ਰਵਿੰਦਰ ਰਵੀ ਨੱਥੋਵਾਲ [ਲੰਡਨ}
ਤਨ ਦੇ ਦੁੱਖਾਂ ਨੂੰ ਮੈਂ ਦੁੱਖ ਨਾ ਮੰਨਦਾ,
ਦੁੱਖ ਬੁਰੇ ਹੁੰਦੇ ਨੇ ਰੂਹਾਂ ਦੇ।
ਘੁੰਮ ਆਇਆ ਮੈਂ
ਚਾਹੇ ਆਲਮ ਸਾਰਾ,
ਰਾਹ ਪਿਆਰੇ ਪਿੰਡ ਦੀਆਂ ਜੂਹਾਂ ਦੇ।
ਗਰਜ਼ ਵੇਲੇ ਸਭ ਕੋਲ ਸੀ ਆਉਂਦੇ,
ਅੱਜ ਲੰਘੇ ਨਾ ਕੋਲੋਂ ਕੋਈ ਉੱਜੜੇ ਖੂਹਾਂ ਦੇ।
ਵੇਲੇ ਵਿਛੜਣ ਦਾ ਜਦੋਂ ਵੀ ਯਾਦ ਆਉਂਦੈ,
ਅੱਥਰੂ ਆਣ ਖਲੋਂਦੇ ਪਲਕਾਂ ਦੀਆਂ ਬਰੂਹਾਂ 'ਤੇ।
No comments:
Post a Comment