸਕਦਾ ਪਰ ਗੁਰਬਾਣੀ ਅਤੇ ਇਤਿਹਾਸ ਤੋਂ ਬਗੈਰ ਸਾਨੂੰ ਕੋਈ ਬਚਾਅ ਵੀ ਨਹੀਂ ਸਕਦਾ।
ਸਾਡੀ ਬਦਕਿਸਮਤੀ ਦਾ ਇੱਕ ਹੋਰ ਦੁਖਾਂਤ: 'ਨਾਨਕ ਦੁਨੀਆਂ ਕੈਸੀ ਹੋਈ ਸਾਲਕੁ ਮਿਤੁ ਨ ਰਹਿਓ ਕੋਈ।।'
ਗੁਰਬਾਣੀ ਦੇ ਪ੍ਰਚਾਰ ਦਾ ਸੰਕਲਪ ਲੈ ਕੇ ਹੋਂਦ ਵਿਚ ਆਈਆਂ ਸਿੱਖ ਜੱਥੇਬੰਦੀਆਂ ਅਤੇ ਸੰਸਥਾਵਾਂ ਚੋਂ ਬਹੁਤਿਆਂ ਨੇ ਪੰਥ ਦਾ ਵੱਖਰੀ ਕਿਸਮ ਦਾ ਭਰਵਾਂ ਨੁਕਸਾਨ ਕੀਤਾ ਹੈ। ਇੱਕੋ ਗੁਰੂ, ਇੱਕੋ ਬਾਣੀ, ਇੱਕ ਨਿਸ਼ਾਨ ਅਤੇ ਇੱਕ ਵਿਧਾਨ ਦੇ ਹੁੰਦਿਆਂ ਦੋ ਅਲੱਗ-ਅਲੱਗ ਜੱਥੇਬੰਦੀਆਂ ਦੇ ਦੋ ਗੁਰਸਿੱਖ ਆਪਸ ਵਿਚ ਮਿਲ ਬੈਠਣ ਨੂੰ ਤਿਆਰ ਨਹੀਂ ਹਨ। ਕੀ ਇਹ ਗੁਰੂ-ਆਸ਼ੇ ਦੇ ਬਿਲਕੁੱਲ ਉਲਟ ਨਹੀਂ ਹੈ? ਆਪਣੇ ਆਪ ਵਿਚ ਸਭ ਤੋਂ ਵਧੀਆ ਹੋਣ ਦੇ ਭਰਮ ਵਿਚ ਤਾਲਮੇਲ ਅਤੇ ਸਹਿਚਾਰ ਦੀ ਥਾਂ ਨੀਵੇਂ ਦਰਜੇ ਦੀ ਈਰਖਾ ਅਤੇ ਦੁਸ਼ਮਣੀ ਦਾ ਮਾਹੌਲ ਪੈਦਾ ਹੋ ਚੁੱਕਾ ਹੈ ਜਿਸਨੇ ਪੰਥ ਦੋਖੀਆਂ ਨੂੰ ਕੌਮ ਦੀਆ ਜੜ੍ਹਾਂ ਉੱਪਰ ਤਿੱਖੇ ਵਾਰ ਕਰਨ ਦੇ ਨਿੱਗਰ ਮੌਕੇ ਦਿੱਤੇ ਹਨ। 'ਹੋਇ ਇਕਤ੍ਰ ਮਿਲਹੁ ਮੇਰੇ ਭਾਈ।। ਦੁਬਿਧਾ ਦੂਰਿ ਕਰਹੁ ਲਿਵ ਲਾਇ' ਦੇ ਅਰਥ ਘੱਟੋ ਘੱਟ ਜੱਥੇਬੰਦੀਆਂ ਦੇ ਮੁਖੀਆਂ ਨੂੰ ਜਰੂਰ ਪੜ੍ਹਨੇ ਪੈਣਗੇ ਨਹੀਂ ਤਾਂ ਆਉਣ ਵਾਲਾ ਸਮਾਂ ਤਾਂ ਸਾਨੂੰ ਪੜ੍ਹਾ ਹੀ ਦੇਵੇਗਾ।
ਇਹ ਸੱਚ ਹੈ ਕਿ ਸਿੱਖ ਕੌਮ ਦੀ ਸਮੁੱਚੀ ਤਾਣੀ ਹੀ ਉਲਝੀ ਪਈ ਹੈ ਪਰ 'ਅਜਹੂ ਸਮਝਿ ਕਛੁ ਬਿਗਰਿਓ ਨਾਹਨਿ ਭਜਿ ਲੇ ਨਾਮੁ ਮੁਰਾਰਿ' ਦੇ ਬੋਲਾਂ ਤੋਂ ਮਨੋਬਲ ਲੈ ਕੇ ਇਸ ਅਕਾਲੀ ਬਾਣੀ ਦੀ ਕਰਾਮਾਤੀ ਸਮਰੱਥਾ ਦਾ ਇਤਿਹਾਸ ਵੀ ਯਾਦ ਕਰ ਲਵੋਂ। ਜਦੋਂ ਇੱਕ ਪਾਸੇ ਤਾਕਤਵਰ ॥ਾਲਮ ਮੁਗ਼ਲ ਹਕੂਮਤ ਸੀ, ਦੂਸਰਾ ਅਗਿਆਨਤਾ ਵਸ ਧਰਮ ਦਾ ਕਰਮਕਾਂਡੀ ਰੂਪ ਅਤੇ ਪੁਜਾਰੀਵਾਦ ਦੇ ਪਾਖੰਡ ਦੀ ਸਿਖ਼ਰ, ਤੀਸਰਾ ਚਹੁਮੁਖੀ ਗੁਲਾਮੀ ਕਬੂਲ ਚੁੱਕੇ ਇਸ ਮੁਲਕ ਦੇ ਲੋਕ ਜਿਨ੍ਹਾਂ ਨੂੰ ਮੇਰੇ ਸਤਿਗੁਰਾਂ ਨੇ ਆਪਣੇ ਪਾਵਨ ਬਚਨ ਸੁਣਾ ਕੇ ਸੰਸਾਰ ਵਿਚ ਇੱਕ ਨਿਆਰਾ, ਸਰਬਸਾਂਝਾ, ਸ਼ਕਤੀਸ਼ਾਲੀ ਪੰਥ ਹੀ ਸਾਜ ਦਿੱਤਾ ਸੀ। ਕੀ ਅੱਜ ਉਨ੍ਹਾਂ ਪਾਵਨ ਬਚਨਾਂ ਦੇ ਸਾਗਰ ਦੇ ਹੁੰਦਿਆਂ ਉਸ ਪੰਥ ਵਿਚ ਬਦਨੀਤੀ ਨਾਲ ਪਾਏ ਨੁਕਸ ਵੀ ਦੂਰ ਨਹੀਂ ਕੀਤੇ ਜਾ ਸਕਦੇ? 'ਗੁਰਬਾਣੀ ਬਿਖੈ ਸਗਲ ਪਦਾਰਥ ਹੈ', ਮੁਸ਼ਕਿਲ ਤਾਂ ਇਹੋ ਹੈ ਕਿ 'ਜੋਈ ਜੋਈ ਖੋਜੈ ਸੋਈ ਸੋਈ ਪਾਵੈ'। ਜੇ ਜੀਵਨ ਨੂੰ ਸਹੀ ਚੱਲਦਾ ਰੱਖਣ ਵਾਸਤੇ ਸੰਸਾਰ ਦੀ ਹ॥ਾਰਾਂ ਕਿਸਮ ਦੀ ਵਿੱਦਿਆ ਦੀ ॥ਰੂਰਤ ਹੈ ਤਾਂ ਜੀਵਨ ਦਾ ਮਕਸਦ 'ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ' ਨਿਰੰਕਾਰ ਦੀ ਵਿੱਦਿਆ ਤੋਂ ਬਿਨਾਂ ਕਿਵੇਂ ਸੰਭਵ ਹੈ। ਸ਼ਬਦ ਰੂਪ ਵਿਚ ਬਖ਼ਸ਼ਿਸ਼ ਹੋਈ ਗੁਰੂ ਸਿੱਖਿਆ ਨੂੰ ਸਮਝਣ ਵਾਸਤੇ ਗੁਰਬਾਣੀ ਦੇ ਨੇੜੇ ਜਾਣਾ ਹੀ ਪਵੇਗਾ। ਗੁਰਬਾਣੀ ਦੀ ਸਿੱਖਮੱਤ ਦੁਆਰਾ ਘੜੇ ਹਲੀਮੀ ਜੀਵਨ ਵਿਚੋਂ ਹੀ ਹਲੀਮੀ ਸਮਾਜ ਅਤੇ ਹਲੀਮੀ ਰਾਜ ਦੀ ਸਥਾਪਤੀ ਦੀ ਆਸ ਕੀਤੀ ਜਾ ਸਕਦੀ ਹੈ।
ਗੁਰਬਾਣੀ ਦੀ ਆ॥ਾਦ ਸੋਚ ਅਤੇ ਇਤਿਹਾਸਕ ਜ॥ਬੇ ਕਰਕੇ ਧਾੜਵੀਆਂ ਦੀ ਮਾਰ ਤੋਂ ਰਾਹਤ ਦੇ ਰੂਪ ਵਿਚ ਮਿਲੀ ਅਜੋਕੀ ਆ॥ਾਦੀ ਨੂੰ ਸਾਡੇ ਮੁਲਕ ਦੇ ਵਾਸੀਆਂ ਨੇ ਬਦਕਿਸਮਤੀ ਨਾਲ ਵਿਆਹ ਵਿਚਲੇ ਵਕਤੀ ਮਨੋਰੰਜਨ ਦੇ ਰੂਪ ਵਿਚ ਲਿਆ ਹੈ। ਮਨੋਰੰਜਨ ਵੀ ਅਜਿਹਾ ਕਿ ਵਿਕਾਰਾਂ ਦੀ ਅੱਗ ਨੂੰ ਵਿਕਾਰਾਂ ਦੇ ਤੇਲ ਨਾਲ ਬੁਝਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਜਿਸ ਵਿਚ ਮੀਡੀਏ ਨੇ ਸਿਰੇ ਦੀ ਅਣਕਿਆਸੀ ਗੈਰ ॥ਿੰਮੇਵਾਰ ਭੂਮਿਕਾ ਨਿਭਾਈ ਹੈ। ਮਨੁੱਖੀ ਸ਼ਕਤੀ ਦੇ ਬੇਰੋਕ ਤੇ ਬੇਰਹਿਮ ਦੁਰਉਪਯੋਗ ਦੁਆਰਾ ਨੈਤਿਕ ਕਦਰਾਂ ਕੀਮਤਾਂ ਨੂੰ ਧੱਕ ਕੇ ਪਾਸੇ ਕਰ ਦਿੱਤਾ ਗਿਆ ਹੈ। ਜੇ ਬਾਬਰ ਦੇ ਗਿਣਤੀ ਦੇ ਲੁਟੇਰਿਆਂ ਦਾ ਮੁਕਾਬਲਾ ਬੋਧੀਆਂ (ਰਾਗ ਰੰਗ ਚ ਮਸਤ) ਔਰਤਾਂ ਦੇ ਸ਼ਿਕਾਰੀ ਲੱਖਾਂ ਮਰਦ ਨਹੀਂ ਸਨ ਕਰ ਸਕੇ ਤਾਂ ਇਹ ਤੀਜੇ ਦਰਜੇ ਦੇ ਮਨੋਰੰਜਨ ਦੀ ਪੈਦਾਵਾਰ ਡਾਂਸਰ ਤੇ ਮਜਨੂੰ ਚੀਨ ਵਰਗੇ ਸ਼ਾਤਰ ਤੇ ਤਾਕਤਵਾਰ ਦੁਸ਼ਮਣ ਦਾ ਕੀ ਸਾਹਮਣਾ ਕਰਨਗੇ? ਪਰਮਾਤਮਾ ਕਰੇ ਇਹੋ ਜਿਹਾ ਵੇਖਣ ਨੂੰ ਨਾ ਹੀ ਮਿਲੇ ਕਿ ਨਵੀਂ ਆਧੁਨਿਕ ਮਾਰ ਸਾਨੂੰ ਬਾਬਰਵਾਣੀ ਭੁਲਾ ਕੇ ਰੱਖ ਦੇਵੇ।
'ਭਰ ਸਰਵਰੁ ਜਬ ਉਛਲੈ ਤਬੁ ਤਰਣੁ ਦੁਹੇਲਾ' ਵਾਲੀ ਕੌਮੀ ਜੀਵਨ ਵਿਚ ਪੈਦਾ ਹੋਈ ਹਾਲਤ ਨੂੰ 'ਗਲੀਂ ਜੋਗ ਨ ਹੋਈ' ਦੀ ਚਿਤਾਵਨੀ ਮੁਤਾਬਕ ਹੀ ਨਜਿਠਿਆ ਜਾ ਸਕੇਗਾ ਕਿਉਂਕਿ ਕਲਜੁਗ ਦੇ ਇਸ ਭਿਆਨਕ ਵੇਗ ਵਿਚ ਸਤਿਜੁਗੀ ਸੋਚ ਦਾ ਪਸਾਰ ਕਰਨਾ ਕਿਸੇ ਕਰਮਕਾਂਡੀ, ਲੋਭੀ, ਸੁਆਰਥੀ, ਅਕਾਲ ਦੀ ਸ਼ਕਤੀ ਤੋਂ ਬੇਖਬਰ ਬੇਵਸ ਜੀਵਨ ਦੀ ਖੇਡ ਨਹੀਂ ਹੈ। ਇਹ ਕਾਰਜ ਤਾਂ ਕੇਵਲ ਅਕਾਲਪੁਰਖ ਦੇ ਇਲਾਹੀ ਹੁਕਮ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਪ੍ਰੇਰਨਾ ਲੈਕੇ ਨਿੱਜ ਦੇ ਪੂਰਨ ਤਿਆਗ, ਮਨੁੱਖਤਾ ਨੂੰ ਸਮਰਪਿਤ ਖ਼ਾਲਸ ਕਿਰਦਾਰ ਦੀਆਂ ਮਾਲਕ ਰੂਹਾਂ ਰਾਹੀਂ ਹੀ ਪ੍ਰਵਾਨ ਚੜ੍ਹ ਸਕਦਾ ਹੈ। ਉਹ ਗੁਰਸਿੱਖ ਜੋ ਗੁਰਮਤਿ ਨਾਲ ਪ੍ਰੇਮ ਅਤੇ ਸੋਝੀ ਰੱਖਦੇ ਹਨ ਉਹ ਗੁਰੂ ਨਾਨਕ ਪਾਤਸ਼ਾਹ ਵਾਂਗ ਉਨ੍ਹਾਂ ਵੱਲੋਂ ਚਲਾਏ ਸਤਿਯੁਗ ਦੀ ਸਥਾਪਤੀ ਦੇ ਇਸ ਮਾਰਗ ਵਾਸਤੇ ਅਗਿਆਨਤਾ ਵਸ ਜੀਵਨ ਦੇ ਅਸਲ ਮਕਸਦ ਤੋਂ ਭਟਕ ਚੁੱਕੇ ਲੋਕਾਂ ਨੂੰ ਗੁਰਬਾਣੀ ਅਤੇ ਇਤਿਹਾਸ ਹੀ ਜਾਣਕਾਰੀ ਦੇ ਕੇ ਸਹੀ ਰਾਹ ਦਿਖਾਉਣ। ਖਾਸ ਕਰਕੇ ਉਹ ਗੁਰਮੁਖ ਪਿਆਰੇ ਜਿਨ੍ਹਾਂ ਪਾਸ ਜੀਵਨ ਦੀਆ ਲੋੜਾਂ ਤੋਂ ਕਿਤੇ ਵੱਧ ਸਾਧਨ ਹਨ ਤੇ ਉਹ ਪਰਿਵਾਰਾਂ ਦੇ ਮੁੱਢਲੇ ਫਰ॥ ਭੀ ਪੂਰੇ ਕਰ ਚੁੱਕੇ ਹਨ ਉਹ ਇਸ ਕੌਮੀ ਕਾਰਜ ਤੋਂ ਪਾਸੇ ਰਹਿ ਕੇ ਗੁਰੂ ਵਲੋਂ ਬਖ਼ਸ਼ੀਆਂ ਸਰਦਾਰੀਆਂ ਦੇ ਬਦਲੇ ਉਨ੍ਹਾਂ ਵੱਲੋਂ ਕੀਤੀਆਂ ਕੁਰਬਾਨੀਆਂ ਨਾਲ ਵਿਸ਼ਵਾਸਘਾਤ ਜਿਹੀ ਅਕ੍ਰਿਤਘਣਨਾ ਦੇ ਪਾਤਰ ਨਾ ਬਣਨ। ਏਨਾ ਅਮੀਰ ਵਿਰਸਾ ਤੇ ਰੱਬੀ ਕਲਾਮ ਦੇ ਹੁੰਦਿਆਂ ਮਾਣ ਕਰਨ ਵਾਲੀ ਕਿਹੜੀ ਗੱਲ ਬਾਕੀ ਰਹਿ ਗਈ ਹੈ। ਕੀ ਅਸੀਂ ਅਜੇ ਵੀ 'ਅਤੀ ਹੂ ਧਕਾ ਖਾਇ' ਵਾਲੀ ਬਾਕੀ ਰਹਿੰਦੀ ਦੀ ਵੀ ਮਿੱਟੀ ਹੋਣ ਦੀ ਉਡੀਕ 'ਚ ਸੁੱਤੇ ਪਏ ਹਾਂ?
ਪਰਮੇਸ਼ਰ ਗੁਰੂ ਦੀ ਅੰਸ਼ ਪਿਆਰੇ ਸਿੱਖਾ ਜਿਸ ਸਤਿਗੁਰ ਨੇ ਤੈਨੂੰ ਏਨਾ ਮਾਣ ਤਾਣ ਬਖ਼ਸ਼ਿਆ ਹੈ ਉਸ ਤੋਂ ਮੁਖ ਨ ਮੋੜ, 'ਜਿਨਾ ਸਤਿਗੁਰੂ ਕਾ ਆਖਿਆ ਸੁਖਾਵੈ ਨਾਹੀ ਤਿਨਾ ਮੁਹ ਭਲੇਰੇ ਫਿਰਹਿ ਦਯਿ ਗਾਲੇ। ਇੰਜ ਨਾ ਕਰ ਕਿ 'ਸਭੈ ਗਲਾ ਜਾਤੀਆਂ ਸੁਣਿ ਕੈ ਚੁਪ ਕੀਆ; ਤੂੰ ਬੇਮੁਖ ਹੋ ਕੇ 'ਹਰਿ ਬਿਸਰਤੁ ਸਦਾ ਖੁਆਰੀ' ਦਾ ਦੋਸ਼ ਕਿਸ ਸਿਰ ਮੜ੍ਹੇਂਗਾ ਜਦੋਂ ਕਿ 'ਜਾਨਿ ਬੂਝਿ ਕੈ ਬਾਵਰੇ ਤੈ ਕਾਜੁ ਬਿਗਾਰਿਓ।। ਪਾਪ ਕਰਤੁ ਸੁਕਚਿਓ ਨਾਹਨਿ ਨਹਿ ਗਰਬ ਨਿਵਾਰਿਓ।।' ਪੰਚਮ ਪਾਤਸ਼ਾਹ ਦੀ ਪੁਕਾਰ ਸੁਣ : 'ਅੰਧੇ ਤੂੰ ਬੈਠਾ ਕੰਧੀ ਪਾਹਿ'।
ਗੁਰੂ ਪਿਤਾ ਦੀ ਪਲ ਪਲ ਦੀ ਚਿਤਾਵਨੀ, ਸਿੱਖਿਆ ਤੇ ਪੁਕਾਰ ਸੁਣ ਕੇ ਅਜੇ ਵੀ ਵਕਤ ਦੀ ਨ॥ਾਕਤ ਨੂੰ ਨਾ ਪਛਾਣਿਆਂ ਤਾਂ 'ਦਰਿ ਮੰਗਣਿ ਭਿਖ ਨ ਪਾਇੰਦਾ' ਵਾਲੀ ਹੋਣੀ ਤੋਂ ਸਾਨੂੰ ਕੋਈ ਵੀ ਬਚਾਅ ਨਹੀਂ ਸਕੇਗਾ।
ਵਾਹਿਗੁਰੂ ਜੀ ਕਾ ਖ਼ਾਲਸਾ।।
ਵਾਹਿਗੁਰੂ ਜੀ ਕੀ ਫ਼ਤਹਿ।।

ਸੰਤੋਖ ਸਿੰਘ (ਮਾਸਟਰ)
ਧਰਮ ਪ੍ਰਚਾਰ ਸੰਸਥਾਵਾਂ ਤਾਲਮੇਲ ਮਿਸ਼ਨ (ਲੁਧਿਆਣਾ)

ਮਨੁੱਖ ਸੰਸਾਰ ਵਿਚ ਆਪਣੀ ਖ਼ਾਨਦਾਨੀ ਮਨੌਤ ਅਤੇ ਮਾਨਸਿਕ ਮੰਡਲ ਦੀ ਅਗਵਾਈ ਤੋਂ ਇਲਾਵਾ ਆਪਣੀ ਸਰੀਰਕ, ਆਰਥਿਕ ਅਤੇ ਸਮਾਜਿਕ ਸੁਰੱਖਿਆ ਦੇ ਅਹਿਸਾਸ ਕਰਕੇ ਵੀ ਆਪਣੀ ਬੁੱਧ-ਮੱਤ ਦੀ ਸੀਮਾ ਵਿਚ ਕਿਸੇ ਫ਼ਲਸਫੇ ਜਾਂ ਮ॥ਹਬ ਨਾਲ ਜੁੜ ਕੇ ਜੀਵਨ ਦੇ ਸਫਰ ਨੂੰ ਤਹਿ ਕਰਨ ਲਈ ਜੀਵਨ ਦੀ ਬੇੜੀ ਨੂੰ ਠੇਲ੍ਹ ਦਿੰਦਾ ਹੈ। ਜਿਵੇਂ ਜੈਨੀ, ਬੋਧੀ, ਸਨਾਤਨੀ, ਪਾਰਸੀ, ਈਸਾਈ, ਮੁਸਲਿਮ, ਯਾਹੂਦੀ ਦਾ ਆਪਣਾ ਆਪਣਾ ਮ॥ਹਬ ਹੈ ਉਸੇ ਤਰ੍ਹਾਂ ਸਿੱਖ ਦਾ ਵੀ ਆਪਣਾ ਇੱਕ ਫ਼ਲਸਫਾ ਹੈ ਅਤੇ ਇਹ ਫ਼ਲਸਫਾ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਪਵਿੱਤਰ ਬਾਣੀ ਹੈ। ਗੁਰਬਾਣੀ ਸਿੱਖ ਅਤੇ ਸਿੱਖੀ ਦਾ ਮੂਲ ਹੈ ਤੇ ਗੁਰਬਾਣੀ ਦਾ ਮੂਲ 'ਅਕਾਲ ਪੁਰਖ' ਆਪ ਹੈ। 'ਆਪਿ ਨਾਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ।।' ਮੁਤਾਬਕ ਪਰਮ ਪਿਤਾ ਪ੍ਰਮਾਤਮਾ ਨੇ ਕਈ ਜੁਗਾਂ ਤੋਂ ਦੁੱਖਾਂ ਦੀ ਅੱਗ ਵਿਚ ਸੜਦੇ ਬਲਦੇ ਇਸ ਸੰਸਾਰ ਤੇ ਬੇਅੰਤ ਦਇਆ ਕਰਦਿਆਂ ਨਨਕਾਣੇ ਦੀ ਧਰਤੀ ਤੇ ਗੁਰੂ ਨਾਨਕ ਦੇ ਰੂਪ ਵਿਚ ਆਪਣਾ ਨੂਰ ਪ੍ਰਗਟ ਕੀਤਾ। ਜਗਤ ਜੀਵਾਂ ਦੇ ਸੰਸਾਰ ਵਿਚ ਆਉਣ ਦੇ ਅਸਲ ਮਕਸਦ ਦਾ ਗਿਆਨ ਕਰਵਾਉਣ ਦੇ ਨਾਲ ਨਾਲ ਲੋਕਾਈ ਦੇ ਦੁੱਖਾਂ ਦੀ ਸਦੀਵੀ ਨਵਿਰਤੀ ਵਾਸਤੇ ਪਰਉਪਕਾਰ, ਕੁਰਬਾਨੀ ਅਤੇ ਸਰਬੱਤ ਦੇ ਭਲੇ ਦੇ ਦ੍ਰਿੜ ਸੰਕਲਪ ਦੁਆਰਾ ਹਲੀਮੀ ਜਗਤ ਦੀ ਸਿਰਜਣਾ ਹਿੱਤ ਇੱਕ ਪੁਖ਼ਤਾ ਲੋਕ ਲਹਿਰ ਦਾ ਵਜੂਦ ਕਾਇਮ ਕਰਨ ਵਾਸਤੇ ਉਸ ਨੂਰੀ ਜੋਤ ਨੂੰ ਦਸ ਮਨੁੱਖੀ ਜਾਮੇ ਧਾਰਨ ਕਰਨੇ ਪਏ। ਢਾਈ ਸਦੀਆਂ ਦੇ ਇਸ ਲੰਬੇ ਅਰਸੇ ਵਿਚ ਕਿਸੇ ਵੀ ਭਾਸ਼ਾ ਰਾਹੀਂ ਬਿਆਨ ਨਾ ਹੋ ਸਕਣ ਵਾਲੀ ਅਤਿਅੰਤ ਕਠਿਨ ਘਾਲਣਾ ਘਾਲਦਿਆਂ 'ਸ਼ਬਦ ਗੁਰੂ' ਦੀ ਸੋਝੀ ਬਖਸ਼ ਕੇ ਸ਼ਬਦ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਦੁਨੀਆਂ ਦੇ ਇਤਿਹਾਸ ਦੀਆ ਤਮਾਮ ਸਭਿਅਤਾਵਾਂ ਦਾ ਨਿਚੋੜ 'ਗੁਰਮਤਿ ਜੀਵਨ ਜਾਚ' ਦੀ ਮਹਾਨ ਰਹਿਮਤ ਮਨੁੱਖਤਾ ਦੀ ਝੋਲੀ ਵਿਚ ਪਾਈ।

No comments:

Post a Comment