ਕੁੜੀਆਂ ਮਾਰਨ ਦੇ ਵਿੱਚ ਸਭ ਤੋਂ, ਮੂਹਰੇ ਅੱਜ ਪੰਜਾਬੀ

ਸੁੱਖਦੀਪ ਗਿੱਲ
ਭੁੱਲ ਗਏ ਹਾ ਬਾਣੀ ਗੁਰੂਆਂ ਦੀ, ਬੇਮੁੱਖ ਗੁਰ ਤੋਂ ਹੋਏ
ਤਾਹੀਉ ਤਾਂ ਅੱਜ ਲੇਖ ਧੀਆ ਦੇ , ਮਾਰ ਦੁਹੱਥੜੀ ਰੋਏ
ਬਣ ਬੈਠੇ ਬੇਸ਼ਰਮ ਨੇ ਪੁੱਜ ਕੇ, ਕਰਦੇ ਜਾਣ ਖਰਾਬੀ
ਕੁੜੀਆਂ ਮਾਰਨ ਦੇ ਵਿੱਚ ਸਭ ਤੋਂ, ਮੂਹਰੇ ਅੱਜ ਪੰਜਾਬੀ
*ਬਾਬਾ ਨਾਨਕ ਕਹਿੰਦਾ ਸੀ ਕਿ ਧੀਆ ਰਾਜੇ ਜੰਮਣ
ਮਾਰਨ ਵੇਲੇ ਧੀ ਨੂੰ ਕਾਹਤੋ ਹੱਥ ਕਦੀ ਨਾ ਕੰਬਣ
ਜੀਉਣਾ ਚਾਹੁੰਦੀ ਉਹ ਦੁਨੀਆ ਤੇ, ਕਾਹਤੋ ਖੋਹਣ ਅਜਾਦੀ
ਕੁੜੀਆਂ ਮਾਰਨ ਦੇ ਵਿੱਚ ਸਭ ਤੋਂ, ਮੂਹਰੇ ਅੱਜ ਪੰਜਾਬੀ
*ਲੀਡਰ ਜੋ ਅਖਵਾਉਦੇਂ ਖੁਦ ਨੂੰ, ਓਹ ਵੀ ਮਾਰਨ ਧੀਆਂ
ਦਾਜ ਨਾ ਆਵੇ ਜਹਿਰ ਦੇ ਦੇਵਣ, ਜਆਂ ਫਿਰ ਸਾੜਨ ਧੀਆਂ
ਲੱਗ ਗਏ ਨੇ ਪੁੱਤ ਵੇਚਣ ਯਾਰੋ, ਬਣ ਗਏ ਠੱਗ ਪੰਜਾਬੀ
ਕੁੜੀਆਂ ਮਾਰਨ ਦੇ ਵਿੱਚ ਸਭ ਤੋਂ, ਮੂਹਰੇ ਅੱਜ ਪੰਜਾਬੀ
*ਘੁੱਮ ਕੇ ਵੇਖ ਲਵੋ ਤੁਸੀ ਲੋਕੋ, ਖੁਸ਼ ਨਹੀ ਪੁੱਤਾ ਵਾਲੇ
ਹਿੱਕ ਤੇ ਬਹਿ ਗੂਠਾ ਗਲ ਰੱਖਦੇ, ਦੁੱਧ ਮੱਖਣਾ ਨਾਲ ਪਾਲੇ
ਪੈ ਨਸ਼ਿਆ ਵਿੱਚ ਕਰਦੇ ਨੇ, ਪਿਉ ਦੀ ਪੱਗ ਦੀ ਬਰਬਾਦੀ
ਕੁੜੀਆਂ ਮਾਰਨ ਦੇ ਵਿੱਚ ਸਭ ਤੋਂ, ਮੂਹਰੇ ਅੱਜ ਪੰਜਾਬੀ
*ਮੰਨ ਲਉ ਗੱਲ "ਸੁੱਖੀ" ਦੀ, ਕਹਿੰਦਾਂ ਧੀਆਂ ਪੁੱਤ ਬਰਾਬਰ
ਹੱਸਣ ਖੇਡਣ ਦੀ ਦੋਹਾਂ ਨੂੰ, ਦੇਵੋ ਰੁੱਤ ਬਰਾਬਰ
ਸਾਰੀ ਜਿੰਦਗੀ "ਗਿੱਲ" ਤੁਸਾਂ ਦਾ, ਬਣ ਜਾਵੇ ਧੰਨਵਾਦੀ
ਕੁੜੀਆਂ ਮਾਰਨ ਦੇ ਵਿੱਚ ਸਭ ਤੋਂ, ਮੂਹਰੇ ਅੱਜ ਪੰਜਾਬੀ

No comments:

Post a Comment