(ਗੀਤ)

ਅਨਜਾਣ ਰਾਹੀ
ਅਮਰੀਕੀਆਂ ਚ' ਪਿਆਰਾ ਹੋ ਗਿਆ ਉਬਾਮਾ।
ਨਾਈਨ ਇਲੈਵਨ ਦਾ ਦੋਸ਼ੀ
ਮਰਵਾ ਕੇ ਉਸਾਮਾ।

ਅੱਤਵਾਦ ਨੂੰ ਪਨਾਹ ਦੇਣ ਵਾਲਾ ਪਾਕਿਸਤਾਨ।
ਦੋਹਰੀ ਚਾਲ ਖੇਡ ਕੀਤਾ ਸਭ ਨੂੰ ਹੈ ਪਰੇਸ਼ਾਨ।
ਹਰ ਕੋਈ ਜਾਣ ਗਿਆ ਜੀਹਦਾ ਕਾਰਨਾਮਾ।
ਅਮਰੀਕੀਆਂ ਚ' ਪਿਆਰਾ ਹੋ ਗਿਆ ਉਬਾਮਾ।

ਬੜੇ ਹੀ ਚਿਰਾਂ ਤੋਂ ਜਿਹੜਾ ਫਿਰਦਾ ਸੀ ਲੁਕਦਾ।
ਕਿਸੇ ਦਿਆਂ ਰੋਕਿਆਂ ਨਹੀਂ ਸੀ ਰੁਕਦਾ ।
ਐਬਟਾਬਾਦ ਮੁੱਕਿਆ ਏ ਓਹਦਾ ਸਫਰਨਾਮਾ।
ਅਮਰੀਕੀਆਂ ਚ' ਪਿਆਰਾ ਹੋ ਗਿਆ ਉਬਾਮਾ।

ਸੋਚਦੀ ਸੀ ਅਲਕਾਇਦਾ, ਅਮਰੀਕਾ ਡਰ ਜਾਊਗਾ।
ਲਾਦੇਨ ਦਾ ਨਾ ਵਾਲ ਵਿੰਗਾ ਕਰ ਪਾਊਗਾ ।
ਚਾਲੀ ਮਿੰਟਾਂ ਵਿੱਚ ਮੁੱਕ ਗਿਆ ਸਾਰਾ ਡਰਾਮਾ।
ਅਮਰੀਕੀਆਂ ਚ' ਪਿਆਰਾ ਹੋ ਗਿਆ ਉਬਾਮਾ।

ਜਿਹਾਦ ਦੇ ਨਾਂ 'ਤੇ ਕਰਵਾਉਂਦੇ ਆ ਕਤਲੇਆਮ।
ਜਿੰਨ੍ਹਾਂ ਪਿੱਛੇ ਕੌਮ ਮੁਸਲਮਾਨ ਹੁੰਦੀ ਬਦਨਾਮ ।
ਸੁੱਟੋ ਹਥਿਆਰ "ਰਾਹੀ" ਕਰੋ ਪਿਆਰ ਨੂੰ ਸਲਾਮਾਂ।
ਅਮਰੀਕੀਆਂ ਚ' ਪਿਆਰਾ ਹੋ ਗਿਆ ਉਬਾਮਾ।
Anjaan Rahi
EDUCOMP SCC (K-12)ASG
MATA GUJRI CONVENT SCHOOL
HIMMATPURA(98036-42197)

1 comment:

  1. bahut wadiya likheya a 22 g, bilkul haalaat te dhukda a. eh geet wich jo gallan kahian hann oh bilkul sachian ne. tusi bde hi wadiya tarike nal ehna gallan nu ek geet da roop ditta hai.

    ReplyDelete