ਤੁਹਾਡੇ ਇੰਤਜ਼ਾਰ ਵਿਚ ਤੁਹਾਡਾ ਆਪਣਾ ਭਵਿੱਖ਼

ਸੰਦੀਪ ਖੁਰਮੀ ਹਿੰਮਤਪੁਰਾ
ਉਹ ਵੀ ਸਮਾਂ ਸੀ ਜਦੋਂ ਇਕ ਨੌਜਵਾਨ ਸੌ ਦੇ ਬਰਾਬਰ ਹੁੰਦਾ ਸੀ ਕਿਉਂਕਿ ਉਸ ਨੌਜਵਾਨ ਕੋਲ ਬਹੁਤ ਹੀ ਇੱਜਤ ਤੇ ਪਿਆਰ ਨਾਲ ਪਾਲਿਆ ਹੋਇਆ ਉਸ ਦਾ ਸ਼ਰੀਰ ਹੁੰਦਾ ਸੀ ਤੇ ਉਹ ਨੌਜਵਾਨ
ਆਪਣੇ ਤਨ,ਮਨ ਪ੍ਰਤੀ ਹੀ ਸਮਰਪਿਤ ਹੁੰਦਾ ਸੀ। ਪੁਰਾਣੇ ਸਮਿਆਂ ਵਿਚ ਇਹੀ ਨੌਜਵਾਨ ਅਖਾੜਿਆਂ ਵਿਚ ਘੋਲ ਕਰਦੇ ਤੇ ਕੁਸਤੀਆਂ ਖੇਡਦੇ ਸਨ ਤੇ ਇਹ ਸਾਰੇ ਉਹਨਾਂ ਦੇ ਸੌਂਕ ਹੁੰਦੇ ਸਨ।
ਪਰ ਅਜੋਕੇ ਸਮੇਂ ਵਿਚ ਹਾਲਾਤ ਇਹ ਹਨ ਕਿ ਨੋਜਵਾਨ ਅਖਾੜਿਆਂ ਵਿਚ ਜਾ ਕੇ ਕੁਸਤੀਆਂ ਖੇਡਣ ਦੀ ਬਜਾਏ ਘੱਟ ਪਰ ਮੈਡੀਕਲਾਂ Aੁੱਪਰ ਜਿਆਦਾ ਮਿਲਣਗੇ ਕਿਉਕਿ ਅੱਜ ਦੇ ਨੌਜਵਾਨ ਦੇ ਪੱਲੇ ਜੇਕਰ ਕੁਝ ਹੈ ਤਾਂ ਉਹ ਹੈ ਸਿਰਫ ਨਸ਼ਾ। ਨਸ਼ੇ ਵਿਚੋæ ਹੀ ਉਹ ਉਸ ਖੁਰਾਕ ਦੀ ਪੂਰਤੀ ਕਰਦੇ ਹਨ ਜੋ ਉਹਨਾਂ ਦੇ ਸਰੀਰ ਨੂੰ ਅੰਦਰੋ ਅੰਦਰੀ ਘੁਣ ਵਾਂਗ ਖਾਂਦੀ ਹੈ।ਉਹਨਾਂ ਨੂੰ ਲੱਗਦਾ ਹੈ ਕਿ ਨਸ਼æਾ ਉਹ ਹੈ ਜੋ ਉਹਨਾਂ ਨੂੰ ਤਾਕਤਵਰ ਤੇ ਚੁਸਤ ਬਣਾਉਂਦਾ ਹੈ ਪਰ ਸੱਚਾਈ ਇਹ ਹੈ ਕਿ ਨਸ਼ੇ ਦੀ ਵਰਤੋਂ ਦਾ ਅਸਰ ਧੁਰ ਅੰਦਰ ਤੋਂ ਗਲਤ ਹੀ ਪੈਂਦਾ ਹੈ ਜਿਸ ਵਿਚ ਸਰੀਰ ਦੇ ਫੇਫੜੇ,ਗੁਰਦੇ ,ਦਿਮਾਗ ਆਦਿ ਤੋਂ ਇਲਾਵਾ ਸਾਰੇ ਸਰੀਰ ਨੂੰ ਦਰੱਖਤ ਦੇ ਸੱਕ ਵਾਂਗ ਸੁਕਾ ਦਿੰਦਾ ਹੈ। ਜੋ ਨੌਜਵਾਨ ਇਕ ਵਾਰ ਨਸ਼ਾ ਕਰ ਲੈਂਦਾ ਹੈ ਉਹ ਹਰ ਰੋਜ ਇਸ ਦਾ ਆਦੀ ਹੋ ਜਾਂਦਾ ਹੈ ਜੋ ਚਾਹ ਕੇ ਵੀ ਇਸ ਨੂੰ ਛੱਡ ਨਹੀ ਸਕਦਾ ਕਿਉਂਕਿ ਨਸ਼ੇ ਤੋਂ ਬਿਨਾਂ ਉਸ ਦਾ ਦਮ ਟੁੱਟਦਾ ਹੈ ਤੇ ਉਹ ਟੁੱਟਦੇ ਹੋਏ ਦਮ ਨੂੰ ਸੰਭਾਲਣ ਲਈ ਫਿਰ ਨਸ਼ਾ ਕਰਦੇ ਹਨ ਤੇ ਇਸ ਦੇ ਆਦੀ ਬਣ ਜਾਂਦੇ ਹਨ।
ਸਰੀਰ ਤੋਂ ਇਲਾਵਾ ਨæਸੇ ਦਾ ਘਰ,ਪਰਿਵਾਰ ਤੇ ਵੀ ਬਹੁਤ ਮਾੜਾ ਅਸਰ ਪੈਂਦਾ ਹੈ। ਬਹੁਤ ਹੀ ਹੱਸਦੇ-ਵੱਸਦੇ ਘਰ ਇਹ ਨਸ਼ਾ ਹੀ ਪੱਟ ਦਿੰਦਾ ਹੈ। ਬਹੁਤ ਸਾਰੀਆਂ ਮਾਂਵਾਂ ਤੋਂ ਪੁੱਤ ਤੇ ਭੈਣਾਂ ਤੋਂ ਭਰਾ ਵੀ ਇਹ ਨਸ਼ਾ ਹੀ ਖੋਹ ਲੈਂਦਾ ਹੈ ਪਰ ਇਹ ਅਣਜਾਣ ਦੁਨੀਆਂ ਇਸ ਤੋਂ ਬੇਖ਼ਬਰ ਹੈ। ਨਸ਼ੇ ਕਰਨ ਵਾਲਾ ਇਨਸਾਨ ਪਹਿਲਾਂ ਤਾਂ ਉਹ ਪੈਸਾ ਬਰਬਾਦ ਕਰਦਾ ਹੈ ਜੋ ਉਸ ਕੋਲ ਹੁੰਦਾ ਹੈ ਤੇ ਫਿਰ ਜਦੋਂ ਉਸਦਾ ਆਪਣਾ ਪੈਸਾ ਮੁੱਕ ਜਾਂਦਾ ਹੈ ਤਾਂ ਲੋਕਾਂ ਤੋਂ ਵੀ ਮੰਗਣ ਤੋਂ ਗੁਰੇਜ ਨਹੀ ਕਰਦਾ ਤੇ ਜਦੋਂ ਲੋਕਾਂ ਦਾ ਕਰਜਾਈ ਹੋ ਜਾਂਦਾ ਹੈ ਤਾਂ ਘਰ ਦੇ ਭਾਂਡੇ ਵੀ ਨਹੀ ਛੱਡਦਾ। ਇਸ ਤਰਾਂ ਉਲਟੇ -ਸਿੱਧੇ ਤਰੀਕੇ ਅਪਣਾ ਕੇ ਨਸ਼ੇ ਕਰਦਾ ਰਹਿੰਦਾ ਹੈ ਇਸ ਤਰਾਂ੍ਹ ਕਰਨ ਨਾਲ ਘਰ ਦੀ ਸੁੱਖ ਸਾਂਤੀ ਤਾਂ ਜਾਂਦੀ ਹੀ ਹੈ ਨਾਲ ਹੀ ਉਸ ਇਨਸਾਨ ਦੀ ਇੱਜਤ-ਅਣਖ ਵੀ ਪੱਲੇ ਨਹੀ ਰਹਿੰਦੀ। ਇਸ ਨਾਲ ਮਾਨਸਿਕ ਹਾਲਤ ਤੇ ਵੀ ਬਹੁਤ ਬੁਰਾ ਅਸਰ ਪੈਂਦਾ ਹੈ ਤੇ ਅਜਿਹਾ ਇਨਸਾਨ ਕਈ ਵਾਰ ਆਤਮ ਹੱਤਿਆ ਦੇ ਰਾਹ ਤੇ ਤੁਰ ਪੈਂਦਾ ਹੈ। ਇਸੇ ਤਰਾਂ੍ਹ ਹੀ ਮਨੁੱਖ ਲੱਖਾਂ ਤੋਂ ਕੱਖਾਂ ਤੇ ਆ ਜਾਂਦਾ ਹੈ। ਨਸ਼ਾ ਸਿਰਫ ਸਰੀਰ ਹੀ ਨਹੀਂ ਬਲਕਿ ਤਨ,ਮਨ ,ਧਨ ਨੂੰ ਵੀ ਬਰਬਾਂਦ ਕਰ ਦਿੰਦਾ ਹੈ।
ਅਜੋਕੇ ਵਿਦਿਅਕ ਅਦਾਰਿਆਂ ਵਿਚ ਭਾਵੇਂ ਨਸ਼ੇ ਦੀ ਵਰਤੋਂ ਦੀ ਮਨਾਹੀ ਕੀਤੀ ਜਾਂਦੀ ਹੈ ਪਰ ਨੌਜਵਾਨ ਸਿੱਧੇ-ਅਸਿੱਧੇ ਤਰੀਕੇ ਅਪਣਾ ਕੇ ਵੀ ਨਸ਼ੇ ਕਰਦੇ ਹਨ। ਮੈਂ ਤੁਹਾਨੂੰ ਆਪਣੇ ਅੱਖੀਂ ਦੇਖਿਆ ਹਾਲ ਦੱਸਦੀ ਹਾਂ ਕਿ ਮੈਂ ਜਿਸ ਕਾਲਜ ਵਿਚ ਪੜ੍ਹਦੀ ਸੀ ਉਸ ਕਾਲਜ ਦੇ ਸਾਹਮਣੇ ਇਕ ਲੜਕਿਆਂ ਦਾ ਕਾਲਜ ਹੁੰਦਾ ਸੀ ਉਹ ਲੜਕੇ ਘਰੋਂ ਤਾਂ ਭਾਵੇਂ ਪੜ੍ਹਨ ਲਈ ਆਂਉਦੇ ਸਨ ਪਰ ਲੈਕਚਰ ਲਗਾਉਣ ਦੀ ਜਗਾ੍ਹ ਕਾਲਜ ਦੇ ਨਾਲ ਲੱਗਦੇ ਖਾਲੀ ਪਏ ਥਾਂ Aੱਤੇ ਬੈਠ ਕੇ ਸਾਰਾ-ਸਾਰਾ ਦਿਨ ਨਸ਼ਾ ਕਰਦੇ ਰਹਿੰਦੇ ਸਨ ਉਨ੍ਹਾਂ ਕੋਲ ਟੀਕੇ,ਬੀੜੀਆਂ,ਸਿਗਰਟਾਂ ਆਮ ਹੀ ਦੇਖਣ ਨੂੰ ਮਿਲਦੇ ਸਨ ਤੇ ਉਹਨਾਂ ਨੂੰ ਨਸ਼ੇ ਦੀ ਪੂਰਤੀ Aੁੱਥੋਂ ਦੀ ਕੰਨਟੀਨ ਵਿਚੋਂ ਹੀ ਹੁੰਦੀ ਸੀ ਜੇਕਰ ਸੋਚਿਆ ਜਾਵੇ ਤਾਂ ਕੀ ਉਹ ਕੰਨਟੀਨ Aੁੱਥੋਂ ਦੇ ਕਾਲਜ ਦੀ ਨਹੀ ਸੀ ਕਾਲਜ ਵਿਚ ਤਾਂ ਨਸ਼ੇ ਦੀ ਮਨਾਹੀ ਸੀ ਪਰ ਕੀ ਕੰਨਟੀਨ ਕਾਲਜ ਦਾ ਹਿੱਸਾ ਨਹੀ ਸੀ? ਉਹਨਾਂ ਵਿਦਿਆਰਥੀਆਂ ਨੂੰ ਕਿਸੇ ਨੇ ਕਿਉਂ ਨਹੀ ਦੇਖਿਆ ਤੇ ਕਿਉਂ ਨਹੀ ਰੋਕਿਆ? ਜਾਂ ਫਿਰ ਦੇਖਦੇ ਹੋਏ ਵੀ ਅਣਦੇਖਿਆਂ ਕੀਤਾ। ਕਿਉਂ?
ਇਹ ਹਾਲ ਸਿਰਫ ਇਕ ਕਾਲਜ ਦਾ ਹੀ ਨਹੀ ਪਤਾ ਨਹੀ ਕਿੰਨੇ ਹੀ ਸਕੂਲਾਂ-ਕਾਲਜਾਂ ਵਿਚ ਇਹ ਕੰਮ ਇਸੇ ਤਰਾਂ੍ਹ ਹੀ ਚਲਦਾ ਹੋਵੇਗਾ। ਕਿਉਂ ਸਕੂਲਾਂ-ਕਾਲਜਾਂ ਦੀਆਂ ਕੰਨਟੀਨਾਂ ਜਾਂ ਉਹ ਹਿੱਸੇ ਜਿਨਾਂ੍ਹ ਨਾਲ ਵਿਦਿਆਰਥੀਆਂ ਦਾ ਸੰਬੰਧ ਹੁੰਦਾ ਹੈ ਉੱਥੇ ਛਾਪੇ ਕਿਉਂ ਨਹੀ ਪੈਂਦੇ ? ਕਿਉਂ ਵੱਧਦੇ ਹੋਏ ਨਸ਼ੇ ਨੂੰ ਰੋਕਿਆ ਨਹੀ ਜਾ ਸਕਦਾ।
ਜਰਾ ਸੋਚੋ! ਨੌਜਵਾਨੋਂ ਇਹ ਮਨੁੱਖੀ ਜੀਵਨ ਸਿਰਫ ਇਕ ਵਾਰ ਹੀ ਮਿਲਣਾ ਹੈ ਪਤਾ ਨਹੀ ਕਿਹੜੀ ਜੂਨੀ ਵਿਚ ਕਿਹੜਾ ਚੰਗਾ ਕਰਮ ਕੀਤਾ ਹੋਵੇਗਾ ਕਿ ਆਪਾਂ ਨੂੰ ਇਹ ਮਨੁੱਖੀ ਜੀਵਨ ਮਿਲਿਆ ਤਾਂ ਫਿਰ ਇਸਨੂੰ ਸੰਭਾਲਣ ਦੀ ਬਜਾਏ ਕਿAੁਂ ਇਸ ਜੀਵਨ ਵਿਚ ਇਹ ਜਹਿਰ ਆਪ ਹੀ ਘੋਲ ਰਹੇ ਹੋ।ਕਿਉਂ Aੁੱਪਰੀ ਹਵਾ ਵਿਚ ਆਪਣਾ ਅਨਮੋਲ ਜੀਵਨ ਬਰਬਾਦ ਕਰ ਰਹੇ ਹੋ?
ਤੁਹਾਡੇ ਮਾਂ-ਪਿਉ ਨੂੰ ਤੁਹਾਡੇ ਤੋਂ ਕਿੰਨੀਆਂ ਆਸਾਂ ਹੋਣਗੀਆਂ ਕਿ ਤਹਾਨੂੰ ਪੜਾ੍ਹ- ਲਿਖਾ ਕੇ ਕੋਈ ਡਿਗਰੀ ਦਿਵਾਉਣ ਦੀਆਂ ਤਾਂ ਕਿ ਤੁਸੀ ਬੁਢਾਪੇ ਵਿਚ ਉਹਨਾਂ ਦੀ ਡੰਗੋਰੀ ਬਣ ਸਕੋਂ ਤੇ ਆਪਣੇ ਪੈਰਾਂ ਤੇ ਆਪ ਖੜੇ ਹੋ ਸਕੋਂ ਪਰ ਤੁਸੀ ਕੀ ਕਰ ਰਹੇ ਹੋ ਉਹਨਾਂ ਨੂੰ ਪੜ੍ਹਨ ਦਾ ਧੋਖਾ ਦੇ ਕੇ ਆਪ ਨਸ਼ੇ ਵਿਚ ਡੁੱਬਦੇ ਜਾ ਰਹੇ ਹੋ। ਤੁਸੀ ਜੇਕਰ ਆਪਣੇ ਮਾਤਾ-ਪਿਤਾ ਤੋਂ ਮੋਬਾਇਲ ਫੋਨ ਜਾਂ ਮੋਟਰ-ਸੀਕਲ ਦੀ ਮੰਗ ਕਰਦੇ ਹੋ ਤਾਂ ਉਹ ਤੁਹਾਂਡੀ ਇੱਛਾ ਪੂਰੀ ਕਰਨ ਲਈ ਕਰਜਾ ਵੀ ਚੁੱਕ ਕੇ ਤਹਾਨੂੰ ਇਹ ਚੀਜਾਂ ਦਵਾ ਦਿੰਦੇ ਹਨ ਪਰ ਜੇਕਰ ਤੁਸੀ ਉਹਨਾਂ ਤੋਂ ਨਸ਼ਾ ਮੰਗੋਗੇ ਤਾਂ ਕੀ ਉਹ ਤੁਹਾਨੂੰ ਨਸ਼ਾ ਦੇਣਗੇ। ਨਹੀ,ਕਿਉਂਕਿ ਉਹ ਆਪਣੇ ਹੱਥਾਂ ਨਾਲ ਆਪਣੇ ਬੱਚੇ ਨੂੰ ਮੌਤ ਦੇ ਮੂੰਹ ਵਿਚ ਨਹੀ ਫੜਾ ਸਕਦੇ ਫਿਰ ਤੁਸੀ ਕਿਸ ਅਧਿਕਾਰ ਨਾਲ ਉਹਨਾਂ ਦੇ ਸੁਪਨਿਆਂ ਨਾਲ ਖਿਲਵਾੜ ਕਰ ਰਹੇ ਹੋ। ਜੋ ਤੁਹਾਡੇ ਮਾਪਿਆਂ ਨੇ ਤੁਹਾਡੇ ਲਈ ਸੁਪਨੇ ਦੇਖੇ ਹਨ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਵਿਚ ਉਹਨਾਂ ਦੀ ਮਦਦ ਕਰੋ ਤੇ ਉਹਨਾਂ ਦਾ ਸਹਾਰਾ ਬਣੋ ਨਾ ਕਿ ਉਹਨਾਂ ਤੋਂ ਖੁਦ ਸਹਾਰਾ ਮੰਗੋ।
ਅਖੀਰ ਵਿਚ ਮੈਂ ਤਾਂ ਇਹੀ ਕਹਾਂਗੀ ਕਿ ਜੋ ਜੀਵਨ ਮਿਲਿਆ ਹੈ ਉਸ ਦਾ ਸਤਿਕਾਰ ਕਰੋ। ਲੋਕਾਂ ਲਈ ਖੁਦ ਉਹ ਮਿਸਾਲ ਬਣੋ ਜੋ ਤੇਜ ਤੂਫ਼ਾਨ ਵਿਚ ਵੀ ਨਾ ਬੁਝੇ ਤੇ ਹਨੇਰੀਆਂ ਰਾਤਾਂ ਵਿਚ ਵੀ ਦੂਸਰਿਆਂ ਦੇ ਰਾਹਾਂ ਨੂੰ ਰੁਸ਼ਨਾਵੇ। ਸਰਕਾਰ ਵੀ ਨਸ਼ੇ ਬੰਦ ਕਰਵਾ ਸਕਦੀ ਹੈ ਪਰ ਜੇਕਰ ਸਰਕਾਰ ਇਸ ਤਰਾਂ੍ਹ ਕਰੇਗੀ ਤਾਂ ਬਹੁਤ ਸਾਰੀ ਆਮਦਨੀ ਘਟ ਜਾਵੇਗੀ। ਇਸ ਵਿਚ ਸਭ ਤੋਂ ਵੱਧ ਯੋਗਦਾਨ ਸਿਰਫ ਨੌਜਵਾਨ ਵਰਗ ਹੀ ਪਾ ਸਕਦਾ ਹੈ। ਸਕੂਲਾਂ,ਕਾਲਜਾਂ,ਮੈਡੀਕਲਾਂ ਵਿਚ ਹੁੰਦੇ ਨਸ਼ੇ ਨੂੰ ਸਿਰਫ ਨੌਜਵਾਨ ਹੀ ਰੋਕ ਸਕਦੇ ਹਨ। ਇਸ ਲਈ ਨਸ਼ੇ ਨਾ ਕਰੋ ਤੇ ਨਾ ਕਰਨ ਦਿਉ। ਦੁਨੀਆਂ ਤੇ ਬਹੁਤ ਹੀ ਸ਼ਾਨ ਤੇ ਇੱਜਤ ਨਾਲ ਜੀਉ। ਕਿਉਕਿ ਅੱਗੇ ਬਹੁਤ ਹੀ ਸੁਨਹਿਰੀ ਭਵਿੱਖ ਤੁਹਾਡਾ ਇੰਤਜਾਰ ਕਰ ਰਿਹਾ ਹੈ।

No comments:

Post a Comment