ਬਰਸੀ ਤੇ ਵਿਸੇਸ਼
ਬਲਵਿੰਦਰ ਸਿੰਘ ਚਾਹਲ 'ਮਾਧੋ ਝੰਡਾ'
ਪੰਜਾਬੀ ਬੋਲੀ ਵਿੱਚ ਸ਼ਾਇਰ ਤਾਂ ਬਹੁਤ ਹੋਏ ਹਨ ਅਤੇ ਹੁੰਦੇ ਵੀ ਰਹਿਣਗੇ । ਪਰ ਜੋ ਮੁਕਾਮ ਅਤੇ ਸ਼ੌਹਰਤ ਸ਼ਿਵ ਕੁਮਾਰ ਬਟਾਲਵੀ ਦੇ ਹਿੱਸੇ ਆਏ ਹਨ ਉਹ ਸ਼ਾਇਦ ਹੀ ਕਿਸੇ ਹੋਰ ਸ਼ਾਇਰ
ਦੇ ਹਿੱਸੇ ਆAਣ । ਕਿAੁਂਕਿ ਸ਼ਿਵ ਨੇ ਬਹੁਤ ਥੋੜੀ ਉਮਰ ਵਿੱਚ ਇੱਕ ਐਸਾ ਮੁਕਾਮ ਹਾਸਲ ਕੀਤਾ ਜਿਸ ਵਾਸਤੇ ਸ਼ਾਇਦ ਤਿੰਨ ਚਾਰ ਜੀਵਨ ਵੀ ਕਾਫੀæ ਨਾ ਹੋਣ । ਦੂਸਰੀ ਗੱਲ ਜੇਕਰ ਸ਼ਿਵ ਕੁਮਾਰ ਨੇ ਛੋਟੀ ਉਮਰ ਵਿੱਚ ਇੱਕ ਮਕਬੂਲ ਸ਼ਾਇਰ ਦਾ ਮਾਣ ਹਾਸਲ ਕੀਤਾ ਤਾਂ ਰੱਬ ਉਸਦੀ ਉਮਰ ਵੀ ਬਹੁਤ ਥੋੜੀ ਲਿਖੀ ਸੀ । ਆਪਣੀ ਜ਼ਿਦਗੀ ਦੇ ਚੰਦ ਸਾਲਾਂ ਵਿੱਚ ਹੀ ਸ਼ਿਵ ਹਰ ਨੌਜਵਾਨ ਮੁੰਡੇ ਕੁੜੀ ਦੇ ਦਿਲਾਂ ਦੀ ਧੜਕਣ ਬਣ ਚੁੱਕਾ ਸੀ । ਉਸ ਨੂੰ ਅਸੀਂ ਬਿਰਹੋਂ ਦਾ ਸੁਲਤਾਨ ਕਹਿ ਯਾਦ ਕਰਦੇ ਹਾਂ । ਕਿਉਂਕੇ ਸ਼ਿਵ ਨੇ ਜਿੰਨਾ ਵੀ ਲਿਖਿਆ ਬਿਰਹੋਂ ਦੇ ਪ੍ਰਤੀ ਲਿਖਿਆ । ਜਿਵੇਂ ਕਿ ਉਸਦੀ ਪਹਿਲੀ ਕਿਤਾਬ ਤੋਂ ਸਿੱਧ ਹੋ ਜਾਂਦਾ ਹੈ ਜਿਸ ਦਾ ਨਾਂ ਸੀ "ਪੀੜਾਂ ਦਾ ਪਰਾਗਾ"ਇਸ ਕਿਤਾਬ ਦਾ ਟਾਈਟਲ ਗੀਤ "ਭੱਠੀ ਵਾਲੀਏ ਚੰਬੇ ਦੀਏ ਡਾਲੀਏ ਨੀ ਪੀੜਾਂ ਦਾ ਪਰਾਗਾ ਭੁੰਨਦੇ" ਇਸੇ ਪਹਿਲੀ ਕਿਤਾਬ ਤੋਂ ਸ਼ਿਵ ਨੇ ਪੰਜਾਬੀ ਸ਼ਾਇਰੀ ਵਿੱਚ ਇੱਕ ਅਜਿਹਾ ਧਮਾਕਾ ਕੀਤਾ ਕੇ ਹਰ ਪਾਸੇ ਸ਼ਿਵ ਹੀ ਸ਼ਿਵ ਹੋਣ ਲੱਗੀ ।
ਸ਼ਿਵ ਦਾ ਜਨਮ ਬੜਾ ਪਿੰਡ ਲੋਹਟੀਆਂ ਤਹਿਸੀਲ ਸ਼ੱਕਰਗੜ ਜਿਲ਼ਾ ਸਿਆਲਕੋਟ ( ਅੱਜਕਲ ਪਾਕਿਸਤਾਨ) ਵਿੱਚ ਪੰਡਤ ਕ੍ਰਿਸ਼ਨ ਗੋਪਾਲ ਜੀ ਦੇ ਘਰ 23 ਜੁਲਾਈ 1936 ਨੂੰ ਹੋਇਆ ਸੀ । ਸ਼ਿਵ ਦੇ ਪਿਤਾ ਜੀ ਚਾਹੁੰਦੇ ਸਨ ਕਿ ਸ਼ਿਵ ਪੜ ਲਿਖ ਕੇ ਪਟਵਾਰੀ ਬਣੇ ਸ਼ਾਇਦ ਸ਼ਿਵ ਦੀ ਸੋਚ ਕੁਝ ਹੋਰ ਸੀ । ਜਾਂ ਇੰਝ ਕਹਿ ਲਉ ਕਿ ਉਸ ਦੇ ਕਰਮਾਂ ਵਿੱਚ ਜ਼ਮੀਨ ਦੀ ਗਿਣਤੀ ਮਿਣਤੀ ਨਹੀਂ ਸਗੋਂ ਦਿਲਾਂ ਦੇ ਦਰਦਾਂ ਦਾ ਹਿਸਾਬ ਕਿਤਾਬ ਸੀ।
ਦੇਸ਼ ਦੀ ਵੰਡ ਤੋਂ ਬਾਅਦ ਸ਼ਿਵ ਕੁਮਾਰ ਦਾ ਪ੍ਰੀਵਾਰ ਪਾਕਿਸਤਾਨ ਤੋਂ ਆ ਕੇ ਬਟਾਲਾ ਵਸ ਗਿਆ । ਜਿੱਥੇ 1953 ਵਿੱਚ ਸ਼ਿਵ ਨੇ ਪੰਜਾਬ ਯੂਨੀਵਰਸਿਟੀ ਤੋਂ ਮੈਟਰੂਕੁਲੇਟ ਦੀ ਪੜਾਈ ਖਤਮ ਕਰ ਕੇ ਕਰਿਸਚੀਅਨ ਕਾਲਜ ਬਟਾਲਾ ਵਿਖੇ ਐੱਫ ਐੱਸ ਸੀ ਦੀ ਪੜਾਈ ਸ਼ੁਰੂ ਕੀਤੀ ਜਿਸ ਨੂੰ ਪੂਰਾ ਕਰਨ ਤੋਂ ਬਿਨਾ ਹੀ ਸ਼ਿਵ ਨੇ ਆਰਟਸ ਦੀ ਪੜਾਈ ਸ਼ੁਰੂ ਕਰ ਦਿੱਤੀ । ਜਿੱਥੇ ਕਿ ਸ਼ਿਵ ਆਪਣੇ ਹਮਜਮਾਤੀਆਂ ਨੂੰ ਗੀਤ ਗਜ਼ਲਾਂ ਸੁਣਾਇਆ ਕਰਦਾ ਸੀ । ਇੱਥੇ ਦੱਸਣਯੋਗ ਹੈ ਕਿ ਸ਼ਿਵ ਨੂੰ ਡਿਗਰੀ ਦੀ ਲੋੜ ਸੀ ਪਰ ਉਹ ਕੋਈ ਡਿਗਰੀ ਪ੍ਰਾਪਤ ਨਾ ਕਰ ਸਕਿਆ । ਜੇਕਰ ਉਹ ਡਿਗਰੀ ਪ੍ਰਾਪਤ ਕਰ ਲੈਂਦਾ ਤਾਂ ਉਸ ਨੇ ਨੌਕਰੀ ਕਰਨ ਲੱਗ ਜਾਣਾ ਸੀ, ਤੇ ਫਿਰ ਸ਼ਾਇਦ ਸ਼ਾਇਰ ਨਾ ਬਣ ਸਕਦਾ । ਪਰ ਪ੍ਰਮਾਤਮਾ ਨੂੰ ਉਸਦੀ ਡਿਗਰੀ ਪ੍ਰਵਾਨ ਨਹੀਂ ਸੀ । ਇਸੇ ਕਰਕੇ ਉਸਦੇ ਰਾਹ ਵਿੱਚ ਅੜਿੱਕਾ ਬਣ ਜਾਂਦਾ ਸੀ । ਪੜਾਈ ਦੌਰਾਨ ਹੀ ਸ਼ਿਵ ਬੈਜਨਾਥ ਦੇ ਮੇਲੇ ਵਿੱਚ ਇੱਕ "ਮੈਨਾ" ਨਾਂ ਦੀ ਲੜਕੀ ਨੂੰ ਮਿਲਿਆ । ਜਦੋਂ ਸ਼ਿਵ ਦੁਬਾਰਾ ਉਸਦੇ ਪਿੰਡ ਉਸਨੂੰ ਮਿਲਣ ਗਿਆ ਤਾਂ ਪਤਾ ਲੱਗਾ ਕਿ "ਮੈਨਾ" ਮਰ ਗਈ ਹੈ । ਸ਼ਿਵ ਨੇ ਪਹਿਲੀ ਰਚਨਾ ਉਸ ਲੜਕੀ ਨੂੰ ਸਮਰਪਿਤ "ਮੈਨਾ" ਲਿਖੀ। ਉਸ ਤੋਂ ਬਾਅਦ ਸ਼ਿਵ ਦਾ ਪਿਆਰ ਇੱਕ ਹੋਰ ਲੜਕੀ ਨਾਲ ਹੋਇਆ ਜੋ ਕਿ ਉਸਨੂੰ ਛੱਡ ਕੇ ਕਿਸੇ ਹੋਰ ਨਾਲ ਵਿਆਹ ਕਰਵਾ ਕੇ ਅਮਰੀਕਾ ਚਲੀ ਗਈ । ਤਾਂ ਸ਼ਿਵ ਨੇ ਇੱਕ ਗੀਤ ਲਿਖਿਆ ਜੋ ਕਿ ਬਹੁਤ ਮਸ਼ਹੂਰ ਹੋਇਆ ਜਿਵੇਂ
ਮਾਂਏ ਨੀ ਅਸਾਂ ਇੱਕ ਸ਼ਿਕਰਾ ਯਾਰ ਬਣਾਇਆ
ਚੂਰੀ ਪਾਵਾਂ ਤੇ ਖਾਂਦਾ ਨਹੀ ਅਸਾਂ ਦਿਲ ਦਾ ਮਾਸ ਖੁਆਇਆ ।
ਜਿਥੋਂ ਤੱਕ ਸਾਡੀ ਸੋਚ ਦਾ ਸਵਾਲ ਹੈ ਅਸੀਂ ਇਹ ਸੋਚਦੇ ਹਾਂ ਕਿ ਸ਼ਿਵ ਨੇ ਬਹੁਤ ਡੂੰਘੀ ਸੱਟ ਖਾਧੀ ਹੋਵੇਗੀ ਪਰ ਸ਼ਿਵ ਖੁਦ ਆਪਣੀ ਇੰਟਰਵਿਊ ਵਿੱਚ ਦੱਸਦਾ ਸੀ ਕਿ ਮੈਂ ਸੱਟ ਖਾ ਕੇ ਨਹੀਂ ਲਿਖਿਆ ਸਗੋਂ ਮੇਰੇ ਮਨ ਦੇ ਭਾਵਾਂ ਨੇ ਮੈਥੋਂ ਲਿਖਾਇਆ ਹੈ । ਉਹ ਦੱਸਦਾ ਸੀ ਕਿ ਮੈਂ ਕਿਸੇ ਦੇ ਬੁੱਲਾਂ ਨੂੰ ਪਿਆਰ ਕੀਤਾ ਹੈ, ਕਿਸੇ ਦੀਆਂ ਅੱਖਾਂ ਨੂੰ, ਕਿਸੇ ਦੀਆਂ ਜ਼ੁਲਫਾਂ ਨੂੰ, ਕਿਸੇ ਦੇ ਹੱਥਾਂ ਨੂੰ ਪਿਆਰ ਕੀਤਾ ਹੈ ਆਦਿ। ਇਸ ਕਰਕੇ ਮੈਨੂੰ ਪਿਆਰ ਤੋਂ ਟੁਟਿਆ ਸ਼ਾਇਰ ਨਹੀਂ ਕਹਿ ਸਕਦੇ ।
ਜਿਸ ਤਰਾਂ ਸ਼ਿਵ ਨੇ 1960 ਤੋਂ ਲਿਖਣਾ ਸ਼ੁਰੂ ਕੀਤਾ ਸੀ ਭਾਵ ਉਸ ਦੀ ਪਹਿਲੀ ਪੁਸਤਕ "ਪੀੜਾਂ ਦਾ ਪਰਾਗਾ" 1960 ਵਿੱਚ ਛਪੀ, 1961 ਵਿੱਚ "ਲਾਜਵੰਤੀ", 1962 ਵਿੱਚ "ਆਟੇ ਦੀਆਂ ਚਿੜੀਆਂ", 1963 ਵਿੱਚ "ਮੈਨੂੰ ਵਿਦਾ ਕਰੋ", 1964 ਵਿੱਚ ਸ਼ਿਵ ਦੀਆਂ ਦੋ ਕਿਤਾਬਾਂ ਛਪੀਆਂ " ਬਿਰਹਾ ਤੂੰ ਸੁਲਤਾਨ" ਅਤੇ "ਦਰਦ ਮੰਦਾਂ ਦੀਆਂ ਆਹੀਂ", 1965 ਵਿੱਚ ਸ਼ਿਵ ਦੀ ਇੱਕ ਹੋਰ ਰਚਨਾ ਛਪੀ ਜਿਸ ਦਾ ਨਾਂ ਸੀ "ਲੂਣਾ" ( ਇਹ ਉਹੋ ਲੂਣਾ ਸੀ ਜਿਸ ਨੂੰ ਸਾਰੇ ਸਮਾਜ ਨੇ ਬਦਕਾਰਿਆ ਪਰ ਸ਼ਿਵ ਨੇ ਸਲਾਹਿਆ ਸੀ) ਇਸੇ ਕਿਤਾਬ ਤੋਂ ਸਾਹਿਤ ਅਕੈਡਮੀ ਅਵਾਰਡ ਮਿਲਿਆ ਸੀ । ਜੋ ਕਿ ਇੱਕ ਸ਼ਾਇਰ ਵਾਸਤੇ ਇੰਨੀ ਛੋਟੀ ਉਮਰੇ ਬਹੁਤ ਵੱਡੀ ਗਲ ਹੈ । ਬਾਅਦ ਵਿੱਚ ਸ਼ਿਵ ਦੀਆਂ ਛਪੀਆਂ ਕਿਤਾਬਾਂ ਵਿੱਚ "ਮੈਂ ਤੇ ਮੈਂ" ਅਤੇ "ਮਾਹੀ" ਛਪੀਆਂ । ਸ਼ਿਵ ਦੀ ਆਖਰੀ ਕਿਤਾਬ ਜੋ ਕਿ ਚੋਣਵਾਂ ਕਾਵਿ ਸੰਗ੍ਰਹਿ "ਅਲਵਿਦਾ"। ਇਹ ਸ਼ਿਵ ਦੇ ਮਰਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਛਾਪੀ ਗਈ ।
ਦੱਸਦੇ ਹਨ ਕੇ ਸ਼ਿਵ ਨੇ ਸ਼ਰਾਬ ਬਹੁਤ ਪੀਤੀ । ਉਹ ਜਦੋਂ ਕਿਤੇ ਵੀ ਗਾਉਣ ਜਾਂਦਾ ਸੀ ਤਾਂ ਲੋਕ ਵੀ ਉਸਦੀ ਸ਼ਾਇਰੀ ਸੁਣਨ ਦੂਰੋਂ ਦੂਰੋਂ ਆਉਂਦੇ ਸਨ । ਸ਼ਿਵ ਬੇਸ਼ੱਕ ਲੇਟ ਹੋ ਜਾਂਦਾ ਸੀ ਪਰ ਸਰੋਤੇ ਕਿਤੇ ਨਹੀਂ ਜਾਂਦੇ ਸਨ । ਸ਼ਿਵ ਜਦੋਂ ਗਾਉਣਾ ਸੁæਰੂ ਕਰ ਦਿੰਦਾ ਸੀ ਤਾਂ ਪੰਡਾਲ ਵਿੱਚ ਇੱਕ ਹੀ ਅਵਾਜ਼ ਜੋ ਕਿ ਸ਼ਿਵ ਦੀ ਹੁੰਦੀ ਸੁਣਦੀ ਹੁੰਦੀ ਸੀ ਬਾਕੀ ਸਭ ਪਾਸੇ ਸੰਨਾਟਾ ਛਾਇਆ ਹੁੰਦਾ ਸੀ । ਸ਼ਿਵ ਜਿੱਥੇ ਆਪਣੇ ਗੀਤਾਂ ਆਪ ਗਾ ਕੇ ਸਰੋਤਿਆਂ ਦਾ ਮਨੋਰੰਜਨ ਕਰਦਾ ਸੀ ਉੱਥੇ ਸ਼ਿਵ ਦੇ ਗੀਤ ਦੀਦਾਰ ਸਿੰਘ ਪ੍ਰਦੇਸੀ, ਜਗਜੀਤ ਸਿੰਘ-ਚਿਤਰਾ ਸਿੰਘ, ਸੁਰਿੰਦਰ ਕੌਰ, ਆਸਾ ਸਿੰਘ ਮਸਤਾਨਾ, ਮਹਿੰਦਰ ਕਪੂਰ, ਆਦਿ ਨੇ ਬਹੁਤ ਗਾਏ। ਸ਼ਿਵ ਨੇ ਲਿਖਿਆ ਵੀ ਬੜੀ ਲੈਅ ਅਤੇ ਸੁਰ ਵਿੱਚ ਸੀ ਜਿਸਦਾ ਸੁਮੇਲ ਹੋਰ ਕਿਤੇ ਮਿਲਣਾ ਔਖਾ ਹੈ । ਉਸਦੇ ਮਸ਼ਹੂਰ ਗੀਤਾਂ ਵਿੱਚੋਂ __
1---ਕੁੜੀ ਜਿਹਦਾ ਨਾਂ ਮੁੱਹਬਤ ਹੈ ਗੁੰਮ ਹੈ ਗੁੰਮ ਹੈ……
2--- ਭੱਠੀ ਵਾਲੀਏ ਚੰਬੇ ਦੀਏ ਡਾਲੀਏ ਨੀ ਪੀੜਾਂ ਦਾ ਪਰਾਗਾ ਭੁੰਨਦੇ…
3--- ਮਾਂਏ ਨੀ ਅਸਾਂ ਇੱਕ ਸ਼ਿਕਰਾ ਯਾਰ ਬਣਾਇਆ
ਚੂਰੀ ਪਾਵਾਂ ਤੇ ਖਾਂਦਾ ਨਹੀ ਅਸਾਂ ਦਿਲ ਦਾ ਮਾਸ ਖੁਆਇਆ ।
4---ਜੋਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ……।
ਸ਼ਿਵ ਕੁਮਾਰ ਬਟਾਲਵੀ ਪੰਜਾਬੀ ਸਾਹਿਤਕ ਜਗਤ ਲਈ ਇੱਕ ਅਜਿਹਾ ਤਾਰਾ ਸੀ ਜ ੋਆਪਣੇ ਜਿਊਂਦੇ ਜੀਅ ਤਾਂ ਟਿਮਟਿਮਾਉਂਦਾ ਸੀ ਪਰ ਮਰਨ ਉਪਰੰਤ ਵੀ ਪੰਜਾਬੀ ਸਾਹਿਤਕ ਜਗਤ ਦਾ ਟਿਮਟਿਮਾਉਂਦਾ ਸਿਤਾਰਾ ਹੈ । ਸ਼ਿਵ ਕੁਮਾਰ ਦੀ ਉਮਰ ਜਿੱਥੇ ਸਿਰਫ 36 ਕੁ ਸਾਲ ਹੀ ਸੀ ਉੱਥੇ ਸ਼ਿਵ ਨੂੰ ਮਰਿਆਂ ਵੀ 36 ਕੁ ਸਾਲ ਹੋ ਗਏ ਹਨ । ਸ਼ਿਵ ਕੁਮਾਰ ਬਟਾਲਵੀ ਨੂੰ ਚੰਦਰੀ ਮੌਤ ਨੇ ਸਾਡੇ ਕੋਲੋਂ 07 ਮਈ 1973 ਨੂੰ ਖੋਹ ਲਿਆ ਸੀ । ਉਹ ਅਕਸਰ ਹੀ ਆਪਣੇ ਆਖਰੀ ਸਮੇਂ ਤੇ ਇਹ ਗੀਤ ਦੀਆਂ ਲਾਈਨਾਂ ਆਪਣੇ ਬੁੱਲਾਂ ਤੇ ਗੁਣਗਣਾਉਂਦਾ ਰਹਿੰਦਾ ਸੀ ।
ਇਹ ਮੇਰਾ ਗੀਤ ਕਿਸੇ ਨਾ ਗਾਣਾ,
ਮੈਂ ਆਪੇ ਗਾਕੇ ਭੱਲਕੇ ਹੀ ਮਰਜਾਣਾ ।
No comments:
Post a Comment