ਬੜੀ ਸੋਹਣੀ ਏ ਜ਼ਿੰਦਗਾਨੀ

ਰਵਿੰਦਰ ਨੱਥੋਵਾਲ
ਬੜੀ ਸੋਹਣੀ ਏ ਜ਼ਿੰਦਗਾਨੀ,
ਤੂੰ ਜਾਣ ਤਾਂ ਸਹੀ।
ਬੜੇ ਪਿਆਰੇ ਨੇ ਪਲ ਇਹਦੇ,
ਤੂੰ ਮਾਣ ਤਾਂ ਸਹੀ।
ਮੰਨਿਆ ਕਿ ਦੁੱਖਾਂ ਦੀ ਹਨੇਰੀ ਵਗਦੀ ਏ,
ਉੱਠ... ਖਲੋ.. ਡਿੱਗਦਾ ਨੀ ਤੂੰ,
ਸੀਨਾ ਤਾਣ ਤਾਂ ਸਹੀ।
ਸਭਨਾਂ ਨੂੰ ਮੰਨੀਂ ਬੈਂਠੈਂ ਕਿਉਂ ਪਰਾਇਆ?
ਵਿੱਚ ਆਪਣੇ ਵੀ ਨੇ,
ਪਹਿਚਾਣ ਤਾਂ ਸਹੀ।
ਮੰਜ਼ਿਲ ਕਦਮਾਂ 'ਚ ਵੀ ਆ ਜਾਵੇਗੀ,
ਇਕੇਰਾਂ ਪਾਉਣ ਲਈ,
ਠਾਣ ਤਾਂ ਸਹੀ।
ਉਮੀਦਾਂ ਵਾਲੇ ਛਾਨਣੇ 'ਚ,
ਪਾ ਲੈ ਹੁਣ ਤੱਕ ਦਾ ਸਰਮਾਇਆ,
'ਰਵਿੰਦਰਾ' ਖੁਸ਼ੀਆਂ ਪੈਣਗੀਆਂ ਝੋਲੀ,
ਛਾਣ ਤਾਂ ਸਹੀ।

No comments:

Post a Comment