ਰਵੇਲ ਸਿੰਘ ਇਟਲੀ
ਜੱਦ ਪੰਚਾਇਤੀ ਚੋਣਾਂ ਆਈਆਂ ,
ਪਿੰਡ ਵਿਚ ਖੂਬ ਰੌਣਕਾਂ ਛਾਈਆਂ ।
ਸਾਰੇ ਪਿੰਡ ਵਿਚ ਗਲੀ
ਮੁਹੱਲੇ ,
ਕੁੱਕੜ ਮੀਟ ਮਸਾਲੇ ਚੱਲੇ ।
ਥਾਂ ਥਾਂ ਤੇ ਲੋਕਾਂ ਦੀ ਢਾਣੀ ,
ਹਰ ਥਾਂ ਚੱਲੇ ਇਹੋ ਕਹਾਣੀ ।
ਦੱਸੋ ਕਿਸ ਨੂੰ ਵੋਟਾਂ ਪਾਈਏ ,
ਮੈਂਬਰ ਤੇ ਸਰਪੰਚ ਬਣਾਈਏ ।
ਪਹਿਲਾ ਬਹੁਤ ਗ੍ਰਾਂਟਾਂ ਖਾਵੇ ,
ਪਰ ਇਹ ਪਿੰਡ ਦਾ ਧਿਆਨ ਭੁਲਾਵੇ ।
ਅਨ ਪੜ੍ਹ ਹੈ ਸਰਪੰਚ ਬਣਾਉਟੀ ,
ਨਾਲੇ ਕਰੇ ਪੁਲਿਸ ਦੀ ਟਾਊਟੀ ।
ਦਾਰੂ ਦੀ ਭੱਠੀ ਫੜਵਾਵੇ ,
ਵੱਢੀ ਦੇ ਫਿਰ ਆਪ ਛੁਡਾਵੇ ।
ਨਾਲੇ ਕਰੇ ਪਾਰਟੀ ਬਾਜ਼ੀ ,
ਕੋਈ ਬੰਦਾ ਨਾ ਇੱਸ ਤੇ ਰਾਜ਼ੀ ।
ਹੁਣ ਆਖੇ ਮੁੰਡਿਆਂ ਦਾ ਢਾਣਾ ,
ਚਾਚਾ ਮੁਰਲੀ ਬੜਾ ਹੈ ਫਿੱਟ ,
ਇੱਸ ਨੂੰ ਦਿਓ ਕਲੀਨ ਚਿੱਟ ।
ਮੁਰਲੀ ਚਾਚਾ ਕਰਕੇ ਭੂਏਂ ,
ਚਾਚੇ ਦੇ ਕੱਢ ਦਿੱਤੇ ਧੂੰਏਂ ।
ਚਾਚੇ ਨੇ ਮੁੰਡਿਆਂ ਦੇ ਕਹਿਣੇ ,
ਕਿੱਲਾ ਧੱਰਿਆ ਗਿਰਵੀ ਗਹਿਣੇ ।
ਡੋਡੇ ਭੁੱਕੀ ਦਾਰੂ ਚੱਲੇ ,
ਚਾਚੇ ਦੀ ਹੋਏ ਬੱਲੇ ਬੱਲੇ ।
ਚਾਚੇ ਦਾ ਸੀ ਟੌਹਰ ਬਣਾਇਆ ,
ਪਰ ਜਦ ਵੋਟਾਂ ਦੀ ਆਈ ਵਾਰ ,
ਵੋਟਾਂ ਦੀ ਹੋਈ ਗਿਣਤੀ ਚਾਰ ,
ਚਾਚੇ ਤੇ ਚਾਚੀ ਦੀਆਂ ਦੋ ,
ਇੱਕ ਸਾਲੀ ਤੇ ਸਾਂਢੂ ਦੋ
ਚਾਚਾ ਮੱਥੇ ਤੇ ਹੱਥ ਮਾਰ ,
ਬੁਰੀ ਤਰ੍ਹਾਂ ਚੋਣਾਂ ਗਿਆ ਹਾਰ ।
ਚਾਚੇ ਦੇ ਸੱਭ ਖਾਊ ਯਾਰ ,
ਸੱਭ ਚਾਚੇ ਨੂੰ ਗਏ ਉੱਜਾੜ ।
ਲੋਕੀਂ ਹੱਸਣ ਚਾਚਾ ਰੋਵੇ ,
ਲਾਈ ਲੱਗ ਨਾ ਕੋਈ ਹੋਵੇ ।
No comments:
Post a Comment