ਰਣਜੀਤ ਸਿੰਘ ਪ੍ਰੀਤ
ਦੇਵੀਦਾਸ ਹੱਥਵਿੱਚ ਬੈਗ ਫੜੀ ਸੜਕ ਦੇ ਕਿਨਾਰੇ ਕਿਨਾਰੇ ਹਸਪਤਾਲ ਵੱਲ ਜਾਈ ਜਾ ਰਿਹਾ ਸੀ, ਉਹ ਥੋੜ੍ਹਾਅੱਗੇ ਭੀੜ ਵੇਖ ਕਾਹਲੀ ਕਾਹਲੀ ਕਦਮ ਪੁਟਦਾ ਉਥੇ ਪਹੁੰਚਦਾ ਹੈ,ਇੱਕ ਬੱਸ ਵਾਲਾ ਦੋ ਨਿੱਕੇ ਨਿੱਕੇ ਕਤੂਰਿਆਂ ਨੂੰ ਦਰੜ ਕਿ ਲੰਘ ਜਾਂਦਾ ਹੈ,ਇਹ ਵੇਖ ਦੇਵੀ ਦਾਸ ਮੱਥੇ 'ਹੱਥ ਮਾਰਦਾ ਅੱਖਾਂ ਨਮ ਕਰਦਾ ਬੱਸ ਵਾਲੇ ਨੂੰ ਕੋਸਦਾ ਕਹਿੰਦਾ ਹੈ "ਐ ਤੇਰਾ ਕੱਖ ਨਾਂ ਰਹੇ ਦੁਸ਼ਟਾ,ਭਲਾਇਹਨਾਂ ਨੇ ਤੇਰਾ ਕੀ ਵਿਗਾੜਿਆ ਸੀ,ਐਂਵੇਂ ਮਿੱਧ ਦਿੱਤੇ ਵਿਚਾਰੇ,ਆਪੇ ਰੱਬ ਤੈਨੂੰ ਦਿਉ ਸਜ਼ਾ" ਹਸਪਤਾਲ ਪਹੁੰਚ ਵਰਾਂਡੇ ਵਿਚਲੇ ਲੱਕੜ ਦੇ ਬੈਂਚ' ਤੇ ਉਹ ਬੈਠ ਜਾਂਦਾ ਹੈ, ਉਦੋਂ
ਹੀ ਨਰਸ ਆ ਕੇ ਰੂੰ ਦੀ ਪੋਟਲੀ ਜਿਹੀ ਫੜਾਕੇ ਕਹਿੰਦੀ ਹੈ,"ਲਉ ਭਾਅ ਜੀ ਐਤਕੀਂ ਦੂਜੀ ਵਾਰੀ ਵੀ ਕੁੜੀ ਹੀ ਸੀ," "ਚੱਲੋ ਝੰਜਟ ਨਿਬੜਿਆ", ਕਹਿੰਦਾ ਉਹ ਭਰੂਣ ਨੂੰ ਸੁਟਣ ਲਈ ਕਾਹਲੀ ਕਾਹਲੀ ਤੁਰ ਪੈਂਦਾ ਹੈ
No comments:
Post a Comment